PUNJABMAILUSA.COM

ਧਰਮ ਪ੍ਰਚਾਰ ਨੂੰ ਸਿਖ਼ਰ ’ਤੇ ਪਹੁੰਚਾਉਣ ਲਈ ਸ਼੍ਰੋਮਣੀ ਕਮੇਟੀ 100 ਪ੍ਰਚਾਰਕ ਤੇ 20 ਢਾਡੀ ਜਥੇ ਰੱਖੇਗੀ -ਭਾਈ ਲੌਂਗੋਵਾਲ

ਧਰਮ ਪ੍ਰਚਾਰ ਨੂੰ ਸਿਖ਼ਰ ’ਤੇ ਪਹੁੰਚਾਉਣ ਲਈ ਸ਼੍ਰੋਮਣੀ ਕਮੇਟੀ 100 ਪ੍ਰਚਾਰਕ ਤੇ 20 ਢਾਡੀ ਜਥੇ ਰੱਖੇਗੀ -ਭਾਈ ਲੌਂਗੋਵਾਲ

ਧਰਮ ਪ੍ਰਚਾਰ ਨੂੰ ਸਿਖ਼ਰ ’ਤੇ ਪਹੁੰਚਾਉਣ ਲਈ ਸ਼੍ਰੋਮਣੀ ਕਮੇਟੀ 100 ਪ੍ਰਚਾਰਕ ਤੇ 20 ਢਾਡੀ ਜਥੇ ਰੱਖੇਗੀ -ਭਾਈ ਲੌਂਗੋਵਾਲ
February 09
17:27 2018

ਗੁਰਦੁਆਰਾ ਪਾਤਸ਼ਾਹੀ ਛੇਵੀਂ ਤੇ ਨੌਵੀਂ ਕੁਰੂਕਸ਼ੇਤਰ ਵਿਖੇ ਧਰਮ ਪ੍ਰਚਾਰ ਕਮੇਟੀ ਦੀ ਹੋਈ ਇਕੱਤਰਤਾ
ਅੰਮ੍ਰਿਤਸਰ, 9 ਫਰਵਰੀ (ਪੰਜਾਬ ਮੇਲ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗਰੀਬ ਅਤੇ ਲੋੜਵੰਦ ਸਿੱਖ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹਾਂ ਸਮੇਂ ਸ੍ਰੀ ਅਖੰਡ ਪਾਠ ਸਾਹਿਬ ਦੀ ਭੇਟਾ ਦੇਣ, ਗਰੀਬ ਬਸਤੀਆਂ ਤੇ ਸਰਹੱਦੀ ਖੇਤਰਾਂ ਵਿਚ ਲੋੜਵੰਦ ਮਰੀਜ਼ਾਂ ਲਈ ਮੈਡੀਕਲ ਵੈਨਾਂ ਵੀ ਚਲਾਉਣ ਅਤੇ ਧਰਮ ਪ੍ਰਚਾਰ ਲਹਿਰ ਨੂੰ ਸਿਖ਼ਰ ’ਤੇ ਪਹੁੰਚਾਉਣ ਲਈ ਪ੍ਰਚਾਰਕ ਭਰਤੀ ਕਰਨ ਦਾ ਫ਼ੈਸਲਾ ਕੀਤਾ ਹੈ। ਇਹ ਐਲਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਅੱਜ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਅਤੇ ਨੌਵੀਂ ਕੁਰੂਕਸ਼ੇਤਰ ਵਿਖੇ ਧਰਮ ਪ੍ਰਚਾਰ ਕਮੇਟੀ ਦੀ ਇਕੱਤਰਤਾ ਤੋਂ ਬਾਅਦ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਇਕੱਤਰਤਾ ਦੌਰਾਨ ਲਏ ਗਏ ਫ਼ੈਸਲਿਆਂ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਜਿਥੇ ਗਰੀਬ ਅਤੇ ਲੋੜਵੰਦ ਸਿੱਖ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹਾਂ ਸਮੇਂ ਸ੍ਰੀ ਅਖੰਡ ਪਾਠ ਸਾਹਿਬ ਦੀ ਭੇਟਾ ਦਿੱਤੀ ਜਾਵੇਗੀ, ਉਥੇ ਹੀ ਗਰੀਬ ਸਿੱਖਾਂ ਦੀ ਮੌਤ ਸਮੇਂ ਵੀ ਸ੍ਰੀ ਅਖੰਡ ਪਾਠ ਸਾਹਿਬ ਦੀ ਭੇਟਾ ਸ਼੍ਰੋਮਣੀ ਕਮੇਟੀ ਦੇਵੇਗੀ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਏ ਗਏ ਇਕ ਹੋਰ ਅਹਿਮ ਫ਼ੈਸਲੇ ਤਹਿਤ ਗਰੀਬ ਬਸਤੀਆਂ ਅਤੇ ਸਰਹੱਦੀ ਖੇਤਰਾਂ ਵਿਚ ਲੋੜਵੰਦ ਮਰੀਜ਼ਾਂ ਦੀ ਸਹਾਇਤਾ ਲਈ ਡਾਕਟਰੀ ਸਹੂਲਤਾਂ ਦਿੱਤੀਆਂ ਜਾਣਗੀਆਂ। ਇਸ ਕਾਰਜ ਲਈ ਪੰਜਾਬ ਦੇ ਤਿੰਨ ਜੋਨਾਂ ਸ੍ਰੀ ਅਕਾਲ ਤਖ਼ਤ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਮੈਡੀਕਲ ਵੈਨਾਂ ਚਲਾਈਆਂ ਜਾਣਗੀਆਂ, ਜਿਨ੍ਹਾਂ ਵਿਚ ਡਾਕਟਰ, ਸਰਾਫ਼ ਨਰਸ ਸਮੇਤ ਹੋਰ ਲੋੜੀਂਦਾ ਸਟਾਫ਼ ਅਤੇ ਲੋੜ ਅਨੁਸਾਰ ਦਵਾਈਆਂ ਹੋਣਗੀਆਂ। ਇਹ ਮੈਡੀਕਲ ਸਹੂਲਤਾਂ ਪਿਛੜੇ ਇਲਾਕਿਆਂ ਅਤੇ ਲੋੜਵੰਦਾਂ ਤੱਕ ਪਹੁੰਚ ਕਰਨਗੀਆਂ।
ਭਾਈ ਲੌਂਗੋਵਾਲ ਨੇ ਸ਼੍ਰੋਮਣੀ ਕਮੇਟੀ ਧਰਮ ਪ੍ਰਚਾਰ ਲਹਿਰ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਵਚਨਬੱਧ ਹੈ ਅਤੇ ਇਸ ਕਾਰਜ ਲਈ 100 ਪ੍ਰਚਾਰਕ, 20 ਢਾਡੀ ਜਥੇ ਅਤੇ 10 ਕਵੀਸ਼ਰੀ ਜਥੇ ਹੋਰ ਰੱਖੇ ਜਾਣਗੇ। ਉਨ੍ਹਾਂ ਕਿਹਾ ਕਿ ਇਹ ਪ੍ਰਚਾਰਕ ਜਥੇ ਸਥਾਨਕ ਪੱਧਰ ਤੋਂ ਹੀ ਲਏ ਜਾਣਗੇ ਤਾਂ ਜੋ ਇਲਾਕਾਈ ਸਮਝ ਅਨੁਸਾਰ ਜ਼ਮੀਨੀ ਪੱਧਰ ਤੱਕ ਧਰਮ ਪ੍ਰਚਾਰ ਕਰਨ ਸਮੇਂ ਮੁਸ਼ਕਲ ਨਾ ਆਵੇ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਹੋਰ ਦੱਸਿਆ ਕਿ ਹਰ ਜ਼ਿਲ੍ਹੇ ਵਿਚ ਗ੍ਰੰਥੀ ਸਿੰਘਾਂ ਦੀ ਸੰਥਿਆ ਕਰਵਾਉਣ ਲਈ ਕੈਂਪ ਲਗਾਏ ਜਾਣਗੇ ਅਤੇ ਇਨ੍ਹਾਂ ਕੈਂਪਾਂ ਦੀ ਅਰੰਭਤਾ ਤਖ਼ਤ ਸਾਹਿਬਾਨ ਤੋਂ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਸਫ਼ਤਲਤਾ ਪੂਰਵਕ ਗੁਰਬਾਣੀ ਦੀ ਸੰਥਿਆ ਲੈਣ ਵਾਲੇ ਗ੍ਰੰਥੀ ਸਿੰਘਾਂ ਨੂੰ ਸਤਿਕਾਰ ਵਜੋਂ 5100 ਰੁਪਏ, ਸਰਰੀਫਿਕੇਟ ਅਤੇ ਮੈਡਲ ਦਿੱਤੇ ਜਾਣਗੇ। ਭਾਈ ਲੌਂਗੋਵਾਲ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਪਿੰਡਾਂ ਦੇ ਗੁਰਦੁਆਰਿਆਂ ਵਿਚ ਸਵੇਰੇ ਸ਼ਾਮ ਕਥਾ ਕਰਨ ਵਾਲੇ ਗ੍ਰੰਥੀਆਂ ਨੂੰ 1100 ਸੇਵਾਫਲ ਵਜੋਂ ਦਿੱਤੇ ਜਾਣਗੇ, ਪ੍ਰੰਤੂ ਇਸ ਲਈ ਗ੍ਰੰਥੀ ਸਿੰਘਾਂ ਨੂੰ ਇਕ ਟੈਸਟ ਪਰਕ੍ਰਿਆ ਵਿੱਚੋਂ ਲੰਘਣਾ ਪਵੇਗਾ। ਇਸੇ ਤਰ੍ਹਾਂ ਅੰਮ੍ਰਿਤ ਸੰਚਾਰ ਸਮੇਂ ਪੰਜ ਪਿਆਰਿਆਂ ਵਿਚ ਸ਼ਾਮਲ ਹੋਣ ਵਾਲੇ ਅਤੇ ਧਰਮ ਪ੍ਰਚਾਰ ਲਹਿਰ ਨੂੰ ਉਤਸ਼ਾਹਿਤ ਕਰਨ ਵਾਲੇ ਗ੍ਰੰਥੀ ਸਿੰਘਾਂ ਨੂੰ ਵਿਸ਼ੇਸ਼ ਸਨਮਾਨ ਦਿੱਤੇ ਜਾਣਗੇ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਚਲਾਏ ਜਾ ਰਹੇ ਸਕੂਲਾਂ ਕਾਲਜਾਂ ਵਿਚ ਸਿੱਖ ਧਰਮ ਦਾ ਵਿਸ਼ਾ ਜ਼ਰੂਰੀ ਕੀਤਾ ਜਾਵੇਗਾ ਅਤੇ ਹਰ ਸਕੂਲ ਕਾਲਜ ਵਿਚ ਧਾਰਮਿਕ ਅਧਿਆਪਕ ਅਤੇ ਲੈਕਚਰਾਰ ਭਰਤੀ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਗੁਰਮਤਿ ਨਾਲ ਜੋੜਨ ਲਈ ਵਿਦਿਅਕ ਅਦਾਰਿਆਂ ਅੰਦਰ ਵੱਖ-ਵੱਖ ਤਰ੍ਹਾਂ ਦੇ ਇਨਾਮੀ ਮੁਕਾਬਲੇ ਕਰਵਾਏ ਜਾਣਗੇ, ਜਿਨ੍ਹਾਂ ਵਿਚ ਢਾਡੀ, ਕਵੀਸ਼ਰੀ, ਲੈਕਚਰ ਅਤੇ ਸਿੱਖ ਵਿਰਾਸਤ ਸਬੰਧੀ ਸਵਾਲ ਜਵਾਬ ਦੇ ਮੁਕਾਬਲੇ ਵਿਸ਼ੇਸ਼ ਹੋਣਗੇ। ਇਸੇ ਤਰ੍ਹਾਂ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਦੇ ਗੁਰਮਤਿ ਟ੍ਰੇਨਿੰਗ ਅਤੇ ਸਿੱਖ ਨੌਜੁਆਨ ਲੀਡਰਸ਼ਿਪ ਕੈਂਪ ਲਗਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਭਾਈ ਲੌਂਗੋਵਾਲ ਨੇ ਕਿਹਾ ਕਿ ਵਿਸਾਖਾਪਟਨਮ ਵਿਖੇ 84 ਸਿਕਲੀਗਰ ਸਿੱਖ ਬੱਚਿਆਂ ਦੀ ਫ਼ੀਸਾਂ ਲਈ 8 ਲੱਖ ਰੁਪਏ ਦੀ ਰਾਸ਼ੀ ਨੂੰ ਪ੍ਰਵਾਨਗੀ ਦਿੱਤੀ ਗਈ ਹੈ, ਜੋ ਸਿੱਧੇ ਤੌਰ ’ਤੇ ਸਕੂਲਾਂ ਨੂੰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਕੀਤੇ ਜਾਂਦੇ ਧਰਮ ਪ੍ਰਚਾਰ ਸਮਾਗਮਾਂ ਨੂੰ ਵੱਧ ਤੋਂ ਵੱਧ ਸੰਗਤਾਂ ਤੱਕ ਪਹੁੰਚਾਉਣ ਲਈ ਹਰ ਮਹੀਨੇ ਧਰਮ ਪ੍ਰਚਾਰ ਸਰਗਰਮੀਆਂ ਪ੍ਰਕਾਸ਼ਤ ਕਰਨ ਦਾ ਵੀ ਫ਼ੈਸਲਾ ਕੀਤਾ ਗਿਆ ਹੈ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਰਘੂਜੀਤ ਸਿੰਘ ਵਿਰਕ, ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਾਈ ਅਜਾਇਬ ਸਿੰਘ ਅਭਿਆਸੀ, ਸ. ਅਵਤਾਰ ਸਿੰਘ ਵਣਵਾਲਾ, ਸ. ਰਾਮਪਾਲ ਸਿੰਘ ਬਹਿਣੀਵਾਲ, ਸ. ਸੁਖਵਰਸ਼ ਸਿੰਘ ਪੰਨੂੰ, ਸ. ਤੇਜਿੰਦਰਪਾਲ ਸਿੰਘ ਲਾਡਵਾ, ਸ. ਮਨਜੀਤ ਸਿੰਘ ਬੱਪੀਆਣਾ, ਬਾਬਾ ਗੁਰਮੀਤ ਸਿੰਘ ਤ੍ਰਿਲੋਕੇਵਾਲਾ ਅੰਤ੍ਰਿੰਗ ਮੈਂਬਰ, ਸ. ਬਲਦੇਵ ਸਿੰਘ ਕਾਇਮਪੁਰ, ਸ. ਭੁਪਿੰਦਰ ਸਿੰਘ ਅਸੰਧ, ਸ. ਹਰਭਜਨ ਸਿੰਘ ਮਸਾਣਾ, ਬੀਬੀ ਮਨਜੀਤ ਕੌਰ ਕੰਧੋਲਾ, ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ, ਸਕੱਤਰ ਸ. ਅਵਤਾਰ ਸਿੰਘ ਸੈਂਪਲਾ, ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ, ਸ. ਬਲਵਿੰਦਰ ਸਿੰਘ ਜੌੜਾਸਿੰਘਾ, ਸ. ਜਗਜੀਤ ਸਿੰਘ ਜੱਗੀ ਨਿੱਜੀ ਸਹਾਇਕ, ਸ. ਹਰਜੀਤ ਸਿੰਘ ਲਾਲੂਘੁੰਮਣ, ਸ. ਗੁਰਿੰਦਰਪਾਲ ਸਿੰਘ ਠਰੂ, ਸ. ਪਰਮਜੀਤ ਸਿੰਘ ਇੰਚਾਰਜ, ਸ. ਮੰਗਪ੍ਰੀਤ ਸਿੰਘ, ਸ. ਸ਼ਰਨਜੀਤ ਸਿੰਘ ਸੋਥਾ, ਸ. ਗੁਰਜੋਤ ਸਿੰਘ ਨਿਡਰ, ਸ. ਕੰਵਲਜੀਤ ਸਿੰਘ ਅਜਰਾਣਾ ਅਤੇ ਹੋਰ ਮੌਜੂਦ ਸਨ।

About Author

Punjab Mail USA

Punjab Mail USA

Related Articles

ads

Latest Category Posts

    ਫ਼ੇਸਬੁੱਕ ਵੱਲੋਂ ਭਾਰਤੀ ਮੂਲ ਦਾ ਅਧਿਕਾਰੀ ‘ਵਰਕਪਲੇਸ’ ਦੇ ਮੁਖੀ ਵਜੋਂ ਨਿਯੁਕਤ

ਫ਼ੇਸਬੁੱਕ ਵੱਲੋਂ ਭਾਰਤੀ ਮੂਲ ਦਾ ਅਧਿਕਾਰੀ ‘ਵਰਕਪਲੇਸ’ ਦੇ ਮੁਖੀ ਵਜੋਂ ਨਿਯੁਕਤ

Read Full Article
    ਅਮਰੀਕੀ ਹਵਾਈ ਜਹਾਜ਼ ‘ਚ ਸਵਾਰ ਵਿਅਕਤੀ ਕੋਲ ਸੀ ਬੰਦੂਕ; ਹਵਾਈ ਅੱਡੇ ‘ਤੇ ਸੁਰੱਖਿਆ ਜਾਂਚ ‘ਚ ਨਹੀਂ ਹੋ ਸਕੀ ਡਿਟੈਕਟ

ਅਮਰੀਕੀ ਹਵਾਈ ਜਹਾਜ਼ ‘ਚ ਸਵਾਰ ਵਿਅਕਤੀ ਕੋਲ ਸੀ ਬੰਦੂਕ; ਹਵਾਈ ਅੱਡੇ ‘ਤੇ ਸੁਰੱਖਿਆ ਜਾਂਚ ‘ਚ ਨਹੀਂ ਹੋ ਸਕੀ ਡਿਟੈਕਟ

Read Full Article
    ਟਰੰਪ ਵੱਲੋਂ ਦਿੱਤੀ ਚਿਤਾਵਨੀ ਦਾ ਤੁਰਕੀ ਨੇ ਦਿੱਤਾ ਮੂੰਹ ਤੋੜ ਜਵਾਬ

ਟਰੰਪ ਵੱਲੋਂ ਦਿੱਤੀ ਚਿਤਾਵਨੀ ਦਾ ਤੁਰਕੀ ਨੇ ਦਿੱਤਾ ਮੂੰਹ ਤੋੜ ਜਵਾਬ

Read Full Article
    ਅਮਰੀਕਾ ‘ਚ ਬਰਫੀਲੇ ਤੂਫਾਨ ਕਾਰਨ 5 ਲੋਕਾਂ ਦੀ ਮੌਤ

ਅਮਰੀਕਾ ‘ਚ ਬਰਫੀਲੇ ਤੂਫਾਨ ਕਾਰਨ 5 ਲੋਕਾਂ ਦੀ ਮੌਤ

Read Full Article
    ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

Read Full Article
    ਟਰੰਪ ਨੇ ਜਾਂਚ ਏਜੰਸੀ ਐੱਫ.ਬੀ.ਆਈ. ਨੂੰ ਲਿਆ ਲੰਬੇ ਹੱਥੀ

ਟਰੰਪ ਨੇ ਜਾਂਚ ਏਜੰਸੀ ਐੱਫ.ਬੀ.ਆਈ. ਨੂੰ ਲਿਆ ਲੰਬੇ ਹੱਥੀ

Read Full Article
    ਵਾਈਟ ਹਾਊਸ ਸਾਹਮਣੇ ਅਮਰੀਕੀ ਮੁਲਾਜ਼ਮਾਂ ਵੱਲੋਂ ਪ੍ਰਦਰਸ਼ਨ

ਵਾਈਟ ਹਾਊਸ ਸਾਹਮਣੇ ਅਮਰੀਕੀ ਮੁਲਾਜ਼ਮਾਂ ਵੱਲੋਂ ਪ੍ਰਦਰਸ਼ਨ

Read Full Article
    ਟਰੰਪ ਵੱਲੋਂ ਐੱਚ-1ਬੀ ਵੀਜ਼ਾ ਧਾਰਕਾਂ ਲਈ ਅਮਰੀਕਾ ਦੀ ਸੰਭਾਵਿਤ ਨਾਗਰਿਕਤਾ ਦਾ ਵਾਅਦਾ

ਟਰੰਪ ਵੱਲੋਂ ਐੱਚ-1ਬੀ ਵੀਜ਼ਾ ਧਾਰਕਾਂ ਲਈ ਅਮਰੀਕਾ ਦੀ ਸੰਭਾਵਿਤ ਨਾਗਰਿਕਤਾ ਦਾ ਵਾਅਦਾ

Read Full Article
    ਅਮਰੀਕਾ ‘ਚ ਗਰੀਨ ਕਾਰਡ ਕੋਟਾ ਹਟਾਉਣ ਨਾਲ ਭਾਰਤ ਤੇ ਚੀਨ ਦੇ ਲੋਕ ਗਰੀਨ ਕਾਰਡ ਦੀ ਦੌੜ ‘ਚ ਹੋਣਗੇ ਅੱਗੇ

ਅਮਰੀਕਾ ‘ਚ ਗਰੀਨ ਕਾਰਡ ਕੋਟਾ ਹਟਾਉਣ ਨਾਲ ਭਾਰਤ ਤੇ ਚੀਨ ਦੇ ਲੋਕ ਗਰੀਨ ਕਾਰਡ ਦੀ ਦੌੜ ‘ਚ ਹੋਣਗੇ ਅੱਗੇ

Read Full Article
    ਕਮਲਾ ਹੈਰਿਸ ਰਾਸ਼ਟਰਪਤੀ ਚੋਣ ਲੜਨ ਦਾ ਛੇਤੀ ਲਵੇਗੀ ਫੈਸਲਾ

ਕਮਲਾ ਹੈਰਿਸ ਰਾਸ਼ਟਰਪਤੀ ਚੋਣ ਲੜਨ ਦਾ ਛੇਤੀ ਲਵੇਗੀ ਫੈਸਲਾ

Read Full Article
    ਟਰੰਪ ਜਲਦੀ ਲਾਗੂ ਕਰ ਸਕਦੇ ਹਨ ਕੌਮੀ ਐਮਰਜੈਂਸੀ

ਟਰੰਪ ਜਲਦੀ ਲਾਗੂ ਕਰ ਸਕਦੇ ਹਨ ਕੌਮੀ ਐਮਰਜੈਂਸੀ

Read Full Article
    ਰੋਨਿਲ ਸਿੰਘ ਦੇ ਭਰਾ ਵੱਲੋਂ ਸੀਮਾ ਸੁਰੱਖਿਆ ਨੂੰ ਲੈ ਕੇ ਟਰੰਪ ਦੀਆਂ ਕੋਸ਼ਿਸ਼ਾਂ ਦਾ ਸਮਰਥਨ

ਰੋਨਿਲ ਸਿੰਘ ਦੇ ਭਰਾ ਵੱਲੋਂ ਸੀਮਾ ਸੁਰੱਖਿਆ ਨੂੰ ਲੈ ਕੇ ਟਰੰਪ ਦੀਆਂ ਕੋਸ਼ਿਸ਼ਾਂ ਦਾ ਸਮਰਥਨ

Read Full Article
    ਫੇਕ ਨਿਊਜ਼ ਦੇ ਝਾਂਸੇ ‘ਚ ਜ਼ਿਆਦਾ ਆ ਜਾਂਦੇ ਨੇ ਬਜ਼ੁਰਗ

ਫੇਕ ਨਿਊਜ਼ ਦੇ ਝਾਂਸੇ ‘ਚ ਜ਼ਿਆਦਾ ਆ ਜਾਂਦੇ ਨੇ ਬਜ਼ੁਰਗ

Read Full Article
    ਭਾਰਤੀ-ਅਮਰੀਕੀ ਗੀਤਾ ਗੋਪੀਨਾਥ ਨੇ ਸੰਭਾਲਿਆ ਆਈ.ਐੱਮ.ਐੱਫ. ਦੀ ਮੁੱਖ ਆਰਥਿਕ ਮਾਹਿਰ ਦਾ ਅਹੁਦਾ

ਭਾਰਤੀ-ਅਮਰੀਕੀ ਗੀਤਾ ਗੋਪੀਨਾਥ ਨੇ ਸੰਭਾਲਿਆ ਆਈ.ਐੱਮ.ਐੱਫ. ਦੀ ਮੁੱਖ ਆਰਥਿਕ ਮਾਹਿਰ ਦਾ ਅਹੁਦਾ

Read Full Article
    ਅਮਰੀਕੀ ਅਦਾਲਤ ਰਜਤ ਗੁਪਤਾ ਦੀ ਸਜ਼ਾ ਰੱਦ ਕਰਨ ਬਾਰੇ ਅਪੀਲ ਖਾਰਜ

ਅਮਰੀਕੀ ਅਦਾਲਤ ਰਜਤ ਗੁਪਤਾ ਦੀ ਸਜ਼ਾ ਰੱਦ ਕਰਨ ਬਾਰੇ ਅਪੀਲ ਖਾਰਜ

Read Full Article