PUNJABMAILUSA.COM

ਧਾਰਮਿਕ ਵਿਤਕਰੇਬਾਜ਼ੀ ਕਾਰਨ ਸਿੱਖ ਕੈਪਟਨ ਵੱਲੋਂ ਅਮਰੀਕੀ ਫ਼ੌਜ ਖ਼ਿਲਾਫ਼ ਮੁਕੱਦਮਾ

ਧਾਰਮਿਕ ਵਿਤਕਰੇਬਾਜ਼ੀ ਕਾਰਨ ਸਿੱਖ ਕੈਪਟਨ ਵੱਲੋਂ ਅਮਰੀਕੀ ਫ਼ੌਜ ਖ਼ਿਲਾਫ਼ ਮੁਕੱਦਮਾ

ਧਾਰਮਿਕ ਵਿਤਕਰੇਬਾਜ਼ੀ ਕਾਰਨ ਸਿੱਖ ਕੈਪਟਨ ਵੱਲੋਂ  ਅਮਰੀਕੀ ਫ਼ੌਜ ਖ਼ਿਲਾਫ਼ ਮੁਕੱਦਮਾ
March 02
11:36 2016

23
ਸਿੱਖ ਹੋਣ ਕਾਰਨ ਕੈਪਟਨ ਸਿਮਰਤਪਾਲ ਦੇ ਲਏ ਜਾ ਰਹੇ ਨੇ ਨਿਵੇਕਲੇ ਟੈਸਟ
ਨਿਊਯਾਰਕ, 2 ਮਾਰਚ (ਪੰਜਾਬ ਮੇਲ)- ਆਪਣੀ ਕਿਸਮ ਦੇ ਇਕ ਨਿਵੇਕਲੇ ਮਾਮਲੇ ‘ਚ ਇਕ ਭਾਰਤੀ-ਅਮਰੀਕੀ ਫੌਜੀ ਨੇ ਧਾਰਮਿਕ ਅਕੀਦੇ ਕਾਰਨ ਆਪਣੇ ਨਾਲ ‘ਵਿਕਤਰੇਬਾਜ਼ੀ’ ਦਾ ਦੋਸ਼ ਲਾਉਂਦਿਆਂ ਅਮਰੀਕੀ ਫੌਜ ਖ਼ਿਲਾਫ਼ ਮੁਕੱਦਮਾ ਦਾਇਰ ਕੀਤਾ ਹੈ। ਕੈਪਟਨ ਸਿਮਰਤਪਾਲ ਸਿੰਘ (28) ਨੇ ਦੋਸ਼ ਲਾਇਆ ਹੈ ਕਿ ਉਸ ਨੂੰ ਸਿੱਖ ਹੋਣ ਕਾਰਨ ਅਜਿਹੇ ਟੈਸਟ ਦੇਣ ਲਈ ਮਜਬੂਰ ਕੀਤਾ ਜਾਂਦਾ ਹੈ, ਜੋ ਕਿਸੇ ਹੋਰ ਫ਼ੌਜੀ ਤੋਂ ਨਹੀਂ
ਲਏ ਜਾਂਦੇ।
ਗ਼ੌਰਤਲਬ ਹੈ ਕਿ ਕੈਪਟਨ ਸਿਮਰਤਪਾਲ ਨੂੰ ਬੀਤੇ ਦਸੰਬਰ ਵਿਚ ਆਪਣੇ ਧਾਰਮਿਕ ਚਿੰਨ੍ਹ ਜਿਵੇਂ ਪੱਗ ਬੰਨ੍ਹਣ ਤੇ ਕੇਸ ਰੱਖਣ ਦੀ ਆਰਜ਼ੀ ਇਜਾਜ਼ਤ ਦਿੱਤੀ ਗਈ ਸੀ। ਉਸ ਦੀ ਨੁਮਾਇੰਦਗੀ ਕਰ ਰਹੀ ਕਾਨੂੰਨੀ ਸੇਵਾਵਾਂ ਦੇਣ ਵਾਲੀ ਕੌਮਾਂਤਰੀ ਕੰਪਨੀ ਮੈਕਡਰਮਟ ਵਿੱਲ ਐਂਡ ਐਮਰੀ ਨੇ ਇਕ ਬਿਆਨ ‘ਚ ਦੱਸਿਆ ਕਿ ਉਸ ਨੂੰ ਦਿੱਤੀ ਗਈ ਇਹ ਸਹੂਲਤ 31 ਮਾਰਚ ਤੱਕ ਲਾਗੂ ਰਹਿਣੀ ਸੀ ਪਰ ਅਮਰੀਕੀ ਫੌਜ ਨੇ ਇਕ ਅਣਕਿਆਸਾ ਕਦਮ ਚੁੱਕਦਿਆਂ ਹਾਲ ਹੀ ਵਿਚ ਕੈਪਟਨ ਸਿਮਰਤ ਨੂੰ ਹਦਾਇਤ ਦਿੱਤੀ ਕਿ ਉਹ ‘ਫੌਜ ਵਿਚ ਬਣੇ ਰਹਿਣ ਲਈ ਪੂਰਬਲੀ ਸ਼ਰਤ ਵਜੋਂ ਨਿਵੇਕਲੇ ਤੇ ਗ਼ੈਰ-ਮਿਆਰੀ ਟੈਸਟ ਪੂਰੇ ਕਰੇ।’
ਕੰਪਨੀ ਨੇ ਸਿੱਖ ਕੁਲੀਸ਼ਨ ਅਤੇ ਕਾਨੂੰਨੀ ਆਜ਼ਾਦੀ ਲਈ ਬੈਕਟ ਫੰਡ ਨਾਲ ਮਿਲ ਕੇ ਕੈਪਟਨ ਸਿਮਰਤਪਾਲ ਵੱਲੋਂ ਅਮਰੀਕੀ ਰੱਖਿਆ ਮੰਤਰਾਲੇ ਖ਼ਿਲਾਫ਼ ਮੁਕੱਦਮਾ ਦਾਇਰ ਕੀਤਾ ਹੈ। ਗ਼ੌਰਤਲਬ ਹੈ ਕਿ ਕੈਪਟਨ ਸਿਮਰਤਪਾਲ ਇਸ ਤੋਂ ਪਹਿਲਾਂ ਅਫ਼ਗਾਨਿਸਤਾਨ ‘ਚ ਸੜਕਾਂ ਕੰਢਿਉਂ ਬੰਬ ਹਟਾਉਣ ਸਬੰਧੀ ਵਧੀਆ ਕਾਰਗੁਜ਼ਾਰੀ ਸਦਕਾ ਤਗ਼ਮਾ ਵੀ ਜਿੱਤ ਚੁੱਕਾ ਹੈ ਤੇ ਉਸ ਨੂੰ ਸ਼ਾਨਦਾਰ ਸੇਵਾਵਾਂ ਬਦਲੇ ਹੋਰ ਮਾਣ-ਸਨਮਾਨ ਵੀ ਮਿਲੇ ਹਨ। ਕੈਪਟਨ ਸਿਮਰਜੀਤ ਨੂੰ ਇਹ ਟੈਸਟ ਪੂਰੇ ਕਰਨ ਲਈ ਤਿੰਨ ਦਿਨ ਇਕੱਲਿਆਂ ਰਹਿਣਾ ਪਵੇਗਾ, ਜਦੋਂਕਿ ਹੋਰ ਕਿਸੇ ਫ਼ੌਜੀ ਦੇ ਅਜਿਹੇ ਟੈਸਟ ਨਹੀਂ ਲਏ ਜਾਂਦੇ। ਫ਼ੌਜ ਵੱਲੋਂ ਮੈਡੀਕਲ ਕਾਰਨਾਂ ਕਰਕੇ ਅਨੇਕਾਂ ਫ਼ੌਜੀਆਂ ਨੂੰ ਦਾੜ੍ਹੀ ਰੱਖਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ, ਪਰ ਉਸ ਦੀ ਦਾੜ੍ਹੀ ਉੱਤੇ ਇਤਰਾਜ਼ ਕੀਤਾ ਜਾਂਦਾ ਹੈ। ਗ਼ੌਰਤਲਬ ਹੈ ਕਿ ਟੈਸਟਾਂ ‘ਚ ਇਹ ਦੇਖਣਾ ਵੀ ਸ਼ਾਮਲ ਹੈ ਕਿ ਕੀ ਉਸ ਦੇ ਲੰਬੇ ਕੇਸਾਂ ਕਾਰਨ ਉਸ ਦੇ ਸਿਰ ਉੱਤੇ ਹੈਲਮਟ ਠੀਕ ਫਿੱਟ ਹੋ ਸਕੇਗਾ? ਕੀ ਦਾੜ੍ਹੀ ਕਾਰਨ ਚਿਹਰੇ ਉੱਤੇ ਮਾਸਕ ਸਹੀ ਲੱਗ ਸਕੇਗਾ? ਇਸ ਆਪਣੀ ਕਿਸਮ ਦੇ ਪਹਿਲੇ ਮੁਕੱਦਮੇ ‘ਚ ਇਸ ਸਿੱਖ ਅਫ਼ਸਰ ਨੇ ਮੰਗ ਕੀਤੀ ਹੈ ਕਿ ਫ਼ੌਜ ਵੱਲੋਂ ਉਸ ਨੂੰ ਪੱਗ ਬੰਨ੍ਹਣ ਅਤੇ ਕੇਸ ਤੇ ਦਾੜ੍ਹੀ ਵਧਾਉਣ ਦੀ ਇਜਾਜ਼ਤ ਜਾਰੀ ਰੱਖੀ ਜਾਵੇ ਅਤੇ ਉਸ ਖ਼ਿਲਾਫ਼ ਵਰਤਿਆ ਜਾਂਦਾ ‘ਨਾਵਾਜਬ ਤੇ ਵਿਤਕਰੇਪੂਰਨ ਰਵੱਈਆ’ ਬੰਦ ਕੀਤਾ ਜਾਵੇ।
ਮੈਕਡਰਮਟ ਵਿੱਲ ਐਂਡ ਐਮਰੀ ਦੇ ਪਾਰਟਨਰ ਅਮਨਦੀਪ ਸਿੱਧੂ ਨੇ ਕਿਹਾ, ”ਅਸੀਂ ਸਾਲਾਂ ਤੋਂ ਮੁਕੱਦਮੇ ਤੋਂ ਬਚ ਰਹੇ ਸਾਂ, ਕਿਉਂਕਿ ਸਾਨੂੰ ਉਮੀਦ ਸੀ ਕਿ ਫ਼ੌਜ ਆਖ਼ਰ ਸਹੀ ਰਾਹ ਉੱਤੇ ਆ ਜਾਵੇਗੀ। ਅਮਰੀਕੀ ਕਾਨੂੰਨ ਮੁਤਾਬਕ ਕੈਪਟਨ ਸਿਮਰਤਪਾਲ ਨੂੰ ਆਪਣੇ ਧਰਮ ਮੁਤਾਬਕ ਚੱਲਣ ਦੀ ਇਜਾਜ਼ਤ ਹੈ।” ਮੁਕੱਦਮੇ ‘ਚ ਮੰਗ ਕੀਤੀ ਗਈ ਹੈ ਕਿ ਉਸ ਦਾ ਇਹ ਟੈਸਟ ਪੂਰਾ ਹੋ ਜਾਣ ਤੋਂ ਬਾਅਦ ਉਸ ਨੂੰ ਇਹ ਧਾਰਮਿਕ ਸਹੂਲਤ ਪੱਕੇ ਤੌਰ ‘ਤੇ ਦਿੱਤੀ ਜਾਵੇ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਨਿਊਜਰਸੀ ਵਿੱਚ 16 ਸਾਲ ਮੁੰਡੇ ਨੇ 61 ਸਾਲ ਭਾਰਤੀ ਦੀ ਗੋਲੀ ਮਾਰ ਕੇ ਕੀਤੀ ਹੱਤਿਆ

ਨਿਊਜਰਸੀ ਵਿੱਚ 16 ਸਾਲ ਮੁੰਡੇ ਨੇ 61 ਸਾਲ ਭਾਰਤੀ ਦੀ ਗੋਲੀ ਮਾਰ ਕੇ ਕੀਤੀ ਹੱਤਿਆ

Read Full Article
    ਟਰੰਪ ਨੇ ਕੈਲੀਫੋਰਨੀਆ ‘ਚ ਅੱਗ ਕਾਰਨ ਮਚੀ ਤਬਾਹੀ ਲਈ ਜੰਗਲਾਤ ਪ੍ਰਬੰਧਨ ਨੂੰ ਦੱਸਿਆ ਜ਼ਿੰਮੇਦਾਰ

ਟਰੰਪ ਨੇ ਕੈਲੀਫੋਰਨੀਆ ‘ਚ ਅੱਗ ਕਾਰਨ ਮਚੀ ਤਬਾਹੀ ਲਈ ਜੰਗਲਾਤ ਪ੍ਰਬੰਧਨ ਨੂੰ ਦੱਸਿਆ ਜ਼ਿੰਮੇਦਾਰ

Read Full Article
    ਰਾਜਾਸਾਂਸੀ ਦੇ ਪਿੰਡ ਅਧਲੀਵਾਲ ‘ਚ ਸੰਤ ਨਿਰੰਕਾਰੀ ਮੰਡਲ  ‘ਤੇ ਗਰਨੇਡ ਹਮਲਾ, ਤਿੰਨ ਮੌਤਾਂ 20 ਜ਼ਖ਼ਮੀ

ਰਾਜਾਸਾਂਸੀ ਦੇ ਪਿੰਡ ਅਧਲੀਵਾਲ ‘ਚ ਸੰਤ ਨਿਰੰਕਾਰੀ ਮੰਡਲ ‘ਤੇ ਗਰਨੇਡ ਹਮਲਾ, ਤਿੰਨ ਮੌਤਾਂ 20 ਜ਼ਖ਼ਮੀ

Read Full Article
    ਅਮਰੀਕੀ ਸੰਸਦ ਮੈਂਬਰ ਐਚ-4 ਵੀਜ਼ਾ ਦੇ ਹੱਕ ‘ਚ ਡਟੇ

ਅਮਰੀਕੀ ਸੰਸਦ ਮੈਂਬਰ ਐਚ-4 ਵੀਜ਼ਾ ਦੇ ਹੱਕ ‘ਚ ਡਟੇ

Read Full Article
    ਭਾਰਤ ਸਰਕਾਰ ਅਮਰੀਕਾ ਤੋਂ ਖਰੀਦੇਗੀ ਦੁਨੀਆ ਦਾ ਸਭ ਤੋਂ ਘਾਤਕ ਹੈਲੀਕਾਪਟਰ

ਭਾਰਤ ਸਰਕਾਰ ਅਮਰੀਕਾ ਤੋਂ ਖਰੀਦੇਗੀ ਦੁਨੀਆ ਦਾ ਸਭ ਤੋਂ ਘਾਤਕ ਹੈਲੀਕਾਪਟਰ

Read Full Article
    ਸਾਊਦੀ ਪਿੰਰਸ ਨੇ ਕਰਵਾਈ ਖਸ਼ੋਗੀ ਦੀ ਹੱਤਿਆ!

ਸਾਊਦੀ ਪਿੰਰਸ ਨੇ ਕਰਵਾਈ ਖਸ਼ੋਗੀ ਦੀ ਹੱਤਿਆ!

Read Full Article
    ਉਤਰੀ ਕੈਲੀਫੋਰਨੀਆ ਦੇ ਜੰਗਲਾਂ ਵਿਚ ਲੱਗੀ ਅੱਗ ਤੋਂ ਨਿਕਲੇ ਧੂੰਏਂ ਕਾਰਨ 200 ਉਡਾਣਾਂ ਪ੍ਰਭਾਵਤ

ਉਤਰੀ ਕੈਲੀਫੋਰਨੀਆ ਦੇ ਜੰਗਲਾਂ ਵਿਚ ਲੱਗੀ ਅੱਗ ਤੋਂ ਨਿਕਲੇ ਧੂੰਏਂ ਕਾਰਨ 200 ਉਡਾਣਾਂ ਪ੍ਰਭਾਵਤ

Read Full Article
    ਅਮਰੀਕਾ ਕੋਰਟ ਦਾ ਟਰੰਪ ਪ੍ਰਸ਼ਾਸਨ ਨੂੰ ਆਦੇਸ਼, ਸੀਐਨਐਨ ਪੱਤਰਕਾਰ ਜਿਮ ਅਕੋਸਟਾ ਦੇ ਵਾਈਟ ਹਾਊਸ ਪਾਸ ਨੂੰ ਕਰੇ ਬਹਾਲ

ਅਮਰੀਕਾ ਕੋਰਟ ਦਾ ਟਰੰਪ ਪ੍ਰਸ਼ਾਸਨ ਨੂੰ ਆਦੇਸ਼, ਸੀਐਨਐਨ ਪੱਤਰਕਾਰ ਜਿਮ ਅਕੋਸਟਾ ਦੇ ਵਾਈਟ ਹਾਊਸ ਪਾਸ ਨੂੰ ਕਰੇ ਬਹਾਲ

Read Full Article
    ਕੈਲੀਫੋਰਨੀਆ ਦੇ ਜੰਗਲਾਂ ਵਿੱਚ ਭੜਕੀ ਅੱਗ ਨੇ ਹੁਣ ਤੱਕ ਲਈ 63 ਦੀ ਜਾਨ, 12,000 ਇਮਾਰਤਾਂ ਸੜ ਕੇ ਸੁਆਹ

ਕੈਲੀਫੋਰਨੀਆ ਦੇ ਜੰਗਲਾਂ ਵਿੱਚ ਭੜਕੀ ਅੱਗ ਨੇ ਹੁਣ ਤੱਕ ਲਈ 63 ਦੀ ਜਾਨ, 12,000 ਇਮਾਰਤਾਂ ਸੜ ਕੇ ਸੁਆਹ

Read Full Article
    ਵਿਕੀਲੀਕਸ ਦੇ ਬਾਨੀ ਜੂਲੀਅਨ ਅਸਾਂਜ ਖ਼ਿਲਾਫ਼ ਅਮਰੀਕਾ ’ਚ ਲੱਗੇ ਅਹਿਮ ਦਸਤਾਵੇਜ਼ ਜਨਤਕ ਕਰਨ ਦੇ ਦੋਸ਼

ਵਿਕੀਲੀਕਸ ਦੇ ਬਾਨੀ ਜੂਲੀਅਨ ਅਸਾਂਜ ਖ਼ਿਲਾਫ਼ ਅਮਰੀਕਾ ’ਚ ਲੱਗੇ ਅਹਿਮ ਦਸਤਾਵੇਜ਼ ਜਨਤਕ ਕਰਨ ਦੇ ਦੋਸ਼

Read Full Article
    ਮੇਲਾਨੀਆ ਟਰੰਪ ਦੀ ਸ਼ਿਕਾਇਤ ‘ਤੇ ਮੀਰਾ ਰਿਕਾਰਡੇਲ ਦੀ ਵ੍ਹਾਈਟ ਹਾਊਸ ਤੋਂ ਛੁੱਟੀ

ਮੇਲਾਨੀਆ ਟਰੰਪ ਦੀ ਸ਼ਿਕਾਇਤ ‘ਤੇ ਮੀਰਾ ਰਿਕਾਰਡੇਲ ਦੀ ਵ੍ਹਾਈਟ ਹਾਊਸ ਤੋਂ ਛੁੱਟੀ

Read Full Article
    ਜੰਗ ਹੋਣ ‘ਤੇ ਚੀਨ ਜਾਂ ਰੂਸ ਕੋਲੋਂ ਹਾਰ ਸਕਦਾ ਹੈ ਅਮਰੀਕਾ

ਜੰਗ ਹੋਣ ‘ਤੇ ਚੀਨ ਜਾਂ ਰੂਸ ਕੋਲੋਂ ਹਾਰ ਸਕਦਾ ਹੈ ਅਮਰੀਕਾ

Read Full Article
    ਅਮਰੀਕੀ-ਮੈਕਸਿਕੋ ਸਰਹੱਦ ‘ਤੇ  600 ਤੋਂ ਜ਼ਿਆਦਾ ਗੈਰ ਕਾਨੂੰਨੀ ਪਰਵਾਸੀ ਗ੍ਰਿਫ਼ਤਾਰ

ਅਮਰੀਕੀ-ਮੈਕਸਿਕੋ ਸਰਹੱਦ ‘ਤੇ 600 ਤੋਂ ਜ਼ਿਆਦਾ ਗੈਰ ਕਾਨੂੰਨੀ ਪਰਵਾਸੀ ਗ੍ਰਿਫ਼ਤਾਰ

Read Full Article
    ਟਰੰਪ ਨੇ ਪਤਨੀ ਦੀ ਸ਼ਿਕਾਇਤ ‘ਤੇ ਉਪ ਕੌਮੀ ਸੁਰੱਖਿਆ ਸਲਾਹਕਾਰ ਹਟਾਈ

ਟਰੰਪ ਨੇ ਪਤਨੀ ਦੀ ਸ਼ਿਕਾਇਤ ‘ਤੇ ਉਪ ਕੌਮੀ ਸੁਰੱਖਿਆ ਸਲਾਹਕਾਰ ਹਟਾਈ

Read Full Article
    25 ਸਾਲਾਂ ‘ਚ ਮੰਗਲ ‘ਤੇ ਹੋਵੇਗਾ ਇਨਸਾਨ: ਨਾਸਾ

25 ਸਾਲਾਂ ‘ਚ ਮੰਗਲ ‘ਤੇ ਹੋਵੇਗਾ ਇਨਸਾਨ: ਨਾਸਾ

Read Full Article