PUNJABMAILUSA.COM

ਦੱਖਣੀ ਅਫਰੀਕਾ ਦੀ ਸੁੰਦਰੀ ਬਣੀ ‘ਮਿਸ ਯੂਨੀਵਰਸ -2017’

 Breaking News

ਦੱਖਣੀ ਅਫਰੀਕਾ ਦੀ ਸੁੰਦਰੀ ਬਣੀ ‘ਮਿਸ ਯੂਨੀਵਰਸ -2017’

ਦੱਖਣੀ ਅਫਰੀਕਾ ਦੀ ਸੁੰਦਰੀ  ਬਣੀ ‘ਮਿਸ ਯੂਨੀਵਰਸ -2017’
November 27
08:15 2017

ਲਾਸ ਵੇਗਾਸ, 27 ਨਵੰਬਰ (ਪੰਜਾਬ ਮੇਲ)- ਔਰਤਾਂ ਨੂੰ ਖੁਦ ਦੀ ਰੱਖਿਆ ਦੀ ਟ੍ਰੇਨਿੰਗ ਦੇਣ ਵਾਲੀ ਦੱਖਣੀ ਅਫਰੀਕਾ ਦੀ ਡੇਮੀ-ਲਾਈ ਨੇਲ ਪੀਟਰਸ ‘ਮਿਸ ਯੂਨੀਵਰਸ -2017’ ਬਣੀ ਹੈ। ਭਾਰਤ ਵਲੋਂ ਚੇਨਈ ਦੀ ਸ਼ਰਧਾ ਸ਼ਸ਼ੀਧਰ ਖਿਤਾਬ ਦੀ ਦੌੜ ਵਿਚ ਸੀ ਪਰ ਉਹ ਟੌਪ-10 ਵਿਚ ਹੀ ਥਾਂ ਬਣਾ ਸਕੀ। ਇਸ ਮੁਕਾਬਲੇ ਵਿਚ 92 ਦੇਸ਼ਾਂ ਦੀਆਂ ਸੁੰਦਰੀਆਂ ਨੇ ਹਿੱਸਾ ਲਿਆ ਸੀ। ਭਾਰਤ ਦੀਆਂ ਸੁੰਦਰੀਆਂ ਹੁਣ ਤੱਕ ਸਿਰਫ ਦੋ ਵਾਰ ਹੀ ਇਹ ਖਿਤਾਬ ਹਾਸਲ ਕਰ ਸਕੀਆਂ ਹਨ। ਬਾਲੀਵੁੱਡ ਅਭਿਨੇਤਰੀ ਸੁਸ਼ਮਿਤਾ ਸੇਨ 1994 ਅਤੇ ਲਾਰਾ ਦੱਤਾ ਨੇ 2000 ਵਿਚ ਮਿਸ ਯੂਨੀਵਰਸ ਬਣੀਆਂ ਸਨ। ਮਿਸ ਯੂਨੀਵਰਸ 2017 ਦੇ ਫਾਈਨਲ ਰਾਊਂਡ ਵਿਚ ਦੱਖਣੀ ਅਫਰੀਕਾ, ਜਮੈਕਾ ਅਤੇ ਕੋਲੰਬੀਆ ਦੀ ਸੁੰਦਰੀਆਂ ਪਹੁੰਚੀਆਂ। ਟੌਪ-10 ਫਾਈਨਲਿਸਟ ਵਿਚ ਅਮਰੀਕਾ, ਵੈਨੇਜ਼ੁਏਲਾ, ਫਿਲਪੀਨਜ਼, ਕੈਨੇਡਾ, ਦੱਖਣੀ ਅਫਰੀਕਾ, ਸਪੇਨ, ਬ੍ਰਾਜ਼ੀਲ, ਥਾਈਲੈਂਡ, ਜਮੈਕਾ ਅਤੇ ਕੋਲੰਬੀਆ ਦੀਆਂ ਮੁਕਾਬਲੇਬਾਜ਼ਾਂ ਨੂੰ ਥਾਂ ਮਿਲੀ।
ਅਮਰੀਕਾ-8, ਵੈਨੇਜ਼ੁਏਲਾ-7 ਅਤੇ ਪਿਊਟਰੋ ਰਿਕੋ-6 ਵਾਰ ਇਹ ਖਿਤਾਬ ਜਿੱਤ ਚੁੱਕਾ ਹੈ। ਮਿਸ ਵਰਲਡ, ਮਿਸ ਇੰਟਰਨੈਸ਼ਨਲ ਅਤੇ ਮਿਸ ਅਰਥ ਸਮੇਤ ਇਹ ਦੁਨੀਆ ਦੀਆਂ 4 ਵੱਡੀਆਂ ਸੁੰਦਰਤਾ ਮੁਕਾਬਲਿਆਂ ‘ਚੋਂ ਇਕ ਹੈ। ਇਸ ਮੁਕਾਬਲੇ ਦੀ ਸ਼ੁਰੂਆਤ 1952 ਵਿਚ ਹੋਈ ਸੀ ਅਤੇ ਉਦੋਂ ਫਿਨਲੈਂਡ ਦੀ ਆਰਮੀ ਕੁਸੇਲਾ ਜੇਤੂ ਬਣੀ ਸੀ।
ਆਓ ਜਾਣਦੇ ਹਾਂ ਕੀ ਕਿਹਾ ਮਿਸ ਯੂਨੀਵਰਸ ਨੇ—
ਕੱਲ ਰਾਤ ਮਿਸ ਯੂਨੀਵਰਸ ਦਾ ਖਿਤਾਬ ਜਿੱਤਣ ਤੋਂ ਬਾਅਦ 22 ਸਾਲਾ ਪੀਟਰਸ ਨੇ ਮਿਸ ਯੂਨੀਵਰਸ ਦੀ ਵੈੱਬਸਾਈਟ ‘ਤੇ ਜਾਰੀ ਇਕ ਵੀਡੀਓ ਵਿਚ ਔਰਤਾਂ ਨੂੰ ਆਤਮ ਰੱਖਿਆ ਲਈ ਟ੍ਰੇਨਿੰਗ ਕਰਨ ਲਈ ਜਾਗੀ ਆਪਣੀ ਦਿਲਚਸਪੀ ਬਾਰੇ ਸੰਖੇਪ ‘ਚ ਜ਼ਿਕਰ ਕੀਤਾ। ਵੈਸਟ ਕੈਪ ਸੂਬੇ ਦੀ ਰਹਿਣ ਵਾਲੀ ਅਤੇ ਹਾਲ ਹੀ ‘ਚ ਨਾਰਥ-ਵੈਸਟ ਯੂਨੀਵਰਸਿਟੀ ਤੋਂ ਬਿਜ਼ਨੈੱਸ ਮੈਨੇਜਮੈਂਟ ‘ਚ ਡਿਗਰੀ ਹਾਸਲ ਕਰਨ ਵਾਲੀ ਇਸ ਸੁੰਦਰੀ ਨੇ ਕਿਹਾ ਕਿ ‘ਮਿਸ ਦੱਖਣੀ ਅਫਰੀਕਾ’ ਬਣਨ ਦੇ ਇਕ ਮਹੀਨੇ ਦੇ ਅੰਦਰ ਉਨ੍ਹਾਂ ਨੂੰ ਬੰਦੂਕ ਦੀ ਨੋਕ ‘ਤੇ ਅਗਵਾ ਕਰ ਲਿਆ ਗਿਆ ਸੀ ਅਤੇ ਇਸ ਤਰ੍ਹਾਂ ਦੀ ਸਥਿਤੀ ਤੋਂ ਲੰਘਣ ਤੋਂ ਬਾਅਦ ਉਸ ਨੇ ਤੈਅ ਕੀਤਾ ਕਿ ਉਹ ਔਰਤਾਂ ਨੂੰ ਆਤਮ ਰੱਖਿਆ ਦੇ ਗੁਰ ਸਿਖਾਏਗੀ।
ਇਸ ਮੁਕਾਬਲੇ ਵਿਚ ਕੋਲੰਬੀਆ ਦੀ ਲੌਰਾ ਗੋਂਜਾਲੇਜ ਦੂਜੇ ਅਤੇ ਜਮੈਕਾ ਦੀ ਡੈਵਿਨਾ ਬੇਨੇਟ ਤੀਜੇ ਸਥਾਨ ‘ਤੇ ਰਹੀ। ਗੋਂਜਾਲੇਜ 16 ਸਾਲ ਦੀ ਉਮਰ ਤੋਂ ਹੀ ਅਦਾਕਾਰ ਬਣਨ ਦਾ ਸੁਪਨਾ ਦੇਖਿਆ ਕਰਦੀ ਸੀ ਅਤੇ ਸਪਨੇ ਨੂੰ ਸਾਕਾਰ ਕਰਨ ਲਈ ਗਰੈਜੁਏਟ ਕਰਨ ਤੋਂ ਬਾਅਦ ਉਹ ਬਗੋਟਾ ਆ ਗਈ ਸੀ। ਡੈਵਿਨਾ ਬੇਨੇਟ ਮਾਡਲ ਹੈ ਅਤੇ ਉਹ ਮਾਰਕੀਟਿੰਗ ਵਿਚ ਡਿਗਰੀ ਦੀ ਪੜ੍ਹਾਈ ਕਰ ਰਹੀ ਹੈ। ਦੱਸ ਦੇਈਏ ਕਿ ਮਿਸ ਯੂਨੀਵਰਸ ਮੁਕਾਬਲੇ ਨੂੰ ਅਮਰੀਕਾ ਦੇ ਮਿਸ ਯੂਨੀਵਰਸ ਸੰਗਠਨ ਆਯੋਜਿਤ ਕਰਦਾ ਹੈ, ਜੋ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ‘ਦਿ ਨੈਸ਼ਨਲ ਬਰੋਡਕਾਸਟਿੰਗ’ ਕੰਪਨੀ ਦਾ ਸਾਂਝਾ ਉਪਰਾਲਾ ਹੈ।

About Author

Punjab Mail USA

Punjab Mail USA

Related Articles

ads

Latest Category Posts

    ਏਜੰਟਾਂ ਦੇ ਢਹੇ ਚੜ੍ਹ ਕੇ ਗੈਰ ਕਾਨੂੰਨੀ ਪ੍ਰਵਾਸ ਲੈ ਰਿਹੈ ਕੀਮਤੀ ਜਾਨਾਂ

ਏਜੰਟਾਂ ਦੇ ਢਹੇ ਚੜ੍ਹ ਕੇ ਗੈਰ ਕਾਨੂੰਨੀ ਪ੍ਰਵਾਸ ਲੈ ਰਿਹੈ ਕੀਮਤੀ ਜਾਨਾਂ

Read Full Article
    ਅਮਰੀਕਾ ਦੀ ਸਰਹੱਦ ਨੂੰ ਪਾਰ ਕਰਦੇ ਹੋਏ ਐਰੀਜ਼ੋਨਾ ਰੇਗਿਸਤਾਨ ‘ਚ 6 ਸਾਲਾ ਪੰਜਾਬੀ ਬੱਚੀ ਦੀ ਮੌਤ

ਅਮਰੀਕਾ ਦੀ ਸਰਹੱਦ ਨੂੰ ਪਾਰ ਕਰਦੇ ਹੋਏ ਐਰੀਜ਼ੋਨਾ ਰੇਗਿਸਤਾਨ ‘ਚ 6 ਸਾਲਾ ਪੰਜਾਬੀ ਬੱਚੀ ਦੀ ਮੌਤ

Read Full Article
    ਸੈਕਰਾਮੈਂਟੋ ਨਿਵਾਸੀ ਵਿਜੇ ਕੁਮਾਰ ਕਈ ਦਿਨਾਂ ਤੋਂ ਲਾਪਤਾ

ਸੈਕਰਾਮੈਂਟੋ ਨਿਵਾਸੀ ਵਿਜੇ ਕੁਮਾਰ ਕਈ ਦਿਨਾਂ ਤੋਂ ਲਾਪਤਾ

Read Full Article
    ਡਾ. ਆਸਿਫ ਮਹਿਮੂਦ ਕੈਲੀਫੋਰਨੀਆ ਮੈਡੀਕਲ ਬੋਰਡ ਦੇ ਮੈਂਬਰ ਨਾਮਜ਼ਦ

ਡਾ. ਆਸਿਫ ਮਹਿਮੂਦ ਕੈਲੀਫੋਰਨੀਆ ਮੈਡੀਕਲ ਬੋਰਡ ਦੇ ਮੈਂਬਰ ਨਾਮਜ਼ਦ

Read Full Article
    ਟਰੰਪ ਗੈਰ ਕਾਨੂੰਨੀ ਸ਼ਰਨਾਰਥੀਆਂ ਨੂੰ ਕੱਢੇਗਾ ਅਮਰੀਕਾ ਤੋਂ ਬਾਹਰ

ਟਰੰਪ ਗੈਰ ਕਾਨੂੰਨੀ ਸ਼ਰਨਾਰਥੀਆਂ ਨੂੰ ਕੱਢੇਗਾ ਅਮਰੀਕਾ ਤੋਂ ਬਾਹਰ

Read Full Article
    ਅਮਰੀਕਾ ‘ਚ ਭਾਰਤੀ ਮੂਲ ਦੇ ਲੋਕਾਂ ਦੀ ਆਬਾਦੀ ‘ਚ ਹੋਇਆ 38 ਫੀਸਦੀ ਦਾ ਵਾਧਾ

ਅਮਰੀਕਾ ‘ਚ ਭਾਰਤੀ ਮੂਲ ਦੇ ਲੋਕਾਂ ਦੀ ਆਬਾਦੀ ‘ਚ ਹੋਇਆ 38 ਫੀਸਦੀ ਦਾ ਵਾਧਾ

Read Full Article
    ਟਰੰਪ ਪ੍ਰਸ਼ਾਸਨ ਨੇ ਐੱਚ-4 ਵੀਜ਼ਾ ਧਾਰਕਾਂ ਪ੍ਰਤੀ ਯੋਜਨਾ ਨੂੰ ਨਹੀਂ ਦਿੱਤਾ ਅੰਤਿਮ ਰੂਪ

ਟਰੰਪ ਪ੍ਰਸ਼ਾਸਨ ਨੇ ਐੱਚ-4 ਵੀਜ਼ਾ ਧਾਰਕਾਂ ਪ੍ਰਤੀ ਯੋਜਨਾ ਨੂੰ ਨਹੀਂ ਦਿੱਤਾ ਅੰਤਿਮ ਰੂਪ

Read Full Article
    ਐਲਬਾਕਰਕੀ ਨਿਊ-ਮੈਕਸੀਕੋ ਸੀਨੀਅਰ ਖੇਡਾਂ ‘ਚ ਫਰਿਜ਼ਨੋ ਦੇ ਗੁਰਬਖਸ਼ ਸਿੱਧੂ ਨੇ ਚਮਕਾਇਆ ਭਾਈਚਾਰੇ ਦਾ ਨਾਮ

ਐਲਬਾਕਰਕੀ ਨਿਊ-ਮੈਕਸੀਕੋ ਸੀਨੀਅਰ ਖੇਡਾਂ ‘ਚ ਫਰਿਜ਼ਨੋ ਦੇ ਗੁਰਬਖਸ਼ ਸਿੱਧੂ ਨੇ ਚਮਕਾਇਆ ਭਾਈਚਾਰੇ ਦਾ ਨਾਮ

Read Full Article
    ਭਾਰਤੀ-ਅਮਰੀਕੀ ਵੱਲੋਂ ਪਰਿਵਾਰ ਦੀ ਹੱਤਿਆ ਤੋਂ ਬਾਅਦ ਖੁਦਕੁਸ਼ੀ

ਭਾਰਤੀ-ਅਮਰੀਕੀ ਵੱਲੋਂ ਪਰਿਵਾਰ ਦੀ ਹੱਤਿਆ ਤੋਂ ਬਾਅਦ ਖੁਦਕੁਸ਼ੀ

Read Full Article
    ਚੀਫ ਆਫ ਸਟਾਫ ਮਿਕ ਨੂੰ ਖੰਘਣ ‘ਤੇ ਟਰੰਪ ਨੇ ਦਫਤਰੋਂ ਕੀਤਾ ਬਾਹਰ

ਚੀਫ ਆਫ ਸਟਾਫ ਮਿਕ ਨੂੰ ਖੰਘਣ ‘ਤੇ ਟਰੰਪ ਨੇ ਦਫਤਰੋਂ ਕੀਤਾ ਬਾਹਰ

Read Full Article
    ਟਰੰਪ ਓਬਾਮਾ ਕੇਅਰ ਦੀ ਜਗ੍ਹਾ ਲਾਗੂ ਕਰਨਗੇ ਨਵੀਂ ਹੈਲਥ ਕੇਅਰ ਯੋਜਨਾ

ਟਰੰਪ ਓਬਾਮਾ ਕੇਅਰ ਦੀ ਜਗ੍ਹਾ ਲਾਗੂ ਕਰਨਗੇ ਨਵੀਂ ਹੈਲਥ ਕੇਅਰ ਯੋਜਨਾ

Read Full Article
    ਅਮਰੀਕਾ ਵਿੱਚ ਪੜ੍ਹਾਈ ਮਗਰੋਂ ਸੈਂਕੜੇ ਵਿਦਿਆਰਥੀਆਂ ਨੂੰ ਵੀਜ਼ਿਆਂ ਦਾ ਇੰਤਜ਼ਾਰ

ਅਮਰੀਕਾ ਵਿੱਚ ਪੜ੍ਹਾਈ ਮਗਰੋਂ ਸੈਂਕੜੇ ਵਿਦਿਆਰਥੀਆਂ ਨੂੰ ਵੀਜ਼ਿਆਂ ਦਾ ਇੰਤਜ਼ਾਰ

Read Full Article
    ਅਮਰੀਕਾ : ਭਾਰਤੀ ਮੂਲ ਦੇ ਪਰਿਵਾਰ ਦੇ 4 ਲੋਕਾਂ ਦੀ ਗੋਲੀ ਮਾਰ ਕੇ ਹੱਤਿਆ

ਅਮਰੀਕਾ : ਭਾਰਤੀ ਮੂਲ ਦੇ ਪਰਿਵਾਰ ਦੇ 4 ਲੋਕਾਂ ਦੀ ਗੋਲੀ ਮਾਰ ਕੇ ਹੱਤਿਆ

Read Full Article
    ਡੋਨਾਲਡ ਟਰੰਪ ਨੇ ਯੂ.ਐੱਫ.ਓ. ਦੀ ਹੋਂਦ ਨੂੰ ਕੀਤਾ ਰੱਦ