PUNJABMAILUSA.COM

ਨਬਜੀਤ ਸਿੰਘ ਨੂੰ ਮਨਿਸਟਰੀ ਆਫ ਸ਼ੋਸ਼ਲ ਵੈਲਫੇਅਰ ‘ਚ ਜਾਅਲੀ ਭੱਤੇ ਚੁੱਕਦੇ ਨੂੰ ਕਿਵੇਂ ਫੜਿਆ?-ਰਿਪੋਰਟ ਨਸ਼ਰ

ਨਬਜੀਤ ਸਿੰਘ ਨੂੰ ਮਨਿਸਟਰੀ ਆਫ ਸ਼ੋਸ਼ਲ ਵੈਲਫੇਅਰ ‘ਚ ਜਾਅਲੀ ਭੱਤੇ ਚੁੱਕਦੇ ਨੂੰ ਕਿਵੇਂ ਫੜਿਆ?-ਰਿਪੋਰਟ ਨਸ਼ਰ

ਨਬਜੀਤ ਸਿੰਘ ਨੂੰ ਮਨਿਸਟਰੀ ਆਫ ਸ਼ੋਸ਼ਲ ਵੈਲਫੇਅਰ ‘ਚ ਜਾਅਲੀ ਭੱਤੇ ਚੁੱਕਦੇ ਨੂੰ ਕਿਵੇਂ ਫੜਿਆ?-ਰਿਪੋਰਟ ਨਸ਼ਰ
November 20
17:31 2017

-ਇਕ ਮੁਖਬਿਰ ਨੇ ਦੱਸੀ ਸੀ ਸਾਰੀ ਕਹਾਣੀ ਤੇ ਕਾਨੂੰਨ ਨੇ ਲਿਆ ਲੰਬੇ ਹੱਥੀਂ
– 2013 ਦੇ ਵਿਚ ਅਪਣਾਇਆ ਸੀ ‘ਟਿੱਪ-ਆਫ’ ਸਿਸਟਮ

ਔਕਲੈਂਡ 20 ਨਵੰਬਰ (ਹਰਜਿੰਦਰ ਸਿੰਘ ਬਸਿਆਲਾ)-‘ਉਲਟੀ ਵਾੜ ਖੇਤ ਨੂੰ ਖਾਏ’ ਭਾਵੇਂ ਭਾਰਤ ਵਿਚ ਵਰਤੀ ਜਾਂਦੀ ਹੈ ਪਰ ਸ਼ਾਇਦ ਭਾਰਤੀਆਂ ਨੇ ਆਪਣੇ ਨਾਲ ਬਾਹਰ ਵੀ ਲੈ ਆਉਂਦੀ ਹੈ ਤਾਂ ਕਿ ਉਨ੍ਹਾਂ ‘ਤੇ ਢੁਕਦੀ ਰਹੇ। ਇਸ ਦੀ ਤਾਜ਼ਾ ਉਦਾਹਰਣ ਸਤੰਬਰ ਮਹੀਨੇ ਉਦੋਂ ਸਾਹਮਣੇ ਆਈ ਸੀ ਜਦੋਂ ਨਬਜੀਤ ਸਿੰਘ (48) ਜੋ ਕਿ ਵਲਿੰਗਟਨ ਵਿਖੇ ਮਨਿਸਟੀ ਆਫ ਸ਼ੋਸ਼ਲ ਵੈਲਫੇਅਰ ਦੇ ਵਿਚ ਧੋਖੇਬਾਜਾਂ ਨੂੰ ਫੜਨ ਵਾਸਤੇ ਅਫਸਰ ਲੱਗਿਆ ਸੀ, ਪਰ ਉਸਨੇ 11 ਸਾਲ ਖੁਦ ਹੀ ਧੋਖੇਬਾਜ਼ੀ ਦਾ ਸਹਾਰਾ ਲੈ ਕੇ 3,58,866 ਡਾਲਰ ਆਪਣੇ ਬੋਝੇ ਪਾਏ। ਇਸਨੇ ਸਿਸਟਮ ਦਾ ਸਹਾਰਾ ਲੈਂਦਿਆਂ ਲੋਕਾਂ ਦੇ ਪਤੇ, ਫੋਨ ਨੰਬਰ, ਆਈਡੀ ਕਾਰਡਾਂ, ਪੋਸਟ ਬਾਕਸ ਨੰਬਰਾਂ ਦਾ ਸਹਾਰਾ ਲੈ ਕੇ ਲਾਭ ਭੱਤੇ ਆਪਣੇ ਖਾਤੇ ਪਾਉਂਦਾ ਰਿਹਾ। ਅਗਸਤ 2011 ਦੇ ਵਿਚ ਇਹ ਅਸਤੀਫਾ ਦੇ ਕੇ ਭਾਵੇਂ ਆਸਟਰੇਲੀਆ ਖਿਸਕ ਗਿਆ ਸੀ, ਪਰ ਕਾਨੂੰਨੀ ਦੇ ਹੱਥ ਐਨੇ ਲੰਬੇ ਸਨ ਕਿ ਉਸਨੂੰ ਵਾਪਿਸ ਨਿਊਜ਼ੀਲੈਂਡ ਹਵਾਲੇ ਕਰ ਦਿੱਤਾ ਗਿਆ ਅਤੇ ਸਤੰਬਰ 2017 ਦੇ ਵਿਚ ਉਸਨੂੰ 2 ਸਾਲ 9 ਮਹੀਨੇ ਦੀ ਸਜ਼ਾ ਹੋਈ ਹੈ। ਇਸਦੀ ਪਤਨੀ ਵੀ ਇਸ ਤਰ੍ਹਾਂ ਦੇ ਧੋਖੇਬਾਜ਼ੀ ਦੇ ਵਿਚ ਸ਼ਾਮਿਲ ਰਹੀ ਹੈ। ਇਕ ਮੁਖਬਿਰ ਨੇ 2013 ਦੇ ਵਿਚ ਇਸ ਸਿੰਘ ਦੇ ਇਸ ਧੋਖੇਬਾਜ਼ੀ ਬਾਰੇ ਦੱਸਿਆ ਸੀ ਅਤੇ ਕਾਨੂੰਨ ਨੇ ਲੰਬੇ ਹੱਥੀਂ ਲੈ ਕੇ ਇਸ ਨੂੰ ਕਾਬੂ ਕਰ ਲਿਆ ਸੀ। ਸ਼ੋਸ਼ਲ ਵੈਲਫੇਅਰ ਦੇ ਵਿਚ ਸ਼ਾਇਦ ਇਹ ਪਹਿਲਾ ਐਮ. ਐਸ. ਡੀ. ਇਨਵੈਸਟੀਗੇਟਰ ਅਫਸਰ ਹੈ ਜਿਸਨੇ ਖੁਦ ਹੀ ਧੋਖਾ ਕੀਤਾ। ਇਸ ਸਿੰਘ ਉਤੇ 51 ਦੋਸ਼ ਸਨ ਜਿਨ੍ਹਾਂ ਵਿਚ 41 ਕਾਗਜ਼ ਪੱਤਰ ਧੰਨ ਇਕੱਤਰ ਕਰਨ ਵਾਸਤੇ ਵਰਤੇ ਗਏ ਸਨ। ਜਾਰੀ ਰਿਪੋਰਟ ਵਿਚ ਪਾਇਆ ਗਿਆ ਹੈ ਕਿ ਜਿਸ ਤਰ੍ਹਾਂ ਨਾਲ ਨਬਜੀਤ ਸਿੰਘ ਨੇ ਇਸ ਧੋਖੇ ਨੂੰ ਇੰਜਾਮ ਦਿੱਤਾ ਉਸਨੂੰ ਫੜਨਾ ਬਹੁਤ ਹੀ ਮੁਸ਼ਕਿਲ ਸੀ। ਬਹੁਤ ਹੀ ਸ਼ਾਤਿਰ ਤਰੀਕੇ ਨਾਲ ਉਸਨੇ ਇਹ ਸਾਰਾ ਕੁਝ ਕੀਤਾ। ਇਸ ਦੀ ਪਤਨੀ ਵੀ ਸ਼ੋਸ਼ਲ ਵੈਲਫੇਅਰ ਮੰਤਰਾਲੇ ਵਿਚ ਕੰਮ ਕਰਦੀ ਸੀ ਅਤੇ ਉਹ ਵੀ ਦੋ ਮਹੀਨੇ ਬਾਅਦ ਅਸਤੀਫਾ ਦੇ ਗਈ ਸੀ। ਸਰਕਾਰ ਨੇ ਇਕ ਸਿਸਟਮ ‘ਟਿੱਪ ਆਫ’ 2013 ਦੇ ਵਿਚ ਸ਼ੁਰੂ ਕੀਤਾ ਸੀ ਅਤੇ ਇਸ ਦੇ ਚਲਦਿਆਂ ਇਕ ਗੁਪਤ ਸੂਚਕ ਨੇ ਇਹ ਜਾਣਕਾਰੀ ਦੇ ਦਿੱਤੀ ਸੀ। ਸਰਕਾਰ ਨੇ ਇਸ ਸੂਚਕ ਨੂੰ ਗੁਪਤ ਇਨਾਮ ਵੀ ਦਿੱਤਾ। ਸੋ ਕੀ ਕਹੀਏ ਹੁਣ ਨਾਂਅ ਸਿੰਘ–ਮਹਿਕਮਾ ਸ਼ੋਸ਼ਲ ਤੇ ਸੁਰਤ ਵਿਚ ਨਿਰਾ ਸਰਕਾਰੀ ਸ਼ੋਸ਼ਣ।

About Author

Punjab Mail USA

Punjab Mail USA

Related Articles

ads

Latest Category Posts

    ਨਿਊਜਰਸੀ ‘ਚ ਦਰਦਨਾਕ ਹਾਦਸੇ ‘ਚ ਪੰਜਾਬੀ ਸਮੇਤ ਤਿੰਨ ਲੋਕਾਂ ਦੀ ਮੌਤ

ਨਿਊਜਰਸੀ ‘ਚ ਦਰਦਨਾਕ ਹਾਦਸੇ ‘ਚ ਪੰਜਾਬੀ ਸਮੇਤ ਤਿੰਨ ਲੋਕਾਂ ਦੀ ਮੌਤ

Read Full Article
    ਮੇਰੇ ਖ਼ਿਲਾਫ਼ ਸਾਜ਼ਿਸ਼ ਰਚ ਰਹੇ ਡਿਪਟੀ ਅਟਾਰਨੀ ਜਨਰਲ : ਟਰੰਪ

ਮੇਰੇ ਖ਼ਿਲਾਫ਼ ਸਾਜ਼ਿਸ਼ ਰਚ ਰਹੇ ਡਿਪਟੀ ਅਟਾਰਨੀ ਜਨਰਲ : ਟਰੰਪ

Read Full Article
    ਪੁਲਵਾਮਾ ਹਮਲੇ ਦੇ ਦੋਸ਼ੀਆਂ ਨੂੰ ਸਜ਼ਾ ਦੇਵੇ ਪਾਕਿਸਤਾਨ : ਅਮਰੀਕਾ

ਪੁਲਵਾਮਾ ਹਮਲੇ ਦੇ ਦੋਸ਼ੀਆਂ ਨੂੰ ਸਜ਼ਾ ਦੇਵੇ ਪਾਕਿਸਤਾਨ : ਅਮਰੀਕਾ

Read Full Article
    ਕਿਮ ਕੁਮਾਰੀ ਨੇ ਜਿਤਿਆ ‘ਮਿਸ ਇੰਡੀਆ ਯੂਐੱਸਏ’ 2019 ਦਾ ਖਿਤਾਬ

ਕਿਮ ਕੁਮਾਰੀ ਨੇ ਜਿਤਿਆ ‘ਮਿਸ ਇੰਡੀਆ ਯੂਐੱਸਏ’ 2019 ਦਾ ਖਿਤਾਬ

Read Full Article
    ਪੁਲਵਾਮਾ ਹਾਦਸੇ ਬਾਰੇ ਨਾ ਖੇਡੀ ਜਾਵੇ ਸਿਆਸਤ

ਪੁਲਵਾਮਾ ਹਾਦਸੇ ਬਾਰੇ ਨਾ ਖੇਡੀ ਜਾਵੇ ਸਿਆਸਤ

Read Full Article
    ਯੂਬਾ ਸਿਟੀ ‘ਚ ਸਿੱਖ ਵਿਅਕਤੀ ‘ਤੇ ਹੋਇਆ ਨਫ਼ਰਤੀ ਹਮਲਾ

ਯੂਬਾ ਸਿਟੀ ‘ਚ ਸਿੱਖ ਵਿਅਕਤੀ ‘ਤੇ ਹੋਇਆ ਨਫ਼ਰਤੀ ਹਮਲਾ

Read Full Article
    ਜਲ੍ਹਿਆਂਵਾਲੇ ਬਾਗ ਦੀ 100ਵੀਂ ਬਰਸੀ ਨੂੰ ਸਮਰਪਿਤ ਸਮਾਗਮ 6 ਅਤੇ 7 ਅਪ੍ਰੈਲ ਨੂੰ

ਜਲ੍ਹਿਆਂਵਾਲੇ ਬਾਗ ਦੀ 100ਵੀਂ ਬਰਸੀ ਨੂੰ ਸਮਰਪਿਤ ਸਮਾਗਮ 6 ਅਤੇ 7 ਅਪ੍ਰੈਲ ਨੂੰ

Read Full Article
    ਟਰੰਪ ਦੇ ਚੋਣ ਇੰਚਾਰਜ ਰਹੇ ਮੈਨਫੋਰਟ ਨੂੰ ਹੋ ਸਕਦੀ ਹੈ 24 ਸਾਲ ਦੀ ਸਜ਼ਾ

ਟਰੰਪ ਦੇ ਚੋਣ ਇੰਚਾਰਜ ਰਹੇ ਮੈਨਫੋਰਟ ਨੂੰ ਹੋ ਸਕਦੀ ਹੈ 24 ਸਾਲ ਦੀ ਸਜ਼ਾ

Read Full Article
    ਟੈਕਸਾਸ ‘ਚ ਭਾਰਤੀ ਮੂਲ ਦਾ ਜੋੜਾ ਮ੍ਰਿਤਕ ਹਾਲਤ ‘ਚ ਮਿਲਿਆ

ਟੈਕਸਾਸ ‘ਚ ਭਾਰਤੀ ਮੂਲ ਦਾ ਜੋੜਾ ਮ੍ਰਿਤਕ ਹਾਲਤ ‘ਚ ਮਿਲਿਆ

Read Full Article
    ਗੁਰਦੁਆਰਾ ਸਾਹਿਬ ਫਰੀਮਾਂਟ ਦੀ ਨਵੀਂ ਪ੍ਰਬੰਧਕੀ ਕਮੇਟੀ ਦਾ ਐਲਾਨ

ਗੁਰਦੁਆਰਾ ਸਾਹਿਬ ਫਰੀਮਾਂਟ ਦੀ ਨਵੀਂ ਪ੍ਰਬੰਧਕੀ ਕਮੇਟੀ ਦਾ ਐਲਾਨ

Read Full Article
    ਅਮਰੀਕਾ ਦੇ ਨਿਊ ਓਰਲੀਨਜ਼ ‘ਚ ਗੋਲੀਬਾਰੀ ਦੌਰਾਨ 5 ਪੈਦਲ ਯਾਤਰੀ ਜ਼ਖਮੀ

ਅਮਰੀਕਾ ਦੇ ਨਿਊ ਓਰਲੀਨਜ਼ ‘ਚ ਗੋਲੀਬਾਰੀ ਦੌਰਾਨ 5 ਪੈਦਲ ਯਾਤਰੀ ਜ਼ਖਮੀ

Read Full Article
    ਕੈਲੀਫੋਰਨੀਆ ਦੇ ਰੈਸਟੋਰੈਂਟ ਵਿਚ ਇੱਕ ਹੋਰ ਸਿੱਖ ‘ਤੇ ਹੋਇਆ ਨੱਸਲੀ ਹਮਲਾ

ਕੈਲੀਫੋਰਨੀਆ ਦੇ ਰੈਸਟੋਰੈਂਟ ਵਿਚ ਇੱਕ ਹੋਰ ਸਿੱਖ ‘ਤੇ ਹੋਇਆ ਨੱਸਲੀ ਹਮਲਾ

Read Full Article
    ਅਮਰੀਕਾ ‘ਚ ਇੰਮੀਗ੍ਰੇਸ਼ਨ ਨਿਯਮਾਂ ਵਿਚ ਬਦਲਾਅ

ਅਮਰੀਕਾ ‘ਚ ਇੰਮੀਗ੍ਰੇਸ਼ਨ ਨਿਯਮਾਂ ਵਿਚ ਬਦਲਾਅ

Read Full Article
    ਅਮਰੀਕੀ ਰਾਸ਼ਟਰਪਤੀ ਨੇ ਰਾਸ਼ਟਰੀ ਐਮਰਜੰਸੀ ਦਾ ਕੀਤਾ ਐਲਾਨ

ਅਮਰੀਕੀ ਰਾਸ਼ਟਰਪਤੀ ਨੇ ਰਾਸ਼ਟਰੀ ਐਮਰਜੰਸੀ ਦਾ ਕੀਤਾ ਐਲਾਨ

Read Full Article
    ਇਲੀਨੋਇਸ ਦੇ ਸ਼ਹਿਰ ਔਰੋਰਾ’ਚ ਗੋਲ਼ੀਬਾਰੀ, 5 ਦੀ ਮੌਤ

ਇਲੀਨੋਇਸ ਦੇ ਸ਼ਹਿਰ ਔਰੋਰਾ’ਚ ਗੋਲ਼ੀਬਾਰੀ, 5 ਦੀ ਮੌਤ

Read Full Article