PUNJABMAILUSA.COM

ਧਰਤੀ ਦੀ ਮਰਯਾਦਾ ਸੰਭਾਲਣ ਲਈ ਕੋਮਲ ਕਲਾਵਾਂ ਤੇ ਜ਼ਿੰਦਗੀ ਦਾ ਸੁਮੇਲ ਜ਼ਰੂਰੀ- ਪ੍ਰੋ: ਭੱਠਲ

ਧਰਤੀ ਦੀ ਮਰਯਾਦਾ ਸੰਭਾਲਣ ਲਈ ਕੋਮਲ ਕਲਾਵਾਂ ਤੇ ਜ਼ਿੰਦਗੀ ਦਾ ਸੁਮੇਲ ਜ਼ਰੂਰੀ- ਪ੍ਰੋ: ਭੱਠਲ

ਧਰਤੀ ਦੀ ਮਰਯਾਦਾ ਸੰਭਾਲਣ ਲਈ ਕੋਮਲ ਕਲਾਵਾਂ ਤੇ ਜ਼ਿੰਦਗੀ ਦਾ ਸੁਮੇਲ ਜ਼ਰੂਰੀ-  ਪ੍ਰੋ: ਭੱਠਲ
June 16
17:35 2018

ਲੁਧਿਆਣਾ, 16 ਜੂਨ (ਗੁਰਭਿੰਦਰ ਗੁਰੀ/ਪੰਜਾਬ ਮੇਲ)- ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਪ੍ਰੋ: ਰਵਿੰਦਰ ਸਿੰਘ ਭੱਠਲ ਨੇ ਇਸ਼ਮੀਤ ਸਿੰਘ ਮਿਊਜ਼ਕ ਇੰਸਟੀਚਿਊਟ ਵਿਖੇ ਵਿਸ਼ਵ ਬਾਬਲ ਦਿਵਸ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਕਿਹਾ ਹੈ ਕਿ ਧਰਤੀ ਦੀ ਮਰਯਾਦਾ ਸੰਭਾਲਣ ਲਈ ਸਾਨੂੰ ਆਪਣੀ ਜ਼ਿੰਦਗੀ ਤੇ ਕੋਮਲ ਕਲਾਵਾਂ ਦਾ ਸੁਮੇਲ ਕਰਨਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਮਾਪਿਆਂ ਚੋਂ ਜੇ ਮਾਂ ਧਰਤੀ ਹੈ ਤਾਂ ਬਾਬਲ ਪੂਰਾ ਅੰਬਰ ਹੁੰਦਾ ਹੈ, ਜਿਸ ਦੀ ਖ਼ਾਲੀ ਜੇਬ ਚ ਵੀ ਤੁਹਾਡੇ ਲਈ ਬਹੁਤ ਕੁਝ ਹੁੰਦਾ ਹੈ। ਇਸ਼ਮੀਤ ਸਿੰਘ ਇੰਸਟੀਚਿਊਟ ਨੂੰ ਉਨ੍ਹਾਂ ਸੁਪਨਿਆਂ ਦੀ ਜ਼ਰਖੇਜ਼ ਧਰਤੀ ਕਿਹਾ। ਆਪਣੇ ਬਾਪੂ ਜੀ ਬਾਰੇ ਲਿਖੀ ਉਨ੍ਹਾਂ ਆਪਣੀ ਕਵਿਤਾ ਸਾਵੇ ਬਿਰਖ਼ ਦੀ ਛਾਂ ਸੁਣਾ ਕੇ ਸਰੋਤਿਆਂ ਨੂੰ ਮੰਤਰ ਮੁਗਧ ਕੀਤਾ। ਇੰਸਟੀਚਿਊਟ ਵੱਲੋਂ ਪ੍ਰੋ: ਰਵਿੰਦਰ ਭੱਠਲ ਨੂੰ ਸਨਮਾਨਿਤ ਕੀਤਾ ਗਿਆ।
ਇਸ਼ਮੀਤ ਸਿੰਘ ਮਿਊਜ਼ਕ ਇੰਸਟੀਚਿਊਟ ਦੇ ਡਾਇਰੈਕਟਰ ਡਾ: ਚਰਨਕੰਵਲ ਸਿੰਘ ਨੇ ਮੁੱਖ ਮਹਿਮਾਨ ਤੇ ਹੋਰ ਆਏ ਪ੍ਰਾਹੁਣਿਆਂ ਤੇ ਮਾਪਿਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਰਿਸ਼ਤਿਆਂ ਦੇ ਮਹੱਤਵ ਅਤੇ ਸੰਵੇਦਨਾ ਤੋਂ ਬੱਚਿਆਂ ਨੂੰ ਜਾਣੂੰ ਕਰਵਾਉਣ ਲਈ ਵਿਸ਼ਵ ਬਾਬਲ ਦਿਵਸ ਮਨਾ ਰਹੇ ਹਾਂ।
ਇਸ਼ਮੀਤ ਸਿੰਘ ਮਿਊਜ਼ਕ ਇੰਸਟੀਚਿਊਟ ਦੀ ਗਵਰਨਿੰਗ ਬਾਡੀ ਦੇ ਮੈਂਬਰ ਤੇ ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਵਿਸ਼ਵ ਬਾਬਲ ਦਿਵਸ ਦੇ ਬਹਾਨੇ ਅਸੀਂ ਆਪਣੇ ਪੁਰਖਿਆਂ ਨੂੰ ਵੀ ਚੇਤੇ ਕਰਦੇ ਹਾਂ। ਇਹ ਸਾਡਾ ਪਵਿੱਤਰ ਫ਼ਰਜ਼ ਵੀ ਹੈ ਕਿ ਗੀਤ ਸੰਗੀਤ ਵਿੱਚ ਪੇਸ਼ ਰਿਸ਼ਤਿਆਂ ਦੇ ਖ਼ੂਬਸੂਰਤ ਵੇਰਵੇ ਨਵੀਂ ਪੀੜ੍ਹੀ ਦੇ ਕੰਠ ਨੂੰ ਛੁਹਾਈਏ ਤਾਂ ਜੋ ਉਹ ਰਿਸ਼ਤਿਆਂ ਦੀ ਵਿਆਕਰਣ ਤੇ ਸੰਵੇਦਨਾ ਜਾਣ ਤੇ ਮਾਣ ਸਕਣ। ਉਨ੍ਹਾਂ ਅਪੀਲ ਕੀਤੀ ਕਿ 27 ਜੂਨ ਨੂੰ ਮੋਗਾ ਜ਼ਿਲ੍ਹੇ ਦੇ ਪਿੰਡ ਢੁੱਡੀਕੇ ਵਿਖੇ ਵਿਸ਼ਵ ਪ੍ਰਸਿੱਧ ਪੰਜਾਬੀ ਨਾਵਲਕਾਰ ਜਸਵੰਤ ਸਿੰਘ ਕੰਵਲ ਜੀ ਦਾ 100ਵਾਂ ਜਨਮ ਉਤਸਵ ਮਨਾਉਣ ਲਈ ਇੰਸਟੀਚਿਊਟ ਵੱਲੋਂ ਪਹੁੰਚਣਾ ਚਾਹੀਦਾ ਹੈ।
ਉਨਾਂ ਕਿਹਾ ਕਿ 26 ਜੂਨ ਨੂੰ ਪੰਜਾਬੀ ਸਾਹਿੱਤ ਅਕਾਡਮੀ ਦੇ ਸਹਿਯੋਗ ਨਾਲ ਵਿਸ਼ਵ ਪ੍ਰਸਿੱਧ ਕਵੀਸ਼ਰ ਬਾਪੂ ਕਰਨੈਲ ਸਿੰਘ ਪਾਰਸ ਰਾਮੂਵਾਲੀਆ ਦਾ ਜਨਮ ਦਿਵਸ ਉਨ੍ਹਾਂ ਦੇ ਜਨਮ ਦੀ ਪੂਰਵ ਸੰਧਿਆ ਤੇ ਮਨਾਇਆ ਜਾਵੇਗਾ। ਇਸ ਮੌਕੇ ਉਨ੍ਹਾਂ ਦੀਆਂ ਕਵੀਸ਼ਰੀਆਂ ਪੇਸ਼ ਕੀਤੀਆਂ ਜਾਣਗੀਆਂ। ਕੋਸ਼ਿਸ਼ ਕਰਾਂਗੇ ਕਿ ਹਰਭਜਨ ਮਾਨ ਇਸ ਸਮਾਗਮ ਵਿੱਚ ਪੁੱਜਣ।
ਮੰਚ ਸੰਚਾਲਨ ਸੰਗੀਤ ਵਿਭਾਗ ਦੀ ਇੰਚਾਰਜ ਪ੍ਰੋ: ਨਾਜ਼ਿਮਾ ਮਕਬੂਲ ਨੇ ਕਰਦਿਆਂ ਕਿਹਾ ਕਿ ਇੰਸਟੀਚਿਊਟ ਚ ਸੰਗੀਤ ਸਿੱਖਣ ਦੀ ਕੋਈ ਉਮਰ ਸੀਮਾ ਨਹੀਂ ਹੈ। ਕਿਸੇ ਵੀ ਉਮਰ ਦਾ ਕੋਈ ਵੀ ਵਿਅਕਤੀ ਇਥੇ ਦਾਖ਼ਲਾ ਲੈ ਸਕਦਾ ਹੈ।
ਇਸ ਮੌਕੇ ਇੰਸਟੀਚਿਊਟ ਦੇ ਵਿਦਿਆਰਥੀਆਂ ਨੇ ਬਾਬਲ ਬਾਰੇ ਗੀਤ ਪੇਸ਼ ਕੀਤੇ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ‘ਚ ਰਾਸ਼ਟਰਪਤੀ ਚੋਣ ਲੜਨ ਦਾ ਵਿਚਾਰ ਕਰ ਰਹੀ ਪਹਿਲੀ ਹਿੰਦੂ ਕਾਨੂੰਨਸਾਜ਼ ਤੁਲਸੀ ਗਬਾਰਡ

ਅਮਰੀਕਾ ‘ਚ ਰਾਸ਼ਟਰਪਤੀ ਚੋਣ ਲੜਨ ਦਾ ਵਿਚਾਰ ਕਰ ਰਹੀ ਪਹਿਲੀ ਹਿੰਦੂ ਕਾਨੂੰਨਸਾਜ਼ ਤੁਲਸੀ ਗਬਾਰਡ

Read Full Article
    ਕੈਲੀਫੋਰਨੀਆ ਵਿਚ ਲੱਗੀ ਅੱਗ ਨਾਲ 31 ਦੀ ਮੌਤ, 228 ਲਾਪਤਾ

ਕੈਲੀਫੋਰਨੀਆ ਵਿਚ ਲੱਗੀ ਅੱਗ ਨਾਲ 31 ਦੀ ਮੌਤ, 228 ਲਾਪਤਾ

Read Full Article
    ਨਿਊਜਰਸੀ ਸ਼ਹਿਰ ‘ਚ ਰਹਿੰਦੇ ਸ਼ਖਸ ਨੇ ਇਕ ਦਿਨ ‘ਚ ਜਿੱਤੀਆਂ ਇਕੱਠੀਆਂ ਤਿੰਨ ਲਾਟਰੀਆਂ

ਨਿਊਜਰਸੀ ਸ਼ਹਿਰ ‘ਚ ਰਹਿੰਦੇ ਸ਼ਖਸ ਨੇ ਇਕ ਦਿਨ ‘ਚ ਜਿੱਤੀਆਂ ਇਕੱਠੀਆਂ ਤਿੰਨ ਲਾਟਰੀਆਂ

Read Full Article
    ਸਾਬਕਾ ਗਵਰਨਰ ਦਾ ਦਾਅਵਾ, ਨੋਟਬੰਦੀ ਤੇ ਜੀਐਸਟੀ ਨੇ ਤਬਾਹੀ ਮਚਾਈ

ਸਾਬਕਾ ਗਵਰਨਰ ਦਾ ਦਾਅਵਾ, ਨੋਟਬੰਦੀ ਤੇ ਜੀਐਸਟੀ ਨੇ ਤਬਾਹੀ ਮਚਾਈ

Read Full Article
    ਪੰਜਾਬੀ-ਅਮਰੀਕੀ ਬਿਜ਼ਨਸਮੈਨ ਹੈਰੀ ਸੰਧੂ ਚੁਣੇ ਗਏ ਅਨਾਹੀਮ ਸ਼ਹਿਰ ਦੇ ਮੇਅਰ

ਪੰਜਾਬੀ-ਅਮਰੀਕੀ ਬਿਜ਼ਨਸਮੈਨ ਹੈਰੀ ਸੰਧੂ ਚੁਣੇ ਗਏ ਅਨਾਹੀਮ ਸ਼ਹਿਰ ਦੇ ਮੇਅਰ

Read Full Article
    ਟਰੰਪ ਲੈਣਗੇ ਐਚ-4 ਵੀਜ਼ੇ ‘ਤੇ ਕੰਮ ਕਰਨ ਦੀ ਮਨਜ਼ੂਰੀ ਰੱਦ ਕਰਨ ‘ਤੇ ਜਨਤਾ ਦੀ ਰਾਇ

ਟਰੰਪ ਲੈਣਗੇ ਐਚ-4 ਵੀਜ਼ੇ ‘ਤੇ ਕੰਮ ਕਰਨ ਦੀ ਮਨਜ਼ੂਰੀ ਰੱਦ ਕਰਨ ‘ਤੇ ਜਨਤਾ ਦੀ ਰਾਇ

Read Full Article
    ਅਮਰੀਕਾ ਮੈਕਸਿਕੋ ਦੀ ਦੱਖਣੀ ਸਰਹੱਦ ਪਾਰ ਕਰਕੇ ਆਉਣ ਵਾਲਿਆਂ ਨੂੰ ਨਹੀਂ ਦੇਵੇਗਾ ਪਨਾਹ

ਅਮਰੀਕਾ ਮੈਕਸਿਕੋ ਦੀ ਦੱਖਣੀ ਸਰਹੱਦ ਪਾਰ ਕਰਕੇ ਆਉਣ ਵਾਲਿਆਂ ਨੂੰ ਨਹੀਂ ਦੇਵੇਗਾ ਪਨਾਹ

Read Full Article
    2017 ‘ਚ ਅਮਰੀਕਾ ਜਾਣ ਵਾਲੇ ਭਾਰਤੀਆਂ ਦੀ ਗਿਣਤੀ ‘ਚ ਹੋਇਆ 6 ਫੀਸਦੀ ਵਾਧਾ

2017 ‘ਚ ਅਮਰੀਕਾ ਜਾਣ ਵਾਲੇ ਭਾਰਤੀਆਂ ਦੀ ਗਿਣਤੀ ‘ਚ ਹੋਇਆ 6 ਫੀਸਦੀ ਵਾਧਾ

Read Full Article
    ਪ੍ਰੈੱਸ ਕਾਨਫਰੰਸ ਦੌਰਾਨ ਟਰੰਪ ਨੇ ਪੱਤਰਕਾਰ ‘ਤੇ ਲਾਇਆ ਨਸਲੀ ਸਵਾਲ ਪੁੱਛਣ ਦਾ ਦੋਸ਼

ਪ੍ਰੈੱਸ ਕਾਨਫਰੰਸ ਦੌਰਾਨ ਟਰੰਪ ਨੇ ਪੱਤਰਕਾਰ ‘ਤੇ ਲਾਇਆ ਨਸਲੀ ਸਵਾਲ ਪੁੱਛਣ ਦਾ ਦੋਸ਼

Read Full Article
    ਡੋਨਲਡ ਟਰੰਪ ਜਲਦੀ ਕਰ ਸਕਦੇ ਨੇ ਆਪਣੀ ਕੈਬਨਿਟ ਤੇ ਪ੍ਰਸ਼ਾਸਨ ‘ਚ ਤਬਦੀਲੀ

ਡੋਨਲਡ ਟਰੰਪ ਜਲਦੀ ਕਰ ਸਕਦੇ ਨੇ ਆਪਣੀ ਕੈਬਨਿਟ ਤੇ ਪ੍ਰਸ਼ਾਸਨ ‘ਚ ਤਬਦੀਲੀ

Read Full Article
    ਹਾਲੀਵੁੱਡ ਅਭਿਨੇਤਰੀ ਜੇਨ ਫੌਂਡਾ ਨੇ ਟਰੰਪ ਨੂੰ ਦੱਸਿਆ ‘ਹਿਟਲਰ’!

ਹਾਲੀਵੁੱਡ ਅਭਿਨੇਤਰੀ ਜੇਨ ਫੌਂਡਾ ਨੇ ਟਰੰਪ ਨੂੰ ਦੱਸਿਆ ‘ਹਿਟਲਰ’!

Read Full Article
    ਟਰੰਪ ਵੱਲੋਂ ਗਰਮਾ-ਗਰਮ ਬਹਿਸ ਪਿੱਛੋਂ ਸੀ.ਐੱਨ.ਐੱਨ. ਪੱਤਰਕਾਰ ਦੀ ਮਾਨਤਾ ਰੱਦ

ਟਰੰਪ ਵੱਲੋਂ ਗਰਮਾ-ਗਰਮ ਬਹਿਸ ਪਿੱਛੋਂ ਸੀ.ਐੱਨ.ਐੱਨ. ਪੱਤਰਕਾਰ ਦੀ ਮਾਨਤਾ ਰੱਦ

Read Full Article
    ਟਰੰਪ ਨੇ ਤੋੜੀ 15 ਸਾਲ ਪੁਰਾਣੀ ਰਵਾਇਤ, ਵਾਈਟ ਹਾਊਸ ‘ਚ ਇਸ ਵਾਰ ਦੀਵਾਲੀ ਨਹੀਂ ਮਨਾਈ ਗਈ

ਟਰੰਪ ਨੇ ਤੋੜੀ 15 ਸਾਲ ਪੁਰਾਣੀ ਰਵਾਇਤ, ਵਾਈਟ ਹਾਊਸ ‘ਚ ਇਸ ਵਾਰ ਦੀਵਾਲੀ ਨਹੀਂ ਮਨਾਈ ਗਈ

Read Full Article
    ਅਗਲੇ ਹਫ਼ਤੇ ਅਮਰੀਕੀ ਉਪ ਰਾਸ਼ਟਰਪਤੀ ਨਾਲ ਮੁਲਾਕਾਤ ਕਰਨਗੇ ਮੋਦੀ

ਅਗਲੇ ਹਫ਼ਤੇ ਅਮਰੀਕੀ ਉਪ ਰਾਸ਼ਟਰਪਤੀ ਨਾਲ ਮੁਲਾਕਾਤ ਕਰਨਗੇ ਮੋਦੀ

Read Full Article
    ਰਾਸ਼ਟਰਪਤੀ ਟਰੰਪ ਨਾਲ ਝੜਪ ਤੋਂ ਬਾਅਦ ਪੱਤਰਕਾਰ ਦਾ ਪ੍ਰੈੱਸ ਪਾਸ ਰੱਦ

ਰਾਸ਼ਟਰਪਤੀ ਟਰੰਪ ਨਾਲ ਝੜਪ ਤੋਂ ਬਾਅਦ ਪੱਤਰਕਾਰ ਦਾ ਪ੍ਰੈੱਸ ਪਾਸ ਰੱਦ

Read Full Article