ਧੋਨੀ ਨੇ ਵਨਡੇ ਤੇ ਟੀ-20 ਦੀ ਕਪਤਾਨੀ ਛੱਡੀ

ਕੋਹਲੀ ਨੂੰ ਮਿਲ ਸਕਦੀ ਹੈ ਕਪਤਾਨੀ
ਮੁੰਬਈ, 5 ਜਨਵਰੀ (ਪੰਜਾਬ ਮੇਲ)- 2007 ‘ਚ ਟੀ-20 ਅਤੇ 2011 ‘ਚ ਭਾਰਤ ਨੂੰ ਵਿਸ਼ਵ ਕੱਪ ਮੈਚ ਜਿਤਾਉਣ ਵਾਲੇ ਕ੍ਰਿਕਟ ਖਿਡਾਰੀ ਮਹਿੰਦਰ ਸਿੰਘ ਧੋਨੀ ਨੇ ਵਨਡੇ ਅਤੇ ਟੀ-20 ਟੀਮ ਦੀ ਕਪਤਾਨੀ ਛੱਡ ਦਿੱਤੀ ਹੈ। ਹਾਲਾਂਕਿ ਉਹ ਇਕ ਖਿਡਾਰੀ ਵਜੋਂ ਖੇਡਦੇ ਰਹਿਣਗੇ। ਧੋਨੀ ਟੈਸਟ ਕ੍ਰਿਕਟ ਤੋਂ ਪਹਿਲਾਂ ਹੀ ਸੰਨਿਆਸ ਲੈ ਚੁਕੇ ਹਨ। ਬੀਸੀਸੀਆਈ ਨੇ ਬੁੱਧਵਾਰ ਰਾਤ ਟਵੀਟ ਕਰ ਕੇ ਇਹ ਜਾਣਕਾਰੀ ਦਿੱਤੀ। ਧੋਨੀ ਨੇ ਅਚਾਨਕ ਇਹ ਫੈਸਲਾ ਕਿਉਂ ਕੀਤਾ, ਹਾਲੇ ਇਹ ਸਪੱਸ਼ਟ ਨਹੀਂ ਹੋ ਸਕਿਆ ਪਰ ਸਮਝਿਆ ਜਾ ਰਿਹਾ ਹੈ ਕਿ ਉਨ•ਾਂ ਨੇ 2019 ਵਿਸ਼ਵ ਕੱਪ ਤੋਂ ਪਹਿਲਾਂ ਇਹ ਅਹੁਦਾ ਛੱਡ ਦਿੱਤਾ ਹੈ ਤਾਂਕਿ ਨਵੇਂ ਕਪਤਾਨ ਨੂੰ ਲੋੜੀਂਦਾ ਸਮਾਂ ਮਿਲੇ। ਟੈਸਟ ਵਾਂਗ ਹੀ ਵਿਰਾਟ ਕੋਹਲੀ ਨੂੰ ਕਪਤਾਨੀ ਸੌਂਪੀ ਜਾ ਸਕਦੀ ਹੈ। ਧੋਨੀ ਵੱਲੋਂ ਕਪਤਾਨੀ ਛੱਡਣ ਮਗਰੋਂ ਕਪਤਾਨੀ ਦੀ ਸਾਰੀ ਜ਼ਿੰਮੇਵਾਰੀ ਹੁਣ ਵਿਰਾਟ ਕੋਹਲੀ ਨੂੰ ਸੰਭਾਲਣੀ ਹੋਵੇਗੀ। ਇਸ ਤੋਂ ਪਹਿਲਾਂ ਵਿਰਾਟ ਕੋਹਲੀ ਟੈਸਟ ਟੀਮ ਦੀ ਅਗਵਾਈ ਕਰ ਰਹੇ ਹਨ। ਹਾਲਾਂਕਿ ਇਥੇ ਧੋਨੀ ਦੀ ਇਕ ਗੱਲ ਯਾਦ ਆਉਂਦੀ ਹੈ ਜਦੋਂ 2014 ‘ਚ ਟੀਮ ਇੰਡੀਆ ਵਿਦੇਸ਼ਾਂ ‘ਚ ਖਰਾਬ ਪ੍ਰਦਰਸ਼ਨ ਕਰ ਰਹੀ ਸੀ ਤਾਂ ਉਨ•ਾਂ ‘ਤੇ ਕਪਤਾਨੀ ਛੱਡਣ ਦਾ ਦਬਾਅ ਬਣ ਰਿਹਾ ਸੀ, ਪਰ ਉਸ ਵੇਲੇ ਧੋਨੀ ਨੇ ਕਿਹਾ ਸੀ ਕਿ ਜਿਸ ਦਿਨ ਉਨ•ਾਂ ਨੂੰ ਲੱਗੇਗਾ ਕਿ ਟੀਮ ਇੰਡੀਆ ‘ਚ ਉਨ•ਾਂ ਦੀ ਥਾਂ ਲੈਣ ਵਾਲਾ ਕੋਈ ਖਿਡਾਰੀ ਆ ਗਿਆ ਹੈ ਤਾਂ ਉਹ ਸਵੈ ਇੱਛਾ ਨਾਲ ਕਪਤਾਨੀ ਛੱਡ ਦੇਣਗੇ। ਭਾਰਤੀ ਟੀਮ ਨੇ 15 ਜਨਵਰਤੀ ਤੋਂ ਇੰਗਲੈਂਡ ਵਿਰੁੱਧ ਵਨਡੇ ਅਤੇ ਟੀ-20 ਸੀਰੀਜ਼ ਖੇਡਣੀ ਹੈ। ਸੂਤਰਾਂ ਮੁਤਾਬਿਕ ਇਨ•ਾਂ ਮੈਚਾਂ ‘ਚ ਧੋਨੀ ਕੋਹਲੀ ਦੀ ਕਪਤਾਨੀ ਹੇਠ ਖੇਡਣਗੇ।
There are no comments at the moment, do you want to add one?
Write a comment