ਦੱਖਣੀ ਆਸਟਰੇਲੀਆ ‘ਚ ਮੁੜ ਤਾਲਾਬੰਦੀ ਲਾਗੂ ਹੋਣ ‘ਤੇ ਸੜਕਾਂ ‘ਤੇ ਸੁੰਨ ਪਸਰੀ

368
ਦੱਖਣੀ ਆਸਟਰੇਲੀਆ 'ਚ ਮੁੜ ਤਾਲਾਬੰਦੀ ਲਾਗੂ ਹੋਣ ਤੋਂ ਬਾਅਦ ਐਡੀਲੇਡ ਦੀਆਂ ਸੜਕਾਂ 'ਤੇ ਪਸਰੀ ਸੁੰਨ।
Share

ਐਡੀਲੇਡ, 20 ਨਵੰਬਰ (ਪੰਜਾਬ ਮੇਲ)- ਦੱਖਣੀ ਆਸਟਰੇਲੀਆ ਸਰਕਾਰ ਵੱਲੋਂ ਸੂਬੇ ਨੂੰ ਕੋਵਿਡ-19 ਤੋਂ ਬਚਾਉਣ ਲਈ ਇੱਥੇ ਦੂਜੀ ਵਾਰ 19 ਤੋਂ 24 ਨਵੰਬਰ ਤੱਕ ਮੁੜ ਕੀਤੀ ‘ਮੁਕੰਮਲ ਤਾਲਾਬੰਦੀ’ ਦੇ ਪਹਿਲੇ ਦਿਨ ਰਾਜਧਾਨੀ ਐਡੀਲੇਡ ਦੀਆਂ ਸੜਕਾਂ, ਬਜ਼ਾਰਾਂ, ਪਾਰਕਾਂ ਤੇ ਬੀਚਾਂ ਤੇ ਸਵਮਿੰਗ ਪੂਲਾਂ ਉੱਪਰ ਸੁੰਨਸਾਨ ਛਾਈ ਰਹੀ। ਲੋਕਾਂ ਵਿਚ ਕਰੋਨਾ ਦਾ ਖ਼ੌਫ਼ ਹੋਣ ਕਾਰਨ ਸੁਪਰ-ਮਾਰਕੀਟਾਂ, ਮੈਡੀਕਲ ਸਟੋਰਾਂ, ਪੈਟਰੋਲ ਸਟੇਸ਼ਨਾਂ, ਪਬਲਿਕ ਟਰਾਂਸਪੋਰਟ ਅਤੇ ਠੇਕੇ ਆਦਿ ‘ਤੇ ਵੀ ਲੋਕਾਂ ਦੀ ਆਮਦ ਨਾ-ਮਾਤਰ ਰਹੀ। ਪ੍ਰੀਮੀਅਰ ਸਟੀਵਨ ਮਾਰਸ਼ਲ ਨੇ ਕਰੋਨਾਵਾਇਰਸ ਸੰਕਟ ਕਾਰਨ ਕੀਤੀ ਗਈ ਤਾਲਾਬੰਦੀ ਦੌਰਾਨ ਲੋਕਾਂ ਵੱਲੋਂ ਸਰਕਾਰ ਤੇ ਸਿਹਤ-ਵਿਭਾਗ ਦੇ ਆਦੇਸ਼ਾਂ ਉਪਰ ਅਮਲ ਕਰ ਕੇ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ। ਸਿਹਤ ਵਿਭਾਗ ਦੇ ਮੁੱਖ ਅਧਿਕਾਰੀ ਪ੍ਰੋਫ਼ੈਸਰ ਨਿਕੋਲਾ ਸੁਪੀਰੀਅਰ ਅਨੁਸਾਰ ਲੰਘੇ 48 ਘੰਟਿਆਂ ਵਿਚ ਕਰੋਨਾ ਦਾ ਕੋਈ ਵੀ ਨਵਾਂ ਕੇਸ ਸਾਹਮਣੇ ਨਹੀਂ ਆਇਆ ਹੈ ਅਤੇ ਸੂਬੇ ਵਿਚ ਫ਼ਿਲਹਾਲ ਕੋਰੋਨਾਵਾਇਰਸ ਦੇ 34 ਸਰਗਰਮ ਕੇਸ ਹਨ।


Share