PUNJABMAILUSA.COM

ਦੱਖਣੀ ਅਫਰੀਕਾ ਨੇ ਤੀਜੇ ਇੱਕ ਰੋਜ਼ਾ ਮੈਚ ਵਿੱਚ ਭਾਰਤ ਨੂੰ 18 ਦੌਡ਼ਾਂ ਨਾਲ ਹਰਾਇਆ

ਦੱਖਣੀ ਅਫਰੀਕਾ ਨੇ ਤੀਜੇ ਇੱਕ ਰੋਜ਼ਾ ਮੈਚ ਵਿੱਚ ਭਾਰਤ ਨੂੰ 18 ਦੌਡ਼ਾਂ ਨਾਲ ਹਰਾਇਆ

ਦੱਖਣੀ ਅਫਰੀਕਾ ਨੇ ਤੀਜੇ ਇੱਕ ਰੋਜ਼ਾ ਮੈਚ ਵਿੱਚ ਭਾਰਤ ਨੂੰ 18 ਦੌਡ਼ਾਂ ਨਾਲ ਹਰਾਇਆ
October 18
20:59 2015

dhoni
ਰਾਜਕੋਟ, 18 ਅਕਤੂਬਰ (ਪੰਜਾਬ ਮੇਲ) – ਦੱਖਣੀ ਅਫਰੀਕਾ ਨੇ ਤੀਜੇ ਇੱਕ ਰੋਜ਼ਾ ਮੈਚ ਵਿੱਚ ਭਾਰਤ ਨੂੰ 18 ਦੌਡ਼ਾਂ ਨਾਲ ਹਰਾ ਕੇ ਲਡ਼ੀ ਵਿੱਚ 2-1 ਦੀ ਲੀਡ ਹਾਸਲ ਕਰ ਲੲੀ ਹੈ। ਬੱਲੇਬਾਜ਼ ਡਿ ਕਾਕ ਨੇ 103 ਦੌਡ਼ਾਂ ਦੀ ਪਾਰੀ ਖੇਡਣ ਤੋਂ ਇਲਾਵਾ ਫਾਫ ਡੁ ਪਲੇਸਿਸ ਨਾਲ ਰਲ ਕੇ ਤੀਜੇ ਵਿਕਟ ਲੲੀ 118 ਦੌਡ਼ਾਂ ਬਣਾੲੀਆਂ, ਜਿਸ ਨਾਲ ਦੱਖਣੀ ਅਫ਼ਰੀਕਾ ਨੇ ਸੱਤ ਵਿਕਟਾਂ ਦੇ ਨੁਕਸਾਨ ’ਤੇ 270 ਦੌਡ਼ਾਂ ਦਾ ਸਕੋਰ ਖਡ਼੍ਹਾ ਕੀਤਾ। ਇਸ ਦੇ ਜਵਾਬ ਵਿੱਚ ਮੋਰਕਲ ਦੀ ਤੂਫਾਨੀ ਗੇਂਦਬਾਜ਼ੀ ਸਾਹਮਣੇ ਛੇ ਵਿਕਟ ਗਵਾ ਕੇ ਭਾਰਤ 252 ਦੌਡ਼ਾਂ ਹੀ ਬਣਾ ਸਕਿਆ। ੳੁਸ ਨੇ 39 ਦੌਡ਼ਾਂ ਦੇ ਕੇ ਚਾਰ ਵਿਕਟ ਲਏ। ਕੋਹਲੀ ਨੇ 77, ਰੋਹਿਤ ਸ਼ਰਮਾ ਨੇ 65 ਅਤੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ 47 ਦੌਡ਼ਾਂ ਬਣਾੲੀਆਂ। ਕੋਹਲੀ ਨੇ ਰੋਹਿਤ ਨਾਲ ਰਲ ਕੇ ਦੂਜੇ ਵਿਕਟ ਲੲੀ 72 ਅਤੇ ਧੋਨੀ ਨਾਲ ਰਲ ਕੇ ਤੀਜੇ ਵਿਕਟ ਲੲੀ 80 ਦੌਡ਼ਾਂ ਬਣਾੲੀਆਂ। ਲਡ਼ੀ ਦਾ ਚੌਥਾ ਮੈਚ ਚੇਨੲੀ ਵਿੱਚ 22 ਅਕਤੂਬਰ ਨੂੰ ਖੇਡਿਆ ਜਾਵੇਗਾ। ਟੀਚਾ ਸਰ ਕਰਨ ੳੁੱਤਰੇ ਭਾਰਤ ਦੇ ਰੋਹਿਤ ਅਤੇ ਸ਼ਿਖਰ ਧਵਨ ਨੇ ਚੰਗੀ ਸ਼ੁਰੂਆਤ ਕੀਤੀ। ਅੱਠਵੇਂ ਓਵਰ ਵਿੱਚ ਮੋਰਕਲ ਨੇ ਰੋਹਿਤ ਦਾ ਆਸਾਨ ਕੈਚ ਛੱਡਿਆ ਜਦਕਿ ਕਾਕ ਵਿਕਟ ਦੇ ਪਿੱਛੇ ਧਵਨ ਦਾ ਕੈਚ ਨਹੀਂ ਫਡ਼ ਸਕਿਆ। ਧਵਨ ਇਸ ਗੱਲ ਦਾ ਲਾਹਾ ਨਹੀਂ ਲੈ ਸਕਿਆ ਅਤੇ ਮੋਰਕਲ ਦੀ ਗੇਂਦ ’ਤੇ ਡੀਵਿਲੀਅਰਜ਼ ਨੂੰ ਕੈਚ ਦੇ ਬੈਠਿਅਾ, ਜਿਸ ਨਾਲ ਰੋਹਿਤ ਨਾਲ ੳੁਸਦੀ 41 ਦੌਡ਼ਾਂ ਦੀ ਭਾੲੀਵਾਲੀ ਦਾ ਅੰਤ ਹੋਇਆ। ਇਸ ਤੋਂ ਬਾਅਦ ਕੋਹਲੀ ਤੀਜੇ ਨੰਬਰ ’ਤੇ ਬੱਲੇਬਾਜ਼ੀ ਕਰਨ ੳੁਤਰਿਆ ਅਤੇ ੳੁਸਨੇ ਰੋਹਿਤ ਦਾ ਚੰਗਾ ਸਾਥ ਨਿਭਾਇਆ। ਰੋਹਿਤ ਨੇ 65 ਗੇਂਦਾਂ ਵਿੱਚ ਨੀਮ ਸੈਂਕਡ਼ਾ ਪੂਰਾ ਕੀਤਾ।
22ਵੇਂ ਓਵਰ ਵਿੱਚ ਭਾਰਤ ਨੇ ਸੈਂਕਡ਼ਾ ਪੂਰਾ ਕੀਤਾ। ਇਸ ਤੋਂ ਬਾਅਦ ਡੀਵਿਲੀਅਰਜ਼ ਨੇ ਡੁਮਿਨੀ ਨੂੰ ਗੇਂਦਬਾਜ਼ੀ ਲੲੀ ਵਾਪਸ ਲਿਆਂਦਾ ਅਤੇ ੳੁਸ ਨੇ ਆਪਣੀ ਪਹਿਲੀ ਹੀ ਗੇਂਦ ’ਤੇ ਰੋਹਿਤ ਨੂੰ ਆੳੂਟ ਕੀਤਾ। ਧੋਨੀ ਨੇ ਮੋਰਕਲ ਦੀ ਗੇਂਦ ’ਤੇ ਚੌਕਾ ਜਡ਼ਿਆ ਤੇ ਅਗਲੇ ਹੀ ਗੇਂਦ ’ਤੇ ੳੁਹ ਸਟੇਨ ਨੂੰ ਕੈਚ ਦੇ ਬੈਠਿਆ।
ਸੁਰੇਸ਼ ਰੈਨਾ ਵੀ ਤਾਹਿਰ ਦੀ ਗੇਂਦ ’ਤੇ ਡੇਵਿਡ ਮਿਲਰ ਨੂੰ ਆਸਾਨ ਕੈਚ ਦੇ ਬੈਠਿਆ। ਮੋਰਕਲ ਨੇ ਇਸ ਤੋਂ ਬਾਅਦ 46ਵੇਂ ਓਵਰ ਵਿੱਚ ਲਗਾਤਾਰ ਕੋਹਲੀ ਅਤੇ ਰਹਾਣੇ ਨੂੰ ਆੳੂਟ ਕੀਤਾ।
ਦੱਖਣੀ ਅਫ਼ਰੀਕਾ ਦੇ ਕਪਤਾਨ ਏਬੀ ਡੀਵਿਲੀਅਰਜ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਦੱਖਣੀ ਅਫ਼ਰੀਕਾ ਦੇ ਬੱਲੇਬਾਜ਼ ਕਿਵੰਟਨ ਡਿ ਕਾਕ ਦੇ ਸੈਂਕਡ਼ੇ ਅਤੇ ਫਾਫ ਡੁ ਪਲੇਸਿਸ ਨਾਲ ੳੁਸ ਦੀ 118 ਦੌਡ਼ਾਂ ਦੀ ਭਾੲੀਵਾਲੀ ਦੇ ਬਾਵਜੂਦ ਭਾਰਤ ਨੇ ਤੀਜੇ ਇੱਕ ਰੋਜ਼ਾ ਕ੍ਰਿਕਟ ਮੈਚ ਵਿੱਚ ਵਿਰੋਧੀ ਟੀਮ ਨੂੰ 270 ਦੌਡ਼ਾਂ ’ਤੇ ਰੋਕ ਦਿੱਤਾ। ਵਿਕਟਕੀਪਰ ਬੱਲੇਬਾਜ਼ ਡਿ ਕਾਕ ਨੇ 11 ਚੌਕਿਆਂ ਤੇ ਇੱਕ ਛੱਕੇ ਨਾਲ 118 ਗੇਂਦਾਂ ਵਿੱਚ 103 ਦੌਡ਼ਾਂ ਬਣਾੲੀਅਾਂ। ੳੁਸ ਨੇ 50ਵਾਂ ਮੈਚ ਖੇਡਦੇ ਹੋਏ ਨੌਵਾਂ ਸੈਂਕਡ਼ਾ ਜਡ਼ਿਆ। ਡੁ ਪਲੇਸਿਸ ਨੇ ਛੇ ਚੌਕਿਆਂ ਦੀ ਮਦਦ ਨਾਲ 63 ਗੇਂਦਾਂ ਵਿੱਚ 60 ਦੌਡ਼ਾਂ ਬਣਾੲੀਆਂ। ਲਗਾਤਾਰ ਤਿੰਨ ਓਵਰਾਂ ਵਿੱਚ ਡਿ ਕਾਕ ਸਮੇਤ ਤਿੰਨ ਵਿਕਟ ਡਿੱਗਣ ਕਾਰਨ ਦੌਡ਼ਾਂ ਦੀ ਰਫ਼ਤਾਰ ’ਤੇ ਬਰੇਕ ਲੱਗੀ ਪਰ ਅੰਤ ਵਿੱਚ ਫਰਹਾਨ ਬੇਹਰਦੀਨ ਨੇ 36 ਗੇਂਦਾਂ ਵਿੱਚ ਨਾਬਾਦ ਪਾਰੀ ਖੇਡ ਕੇ ਟੀਮ ਨੂੰ ਚੁਣੌਤੀਪੂਰਨ ਸਕੋਰ ’ਤੇ ਪਹੁੰਚਾਇਆ। ਇਸ ਤੋਂ ਪਹਿਲਾਂ ਟਾਸ ਜਿੱਤ ਕੇ ਬੱਲੇਬਾਜ਼ੀ ਕਰਦੇ ਹੋਏ ਦੱਖਡ਼ੀ ਅਫ਼ਰੀਕਾ ਨੇ ਡੇਵਿਡ ਮਿਲਰ ਨੂੰ ਪਾਰੀ ਦਾ ਆਗਾਜ਼ ਕਰਨ ਲੲੀ ਭੇਜਿਆ, ਜਿਸ ਨੇ ਕਾਕ ਨਾਲ ਰਲ ਕੇ 72 ਦੌਡ਼ਾਂ ਜੋਡ਼ੀਆਂ ਤੇ ਟੀਮ ਲੲੀ ਚੰਗੀ ਸ਼ੁਰੂਆਤ ਕੀਤੀ। ਹਰਭਜਨ ਸਿੰਘ ਵੱਲੋਂ ਗੇਂਦਬਾਜ਼ੀ ਕਰਨ ’ਤੇ ਦੌਡ਼ਾਂ ਦੀ ਰਫ਼ਤਾਰ ਵਿੱਚ ਕੁਝ ਕਮੀ ਆੲੀ। ੳੁਸ ਨੇ ਅੱਠ ਓਵਰਾਂ ਵਿੱਚ 31 ਦੌਡ਼ਾਂ ਦੇਕੇ ਇੱਕ ਵਿਕਟ ਲਿਆ। ਸਪਿੰਨਰ ਅਮਿਤ ਮਿਸ਼ਰਾ ਨੇ 10 ਓਵਰਾਂ ਵਿੱਚ 38 ਦੌਡ਼ਾਂ ਦੇ ਕੇ ਇੱਕ ਵਿਕਟ ਲਿਆ। ਹਰਭਜਨ ਨੇ ਮਿਲਰ ਨੂੰ ਸ਼ੁਰੂ ਤੋਂ ਹੀ ਪ੍ਰੇਸ਼ਾਨ ਕੀਤਾ ਅਤੇ ਅੰਤ ਵਿੱਚ ਇਹ ਬੱਲੇਬਾਜ਼ ਇਸੇ ਸਪਿੰਨਰ ਦੀ ਗੇਂਦ ’ਤੇ ਰਹਾਣੇ ਨੂੰ ਕੈਚ ਦੇ ਬੈਠਿਆ। ਦੱਖਡ਼ੀ ਅਫ਼ਰੀਕਾ ਨੇ ਇਸ ਤੋਂ ਬਾਅਦ 87 ਦੌਡ਼ਾਂ ’ਤੇ ਹਸ਼ਿਮ ਅਮਲਾ ਦਾ ਵਿਕਟ ਵੀ ਗਵਾਅ ਦਿੱਤਾ, ੳੁਸ ਨੇ ਮਿਸ਼ਰਾ ਦੀ ਗੇਂਦ ’ਤੇ ਅੱਗੇ ਵੱਧ ਕੇ ਖੇਡਣ ਦੀ ਕੋਸ਼ਿਸ਼ ਕੀਤੀ ਤੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ੳੁਸ ਨੂੰ ਸਟੰਪ ਆੳੂੁਟ ਕਰ ਦਿੱਤਾ। ਪਲੇਸਿਸ 39ਵੇਂ ਓਵਰ ਵਿੱਚ 62 ਦੌਡ਼ਾਂ ਬਣਾ ਕੇ ਭੁਵਨੇਸ਼ਵਰ ਨੂੰ ਕੈਚ ਦੇ ਬੈਠਿਆ। ਅਗਲੇ ਓਵਰ ਵਿੱਚ ਦੀ ਅਾਖ਼ਰੀ ਗੇਂਦ ’ਤੇ ਡਿ ਕਾਕ ਰਨ ਆੳੂਟ ਹੋਇਆ ਤੇ ਇਸ ਤੋਂ ਬਾਅਦ 41ਵੇਂ ਓਵਰ ਵਿੱਚ ਏਬੀ ਡੀਵਿਲੀਅਰਜ਼ ਆੳੂਟ ਹੋ ਗਿਆ। ਦੱਖਡ਼ੀ ਅਫ਼ਰੀਕਾ ਨੇ ਬੇਹਰਦੀਨ ਅਤੇ ਡੇਲ ਸਟੇਨ ਦੀ ਪਾਰੀ ਦੀ ਬਦੌਲਤ ਆਖ਼ਰੀ ਦਸ ਓਵਰਾਂ ਵਿੱਚ 60 ਦੌਡ਼ਾਂ ਬਣਾੲੀਆਂ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

   

Read Full Article
    ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

Read Full Article
    APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

Read Full Article
    ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

Read Full Article
    ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

Read Full Article
    ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

Read Full Article
    ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

Read Full Article
    ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

Read Full Article
    ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

Read Full Article
    ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

Read Full Article
    ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

Read Full Article
    ਅਮਰੀਕਾ  ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

ਅਮਰੀਕਾ ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

Read Full Article
    ਮਨਜੀਤ ਜੀ.ਕੇ. ‘ਤੇ ਹਮਲੇ ਦੇ ਕੇਸ ‘ਚ ਕੈਲੀਫੋਰਨੀਆ ‘ਚ ਪਿਓ-ਪੁੱਤਰ ਗ੍ਰਿਫ਼ਤਾਰ

ਮਨਜੀਤ ਜੀ.ਕੇ. ‘ਤੇ ਹਮਲੇ ਦੇ ਕੇਸ ‘ਚ ਕੈਲੀਫੋਰਨੀਆ ‘ਚ ਪਿਓ-ਪੁੱਤਰ ਗ੍ਰਿਫ਼ਤਾਰ

Read Full Article
    ਅਮਰੀਕਾ ਦੇ ਜ਼ਿਆਦਾਤਰ ਵਾਸੀ ਟਰੰਪ ‘ਤੇ ਮਹਾਦੋਸ਼ ਚਲਾਉਣ ਦੇ ਪੱਖ ‘ਚ ਨਹੀਂ

ਅਮਰੀਕਾ ਦੇ ਜ਼ਿਆਦਾਤਰ ਵਾਸੀ ਟਰੰਪ ‘ਤੇ ਮਹਾਦੋਸ਼ ਚਲਾਉਣ ਦੇ ਪੱਖ ‘ਚ ਨਹੀਂ

Read Full Article
    ‘ਭਾਰਤੀ ਸੰਵਿਧਾਨ ‘ਚ ਘੱਟ ਗਿਣਤੀਆਂ ਲਈ ਸਾਰੇ ਅਧਿਕਾਰ ਸਥਾਪਿਤ’

‘ਭਾਰਤੀ ਸੰਵਿਧਾਨ ‘ਚ ਘੱਟ ਗਿਣਤੀਆਂ ਲਈ ਸਾਰੇ ਅਧਿਕਾਰ ਸਥਾਪਿਤ’

Read Full Article