PUNJABMAILUSA.COM

ਦੋ ਸੌ ਤੋਂ ਵੱਧ ਵਸਤਾਂ ’ਤੇ ਜੀਐਸਟੀ ਘਟਿਆ

 Breaking News

ਦੋ ਸੌ ਤੋਂ ਵੱਧ ਵਸਤਾਂ ’ਤੇ ਜੀਐਸਟੀ ਘਟਿਆ

ਦੋ ਸੌ ਤੋਂ ਵੱਧ ਵਸਤਾਂ ’ਤੇ ਜੀਐਸਟੀ ਘਟਿਆ
November 10
21:36 2017

28 ਫੀਸਦੀ ਦੀ ਦਰ ਵਾਲੇ ਘੇਰੇ ਵਿੱਚੋਂ 178 ਵਸਤਾਂ ਕੱਢੀਆਂ;
ਰੇਸਤਰਾਂ ’ਚ ਰੋਟੀ ਹੋਵੇਗੀ ਸਸਤੀ

ਗੁਹਾਟੀ, 10 ਨਵੰਬਰ (ਪੰਜਾਬ ਮੇਲ)– ਵਿੱਤੀ ਖੜੋਤ ਵਿਚਕਾਰ ਖਪਤਕਾਰਾਂ ਤੇ ਕਾਰੋਬਾਰਾਂ ਨੂੰ ਰਾਹਤ ਦੇਣ ਲਈ ਜੀਐਸਟੀ ਢਾਂਚੇ ਵਿੱਚ ਹੁਣ ਤੱਕ ਦੇ ਸਭ ਤੋਂ ਵੱਡੇ ਫੇਰਬਦਲ ਵਿੱਚ ਅੱਜ 200 ਤੋਂ ਵੱਧ ਵਸਤਾਂ ਉਤੇ ਟੈਕਸ ਦਰਾਂ ਘਟਾ ਦਿੱਤੀਆਂ ਗਈਆਂ।
ਇੱਥੇ ਜੀਐਸਟੀ ਕੌਂਸਲ ਦੀ ਮੀਟਿੰਗ ਮਗਰੋਂ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਰੋਜ਼ਾਨਾ ਵਰਤੋਂ ਦੀਆਂ ਘੱਟੋ ਘੱਟ 178 ਵਸਤਾਂ ਨੂੰ 28 ਫੀਸਦੀ ਦੀ ਉੱਚ ਟੈਕਸ ਹੱਦ ਦੇ ਘੇਰੇ ਵਿੱਚੋਂ ਕੱਢ ਕੇ 18 ਫੀਸਦੀ ਦੇ ਘੇਰੇ ਵਿੱਚ ਤਬਦੀਲ ਕੀਤਾ ਗਿਆ, ਜਦੋਂ ਕਿ ਸਾਰੇ ਤਰ੍ਹਾਂ ਦੇ ਰੇਸਤਰਾਂ (ਏਅਰ ਕੰਡੀਸ਼ਨਡ ਤੇ ਗ਼ੈਰ ਏਅਰ ਕੰਡੀਸ਼ਨਡ) ਲਈ ਇਕੋ ਪੰਜ ਫੀਸਦੀ ਟੈਕਸ ਦੀ ਤਜਵੀਜ਼ ਹੈ। ਮੌਜੂਦਾ ਸਮੇਂ ਗ਼ੈਰ ਏ.ਸੀ. ਰੇਸਤਰਾਂ ਵਿੱਚ ਖੁਰਾਕ ਦੇ ਬਿੱਲ ਉਤੇ 12 ਫੀਸਦੀ ਜੀਐਸਟੀ ਅਤੇ ਏਅਰ ਕੰਡੀਸ਼ਨਡ ਰੇਸਤਰਾਂ ਵਿੱਚ ਬਿੱਲ ਉਤੇ 18 ਫੀਸਦੀ ਟੈਕਸ ਲੱਗ ਰਿਹਾ ਹੈ। ਇਹ ਟੈਕਸ ‘ਇਨਪੁੱਟ ਟੈਕਸ ਕ੍ਰੈਡਿਟ’ (ਟੈਕਸ ਭੁਗਤਾਨ ਵੇਲੇ ਲਾਗਤ ਵਜੋਂ ਛੋਟ) ਵਿੱਚ ਸ਼ਾਮਲ ਹੈ।
ਸ੍ਰੀ ਜੇਤਲੀ ਨੇ ਕਿਹਾ ਕਿ ਰੇਸਤਰਾਂ ਵਾਲੇ ‘ਇਨਪੁੱਟ ਟੈਕਸ ਕ੍ਰੈਡਿਟ’ (ਆਈਟੀਸੀ) ਨੂੰ ਗਾਹਕਾਂ ਉਤੇ ਨਹੀਂ ਪਾ ਸਕਦੇ। ਇਸੇ ਲਈ ਆਈਟੀਸੀ ਸਹੂਲਤ ਵਾਪਸ ਲੈ ਲਈ ਗਈ ਹੈ ਅਤੇ ਏ.ਸੀ. ਤੇ ਗ਼ੈਰ ਏ.ਸੀ. ਦੇ ਵਿਤਕਰੇ ਤੋਂ ਬਗ਼ੈਰ ਸਾਰੇ ਰੇਸਤਰਾਂ ਉਤੇ ਇਕੋ ਪੰਜ ਫੀਸਦੀ ਟੈਕਸ ਲਾਗੂ ਕੀਤਾ ਗਿਆ ਹੈ।
ਇਕ ਦਿਨ ਲਈ ਇਕ ਕਮਰੇ ਦਾ 7500 ਰੁਪਏ ਜਾਂ ਵੱਧ ਕਿਰਾਇਆ ਵਸੂਲਣ ਵਾਲੇ ਤਾਰਾ (ਸਟਾਰ) ਹੋਟਲਾਂ ਵਿਚਲੇ ਰੇਸਤਰਾਂ ਉਤੇ 18 ਫੀਸਦੀ ਜੀਐਸਟੀ ਲੱਗੇਗਾ ਪਰ ਉਨ੍ਹਾਂ ਨੂੰ ਆਈਟੀਸੀ ਦੀ ਇਜਾਜ਼ਤ ਹੋਵੇਗੀ। ਇਕ ਕਮਰੇ ਦਾ 7500 ਰੁਪਏ ਤੋਂ ਘੱਟ ਕਿਰਾਇਆ ਵਸੂਲਣ ਵਾਲੇ ਹੋਟਲਾਂ ਵਿਚਲੇ ਰੇਸਤਰਾਂ ਤੋਂ ਪੰਜ ਫੀਸਦੀ ਜੀਐਸਟੀ ਲਿਆ ਜਾਵੇਗਾ ਪਰ ਉਨ੍ਹਾਂ ਨੂੰ ਆਈਟੀਸੀ ਦੀ ਸਹੂਲਤ ਨਹੀਂ ਮਿਲੇਗੀ।
ਜੀਐਸਟੀ ਕੌਂਸਲ ਨੇ ਜੀਐਸਟੀ ਦੀ ਉੱਚ ਹੱਦ 28 ਫੀਸਦੀ ਦੇ ਘੇਰੇ ਵਿੱਚ ਮੌਜੂਦਾ ਸਮੇਂ ਸ਼ਾਮਲ 228 ਵਸਤਾਂ ਵਿੱਚੋਂ 178 ਨੂੰ ਬਾਹਰ ਕਰ ਦਿੱਤਾ ਹੈ। ਹੁਣ ਸਿਰਫ਼ 50 ਵਸਤਾਂ ਉੱਚ ਹੱਦ ਵਾਲੇ ਘੇਰੇ ਵਿੱਚ ਸ਼ਾਮਲ ਹਨ। ਵੈੱਟ ਗ੍ਰਾਈਂਡਰਾਂ ਅਤੇ ਬਖ਼ਤਰਬੰਦ ਵਾਹਨਾਂ ਉਤੇ ਟੈਕਸ 28 ਤੋਂ ਘਟਾ ਕੇ 12 ਫੀਸਦੀ ਕਰ ਦਿੱਤਾ ਗਿਆ। ਛੇ ਵਸਤਾਂ ਉਤੇ ਟੈਕਸ 18 ਤੋਂ 5 ਫੀਸਦੀ ਕੀਤਾ ਗਿਆ। ਅੱਠ ਵਸਤਾਂ ਉਤੇ ਟੈਕਸ 12 ਦੀ ਥਾਂ ਪੰਜ ਫੀਸਦੀ ਕਰ ਦਿੱਤਾ ਗਿਆ, ਜਦੋਂ ਕਿ ਮੌਜੂਦਾ ਸਮੇਂ ਪੰਜ ਫੀਸਦੀ ਘੇਰੇ ਵਿੱਚ ਆਉਂਦੀਆਂ ਛੇ ਵਸਤਾਂ ਉਤੇ ਟੈਕਸ ਖ਼ਤਮ ਹੋ ਗਿਆ।
ਬੱਬਲ ਗਮ, ਚਾਕਲੇਟ, ਕੌਫ਼ੀ, ਕਸਟਰਡ ਪਾਊਡਰ, ਮਾਰਬਲ ਤੇ ਗ੍ਰੇਨਾਈਟ, ਦੰਦਾਂ ਦੀ ਸਫ਼ਾਈ ਦੇ ਉਤਪਾਦ, ਪਾਲਿਸ਼ ਤੇ ਕਰੀਮਾਂ, ਬਾਥ ਫਿਟਿੰਗ, ਚਮੜੇ ਦੇ ਕੱਪੜੇ, ਮਸਨੂਈ ਜੱਤ, ਨਕਲੀ ਵਾਲ, ਕੂਕਰ, ਸਟੋਵ, ਆਫਟਰ ਸ਼ੇਵ, ਡਿਓਡ੍ਰੈਂਟ, ਡਿਟਰਜੈਂਟ ਤੇ ਵਾਸ਼ਿੰਗ ਪਾਊਡਰ, ਉਸਤਰਾ ਤੇ ਬਲੇਡ, ਕਟਲਰੀ, ਸਟੋਰੇਜ ਵਾਟਰ ਹੀਟਰ, ਬੈਟਰੀਆਂ, ਚਸ਼ਮੇ, ਗੁੱਟ ਘੜੀਆਂ ਅਤੇ ਗੱਦੇ ਉਨ੍ਹਾਂ ਉਤਪਾਦਾਂ ਵਿੱਚ ਸ਼ਾਮਲ ਹਨ, ਜਿਨ੍ਹਾਂ ਨੂੰ 28 ਫੀਸਦੀ ਉੱਚ ਹੱਦ ਦੇ ਘੇਰੇ ਵਿੱਚੋਂ ਕੱਢ ਕੇ 18 ਫੀਸਦੀ ਵਾਲੇ ਘੇਰੇ ਵਿੱਚ ਲਿਆਂਦਾ ਗਿਆ ਹੈ।
ਹੁਣ ਉੱਚ ਟੈਕਸ ਹੱਦ ਦੇ ਘੇਰੇ ਵਿੱਚ ਲਗਜ਼ਰੀ ਵਸਤਾਂ ਤੋਂ ਇਲਾਵਾ ਪਾਨ ਮਸਾਲਾ, ਸੋਢਾ ਵਾਟਰ, ਸਿਗਾਰ ਤੇ ਸਿਗਰਟ, ਤਮਾਕੂ ਉਤਪਾਦ, ਸੀਮਿੰਟ, ਪੇਂਟ, ਇਤਰ, ਏ.ਸੀ., ਡਿਸ਼ ਵਾਸ਼ਿੰਗ ਮਸ਼ੀਨ, ਵਾਸ਼ਿੰਗ ਮਸ਼ੀਨ, ਰੈਫਰੀਜਰੇਟਰ, ਵੈਕੁਯਮ ਕਲੀਨਰ, ਕਾਰਾਂ ਤੇ ਦੋ ਪਹੀਆ ਵਾਹਨ, ਹਵਾਈ ਜਹਾਜ਼ ਤੇ ਕਿਸ਼ਤੀਆਂ ਵਰਗੀਆਂ 50 ਵਸਤਾਂ ਰਹਿ ਗਈਆਂ ਹਨ। ਜਿਨ੍ਹਾਂ ਵਸਤਾਂ ਉਤੇ ਟੈਕਸ 28 ਤੋਂ 18 ਫੀਸਦੀ ਕੀਤਾ ਗਿਆ ਹੈ, ਉਨ੍ਹਾਂ ਵਿੱਚ ਤਾਰਾਂ, ਫਰਨੀਚਰ, ਟਰੰਕ, ਸੂਟਕੇਸ, ਸ਼ੈਂਪੂ, ਵਾਲਾਂ ਦੀ ਕਰੀਮ, ਹੇਅਰ ਡਾਈ, ਮੇਕਅੱਪ, ਪੱਖੇ, ਲੈਂਪ, ਰਬੜ ਟਿਊਬਾਂ ਤੇ ਮਾਈਕਰੋਸਕੋਪ ਸ਼ਾਮਲ ਹਨ। ਖੋਆ, ਖੰਡ, ਪਾਸਤਾ ਕੜ੍ਹੀ ਪੇਸਟ, ਡਾਈਬਟਿਕ ਫੂਡ, ਮੈਡੀਕਲ ਗਰੇਡ ਆਕਸੀਜਨ, ਛਪਾਈ ਲਈ ਸਿਆਹੀ, ਹੈਂਡ ਬੈਗ, ਟੋਪ, ਚਸ਼ਮਿਆਂ ਦੇ ਫਰੇਮ ਅਤੇ ਬਾਂਸ ਦੇ ਫਰਨੀਚਰ ਉਤੇ ਟੈਕਸ 18 ਤੋਂ ਘਟ ਕੇ 12 ਫੀਸਦੀ ਹੋ ਗਿਆ। ਚਟਨੀ ਪਾਊਡਰ ਤੇ ਹੋਰ ਵਸਤਾਂ ਉਤੇ ਟੈਕਸ 18 ਦੀ ਥਾਂ ਛੇ ਫੀਸਦੀ ਹੋ ਗਿਆ। ਇਡਲੀ ਡੋਸਾ ਬੈਟਰ, ਤਿਆਰ ਚਮੜਾ, ਮੱਛੀਆਂ ਫੜਨ ਵਾਲਾ ਜਾਲ, ਸੁੱਕਾ ਨਾਰੀਅਲ ਤੇ ਹੋਰ ਵਸਤਾਂ ਉਤੇ ਟੈਕਸ 12 ਦੀ ਥਾਂ ਹੁਣ ਪੰਜ ਫੀਸਦੀ ਹੋ ਗਿਆ। ਪਹਿਲਾਂ ਪੰਜ ਫੀਸਦੀ ਟੈਕਸ ਘੇਰੇ ਵਿੱਚ ਆਉਂਦੀਆਂ ਕੁੱਝ ਸੁੱਕੀਆਂ ਸਬਜ਼ੀਆਂ, ਕੱਚੇ ਨਾਰੀਅਲ ਤੇ ਮੱਛੀ ਉਤੇ ਹੁਣ ਕੋਈ ਟੈਕਸ ਨਹੀਂ ਲੱਗੇਗਾ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ‘ਚ ਸ਼ਰਨਾਰਥੀਆਂ ਨੂੰ ਨਾਜਾਇਜ਼ ਰੂਪ ‘ਚ ਹਿਰਾਸਤ ‘ਚ ਲੈਣ ਵਾਲਾ ਦੱਖਣਪੰਥੀ ਸੰਗਠਨ ਦਾ ਮੈਂਬਰ ਗਿ੍ਫ਼ਤਾਰ

ਅਮਰੀਕਾ ‘ਚ ਸ਼ਰਨਾਰਥੀਆਂ ਨੂੰ ਨਾਜਾਇਜ਼ ਰੂਪ ‘ਚ ਹਿਰਾਸਤ ‘ਚ ਲੈਣ ਵਾਲਾ ਦੱਖਣਪੰਥੀ ਸੰਗਠਨ ਦਾ ਮੈਂਬਰ ਗਿ੍ਫ਼ਤਾਰ

Read Full Article
    ਅਮਰੀਕਾ ਚ ਭਾਰਤਵੰਸ਼ੀ ਡਾਕਟਰ ‘ਤੇ ਹੈਲਥ ਕੇਅਰ ਫਰਾਡ ਦੇ ਮਾਮਲੇ ‘ਚ ਦੋਸ਼ ਤੈਅ

ਅਮਰੀਕਾ ਚ ਭਾਰਤਵੰਸ਼ੀ ਡਾਕਟਰ ‘ਤੇ ਹੈਲਥ ਕੇਅਰ ਫਰਾਡ ਦੇ ਮਾਮਲੇ ‘ਚ ਦੋਸ਼ ਤੈਅ

Read Full Article
    ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਕੈਲੇਫੋਰਨੀਆ ‘ਚ ਮਿਲੀ ਵੱਡੀ ਰਾਹਤ

ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਕੈਲੇਫੋਰਨੀਆ ‘ਚ ਮਿਲੀ ਵੱਡੀ ਰਾਹਤ

Read Full Article
    ਮੁਕੇਸ਼ ਅੰਬਾਨੀ ਸਣੇ 100 ਪ੍ਰਭਾਵਸ਼ਾਲੀ ਲੋਕਾਂ ਦੀ ਲਿਸਟ ਵਿਚ 3 ਭਾਰਤੀ

ਮੁਕੇਸ਼ ਅੰਬਾਨੀ ਸਣੇ 100 ਪ੍ਰਭਾਵਸ਼ਾਲੀ ਲੋਕਾਂ ਦੀ ਲਿਸਟ ਵਿਚ 3 ਭਾਰਤੀ

Read Full Article
    ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਦਿਵਸ ਦੀਆਂ ਪਾਕਿਸਤਾਨ ‘ਚ ਜ਼ੋਰਦਾਰ ਤਿਆਰੀਆਂ

ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਦਿਵਸ ਦੀਆਂ ਪਾਕਿਸਤਾਨ ‘ਚ ਜ਼ੋਰਦਾਰ ਤਿਆਰੀਆਂ

Read Full Article
    ਪ੍ਰਵਾਸੀ ਸਿੱਖਾਂ ਦਾ ਨਨਕਾਣਾ ਸਾਹਿਬ ਵਿਖੇ ਗੁਰਪੁਰਬ ‘ਤੇ ਹੋਵੇਗਾ ਭਰਵਾਂ ਸੁਆਗਤ ਗਵਰਨਰ ਪੰਜਾਬ

ਪ੍ਰਵਾਸੀ ਸਿੱਖਾਂ ਦਾ ਨਨਕਾਣਾ ਸਾਹਿਬ ਵਿਖੇ ਗੁਰਪੁਰਬ ‘ਤੇ ਹੋਵੇਗਾ ਭਰਵਾਂ ਸੁਆਗਤ ਗਵਰਨਰ ਪੰਜਾਬ

Read Full Article
    ਗੁਰਜਤਿੰਦਰ ਰੰਧਾਵਾ ਨੂੰ ਕੈਲੀਫੋਰਨੀਆ ਸੈਕਟਰੀ ਆਫ ਸਟੇਟ ਦਾ ਐਡਵਾਈਜ਼ਰੀ ਬੋਰਡ ਮੈਂਬਰ ਕੀਤਾ ਗਿਆ ਨਿਯੁਕਤ

ਗੁਰਜਤਿੰਦਰ ਰੰਧਾਵਾ ਨੂੰ ਕੈਲੀਫੋਰਨੀਆ ਸੈਕਟਰੀ ਆਫ ਸਟੇਟ ਦਾ ਐਡਵਾਈਜ਼ਰੀ ਬੋਰਡ ਮੈਂਬਰ ਕੀਤਾ ਗਿਆ ਨਿਯੁਕਤ

Read Full Article
    ਰਿਚਮੰਡ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ ਵਿਸਾਖੀ ਮੇਲਾ

ਰਿਚਮੰਡ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ ਵਿਸਾਖੀ ਮੇਲਾ

Read Full Article
    ਪੰਜਾਬੀ ਮੀਡੀਆ ਨੂੰ ਨਿਰਪੱਖ ਤੇ ਪਾਰਦਰਸ਼ੀ ਹੋ ਕੇ ਤਕੜਾ ਹੋਣ ਲਈ ਜ਼ੋਰ

ਪੰਜਾਬੀ ਮੀਡੀਆ ਨੂੰ ਨਿਰਪੱਖ ਤੇ ਪਾਰਦਰਸ਼ੀ ਹੋ ਕੇ ਤਕੜਾ ਹੋਣ ਲਈ ਜ਼ੋਰ

Read Full Article
    ਭਾਰਤੀ ਦੂਤਾਵਾਸ ਵੱਲੋਂ ਭਾਰਤੀ ਵਿਦਿਆਰਥੀਆਂ ਨੂੰ ਅਮਰੀਕੀ ਯੂਨੀਵਰਸਿਟੀਆਂ ਬਾਰੇ ਪੜਤਾਲ ਕਰਨ ਦੀ ਸਲਾਹ

ਭਾਰਤੀ ਦੂਤਾਵਾਸ ਵੱਲੋਂ ਭਾਰਤੀ ਵਿਦਿਆਰਥੀਆਂ ਨੂੰ ਅਮਰੀਕੀ ਯੂਨੀਵਰਸਿਟੀਆਂ ਬਾਰੇ ਪੜਤਾਲ ਕਰਨ ਦੀ ਸਲਾਹ

Read Full Article
    ਪੰਜਾਬੀ ਨੇ ਧੋਖਾਧੜੀ ਨਾਲ ਅਮਰੀਕੀ ਨਾਗਰਿਕਤਾ ਹਾਸਲ ਕਰਨ ਦੇ ਯਤਨਾਂ ਦੇ ਦੋਸ਼ ਸਵੀਕਾਰੇ

ਪੰਜਾਬੀ ਨੇ ਧੋਖਾਧੜੀ ਨਾਲ ਅਮਰੀਕੀ ਨਾਗਰਿਕਤਾ ਹਾਸਲ ਕਰਨ ਦੇ ਯਤਨਾਂ ਦੇ ਦੋਸ਼ ਸਵੀਕਾਰੇ

Read Full Article
    ਟਰੰਪ ਵੱਲੋਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ‘ਸੈਂਚੁਰੀ ਸਿਟੀਜ਼’ ਭੇਜਣ ਬਾਰੇ ਗੰਭੀਰਤਾ ਨਾਲ ਵਿਚਾਰਾਂ

ਟਰੰਪ ਵੱਲੋਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ‘ਸੈਂਚੁਰੀ ਸਿਟੀਜ਼’ ਭੇਜਣ ਬਾਰੇ ਗੰਭੀਰਤਾ ਨਾਲ ਵਿਚਾਰਾਂ

Read Full Article
    ਆਈਐਸ ਯੂਰਪ ਵਿਚ  ਖਤਰਨਾਕ ਹਮਲੇ ਕਰਨ ਦੀ ਤਿਆਰੀ ਵਿਚ

ਆਈਐਸ ਯੂਰਪ ਵਿਚ ਖਤਰਨਾਕ ਹਮਲੇ ਕਰਨ ਦੀ ਤਿਆਰੀ ਵਿਚ

Read Full Article
    ਗੈਰਕਾਨੂੰਨੀ ਸ਼ਰਨਾਰਥੀਆਂ ਨੂੰ ‘ਸੈਂਚੁਰੀ ਸਿਟੀਜ਼’ ਵਿੱਚ ਭੇਜਣ ਬਾਰੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਟਰੰਪ ਸਰਕਾਰ

ਗੈਰਕਾਨੂੰਨੀ ਸ਼ਰਨਾਰਥੀਆਂ ਨੂੰ ‘ਸੈਂਚੁਰੀ ਸਿਟੀਜ਼’ ਵਿੱਚ ਭੇਜਣ ਬਾਰੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਟਰੰਪ ਸਰਕਾਰ

Read Full Article
    ਟਰੰਪ ਸ਼ਰਨਾਰਥੀਆਂ ਨੂੰ ‘ਸੈਂਚੁਰੀ ਸਿਟੀਜ਼’ ਵਿਚ ਭੇਜਣ ‘ਤੇ ਕਰ ਰਹੇ ਹਨ ਗੰਭੀਰਤਾ ਨਾਲ ਵਿਚਾਰ

ਟਰੰਪ ਸ਼ਰਨਾਰਥੀਆਂ ਨੂੰ ‘ਸੈਂਚੁਰੀ ਸਿਟੀਜ਼’ ਵਿਚ ਭੇਜਣ ‘ਤੇ ਕਰ ਰਹੇ ਹਨ ਗੰਭੀਰਤਾ ਨਾਲ ਵਿਚਾਰ

Read Full Article