ਦੱਖਣੀ ਅਫਰੀਕਾ ’ਚ ਕਰੋਨਾ ਦਾ ਨਵਾਂ ਰੂਪ ਸਾਹਮਣੇ ਆਇਆ; ਡਬਲਯੂ.ਐੱਚ.ਓ. ਵੱਲੋਂ ਜਾਇਜ਼ਾ

296
Share

ਭਾਰਤ ਦੇ ਸਿਹਤ ਮੰਤਰਾਲੇ ਨੇ ਰਾਜਾਂ ਨੂੰ ਕੀਤਾ ਚੌਕਸ
ਜੌਹਾਨਸਬਰਗ, 25 ਨਵੰਬਰ (ਪੰਜਾਬ ਮੇਲ)- ਦੱਖਣੀ ਅਫਰੀਕਾ ’ਚ ਕਰੋਨਾ ਦਾ ਨਵਾਂ ਰੂਪ ਸਾਹਮਣੇ ਆਇਆ ਹੈ। ਇਥੋਂ ਦੇ ਵਿਗਿਆਨੀਆਂ ਨੇ ਮੀਡੀਆ ਨੂੰ ਦੱਸਿਆ ਕਿ ਇਹ ਰੂਪ ਕਾਫੀ ਖਤਰਨਾਕ ਹੈ। ਉਨ੍ਹਾਂ ਇਸ ਰੂਪ ਨੂੰ ਬੀ.1.1.529 ਨਾਂ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਕਰੋਨਾ ਦੇ ਵਧਦੇ ਮਰੀਜ਼ਾਂ ਦਾ ਕਾਰਨ ਇਹ ਰੂਪ ਹੀ ਹੈ। ਦੂਜੇ ਪਾਸੇ ਵਿਸ਼ਵ ਸਿਹਤ ਸੰਸਥਾ (ਡਬਲਯੂ.ਐੱਚ.ਓ.) ਨੇ ਕਰੋਨਾਵਾਇਰਸ ਦੇ ਨਵੇਂ ਰੂਪ ਦਾ ਜਾਇਜ਼ਾ ਲੈਣ ਲਈ ਮੀਟਿੰਗ ਕੀਤੀ। ਇਸ ਤੋਂ ਇਲਾਵਾ ਭਾਰਤ ਦੇ ਸਿਹਤ ਮੰਤਰਾਲੇ ਨੇ ਰਾਜਾਂ ਨੂੰ ਚੌਕਸ ਕੀਤਾ ਹੈ ਕਿ ਦਸੰਬਰ ’ਚ ਕੌਮਾਂਤਰੀ ਪਾਬੰਦੀਆਂ ਹਟਣ ਕਾਰਨ ਵਿਦੇਸ਼ਾਂ ਤੋਂ ਯਾਤਰੀ ਆਉਣਗੇ, ਜਿਨ੍ਹਾਂ ਦੀ ਕਰੋਨਾ ਨਿਯਮਾਂ ਅਨੁਸਾਰ ਸਖਤ ਸਕਰੀਨਿੰਗ ਹੋਣੀ ਚਾਹੀਦੀ ਹੈ। ਉਨ੍ਹਾਂ ਸੂਬਿਆਂ ਨੂੰ ਚੌਕਸ ਕਰਦਿਆਂ ਕਿਹਾ ਕਿ ਕਰੋਨਾ ਦੀ ਜਾਂਚ ਵਧਾਈ ਜਾਵੇ ਤੇ ਕਰੋਨਾ ਸਾਵਧਾਨੀਆਂ ਦਾ ਪਾਲਣ ਕੀਤਾ ਜਾਵੇ।

Share