PUNJABMAILUSA.COM

ਨਗਰੋਟਾ ਫ਼ੌਜੀ ਕੈਂਪ ‘ਤੇ ਅੱਤਵਾਦੀ ਹਮਲਾ-2 ਮੇਜਰ ਸਮੇਤ 7 ਜਵਾਨ ਸ਼ਹੀਦ

ਨਗਰੋਟਾ ਫ਼ੌਜੀ ਕੈਂਪ ‘ਤੇ ਅੱਤਵਾਦੀ ਹਮਲਾ-2 ਮੇਜਰ ਸਮੇਤ 7 ਜਵਾਨ ਸ਼ਹੀਦ

ਨਗਰੋਟਾ ਫ਼ੌਜੀ ਕੈਂਪ ‘ਤੇ ਅੱਤਵਾਦੀ ਹਮਲਾ-2 ਮੇਜਰ ਸਮੇਤ 7 ਜਵਾਨ ਸ਼ਹੀਦ
November 30
09:52 2016

13
ਸ੍ਰੀਨਗਰ, 30 ਨਵੰਬਰ (ਪੰਜਾਬ ਮੇਲ)- ਸ੍ਰੀਨਗਰ-ਜੰਮੂ ਹਾਈਵੇ ‘ਤੇ ਸਥਿਤ ਨਗਰੋਟਾ ਕਸਬੇ ‘ਚ ਫ਼ੌਜ ਦੇ ਇਕ ਕੈਂਪ ‘ਤੇ ਅੱਜ ਤੜਕੇ ਅੱਤਵਾਦੀਆਂ ਨੇ ਫਿਦਾਈਨ ਹਮਲਾ ਕਰ ਦਿੱਤਾ। ਜਿਸ ‘ਚ ਫ਼ੌਜ ਦੇ ਦੋ ਮੇਜਰ ਸਮੇਤ 7 ਜਵਾਨ ਸ਼ਹੀਦ ਹੋ ਗਏ ਅਤੇ ਫ਼ੌਜ ਨੇ ਕਾਰਵਾਈ ਕਰਦਿਆਂ 3 ਅੱਤਵਾਦੀਆਂ ਨੂੰ ਮਾਰ ਦਿੱਤਾ। ਇਸ ਦੌਰਾਨ ਸਾਂਬਾ ਦੇ ਰਾਮਗੜ੍ਹ ਇਲਾਕੇ ‘ਚ ਇਕ ਹੋਰ ਮੁਕਾਬਲੇ ‘ਚ ਬੀ ਐਸ਼ ਐਫ਼ ਨੇ ਤਿੰਨ ਅੱਤਵਾਦੀਆਂ ਨੂੰ ਮਾਰ ਮੁਕਾਇਆ। ਇਸ ਦੌਰਾਨ ਬੀ ਦੇ ਡੀ ਸਮੇਤ ਅੱਠ ਜਵਾਨ ਜ਼ਖ਼ਮੀ ਹੋ ਗਏ।
ਜਾਣਕਾਰੀ ਅਨੁਸਾਰ ਸਵੇਰੇ ਪੁਲਿਸ ਦੀ ਵਰਦੀ ‘ਚ ਆਏ ਅੱਤਵਾਦੀਆਂ ਨੇ ਨਗਰੋਟਾ ਸਥਿਤ ਫ਼ੌਜ ਦੇ ਕੈਂਪ ‘ਤੇ ਗ੍ਰਨੇਡ ਸੁੱਟ ਕੇ ਹਮਲਾ ਕਰ ਦਿੱਤਾ। ਅੱਤਵਾਦੀਆਂ ਨੇ ਆਫ਼ੀਸਰ ਮੈਸ ‘ਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਪਰ ਅੱਤਵਾਦੀ ਉਨ੍ਹਾਂ ਇਮਾਰਤਾਂ ‘ਚ ਦਾਖਲ ਹੋ ਗਏ ਜਿੱਥੇ ਫ਼ੌਜ ਦੇ ਅਫ਼ਸਰਾਂ ਦੇ ਪਰਿਵਾਰ ਰਹਿੰਦੇ ਸਨ। ਅੱਤਵਾਦੀਆਂ ਨੇ 12 ਸੈਨਿਕਾਂ, 2 ਔਰਤਾਂ ਅਤੇ 2 ਬੱਚਿਆਂ ਨੂੰ ਬੰਧਕ ਬਣਾ ਲਿਆ ਸੀ। ਬੰਧਕਾਂ ਨੂੰ ਛੁਡਾਉਣ ਲਈ ਕੀਤੇ ਅਪਰੇਸ਼ਨ ‘ਚ ਇਕ ਮੇਜਰ ਅਤੇ 2 ਜਵਾਨ ਸ਼ਹੀਦ ਹੋ ਗਏ। ਫ਼ੌਜ ਦੇ ਇਕ ਬੁਲਾਰੇ ਨੇ ਦੱਸਿਆ ਕਿ ਸਾਰੇ ਬੰਧਕਾਂ ਨੂੰ ਸੁਰੱਖਿਅਤ ਛੁਡਾ ਲਿਆ ਗਿਆ ਹੈ। ਨਗਰੋਟਾ ‘ਚ ਪੂਰੇ ਇਲਾਕੇ ਦੀ ਘੇਰਾਬੰਦੀ ਜਾਰੀ ਹੈ। ਰਾਤ ਹੋਣ ਕਾਰਨ ਤਲਾਸ਼ੀ ਮੁਹਿੰਮ ਰੋਕ ਦਿੱਤੀ ਗਈ ਹੈ। ਸਵੇਰੇ ਫਿਰ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਅੱਤਵਾਦੀਆਂ ਦੇ ਨਿਸ਼ਾਨੇ ‘ਤੇ ਨਗਰੋਟਾ ਹਾਈਵੇ ‘ਤੇ 16ਵੀਂ ਕੋਰ ਦਾ ਮੁੱਖ ਦਫ਼ਤਰ ਸੀ। ਮੁੱਖ ਦਫ਼ਤਰ ਦੇ ਕੋਲ ਫਿਦਾਈਨ ਅੱਤਵਾਦੀਆਂ ਨੇ ਸਵੇਰੇ ਘਾਤ ਲਗਾ ਕੇ ਫ਼ੌਜ ਦੀ ਟੁਕੜੀ ‘ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਜਵਾਬੀ ਕਾਰਵਾਈ ‘ਚ 4 ਅੱਤਵਾਦੀਆਂ ਨੂੰ ਵੀ ਢੇਰ ਕਰ ਦਿੱਤਾ ਗਿਆ। ਪੁਲਿਸ ਦੀ ਵਰਦੀ ‘ਚ ਆਏ ਅੱਤਵਾਦੀ ਭਾਰੀ ਮਾਤਰਾ ‘ਚ ਹਥਿਆਰਾਂ ਨਾਲ ਲੈਸ ਸਨ। ਸ਼ਹੀਦ ਹੋਣ ਵਾਲੇ ਜਵਾਨਾਂ ‘ਚ ਮਹਾਰਾਸ਼ਟਰ ਦੇ ਪੰਢਰਪੁਰ ਦੇ ਰਹਿਣ ਵਾਲੇ ਮੇਜਰ ਕੁਨਾਲ ਗੋਸਵਾਮੀ, ਨਾਂਦੇੜ ਦੇ ਰਹਿਣ ਵਾਲੇ ਲਾਂਸ ਨਾਇਕ ਸੰਭਾਜੀ ਯਸ਼ਵੰਤ ਕਦਮ ਅਤੇ ਸਿਪਾਹੀ ਰਾਘਵਿੰਦਰ ਸ਼ਾਮਿਲ ਹਨ। ਪੁਲਿਸ ਅਨੁਸਾਰ ਅੱਜ ਕਸਬੇ ‘ਚ ਇਸ ਹਮਲੇ ਦੇ ਚਲਦੇ ਇਲਾਕੇ ‘ਚ ਸਕੂਲ ਬੰਦ ਰਹੇ ਅਤੇ ਸ੍ਰੀਨਗਰ-ਜੰਮੂ ਹਾਈਵੇ ‘ਤੇ ਗੱਡੀਆਂ ਦੀ ਆਵਾਜਾਈ ਨਿਰਵਿਘਨ ਜਾਰੀ ਰਹੀ। ਇਧਰ ਸੂਬੇ ਦੇ ਰਾਜਪਾਲ ਐਨ ਵੋਹਰਾ ਤੇ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਸਾਂਬਾ ਤੇ ਨਗਰੋਟਾ ‘ਚ ਹੋਏ ਅੱਤਵਾਦੀ ਹਮਲਿਆਂ ਦੀ ਨਿਖੇਧੀ ਕੀਤੀ ਹੈ, ਉਕਤ ਦੋਵੇਂ ਅੱਤਵਾਦੀ ਹਮਲੇ ਉਸ ਵੇਲੇ ਹੋਏ ਹਨ ਜਦ ਪਾਕਿਸਤਾਨ ਫੌਜ ਦੇ ਨਵੇਂ ਮੁਖੀ ਨੇ ਅੱਜ ਅਹੁਦਾ ਸੰਭਾਲਿਆ ਹੈ। ਭਾਰਤ ਵੱਲੋਂ 18 ਸਤੰਬਰ ਨੂੰ ਉੜੀ ਵਿਖੇ ਹੋਏ ਫਿਦਾਈਨ ਹਮਲੇ ‘ਚ 19 ਜਵਾਨਾਂ ਦੇ ਸ਼ਹੀਦ ਹੋਣ ਦੇ ਬਾਅਦ ਭਾਰਤ ਵੱਲੋਂ ਕੀਤੇ ਸਰਜੀਕਲ ਹਮਲੇ ਦੇ ਬਾਅਦ ਲਗਤਾਰ ਭਾਰਤ-ਪਾਕਿ ਫ਼ੌਜ ਵੱਲੋਂ ਇਕ ਦੂਜੇ ‘ਤੇ ਮੋਰਟਾਰ ਨਾਲ ਗੋਲੀਬਾਰੀ ਦਾ ਸਿਲਸਿਲਾ ਜਾਰੀ ਹੈ ਉਥੇ ਜੰਮੂ-ਕਸ਼ਮੀਰ ‘ਚ ਅੱਤਵਾਦੀ ਦਰਜਨਾਂ ਹਮਲੇ ਕਰ ਦੇ ਸੁਰੱਖਿਆ ਬਲਾਂ ਨੂੰ ਬਿਨਾ ਰੋਕ-ਟੋਕ ਨਿਸ਼ਾਨਾ ਬਣਾ ਰਹੇ ਹਨ।
ਸਾਂਬਾ ‘ਚ ਮੁਕਾਬਲਾ : ਜੰਮੂ-ਕਸ਼ਮੀਰ ਦੇ ਸਾਂਬਾ ਜ਼ਿਲ੍ਹੇ ਦੇ ਰਾਮਗੜ੍ਹ ਖੇਤਰ ‘ਚ ਇਕ ਹੋਰ ਮੁਕਾਬਲੇ ਦੌਰਾਨ ਬੀ ਨੇ 3 ਅੱਤਵਾਦੀਆਂ ਨੂੰ ਮਾਰ ਦਿੱਤਾ। ਇਸ ਮੁਕਾਬਲੇ ‘ਚ ਬੀ ਐਸ਼ ਐਫ਼ ਦੇ ਡੀ ਆਈ ਜੀ ਸਣੇ 8 ਜਵਾਨ ਜ਼ਖ਼ਮੀ ਹੋ ਗਏ। ਬੀ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਅੱਤਵਾਦੀਆਂ ਦਾ ਇਕ ਗਰੁੱਪ ਅੱਜ ਸਵੇਰੇ ਸਾਂਬਾ ਜ਼ਿਲ੍ਹੇ ਦੇ ਰਾਮਗੜ੍ਹ ਸੈਕਟਰ ‘ਚ ਸਰਹੱਦ ਪਾਰ ਕਰਕੇ ਆ ਗਏ ਅਤੇ ਬੀ ਦੇ ਜਵਾਨਾਂ ਨੂੰ ਉਨ੍ਹਾਂ ਦੀਆਂ ਗਤੀਵਿਧੀਆਂ ਦਾ ਪਤਾ ਲੱਗ ਗਿਆ। ਉਨ੍ਹਾਂ ਦੱਸਿਆ ਕਿ ਚਮਲਿਆਲ ‘ਚ ਸੰਘਣੀਆਂ ਝਾੜੀਆਂ ‘ਚ ਇਕ ਸੂਏ ਦੇ ਨੇੜੇ ਬੀ ਦੇ ਜਵਾਨਾਂ ਨੇ ਅੱਤਵਾਦੀਆਂ ਨੂੰ ਘੇਰ ਲਿਆ ਅਤੇ ਉਸ ਦੇ ਬਾਅਦ ਹੋਏ ਮੁਕਾਬਲੇ ‘ਚ 3 ਅੱਤਵਾਦੀਆਂ ਨੂੰ ਮਾਰ ਦਿੱਤਾ। ਜਾਣਕਾਰੀ ਅਨੁਸਾਰ ਮੁਕਾਬਲੇ ਵਾਲੇ ਸਥਾਨ ‘ਤੇ ਤਲਾਸ਼ੀ ਕਾਰਵਾਈ ਦੌਰਾਨ ਬੀ ਦੇ ਡੀ ਬੀ ਕਸਾਨਾ, ਇੰਸਪੈਕਟਰ ਪਰਮਜੀਤ, ਕਾਂਸਟੇਬਲ ਵਿਕਾਸ ਤੇ ਸਰਬਜੀਤ ਸਮੇਤ ਫਿਦਾਈਨ ਵਿਰੋਧੀ ਦਸਤੇ ਦੇ 3 ਜਵਾਨ ਉਸ ਵੇਲੇ ਜ਼ਖਮੀ ਹੋ ਗਏ, ਜਦ ਉਹ ਮਾਰੇ ਗਏ ਇਕ ਅੱਤਵਾਦੀ ਦੀ ਲਾਸ਼ ਕੱਢ ਰਹੇ ਸਨ ਕਿ ਅਚਾਨਕ ਧਮਾਕਾ ਹੋ ਗਿਆ।
ਅਫ਼ਸਰਾਂ ਦੀਆਂ ਬਹਾਦਰ ਪਤਨੀਆਂ ਦੀ ਬਦੌਲਤ ਟਲਿਆ ਬੰਧਕ ਸੰਕਟ
ਜੰਮੂ ਦੇ ਨਗਰੋਟਾ ਵਿਖੇ ਅੱਤਵਾਦੀਆਂ ਤੇ ਸੈਨਾ ਵਿਚਕਾਰ ਹੋਏ ਮੁਕਾਬਲੇ ਦੌਰਾਨ ਫੌਜੀ ਕੁਆਰਟਰਾਂ ‘ਚ ਰਹਿਣ ਵਾਲੇ 2 ਫੌਜੀ ਅਫ਼ਸਰਾਂ ਦੀਆਂ ਪਤਨੀਆਂ ਦੀ ਬਹਾਦਰੀ ਕਾਰਨ ਅੱਤਵਾਦੀਆਂ ਵੱਲੋਂ ਬੰਧਕ ਬਣਾਏ ਲੋਕਾਂ ਨੂੰ ਛੁਡਵਾਉਣ ‘ਚ ਵੱਡੀ ਸਫ਼ਲਤਾ ਮਿਲੀ ਹੈ। ਪੁਲਿਸ ਦੀ ਵਰਦੀ ‘ਚ ਆਏ ਅੱਤਵਾਦੀਆਂ ਨੇ ਜਦੋਂ ਕੁਆਰਟਰਾਂ ‘ਚ ਰਹਿਣ ਵਾਲੇ ਕੁਝ ਪਰਿਵਾਰਾਂ ਤੇ ਸੈਨਾ ਦੇ ਕੁਝ ਅਫ਼ਸਰਾਂ ਤੇ ਜਵਾਨਾਂ ਨੂੰ ਬੰਧਕ ਬਣਾ ਲਿਆ ਤਾਂ 2 ਫੌਜੀ ਅਫ਼ਸਰਾਂ ਦੀਆਂ ਪਤਨੀਆਂ ਜੋ ਆਪਣੇ ਛੋਟੇ ਬੱਚਿਆਂ ਨਾਲ ਇਥੇ ਰਹਿੰਦੀਆਂ ਸਨ ਨੇ ਅੱਤਵਾਦੀਆਂ ਦੇ ਮਨਸੂਬਿਆਂ ਨੂੰ ਨਾਕਾਮ ਬਣਾਉਣ ‘ਚ ਬੜੇ ਹੌਂਸਲੇ ਤੇ ਦਲੇਰੀ ਦਾ ਸਬੂਤ ਦਿੱਤਾ। ਸੈਨਾ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਔਰਤਾਂ ਦੇ ਪਤੀ ਰਾਤ ਦੀ ਡਿਊਟੀ ‘ਤੇ ਸਨ ਜਦੋਂ ਮੁਕਾਬਲਾ ਸ਼ੁਰੂ ਹੋਇਆ, ਇਨ੍ਹਾਂ ਬਹਾਦਰ ਔਰਤਾਂ ਨੇ ਘਰੇਲੂ ਚੀਜ਼ਾਂ ਦੀ ਵਰਤੋਂ ਕਰਦਿਆਂ ਅੱਤਵਾਦੀਆਂ ਲਈ ਘਰਾਂ ਦੇ ਅੰਦਰ ਦਾਖ਼ਲੇ ਨੂੰ ਮੁਸ਼ਕਿਲ ਬਣਾ ਦਿੱਤਾ। ਅੱਤਵਾਦੀ ਉਨ੍ਹਾਂ ਨੂੰ ਬੰਧਕ ਬਣਾਉਣ ‘ਚ ਨਾਕਾਮ ਰਹੇ ਤੇ ਜਿਸਦੇ ਚੱਲਦਿਆ ਸੈਨਾ ਤੇ ਉਨ੍ਹਾਂ ਦੇ ਪਰਿਵਾਰਾਂ ਦਾ ਵੱਡਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਅਮਰੀਕਾ ਚ ਭਾਰਤਵੰਸ਼ੀ ਡਾਕਟਰ ‘ਤੇ ਹੈਲਥ ਕੇਅਰ ਫਰਾਡ ਦੇ ਮਾਮਲੇ ‘ਚ ਦੋਸ਼ ਤੈਅ

ਅਮਰੀਕਾ ਚ ਭਾਰਤਵੰਸ਼ੀ ਡਾਕਟਰ ‘ਤੇ ਹੈਲਥ ਕੇਅਰ ਫਰਾਡ ਦੇ ਮਾਮਲੇ ‘ਚ ਦੋਸ਼ ਤੈਅ

Read Full Article
    ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਕੈਲੇਫੋਰਨੀਆ ‘ਚ ਮਿਲੀ ਵੱਡੀ ਰਾਹਤ

ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਕੈਲੇਫੋਰਨੀਆ ‘ਚ ਮਿਲੀ ਵੱਡੀ ਰਾਹਤ

Read Full Article
    ਮੁਕੇਸ਼ ਅੰਬਾਨੀ ਸਣੇ 100 ਪ੍ਰਭਾਵਸ਼ਾਲੀ ਲੋਕਾਂ ਦੀ ਲਿਸਟ ਵਿਚ 3 ਭਾਰਤੀ

ਮੁਕੇਸ਼ ਅੰਬਾਨੀ ਸਣੇ 100 ਪ੍ਰਭਾਵਸ਼ਾਲੀ ਲੋਕਾਂ ਦੀ ਲਿਸਟ ਵਿਚ 3 ਭਾਰਤੀ

Read Full Article
    ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਦਿਵਸ ਦੀਆਂ ਪਾਕਿਸਤਾਨ ‘ਚ ਜ਼ੋਰਦਾਰ ਤਿਆਰੀਆਂ

ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਦਿਵਸ ਦੀਆਂ ਪਾਕਿਸਤਾਨ ‘ਚ ਜ਼ੋਰਦਾਰ ਤਿਆਰੀਆਂ

Read Full Article
    ਪ੍ਰਵਾਸੀ ਸਿੱਖਾਂ ਦਾ ਨਨਕਾਣਾ ਸਾਹਿਬ ਵਿਖੇ ਗੁਰਪੁਰਬ ‘ਤੇ ਹੋਵੇਗਾ ਭਰਵਾਂ ਸੁਆਗਤ ਗਵਰਨਰ ਪੰਜਾਬ

ਪ੍ਰਵਾਸੀ ਸਿੱਖਾਂ ਦਾ ਨਨਕਾਣਾ ਸਾਹਿਬ ਵਿਖੇ ਗੁਰਪੁਰਬ ‘ਤੇ ਹੋਵੇਗਾ ਭਰਵਾਂ ਸੁਆਗਤ ਗਵਰਨਰ ਪੰਜਾਬ

Read Full Article
    ਗੁਰਜਤਿੰਦਰ ਰੰਧਾਵਾ ਨੂੰ ਕੈਲੀਫੋਰਨੀਆ ਸੈਕਟਰੀ ਆਫ ਸਟੇਟ ਦਾ ਐਡਵਾਈਜ਼ਰੀ ਬੋਰਡ ਮੈਂਬਰ ਕੀਤਾ ਗਿਆ ਨਿਯੁਕਤ

ਗੁਰਜਤਿੰਦਰ ਰੰਧਾਵਾ ਨੂੰ ਕੈਲੀਫੋਰਨੀਆ ਸੈਕਟਰੀ ਆਫ ਸਟੇਟ ਦਾ ਐਡਵਾਈਜ਼ਰੀ ਬੋਰਡ ਮੈਂਬਰ ਕੀਤਾ ਗਿਆ ਨਿਯੁਕਤ

Read Full Article
    ਰਿਚਮੰਡ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ ਵਿਸਾਖੀ ਮੇਲਾ

ਰਿਚਮੰਡ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ ਵਿਸਾਖੀ ਮੇਲਾ

Read Full Article
    ਪੰਜਾਬੀ ਮੀਡੀਆ ਨੂੰ ਨਿਰਪੱਖ ਤੇ ਪਾਰਦਰਸ਼ੀ ਹੋ ਕੇ ਤਕੜਾ ਹੋਣ ਲਈ ਜ਼ੋਰ

ਪੰਜਾਬੀ ਮੀਡੀਆ ਨੂੰ ਨਿਰਪੱਖ ਤੇ ਪਾਰਦਰਸ਼ੀ ਹੋ ਕੇ ਤਕੜਾ ਹੋਣ ਲਈ ਜ਼ੋਰ

Read Full Article
    ਭਾਰਤੀ ਦੂਤਾਵਾਸ ਵੱਲੋਂ ਭਾਰਤੀ ਵਿਦਿਆਰਥੀਆਂ ਨੂੰ ਅਮਰੀਕੀ ਯੂਨੀਵਰਸਿਟੀਆਂ ਬਾਰੇ ਪੜਤਾਲ ਕਰਨ ਦੀ ਸਲਾਹ

ਭਾਰਤੀ ਦੂਤਾਵਾਸ ਵੱਲੋਂ ਭਾਰਤੀ ਵਿਦਿਆਰਥੀਆਂ ਨੂੰ ਅਮਰੀਕੀ ਯੂਨੀਵਰਸਿਟੀਆਂ ਬਾਰੇ ਪੜਤਾਲ ਕਰਨ ਦੀ ਸਲਾਹ

Read Full Article
    ਪੰਜਾਬੀ ਨੇ ਧੋਖਾਧੜੀ ਨਾਲ ਅਮਰੀਕੀ ਨਾਗਰਿਕਤਾ ਹਾਸਲ ਕਰਨ ਦੇ ਯਤਨਾਂ ਦੇ ਦੋਸ਼ ਸਵੀਕਾਰੇ

ਪੰਜਾਬੀ ਨੇ ਧੋਖਾਧੜੀ ਨਾਲ ਅਮਰੀਕੀ ਨਾਗਰਿਕਤਾ ਹਾਸਲ ਕਰਨ ਦੇ ਯਤਨਾਂ ਦੇ ਦੋਸ਼ ਸਵੀਕਾਰੇ

Read Full Article
    ਟਰੰਪ ਵੱਲੋਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ‘ਸੈਂਚੁਰੀ ਸਿਟੀਜ਼’ ਭੇਜਣ ਬਾਰੇ ਗੰਭੀਰਤਾ ਨਾਲ ਵਿਚਾਰਾਂ

ਟਰੰਪ ਵੱਲੋਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ‘ਸੈਂਚੁਰੀ ਸਿਟੀਜ਼’ ਭੇਜਣ ਬਾਰੇ ਗੰਭੀਰਤਾ ਨਾਲ ਵਿਚਾਰਾਂ

Read Full Article
    ਆਈਐਸ ਯੂਰਪ ਵਿਚ  ਖਤਰਨਾਕ ਹਮਲੇ ਕਰਨ ਦੀ ਤਿਆਰੀ ਵਿਚ

ਆਈਐਸ ਯੂਰਪ ਵਿਚ ਖਤਰਨਾਕ ਹਮਲੇ ਕਰਨ ਦੀ ਤਿਆਰੀ ਵਿਚ

Read Full Article
    ਗੈਰਕਾਨੂੰਨੀ ਸ਼ਰਨਾਰਥੀਆਂ ਨੂੰ ‘ਸੈਂਚੁਰੀ ਸਿਟੀਜ਼’ ਵਿੱਚ ਭੇਜਣ ਬਾਰੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਟਰੰਪ ਸਰਕਾਰ

ਗੈਰਕਾਨੂੰਨੀ ਸ਼ਰਨਾਰਥੀਆਂ ਨੂੰ ‘ਸੈਂਚੁਰੀ ਸਿਟੀਜ਼’ ਵਿੱਚ ਭੇਜਣ ਬਾਰੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਟਰੰਪ ਸਰਕਾਰ

Read Full Article
    ਟਰੰਪ ਸ਼ਰਨਾਰਥੀਆਂ ਨੂੰ ‘ਸੈਂਚੁਰੀ ਸਿਟੀਜ਼’ ਵਿਚ ਭੇਜਣ ‘ਤੇ ਕਰ ਰਹੇ ਹਨ ਗੰਭੀਰਤਾ ਨਾਲ ਵਿਚਾਰ

ਟਰੰਪ ਸ਼ਰਨਾਰਥੀਆਂ ਨੂੰ ‘ਸੈਂਚੁਰੀ ਸਿਟੀਜ਼’ ਵਿਚ ਭੇਜਣ ‘ਤੇ ਕਰ ਰਹੇ ਹਨ ਗੰਭੀਰਤਾ ਨਾਲ ਵਿਚਾਰ

Read Full Article
    ਬ੍ਰਿਟਿਸ਼ ਕਾਮੇਡੀਅਨ ਇਆਨ ਕੋਗਨਿਟੋ ਦਾ ਸਟੇਜ ਪਰਫਾਰਮੈਂਸ ਦੌਰਾਨ ਦਿਹਾਂਤ

ਬ੍ਰਿਟਿਸ਼ ਕਾਮੇਡੀਅਨ ਇਆਨ ਕੋਗਨਿਟੋ ਦਾ ਸਟੇਜ ਪਰਫਾਰਮੈਂਸ ਦੌਰਾਨ ਦਿਹਾਂਤ

Read Full Article