PUNJABMAILUSA.COM

ਦੱਖਣੀ ਅਫ਼ਰੀਕਾ ਦੀਆਂ ਅਗਲੇ ਗੇਡ਼ ਲੲੀ ਆਸਾਂ ਬਰਕਰਾਰ

ਦੱਖਣੀ ਅਫ਼ਰੀਕਾ ਦੀਆਂ ਅਗਲੇ ਗੇਡ਼ ਲੲੀ ਆਸਾਂ ਬਰਕਰਾਰ

ਦੱਖਣੀ ਅਫ਼ਰੀਕਾ ਦੀਆਂ ਅਗਲੇ ਗੇਡ਼ ਲੲੀ ਆਸਾਂ ਬਰਕਰਾਰ
March 20
20:27 2016

sa
ਮੁੰਬਈ, 20 ਮਾਰਚ (ਪੰਜਾਬ ਮੇਲ)- ਦੱਖਣੀ ਅਫ਼ਰੀਕਾ ਨੇ ਅੱਜ ਇਥੇ ਏਬੀ ਡੀਵਿਲੀਰਜ਼ ਦੇ ਤੇਜ਼ਤਰਾਰ ਨੀਮ ਸੈਂਕਡ਼ੇ ਤੇ ਮਗਰੋਂ ਗੇਂਦਬਾਜ਼ ਕ੍ਰਿਸ ਮੌਰਿਸ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਟੀ-20 ਵਿਸ਼ਵ ਕੱਪ ਸੁਪਰ 10 ਗੇਡ਼ ਦੇ ਗਰੁੱਪ ਇਕ ਮੁਕਾਬਲੇ ਵਿੱਚ ਅਫ਼ਗ਼ਾਨਿਸਤਾਨ ਨੂੰ 37 ਦੌਡ਼ਾਂ ਨਾਲ ਹਰਾ ਦਿੱਤਾ। ਦੱਖਣੀ ਅਫ਼ਰੀਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਿਤ 20 ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ ਨਾਲ 209 ਦੌਡ਼ਾਂ ਬਣਾਈਆਂ। ਇਸ ਟੀਚੇ ਦਾ ਪਿੱਛਾ ਕਰਦਿਆਂ ਅਫ਼ਗ਼ਾਨਿਸਤਾਨ ਦੀ ਪੂਰੀ ਟੀਮ 20 ਓਵਰਾਂ ਵਿੱਚ 172 ਦੌਡ਼ਾਂ ’ਤੇ ਢੇਰ ਹੋ ਗਈ। ਅਫ਼ਰੀਕੀ ਟੀਮ ਦੀ ਜਿੱਤ ਵਿੱਚ ‘ਮੈਨ ਆਫ਼ ਦਿ ਮੈਚ’ ਰਹੇ ਗੇਂਦਬਾਜ਼ ਕ੍ਰਿਸ ਮੌਰਿਸ ਦਾ ਅਹਿਮ ਯੋਗਦਾਨ ਰਿਹਾ ਜਿਸ ਨੇ 27 ਦੌਡ਼ਾਂ ਬਦਲੇ ਚਾਰ ਅਹਿਮ ਵਿਕਟ ਲਏ। ਅੱਜ ਦੀ ੲਿਸ ਜਿੱਤ ਨਾਲ ਦੱਖਣੀ ਅਫ਼ਰੀਕਾ ਦੇ ਦੋ ਅੰਕ ਹੋ ਗਏ ਹਨ ਤੇ ਟੀਮ 25 ਮਾਰਚ ਨੂੰ ਵੈਸਟ ਇੰਡੀਜ਼ ਤੇ 28 ਮਾਰਚ ਨੂੰ ਸ੍ਰੀਲੰਕਾ ਖ਼ਿਲਾਫ਼ ਆਖਰੀ ਲੀਗ ਮੁਕਾਬਲਾ ਖੇਡੇਗੀ।
ਜਿੱਤ ਲਈ ਮਿਲੇ 210 ਦੌਡ਼ਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਵਿਕਟਕੀਪਰ ਤੇ ਸਲਾਮੀ ਬੱਲੇਬਾਜ਼ ਮੁਹੰਮਦ ਸ਼ਹਿਜ਼ਾਦ ਨੇ 19 ਗੇਂਦਾਂ ’ਤੇ 44 ਦੌਡ਼ਾਂ ਬਣਾ ਕੇ ਅਫ਼ਗ਼ਾਨਿਸਤਾਨ ਨੂੰ ਤੇਜ਼ ਸ਼ੁਰੂਆਤ ਦਿੱਤੀ। ਉਸ ਨੇ ਨੂਰੀ ਅਲ ਜ਼ਾਰਦਾਨ ਨਾਲ ਮਿਲ ਕੇ 3.5 ਓਵਰਾਂ ਵਿੱਚ ਪਹਿਲੇ ਵਿਕਟ ਲਈ 52 ਦੌਡ਼ਾਂ ਦੀ ਭਾਈਵਾਲੀ ਕੀਤੀ। ਪਿਛਲੇ ਮੈਚ ਵਿੱਚ ਸ੍ਰੀਲੰਕਾ ਖ਼ਿਲਾਫ਼ ਨੀਮ ਸੈਂਕਡ਼ਾ ਲਾਉਣ ਵਾਲਾ ਕਪਤਾਨ ਅਸਗਰ ਸਤਾਨਿਕਜ਼ਈ(8) ਅੱਜ ਸਸਤੇ ਵਿੱਚ ਹੀ ਆੳੂਟ ਹੋ ਗਿਆ। ਉਪਰੰਤ ਨੂਰੀ ਨੇ ਗੁਲਬਾਦੀਨ ਨਾਇਬ(26) ਨਾਲ ਮਿਲ ਕੇ ਸਕੋਰ ਨੂੰ 100 ਤੋਂ ਪਾਰ ਪਹੁੰਚਾਇਆ।
ਇਸ ਤੋਂ ਬਾਅਦ ਨਿਯਮਤ ਵਕਫ਼ੇ ’ਤੇ ਵਿਕਟਾਂ ਡਿੱਗਦੀਆਂ ਰਹੀਆਂ ਤੇ ਪੂਰੀ ਟੀਮ 172 ਦੌਡ਼ਾਂ ਹੀ ਬਣਾ ਸਕੀ। ਅਫ਼ਰੀਕੀ ਟੀਮ ਲੲੀ ਚਾਰ ਵਿਕਟਾਂ ਲੈ ਕੇ ਕ੍ਰਿਸ ਮੌਰਿਸ ਸਭ ਤੋਂ ਸਫ਼ਲ ਰਿਹਾ ਜਦਕਿ ਕਾਗਿਸੋ ਰਬਾਡਾ, ਕਾਇਲ ਐਬਟ ਤੇ ਇਮਰਾਨ ਤਾਹਿਰ ਨੇ ਦੋ ਦੋ ਵਿਕਟਾਂ ਲਈਆਂ।
ਇਸ ਤੋਂ ਪਹਿਲਾਂ ਕੁਇੰਟਨ ਡੀਕਾਕ(45) ਤੇ ਹਾਸ਼ਿਮ ਅਮਲਾ(5) ਨੇ ਵੀ ਦੱਖਣੀ ਅਫ਼ਰੀਕਾ ਨੂੰ ਤੇਜ਼ਤਰਾਰ ਸ਼ੁਰੂਆਤ ਦਿੱਤੀ। ਅਮਲਾ ਦੇ ਆੳੂਟ ਹੋਣ ਮਗਰੋਂ ਡੀਕਾਕ ਨੇ ਕਪਤਾਨ ਫਾਫ ਡੁਪਲੇਸਿਸ(41) ਨਾਲ ਮਿਲ ਕੇ ਦੂਜੇ ਵਿਕਟ ਲਈ 65 ਦੌਡ਼ਾਂ ਦੀ ਭਾਈਵਾਲੀ ਕੀਤੀ। ਪਰ ਡੁਪਲੇਸਿਸ ਦੇ ਰਨ ਆੳੂਟ ਹੋਣ ਤੋਂ ਬਾਅਦ ਡੀਕਾਕ ਵੀ ਚਲਦਾ ਬਣਿਆ। ਇਸ ਤੋਂ ਬਾਅਦ ਏਬੀ ਡੀਵਿਲੀਅਰਜ਼ ਨੇ ਜੇਪੀ ਡੁਮਿਨੀ (ਨਾਬਾਦ 29) ਨਾਲ ਚੌਥੇ ਵਿਕਟ ਲਈ 76 ਦੌਡ਼ਾਂ ਦੀ ਭਾਈਵਾਲੀ ਕੀਤੀ। ਡੀਵਿਲੀਅਰਜ਼ ਨੇ 29 ਗੇਂਦਾਂ ਵਿੱਚ 64 ਦੌਡ਼ਾਂ ਬਣਾਈਆਂ ਜਿਸ ਵਿਚ ਪੰਜ ਛੱਕੇ ਤੇ ਚਾਰ ਚੌਕੇ ਸ਼ਾਮਲ ਹਨ। ਹੇਠਲੇ ਕ੍ਰਮ ਵਿੱਚ ਡੇਵਿਡ ਮਿੱਲਰ ਨੇ 8 ਗੇਂਦਾਂ ਵਿੱਚ 19 ਦੌਡ਼ਾਂ ਬਣਾਈਅਾਂ। ਅਫ਼ਗਾਨ ਟੀਮ ਲਈ ਅਮੀਰ ਹਮਜ਼ਾ, ਦੌਲਤ ਜ਼ਾਦਰਾਨ, ਸ਼ਪੂਰ ਜ਼ਾਦਰਾਨ ਤੇ ਮੁਹੰਮਦ ਨਬੀ ਨੇ ਇਕ ਇਕ ਵਿਕਟ ਲਈ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਪੂਰਬ ਸੀਰੀਆ ਤੋਂ ਹਟਾਏ ਜਾ ਰਹੇ ਅਮਰੀਕੀ ਫ਼ੌਜੀ ਪੱਛਮੀ ਇਰਾਕ ‘ਚ ਕੀਤੇ ਜਾਣਗੇ ਤਾਇਨਾਤ

ਪੂਰਬ ਸੀਰੀਆ ਤੋਂ ਹਟਾਏ ਜਾ ਰਹੇ ਅਮਰੀਕੀ ਫ਼ੌਜੀ ਪੱਛਮੀ ਇਰਾਕ ‘ਚ ਕੀਤੇ ਜਾਣਗੇ ਤਾਇਨਾਤ

Read Full Article
    ਅਮਰੀਕਾ ਵਿਚ ਗੂਗਲ ਨੇ ਡਰੋਨ ਰਾਹੀਂ ਪਹਿਲੀ ਡਲਿਵਰੀ ਕੀਤੀ

ਅਮਰੀਕਾ ਵਿਚ ਗੂਗਲ ਨੇ ਡਰੋਨ ਰਾਹੀਂ ਪਹਿਲੀ ਡਲਿਵਰੀ ਕੀਤੀ

Read Full Article
    ਭਾਰਤ-ਅਮਰੀਕਾ ਵਿਚਾਲੇ ਦੋ-ਪੱਖੀ ਰੱਖਿਆ ਵਪਾਰ 18 ਅਰਬ ਡਾਲਰ ਤੱਕ ਪਹੁੰਚਣ ਦੀ ਸੰਭਾਵਨਾ

ਭਾਰਤ-ਅਮਰੀਕਾ ਵਿਚਾਲੇ ਦੋ-ਪੱਖੀ ਰੱਖਿਆ ਵਪਾਰ 18 ਅਰਬ ਡਾਲਰ ਤੱਕ ਪਹੁੰਚਣ ਦੀ ਸੰਭਾਵਨਾ

Read Full Article
    ਭਾਰਤੀ ਵੇਟਲਿਫਟਰ ਸੁਧਾਕਰ ਜੈਅੰਤ ਦੀ ਗਰੈਂਡ ਕੈਨੀਯਨ ਨੇੜੇ ਕਾਰ ਹਾਦਸੇ ‘ਚ ਮੌਤ

ਭਾਰਤੀ ਵੇਟਲਿਫਟਰ ਸੁਧਾਕਰ ਜੈਅੰਤ ਦੀ ਗਰੈਂਡ ਕੈਨੀਯਨ ਨੇੜੇ ਕਾਰ ਹਾਦਸੇ ‘ਚ ਮੌਤ

Read Full Article
    ਆਤਮ ਸਮਰਪਣ ਕਰਨ ‘ਚ ਅਸਫਲ ਰਹਿਣ ‘ਤੇ ਭਾਰਤੀ ਮੂਲ ਦੇ ਵਿਅਕਤੀ ਨੂੰ 9 ਮਹੀਨੇ ਦੀ ਵਾਧੂ ਸਜ਼ਾ

ਆਤਮ ਸਮਰਪਣ ਕਰਨ ‘ਚ ਅਸਫਲ ਰਹਿਣ ‘ਤੇ ਭਾਰਤੀ ਮੂਲ ਦੇ ਵਿਅਕਤੀ ਨੂੰ 9 ਮਹੀਨੇ ਦੀ ਵਾਧੂ ਸਜ਼ਾ

Read Full Article
    ਟਰੰਪ ਕੈਬਨਿਟ ਤੋਂ ਊਰਜਾ ਮੰਤਰੀ ਰਿਕ ਪੇਰੀ ਨੇ ਦਿੱਤਾ ਅਸਤੀਫ਼ਾ

ਟਰੰਪ ਕੈਬਨਿਟ ਤੋਂ ਊਰਜਾ ਮੰਤਰੀ ਰਿਕ ਪੇਰੀ ਨੇ ਦਿੱਤਾ ਅਸਤੀਫ਼ਾ

Read Full Article
    ਟਵਿੱਟਰ ਨੇ ਅਮਰੀਕੀ ਰਾਸ਼ਟਰਪਤੀ ਦਾ ਅਕਾਊਂਟ ਬੰਦ ਕਰਨ ਤੋਂ ਕੀਤਾ ਮਨ੍ਹਾਂ

ਟਵਿੱਟਰ ਨੇ ਅਮਰੀਕੀ ਰਾਸ਼ਟਰਪਤੀ ਦਾ ਅਕਾਊਂਟ ਬੰਦ ਕਰਨ ਤੋਂ ਕੀਤਾ ਮਨ੍ਹਾਂ

Read Full Article
    ਭਾਰਤੀ ਮੂਲ ਦਾ ਅਮਰੀਕੀ ਕਾਰ ‘ਚ ਲਾਸ਼ ਲੈ ਕੇ ਪੁੱਜਾ ਥਾਣੇ

ਭਾਰਤੀ ਮੂਲ ਦਾ ਅਮਰੀਕੀ ਕਾਰ ‘ਚ ਲਾਸ਼ ਲੈ ਕੇ ਪੁੱਜਾ ਥਾਣੇ

Read Full Article
    ਰੋਜ਼ਵਿਲ ਵਿਚ ਭਾਰਤੀ ਵੱਲੋਂ ਪਰਿਵਾਰ ਦੇ 4 ਜੀਆਂ ਦੀ ਹੱਤਿਆ

ਰੋਜ਼ਵਿਲ ਵਿਚ ਭਾਰਤੀ ਵੱਲੋਂ ਪਰਿਵਾਰ ਦੇ 4 ਜੀਆਂ ਦੀ ਹੱਤਿਆ

Read Full Article
    ਕਿਤੇ ਫਿਰ ਤਾਂ ਨਹੀਂ ਅਟਕ ਰਹੀ ਬੰਦੀ ਸਿੰਘਾਂ ਦੀ ਰਿਹਾਈ

ਕਿਤੇ ਫਿਰ ਤਾਂ ਨਹੀਂ ਅਟਕ ਰਹੀ ਬੰਦੀ ਸਿੰਘਾਂ ਦੀ ਰਿਹਾਈ

Read Full Article
    ਸਿੱਖਾਂ ਦਾ ਅਮਰੀਕੀ ਅਰਥਚਾਰੇ ‘ਚ ਅਹਿਮ ਯੋਗਦਾਨ : ਲੈਫਟੀਨੈਂਟ ਗਵਰਨਰ

ਸਿੱਖਾਂ ਦਾ ਅਮਰੀਕੀ ਅਰਥਚਾਰੇ ‘ਚ ਅਹਿਮ ਯੋਗਦਾਨ : ਲੈਫਟੀਨੈਂਟ ਗਵਰਨਰ

Read Full Article
    ਐਲਕ ਗਰੋਵ ਪੁਲਿਸ ਮੁਖੀ ਨੇ ਕਮਿਸ਼ਨ ਮੈਂਬਰਾਂ ਨਾਲ ਕੀਤੀ ਮੁਲਾਕਾਤ

ਐਲਕ ਗਰੋਵ ਪੁਲਿਸ ਮੁਖੀ ਨੇ ਕਮਿਸ਼ਨ ਮੈਂਬਰਾਂ ਨਾਲ ਕੀਤੀ ਮੁਲਾਕਾਤ

Read Full Article
    ਹਾਦਸੇ ‘ਚ ਪੰਜਾਬੀ ਨੌਜਵਾਨ ਹਲਾਕ

ਹਾਦਸੇ ‘ਚ ਪੰਜਾਬੀ ਨੌਜਵਾਨ ਹਲਾਕ

Read Full Article
    ਸਪੋਕੇਨ ‘ਚ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੂਰਬ ਮਨਾਇਆ

ਸਪੋਕੇਨ ‘ਚ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੂਰਬ ਮਨਾਇਆ

Read Full Article
    ਬੇਕਰਸਫੀਲਡ ਵਿਖੇ ਕਰਵਾਈ 7ਵੀਂ ਸਾਲਾਨਾ ਬਾਈਕ ਰੈਲੀ ਯਾਦਗਾਰੀ ਹੋ ਨਿਬੜੀ

ਬੇਕਰਸਫੀਲਡ ਵਿਖੇ ਕਰਵਾਈ 7ਵੀਂ ਸਾਲਾਨਾ ਬਾਈਕ ਰੈਲੀ ਯਾਦਗਾਰੀ ਹੋ ਨਿਬੜੀ

Read Full Article