PUNJABMAILUSA.COM

ਦੋ ਰੋਜ਼ਾ ਕਾਨਫਰੰਸ ‘ਚ ਪੰਜਾਬੀ ਹਿਤੈਸ਼ੀ ਵਿਦਵਾਨ ਲੈ ਰਹੇ ਨੇ ਹਿੱਸਾ

ਦੋ ਰੋਜ਼ਾ ਕਾਨਫਰੰਸ ‘ਚ ਪੰਜਾਬੀ ਹਿਤੈਸ਼ੀ ਵਿਦਵਾਨ ਲੈ ਰਹੇ ਨੇ ਹਿੱਸਾ

ਦੋ ਰੋਜ਼ਾ ਕਾਨਫਰੰਸ ‘ਚ ਪੰਜਾਬੀ ਹਿਤੈਸ਼ੀ ਵਿਦਵਾਨ ਲੈ ਰਹੇ ਨੇ ਹਿੱਸਾ
June 01
09:51 2016

2 rojaਫਰਿਜ਼ਨੋ, 1 ਜੂਨ (ਅਵਤਾਰ ਗੋਂਦਾਰਾ/ਪੰਜਾਬ ਮੇਲ)- ਕੈਲੀਫੋਰਨੀਆ ਦੀ ਸਟੇਟ ਯੂਨੀਵਰਸਿਟੀ ਦੇ ਸੈਟੇਲਾਈਟ ਸਟੂਡੈਂਟ ਯੂਨੀਅਨ ਹਾਲ ਵਿਚ 4 ਅਤੇ 5 ਜੂਨ ਨੂੰ ਹੋ ਰਹੀ ਦੋ ਰੋਜ਼ਾ ਕਾਨਫਰੰਸ ‘ਚ ਦੁਨੀਆਂ ਭਰ ਦੇ ਪੰਜਾਬੀ ਹਿਤੈਸ਼ੀ ਵਿਦਵਾਨ ਹਿੱਸਾ ਲੈ ਰਹੇ ਹਨ।
ਤਿਆਰੀ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਵਿਸ਼ਵ ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ. ਗੁਰੂਮੇਲ ਸਿੱਧੂ ਨੇ ਦੱਸਿਆ ਕਿ ਕਾਨਫਰੰਸ ਦਾ ਉਦਘਾਟਨੀ ਸੈਸ਼ਨ ਸਵੇਰੇ 9.30 ਹੋਵੇਗਾ।
ਕਾਨਫਰੰਸ ਦੇ ਸਪਾਂਸਰ ਉੱਘੇ ਕਾਸ਼ਤਕਾਰ ਤੇ ਕਾਰੋਬਾਰੀ ਚਰਨਜੀਤ ਸਿੰਘ ਬਾਠ ਨੇ ਕਿਹਾ ਕਿ ਪੰਜਾਬੀ ਭਾਈਚਾਰੇ ਨਾਲ ਆਪਣੀ ਯਕਯਹਿਤੀ ਵਿਅਕਤ ਕਰਨ ਲਈ ਲੋਕਲ ਕਾਂਗਰਸਮੈਨ ਜਿੰਮ ਕੋਸਟਾ ਇਸ ਕਾਨਫਰੰਸ ਵਿਚ ਭਾਗ ਲਈ ਉਚੇਚੇ ਤੌਰ ‘ਤੇ ਆ ਰਹੇ ਹਨ।
ਪਹਿਲੇ ਸੈਸ਼ਨ ਵਿਚ ਮੁੱਖ ਮਹਿਮਾਨ ਬਾਹਰਾ ਯੂਨੀਵਰਸਿਟੀ ਸ਼ਿਮਲਾ ਦੇ ਵਾਈਸ ਚਾਂਸਲਰ ਡਾ. ਦਲਜੀਤ ਸਿੰਘ ਅਤੇ ਗੈਸਟ ਆਫ ਆਨਰ ਦਰਸ਼ਨ ਸਿੰਘ ਧਾਲੀਵਾਲ ਹੋਣਗੇ।
ਕਾਨਫਰੰਸ ਨੂੰ ਚਾਰ ਸੈਸ਼ਨਾਂ ‘ਚ ਵੰਡਿਆ ਗਿਆ ਹੈ। ਪ੍ਰੋਗਰਾਮ ਦੀ ਸ਼ੁਰੂਆਤ ਦਿੱਲੀ ਯੂਨੀਵਰਸਿਟੀ ਦੇ ਡਾ. ਰਵੀ ਰਵਿੰਦਰ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ-ਵਰਤਮਾਨ ਤੇ ਭਵਿੱਖ ਵਿਸ਼ੇ ‘ਤੇ ਚਰਚਾ ਨਾਲ ਹੋਵੇਗੀ। ਪਹਿਲਾ ਅਕਾਦਮਿਕ ਸੈਸ਼ਨ ਦਾ ਸੰਚਾਲਨ ਹਰਜਿੰਦਰ ਕੰਗ ਕਰਨਗੇ। ਇਸ ਵਿਚ ਪੰਜਾਬੀ ਯੂਨੀਵਰਿਸਟੀ ਦੇ ਡਾ. ਦਵਿੰਦਰ ਸਿੰਘ ਸਿੱਧੂ, ਪੰਜਾਬੀ ਪੀਡੀਆ, ਡਾ. ਸੁਰਿੰਦਰ ਸਿੰਘ ਸੰਘਾਂ- ਐਜੂਕੇਸ਼ਨ, ਸਿੱਖਿਆ ਤੇ ਪੰਜਾਬੀਅਤ, ਪਸ਼ੌਰਾ ਸਿੰਘ ਢਿੱਲੋਂ- ਪਰਵਾਸ ਵਿਚ ਪੰਜਾਬੀ ਸੱਭਿਆਚਾਰ ਅਤੇ ਬਦਲਦੇ ਪ੍ਰਸੰਗ, ਪੰਜਾਬੀ ਯੂਨੀਵਸਿਟੀ ਦੇ ਮੁਹੰਮਦ ਅਦਰੀਸ- ਪੰਜਾਬ ਦੇ ਬਟਵਾਰੇ ਦਾ ਪੰਜਾਬੀ, ਸੱਭਿਆਚਾਰ ਅਤੇ ਸਾਹਿਤ ਤੇ ਪ੍ਰਭਾਵ, ਡਾ. ਦਰਬਾਰ ਸਿੰਘ-ਪੰਜਾਬੀ ਬਾਰੇ ਯੁਨੈਸਕੋ ਦੀ ਅਖੌਤੀ ਰਿਪੋਰਟ, ਬਾਰੇ ਆਪੋ-ਆਪਣੇ ਪੇਪਰ ਪੜ੍ਹਨਗੇ।
ਦੂਜਾ ਸੈਸ਼ਨ ਸੰਤੋਖ ਸਿੰਘ ਮਿਨਹਾਸ ਸੰਚਾਲਿਤ ਕਰਨਗੇ। ਇਸ ਵਿਚ ਦਿੱਲੀ ਯੂਨਵਿਰਸਿਟੀ ਦੀ ਡਾ. ਵਨੀਤਾ ਦਾ ਪੇਪਰ, ਉੱਤਰੀ ਅਮਰੀਕਾ ਦੀ ਪੰਜਾਬੀ ਨਾਰੀ ਕਹਾਣੀ, ਦਸ਼ਮੇਸ਼ ਕਾਲਜ ਆਫ ਐਜੂਕੇਸ਼ਨ ਮੁਕਤਸਰ ਦੇ ਡਾ. ਤਰਲੋਕ ਬੰਧੂ- ਵਿਸ਼ਵ ਪੰਜਾਬੀ ਕਹਾਣੀ, ਸਟੇਟ ਕਾਲਜ ਆਫ ਐਜੂਕੇਸ਼ਨ ਪਟਿਆਲਾ ਦੇ ਡਾ. ਕੰਵਰ ਜਸਮਿੰਦਰਪਾਲ ਸਿੰਘ- ਪੰਜਾਬ ਦੀ ਸਿੱਖਿਆ ਪ੍ਰਣਾਲੀ, ਵੈਨਕੂਵਰ ਰੇਡੀÀ ਪੰਜਾਬ ਦੇ ਜਸਕਰਨ ਸਹੋਤਾ- ਨਾਟਕੀ ਪਾਠ ਦੇ ਮੰਚੀ ਪਾਠ ਵਿਚ ਰੁਪਾਂਤਰਨ ਦਾ ਅਧਿਐਨ, ਵਿਸ਼ੇ ‘ਤੇ ਪਰਚਾ ਪੇਸ਼ ਕਰਨਗੇ।
ਤੀਜਾ ਸੈਸ਼ਨ, ਪੰਜਾਬੀ ਯੂਨੀਵਰਸਿਟੀ ਦੀ ਡਾ. ਸੁਨੀਤਾ ਧੀਰ- ਥੀਏਟਰ ਵਿਚ ਪੰਜਾਬੀ ਔਰਤਾਂ ਦਾ ਯੋਗਦਾਨ ਬਾਰੇ ਪਰਚੇ ਨਾਲ ਸ਼ੁਰੂ ਹੋਵੇਗਾ। ਜਿਸ ਵਿਚ ਯੂ.ਐੱਸ.ਏ. ਐਗਰੀਕਲਚਰ ਵਿਗਿਆਨੀ ਡਾ ਲਖਵਿੰਦਰ ਸਿੰਘ ਰੰਧਾਵਾ- ਪੰਜਾਬੀ ਕਿਸਾਨ ਤੇ ਪੰਜਾਬੀ ਸਾਇੰਸਦਾਨ, ਡਾ. ਨਰਿੰਦਰ ਗੌਤਮ- ਪੰਜਾਬ ਦੀ ਜਨ-ਸਿਹਤ ਅਤੇ ਦਿਲ/ਮਨ ਦੀਆਂ ਬਿਮਾਰੀਆਂ ਵਿਚਕਾਰ ਅਣਜੋੜ ਸਬੰਧ, ਹਰਜਿੰਦਰ ਕੰਗ- ਵਿਸ਼ਵ ਪੰਜਾਬੀ ਸਾਹਿਤ ਅਕਾਦਮੀ ਕੈਲੀਫੋਰਨੀਆ ਦੀ ਪੰਜਾਬੀ ਸਾਹਿਤ ਨੂੰ ਦੇਣ, ਪਾਕਿਸਤਾਨ ਤੋਂ ਆਏ ਰਬੀਨਾ ਰਾਜਪੂਤ – ਡਾਇਸਪੋਰਾ ਵਿਚ ਪੰਜਾਬੀ ਸੱਭਿਆਚਾਰ ਦੇ ਬਚਾਅ ਦਾ ਮਸਲਾ ‘ਤੇ ਪਰਚਾ ਪੇਸ਼ ਹੋਵੇਗਾ। ਇਸ ਦਾ ਸੰਚਾਲਨ ਡਾ. ਗੁਰੂਮੇਲ ਸਿੱਧੂ ਕਰਨਗੇ।
ਦੋਨੋਂ ਦਿਨ ਸ਼ਾਮ ਵੇਲੇ ਕਵੀ ਦਰਬਾਰ ਹੋਵੇਗਾ।
ਕਾਨਫਰੰਸ ਨੂੰ ਸੰਗੀਤਮਈ ਬਣਾਉਣ ਲਈ ਪ੍ਰਸਿੱਧ ਗਾਇਕ ਪੰਮੀ ਬਾਈ, ਅਕਰਮ ਰਾਹੀ, ਜੀਤ ਜਗਜੀਤ ਆ ਰਹੇ ਹਨ।
ਤਿਆਰੀ ਮੀਟਿੰਗ ‘ਚ ਡਾ.ਗੁਰੂਮੇਲ ਸਿੱਧੂ, ਚਰਨਜੀਤ ਸਿੰਘ ਬਾਠ, ਪਸ਼ੌਰਾ ਸਿੰਘ ਢਿੱਲੋਂ, ਡਾ. ਦੀਪਕ, ਮਨਮੋਹਨ ਸਿੰਘ, ਰਣਜੀਤ ਗਿੱਲ, ਹਰਜਿੰਦਰ ਕੰਗ, ਅਵਤਾਰ ਗੋਂਦਾਰਾ, ਸੰਤੋਖ ਸਿੰਘ ਮਿਨਹਾਸ, ਡਾ. ਜਗਜੀਤ ਪੰਨੂ, ਨਿਰਮਲ ਗਿੱਲ ਨੇ ਭਾਗ ਲਿਆ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਅਮਰੀਕਾ ‘ਚ ਸ਼ਰਨਾਰਥੀਆਂ ਨੂੰ ਨਾਜਾਇਜ਼ ਰੂਪ ‘ਚ ਹਿਰਾਸਤ ‘ਚ ਲੈਣ ਵਾਲਾ ਦੱਖਣਪੰਥੀ ਸੰਗਠਨ ਦਾ ਮੈਂਬਰ ਗਿ੍ਫ਼ਤਾਰ

ਅਮਰੀਕਾ ‘ਚ ਸ਼ਰਨਾਰਥੀਆਂ ਨੂੰ ਨਾਜਾਇਜ਼ ਰੂਪ ‘ਚ ਹਿਰਾਸਤ ‘ਚ ਲੈਣ ਵਾਲਾ ਦੱਖਣਪੰਥੀ ਸੰਗਠਨ ਦਾ ਮੈਂਬਰ ਗਿ੍ਫ਼ਤਾਰ

Read Full Article
    ਅਮਰੀਕਾ ਚ ਭਾਰਤਵੰਸ਼ੀ ਡਾਕਟਰ ‘ਤੇ ਹੈਲਥ ਕੇਅਰ ਫਰਾਡ ਦੇ ਮਾਮਲੇ ‘ਚ ਦੋਸ਼ ਤੈਅ

ਅਮਰੀਕਾ ਚ ਭਾਰਤਵੰਸ਼ੀ ਡਾਕਟਰ ‘ਤੇ ਹੈਲਥ ਕੇਅਰ ਫਰਾਡ ਦੇ ਮਾਮਲੇ ‘ਚ ਦੋਸ਼ ਤੈਅ

Read Full Article
    ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਕੈਲੇਫੋਰਨੀਆ ‘ਚ ਮਿਲੀ ਵੱਡੀ ਰਾਹਤ

ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਕੈਲੇਫੋਰਨੀਆ ‘ਚ ਮਿਲੀ ਵੱਡੀ ਰਾਹਤ

Read Full Article
    ਮੁਕੇਸ਼ ਅੰਬਾਨੀ ਸਣੇ 100 ਪ੍ਰਭਾਵਸ਼ਾਲੀ ਲੋਕਾਂ ਦੀ ਲਿਸਟ ਵਿਚ 3 ਭਾਰਤੀ

ਮੁਕੇਸ਼ ਅੰਬਾਨੀ ਸਣੇ 100 ਪ੍ਰਭਾਵਸ਼ਾਲੀ ਲੋਕਾਂ ਦੀ ਲਿਸਟ ਵਿਚ 3 ਭਾਰਤੀ

Read Full Article
    ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਦਿਵਸ ਦੀਆਂ ਪਾਕਿਸਤਾਨ ‘ਚ ਜ਼ੋਰਦਾਰ ਤਿਆਰੀਆਂ

ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਦਿਵਸ ਦੀਆਂ ਪਾਕਿਸਤਾਨ ‘ਚ ਜ਼ੋਰਦਾਰ ਤਿਆਰੀਆਂ

Read Full Article
    ਪ੍ਰਵਾਸੀ ਸਿੱਖਾਂ ਦਾ ਨਨਕਾਣਾ ਸਾਹਿਬ ਵਿਖੇ ਗੁਰਪੁਰਬ ‘ਤੇ ਹੋਵੇਗਾ ਭਰਵਾਂ ਸੁਆਗਤ ਗਵਰਨਰ ਪੰਜਾਬ

ਪ੍ਰਵਾਸੀ ਸਿੱਖਾਂ ਦਾ ਨਨਕਾਣਾ ਸਾਹਿਬ ਵਿਖੇ ਗੁਰਪੁਰਬ ‘ਤੇ ਹੋਵੇਗਾ ਭਰਵਾਂ ਸੁਆਗਤ ਗਵਰਨਰ ਪੰਜਾਬ

Read Full Article
    ਗੁਰਜਤਿੰਦਰ ਰੰਧਾਵਾ ਨੂੰ ਕੈਲੀਫੋਰਨੀਆ ਸੈਕਟਰੀ ਆਫ ਸਟੇਟ ਦਾ ਐਡਵਾਈਜ਼ਰੀ ਬੋਰਡ ਮੈਂਬਰ ਕੀਤਾ ਗਿਆ ਨਿਯੁਕਤ

ਗੁਰਜਤਿੰਦਰ ਰੰਧਾਵਾ ਨੂੰ ਕੈਲੀਫੋਰਨੀਆ ਸੈਕਟਰੀ ਆਫ ਸਟੇਟ ਦਾ ਐਡਵਾਈਜ਼ਰੀ ਬੋਰਡ ਮੈਂਬਰ ਕੀਤਾ ਗਿਆ ਨਿਯੁਕਤ

Read Full Article
    ਰਿਚਮੰਡ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ ਵਿਸਾਖੀ ਮੇਲਾ

ਰਿਚਮੰਡ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ ਵਿਸਾਖੀ ਮੇਲਾ

Read Full Article
    ਪੰਜਾਬੀ ਮੀਡੀਆ ਨੂੰ ਨਿਰਪੱਖ ਤੇ ਪਾਰਦਰਸ਼ੀ ਹੋ ਕੇ ਤਕੜਾ ਹੋਣ ਲਈ ਜ਼ੋਰ

ਪੰਜਾਬੀ ਮੀਡੀਆ ਨੂੰ ਨਿਰਪੱਖ ਤੇ ਪਾਰਦਰਸ਼ੀ ਹੋ ਕੇ ਤਕੜਾ ਹੋਣ ਲਈ ਜ਼ੋਰ

Read Full Article
    ਭਾਰਤੀ ਦੂਤਾਵਾਸ ਵੱਲੋਂ ਭਾਰਤੀ ਵਿਦਿਆਰਥੀਆਂ ਨੂੰ ਅਮਰੀਕੀ ਯੂਨੀਵਰਸਿਟੀਆਂ ਬਾਰੇ ਪੜਤਾਲ ਕਰਨ ਦੀ ਸਲਾਹ

ਭਾਰਤੀ ਦੂਤਾਵਾਸ ਵੱਲੋਂ ਭਾਰਤੀ ਵਿਦਿਆਰਥੀਆਂ ਨੂੰ ਅਮਰੀਕੀ ਯੂਨੀਵਰਸਿਟੀਆਂ ਬਾਰੇ ਪੜਤਾਲ ਕਰਨ ਦੀ ਸਲਾਹ

Read Full Article
    ਪੰਜਾਬੀ ਨੇ ਧੋਖਾਧੜੀ ਨਾਲ ਅਮਰੀਕੀ ਨਾਗਰਿਕਤਾ ਹਾਸਲ ਕਰਨ ਦੇ ਯਤਨਾਂ ਦੇ ਦੋਸ਼ ਸਵੀਕਾਰੇ

ਪੰਜਾਬੀ ਨੇ ਧੋਖਾਧੜੀ ਨਾਲ ਅਮਰੀਕੀ ਨਾਗਰਿਕਤਾ ਹਾਸਲ ਕਰਨ ਦੇ ਯਤਨਾਂ ਦੇ ਦੋਸ਼ ਸਵੀਕਾਰੇ

Read Full Article
    ਟਰੰਪ ਵੱਲੋਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ‘ਸੈਂਚੁਰੀ ਸਿਟੀਜ਼’ ਭੇਜਣ ਬਾਰੇ ਗੰਭੀਰਤਾ ਨਾਲ ਵਿਚਾਰਾਂ

ਟਰੰਪ ਵੱਲੋਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ‘ਸੈਂਚੁਰੀ ਸਿਟੀਜ਼’ ਭੇਜਣ ਬਾਰੇ ਗੰਭੀਰਤਾ ਨਾਲ ਵਿਚਾਰਾਂ

Read Full Article
    ਆਈਐਸ ਯੂਰਪ ਵਿਚ  ਖਤਰਨਾਕ ਹਮਲੇ ਕਰਨ ਦੀ ਤਿਆਰੀ ਵਿਚ

ਆਈਐਸ ਯੂਰਪ ਵਿਚ ਖਤਰਨਾਕ ਹਮਲੇ ਕਰਨ ਦੀ ਤਿਆਰੀ ਵਿਚ

Read Full Article
    ਗੈਰਕਾਨੂੰਨੀ ਸ਼ਰਨਾਰਥੀਆਂ ਨੂੰ ‘ਸੈਂਚੁਰੀ ਸਿਟੀਜ਼’ ਵਿੱਚ ਭੇਜਣ ਬਾਰੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਟਰੰਪ ਸਰਕਾਰ

ਗੈਰਕਾਨੂੰਨੀ ਸ਼ਰਨਾਰਥੀਆਂ ਨੂੰ ‘ਸੈਂਚੁਰੀ ਸਿਟੀਜ਼’ ਵਿੱਚ ਭੇਜਣ ਬਾਰੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਟਰੰਪ ਸਰਕਾਰ

Read Full Article
    ਟਰੰਪ ਸ਼ਰਨਾਰਥੀਆਂ ਨੂੰ ‘ਸੈਂਚੁਰੀ ਸਿਟੀਜ਼’ ਵਿਚ ਭੇਜਣ ‘ਤੇ ਕਰ ਰਹੇ ਹਨ ਗੰਭੀਰਤਾ ਨਾਲ ਵਿਚਾਰ

ਟਰੰਪ ਸ਼ਰਨਾਰਥੀਆਂ ਨੂੰ ‘ਸੈਂਚੁਰੀ ਸਿਟੀਜ਼’ ਵਿਚ ਭੇਜਣ ‘ਤੇ ਕਰ ਰਹੇ ਹਨ ਗੰਭੀਰਤਾ ਨਾਲ ਵਿਚਾਰ

Read Full Article