PUNJABMAILUSA.COM

ਦੱਖਣੀ ਅਫ਼ਰੀਕਾ ਖ਼ਿਲਾਫ਼ ਲਡ਼ੀ ਜਿੱਤਣਾ ਅੱਜ ਭਾਰਤ ਦਾ ਮੁਖ ਨਿਸ਼ਾਨਾ

ਦੱਖਣੀ ਅਫ਼ਰੀਕਾ ਖ਼ਿਲਾਫ਼ ਲਡ਼ੀ ਜਿੱਤਣਾ ਅੱਜ ਭਾਰਤ ਦਾ ਮੁਖ ਨਿਸ਼ਾਨਾ

ਦੱਖਣੀ ਅਫ਼ਰੀਕਾ ਖ਼ਿਲਾਫ਼ ਲਡ਼ੀ ਜਿੱਤਣਾ ਅੱਜ ਭਾਰਤ ਦਾ ਮੁਖ ਨਿਸ਼ਾਨਾ
February 09
21:15 2018

ਜੋਹਾਨੈੱਸਵਰਗ, 9 ਫਰਵਰੀ (ਪੰਜਾਬ ਮੇਲ)- ਜਿੱਤ ਦੀ ਹੈਟ੍ਰਿਕ ਲਾਉਣ ਵਾਲਾ ਭਾਰਤ ਕੱਲ੍ਹ ਨੂੰ ਇੱਥੇ ਦੱਖਣੀ ਅਫ਼ਰੀਕਾ ਖ਼ਿਲਾਫ਼ ਚੌਥੀ ਇੱਕ ਰੋਜ਼ਾ ਲਡ਼ੀ ਵਿੱਚ ਇਤਿਹਾਸਕ ਜਿੱਤ ਦਰਜ ਕਰਨ ਦੇ ਇਰਾਦੇ ਨਾਲ ਉਤਰੇਗਾ, ਜਦਕਿ ਸੱਟਾਂ ਨਾਲ ਜੂਝ ਰਹੀ ਮੇਜ਼ਬਾਨ ਟੀਮ ਆਪਣੀ ਇੱਜ਼ਤ ਬਚਾਉਣਾ ਚਾਹੇਗੀ। ਲਡ਼ੀ ਵਿੱਚ 3-0 ਦੀ ਲੀਡ ਲੈਣ ਤੋਂ ਬਾਅਦ ਭਾਰਤ ਨੂੰ ਹੁਣ ਦੱਖਣੀ ਅਫਰੀਕੀ ਧਰਤੀ ’ਤੇ ਪਹਿਲੀ ਇੱਕ ਰੋਜ਼ਾ ਲਡ਼ੀ ਜਿੱਤਣ ਲਈ ਸਿਰਫ਼ ਇੱਕ ਹੋਰ ਜਿੱਤ ਦੀ ਲੋਡ਼ ਹੈ। ਇਸ ਤੋਂ ਪਹਿਲਾਂ 2010-11 ਵਿੱਚ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਿੱਚ ਉਸਨੇ 2-1 ਨਾਲ ਲੀਡ ਬਣਾਈ ਸੀ ਪਰ ਲਡ਼ੀ 3-2 ਨਾਲ ਹਾਰ ਗਿਆ ਸੀ। ਭਾਰਤ ਇਸ ਜਿੱਤ ਨਾਲ ਆਈਸੀਸੀ ਇੱਕ ਰੋਜ਼ਾ ਦਰਜਾਬੰਦੀ ਵਿੱਚ ਨੰਬਰ ਇੱਕ ’ਤੇ ਆਪਣੀ ਸਥਿਤੀ ਮਜ਼ਬੂਤ ਕਰਨਾ ਚਾਹੇਗਾ। ਤੀਜੇ ਇੱਕ ਰੋਜ਼ਾ ਤੋਂ ਪਹਿਲਾਂ ਸ਼ਿਖਰ ਧਵਨ ਨੇ ਕਿਹਾ ਸੀ ਕਿ ਟੀਮ ਹਰ ਮੈਚ ਜਿੱਤਣਾ ਚਾਹੁੰਦੀ ਹੈ ਅਤੇ ਬਾਕੀ ਮੈਚਾਂ ਵਿੱਚ ਵੀ ਹਮਲਾਵਰ ਰੁੁਖ਼ ਬਰਕਰਾਰ ਰੱਖਿਆ ਜਾਵੇਗਾ। ਕੁਲਦੀਪ ਯਾਦਵ ਅਤੇ ਯੁਜ਼ਵੇਂਦਰ ਚਹਲ ਮਿਲ ਕੇ 30 ਵਿੱਚੋਂ 21 ਵਿਕਟਾਂ ਲੈ ਚੁੱਕੇ ਹਨ ਅਤੇ ਕੋਹਲੀ ਦੇ ਆਤਮ-ਵਿਸ਼ਵਾਸ ਦਾ ਇਹ ਵੀ ਕਾਰਨ ਹੈ। ਦੱਖਣੀ ਅਫਰੀਕਾ ਨੇ ਨਿੳੂਲੈਂਡਜ਼ ’ਤੇ ਵੱਖ-ਵੱਖ ਸਪਿਨਰਾਂ ਨਾਲ ਅਭਿਆਸ ਕੀਤਾ ਪਰ ਚਹਿਲ ਅਤੇ ਯਾਦਵ ਦਾ ਸਾਹਮਣਾ ਨਹੀਂ ਕਰ ਸਕੇ। ਮੇਜ਼ਬਾਨ ਸਾਹਮਣੇ ਦੋਵੇਂ ਗੇਂਦਬਾਜ਼ ਚੁਣੌਤੀ ਬਣਨਗੇ। ਦੱਖਣੀ ਅਫਰੀਕਾ ਲਈ ਰਾਹਤ ਵਾਲੀ ਗੱਲ ਏਬੀ ਡਿਵਿਲੀਅਰਜ਼ ਦੀ ਵਾਪਸੀ ਹੈ ਜੋ ਬਾਕੀ ਤਿੰਨ ਮੈਚ ਖੇਡੇਗਾ। ਉਂਗਲੀ ਦੀ ਸੱਟ ਕਾਰਨ ਉਹ ਪਹਿਲੇ ਤਿੰਨ ਮੈਚ ਨਹੀਂ ਖੇਡ ਸਕਿਆ। ਜੇਕਰ ਉਹ ਖੇਡਦਾ ਹੈ ਤਾਂ ਤੀਜੇ ਨੰਬਰ ’ਤੇ ਉਤਰੇਗਾ ਅਤੇ ਜੇਪੀ ਡੁਮਿਨੀ ਚੌਥੇ ਨੰਬਰ ’ਤੇ ਚਲਿਆ ਜਾਵੇਗਾ। ਟੀਮ ਦੀ ਕਪਤਾਨੀ ਦੀ ਕਮਾਨ ਏਡੇਨ ਮਾਰਕਰਮ ਹੱਥ ਹੀ ਰਹੇਗੀ। ਇਹ ਮੈਚ ਪਿੰਕ ਇੱਕ ਰੋਜ਼ਾ ਹੋਵੇਗਾ ਜੋ ਛਾਤੀ ਦੇ ਕੈਂਸਰ ਲਈ ਜਾਗਰੂਕਤਾ ਜਗਾਉਣ ਦੇ ਮਕਸਦ ਨਾਲ ਖੇਡਿਆ ਜਾ ਰਿਹਾ ਹੈ। ਦੱਖਣੀ ਅਫਰੀਕਾ ਨੇ ਗੁਲਾਬੀ ਜਰਸੀ ਵਿੱਚ ਖੇਡਦਿਆਂ ਇੱਕ ਵੀ ਮੈਚ ਨਹੀਂ ਗੁਆਇਆ। ਦੱਖਣੀ ਅਫਰੀਕਾ ਖ਼ਿਲਾਫ਼ ਲਗਾਤਾਰ 11ਵੇਂ ਇੱਕ ਰੋਜ਼ਾ ਵਿੱਚ ਰੋਹਿਤ ਸ਼ਰਮਾ ਦਾ ਪ੍ਰਦਰਸ਼ਨ ਖ਼ਰਾਬ ਰਿਹਾ ਹੈ। ਭਾਰਤ ਦਾ ਇਸ ਮੈਦਾਨ ’ਤੇ ਔਸਤ ਰਿਕਾਰਡ ਰਿਹਾ ਹੈ। ਇੱਥੇ ਸੱਤ ਇੱਕ ਰੋਜ਼ਾ ਵਿੱਚੋਂ ਭਾਰਤ ਨੇ ਤਿੰਨ ਜਿੱਤੇ ਅਤੇ ਚਾਰ ਗੁਆਏ ਹਨ। ਇਸ ਵਿੱਚ 2003 ਵਿਸ਼ਵ ਕੱਪ ਫਾਈਨਲ ਵਿੱਚ ਆਸਟਰੇਲੀਆ ਤੋਂ ਮਿਲੀ ਹਾਰ ਸ਼ਾਮਲ ਹੈ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ‘ਚ ਗੋਲੀਬਾਰੀ ਦੌਰਾਨ 7 ਜ਼ਖਮੀ

ਅਮਰੀਕਾ ‘ਚ ਗੋਲੀਬਾਰੀ ਦੌਰਾਨ 7 ਜ਼ਖਮੀ

Read Full Article
    ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ  ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

Read Full Article
    ਚੰਨ ਦੀ ਸੈਰ ਕਰਨਗੇ ਜਾਪਾਨ ਦੇ ਅਰਬਪਤੀ

ਚੰਨ ਦੀ ਸੈਰ ਕਰਨਗੇ ਜਾਪਾਨ ਦੇ ਅਰਬਪਤੀ

Read Full Article
   

Read Full Article
    ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

Read Full Article
    APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

Read Full Article
    ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

Read Full Article
    ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

Read Full Article
    ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

Read Full Article
    ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

Read Full Article
    ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

Read Full Article
    ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

Read Full Article
    ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

Read Full Article
    ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

Read Full Article
    ਅਮਰੀਕਾ  ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

ਅਮਰੀਕਾ ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

Read Full Article