ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਚੋਣਾਂ : ਬਟਾਲਾ ’ਚ ਆਜ਼ਾਦ ਉਮੀਦਵਾਰ ਤੇ ਕਾਂਗਰਸੀ ਸਮਰਥਕਾਂ ਵਿਚਾਲੇ ਹੱਥੋਪਾਈ

123
Share

ਬਟਾਲਾ, 14 ਫਰਵਰੀ (ਪੰਜਾਬ ਮੇਲ)- ਪੱਟੀ ਤੇ ਮੁਕਤਸਰ ਦੀ ਤਰ੍ਹਾਂ ਗੁਰਦਾਸਪੁਰ ਦੇ ਬਟਾਲਾ ਵਿੱਚ ਵੀ ਵੋਟਿੰਗ ਦੌਰਾਨ ਝੜਪ ਦੀ ਖ਼ਬਰ ਸਾਹਮਣੇ ਆ ਰਹੀ ਹੈ। ਬਟਾਲਾ ਦੇ ਵਾਰਡ ਨੰਬਰ-34 ’ਚ ਬੂਥ 76,77 ’ਤੇ ਵੋਟਾਂ ਪਾਉਣ ਨੂੰ ਲੈ ਕੇ ਝਗੜਾ ਹੋਇਆ ਹੈ। ਕਾਂਗਰਸੀ ਉਮੀਦਵਾਰ ਅਤੇ ਇੱਕ ਅਜ਼ਾਦ ਉਮੀਦਵਾਰ ਕੁਝ ਜਾਅਲੀ ਵੋਟਾਂ ਨੂੰ ਲੈ ਕੇ ਇੱਕ-ਦੂਜੇ ਨਾਲ ਖਹਿਬੜ ਗਏ। ਇਸ ਝੜਪ ਦੌਰਾਨ ਕਾਂਗਰਸੀ ਵਰਕਰ ਹਰਮਿੰਦਰ ਸਿੰਘ ਸੈਂਡੀ ਦੀ ਪੱਗ ਵੀ ਉਤਰ ਗਈ। ਹਾਲਾਂਕਿ ਜ਼ਿਆਦਾ ਲੜਾਈ ਵਧਣ ਤੋਂ ਬਚਾਅ ਹੋ ਗਿਆ। ਮੌਕੇ ’ਤੇ ਮੌਜੂਦ ਪੁਲਿਸ ਨੇ ਕਾਂਗਰਸੀ ਤੇ ਹੋਰਨਾਂ ਉਮੀਦਵਾਰਾਂ ਨੂੰ ਸ਼ਾਂਤ ਕਰਵਾਇਆ।

Share