ਦੋ ਤੋਂ ਤਿੰਨ ਫੀਸਦੀ ਆਬਾਦੀ ਹੀ ਹੁੰਦੀ ਹੈ ਕੋਰੋਨਾ ਦੀ ਸ਼ਿਕਾਰ : ਅਧਿਐਨ

219
Share

ਜਿਨੇਵਾ, 22 ਅਪ੍ਰੈਲ (ਪੰਜਾਬ ਮੇਲ)- ਦੁਨੀਆਂ ਭਰ ‘ਚ ਫੈਲੇ ਕੋਰੋਨਾਵਾਇਰਸ ਸਬੰਧੀ ਵਿਸ਼ਵ ਸਿਹਤ ਸੰਗਠਨ (ਡਬਲਿਊ.ਐੱਚ.ਓ.) ਨੇ ਇਕ ਸੋਧ ਕੀਤੀ ਹੈ। ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਵਿਚ ਕੀਤੇ ਗਏ ਸ਼ੁਰੂਆਤੀ ਅਧਿਐਨ ‘ਚ ਪਤਾ ਲੱਗਾ ਹੈ ਕਿ ਕਿਸੇ ਵੀ ਇਲਾਕੇ ਵਿਚ ਦੋ ਤੋਂ ਤਿੰਨ ਫੀਸਦੀ ਆਬਾਦੀ ਹੀ ਕੋਰੋਨਾ ਦੀ ਸ਼ਿਕਾਰ ਹੁੰਦੀ ਹੈ। ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ ਡਾ. ਟੇਡਰੋਸ ਗੈਬ੍ਰਿਯੇਸਸ ਨੇ ਸੋਮਵਾਰ ਨੂੰ ਕੋਵਿਡ-19 ‘ਤੇ ਨਿਯਮਿਤ ਪ੍ਰੈੱਸ ਰਿਪੋਰਟ ‘ਚ ਇਹ ਗੱਲ ਆਖੀ। ਉਨ੍ਹਾਂ ਨੇ ਲੋਕਾਂ ਦੇ ਸਰੀਰ ਵਿਚ ਐਂਟੀਬਾਡੀ ਦਾ ਪਤਾ ਲਗਾਉਣ ਵਾਲੇ ਅਧਿਐਨ ਦਾ ਹਵਾਲਾ ਦਿੰਦੇ ਹੋਏ ਕਿਹਾ, ਇਨ੍ਹਾਂ ਵਿਚੋਂ ਕੁਝ ਅਧਿਐਨਾਂ ਤੋਂ ਪ੍ਰਾਪਤ ਸ਼ੁਰੂਆਤੀ ਅੰਕੜੇ ਦੱਸਦੇ ਹਨ ਕਿ ਤੁਲਨਾਤਮਕ ਰੂਪ ਨਾਲ ਆਬਾਦੀ ਦਾ ਇਕ ਛੋਟਾ ਹਿੱਸਾ ਇਸ ਨਾਲ ਪ੍ਰਭਾਵਿਤ ਹੁੰਦਾ ਹੈ। ਜ਼ਿਆਦਾ ਪ੍ਰਭਾਵਿਤ ਇਲਾਕਿਆਂ ‘ਚ ਵੀ ਆਬਾਦੀ ਦੇ 2 ਤੋਂ 3 ਫੀਸਦੀ ਤੋਂ ਵੱਧ ਲੋਕ ਸੰਕਰਮਿਤ ਨਹੀਂ ਹੋਏ। ਜ਼ਿਕਰਯੋਗ ਹੈ ਕਿ ਵਿਸ਼ਵ ਭਰ ‘ਚ 24 ਲੱਖ ਤੋਂ ਵੱਧ ਲੋਕ ਕੋਰੋਨਾ ਦੀ ਲਪੇਟ ‘ਚ ਹਨ ਅਤੇ 1 ਲੱਖ 70 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।


Share