PUNJABMAILUSA.COM

ਦੋਸਤਾਨਾ ਮਾਹੌਲ ’ਚ ਕਰਾਂਗਾ ਕੰਮ: ਕੁੰਬਲੇ

ਦੋਸਤਾਨਾ ਮਾਹੌਲ ’ਚ ਕਰਾਂਗਾ ਕੰਮ: ਕੁੰਬਲੇ

ਦੋਸਤਾਨਾ ਮਾਹੌਲ ’ਚ ਕਰਾਂਗਾ ਕੰਮ: ਕੁੰਬਲੇ
June 24
21:03 2016

Anil Kumble appointed India head coach
ਬੰਗਲੌਰ, 24 ਜੂਨ (ਪੰਜਾਬ ਮੇਲ)- ਸਾਬਕਾ ਭਾਰਤੀ ਕਪਤਾਨ ਅਨਿਲ ਕੁੰਬਲੇ ਕੌਮੀ ਕ੍ਰਿਕਟ ਟੀਮ ਦੇ ਮੁੱਖ ਕੋਚ ਦੀ ਆਪਣੀ ਭੂਮਿਕਾ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹੈ। ਕੁੰਬਲੇ ਨੇ ਆਸ ਜਤਾਈ ਹੈ ਕਿ ਉਹ ਟੀਮ ਇੰਡੀਆ ਨਾਲ ਦੋਸਤਾਨਾ ਮਾਹੌਲ ਵਿੱਚ ਕੰਮ ਕਰੇਗਾ। ਭਾਰਤੀ ਕ੍ਰਿਕਟ ਦਾ ਕਦੇ ਚਿਹਰਾ ਮੁਹਰਾ ਰਹੇ ਕੁੰਬਲੇ ਨੂੰ ਕੋਚਿੰਗ ਦਾ ਕੋਈ ਖ਼ਾਸ ਤਜਰਬਾ ਨਾ ਹੋਣ ਦੇ ਬਾਵਜੂਦ ਕਈ ਮਜ਼ਬੂਤ ਦਾਅਵੇਦਾਰਾਂ ਵਿੱਚੋਂ ਇਹ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ। ਕੌਮੀ ਟੀਮ ਨਾਲ ਉਸ ਦਾ ਪਹਿਲਾ ਦੌਰਾ ਜੁਲਾਈ-ਅਗਸਤ ਵਿੱਚ ਵੈਸਟ ਇੰਡੀਜ਼ ਦਾ ਹੋਵੇਗਾ।
ਕੋਚ ਬਣਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੁੰਬਲੇ ਨੇ ਕਿਹਾ ਕੋਚ ਦੀ ਜ਼ਿੰਮੇਵਾਰੀ ਸੌਂਪੇ ਜਾਣਾ ਮਾਣ ਵਾਲੀ ਗੱਲ ਹੈ ਤੇ ਉਹ ਭਾਰਤੀ ਕ੍ਰਿਕਟ ਨਾਲ ਜੁੜ ਕੇ ਕਾਫ਼ੀ ਖੁਸ਼ ਹੈ। ਸਾਬਕਾ ਕਪਤਾਨ ਨੇ ਕਿਹਾ,‘ਮੈਂ ਜਾਣਦਾ ਹਾਂ ਕਿ ਮੇਰੇ ਤੋਂ ਕਾਫ਼ੀ ਆਸਾਂ ਹੋਣਗੀਆਂ ਤੇ ਮੈਂ ਉਨ੍ਹਾਂ ’ਤੇ ਖਰਾ ਉਤਰਨ ਦੀ ਪੂਰੀ ਕੋਸ਼ਿਸ਼ ਕਰਾਂਗਾ।’ ਭਾਰਤੀ ਟੀਮ ਲਈ 132 ਟੈਸਟ ਖੇਡਣ ਵਾਲੇ ਕੁੰਬਲੇ ਨੂੰ ਕੋਚ ਦੀ ਜ਼ਿੰਮੇਵਾਰੀ ਇਕ ਸਾਲ ਲਈ ਸੌਂਪੀ ਗਈ ਹੈ। ਕੁੰਬਲੇ ਨੇ ਕਿਹਾ,‘ਕੋਚ ਦੀ ਜ਼ਿੰਮੇਵਾਰੀ ਕਾਫ਼ੀ ਵੱਡੀ ਹੈ ਤੇ ਮੈਂ ਕਿਸੇ ਵੀ ਚੁਣੌਤੀ ਤੋਂ ਭੱਜਦਾ ਨਹੀਂ। ਕੋਚ ਲਈ ਖਿਡਾਰੀ ਸਭ ਤੋਂ ਪਹਿਲੀ ਤਰਜੀਹ ਹੁੰਦੇ ਹਨ ਤੇ ਮੇਰਾ ਰੁਖ਼ ਬਤੌਰ ਕੋਚ ਅਜਿਹਾ ਹੀ ਰਹੇਗਾ। ਡਰੈਸਿੰਗ ਰੂਮ ਦਾ ਮਾਣ ਤਾਣ ਬਣਾ ਕੇ ਰੱਖਣਾ ਤੇ ਖਿਡਾਰੀਆਂ ਨਾਲ ਮਿਲ ਕੇ ਕੰਮ ਕਰਨਾ ਮੇਰੀਆਂ ਤਰਜੀਹਾਂ ਰਹਿਣਗੀਆਂ।’
ਆਪਣੀਆਂ ਅਗਾਮੀ ਯੋਜਨਾਵਾਂ ਦਾ ਜ਼ਿਕਰ ਕਰਦਿਆਂ ਇਸ ਸਾਬਕਾ ਫਿਰਕੀ ਗੇਂਬਦਾਜ਼ ਨੇ ਕਿਹਾ,‘ਮੈਂ ਅਜੇ ਇਸ ਬਾਰੇ ਜ਼ਿਆਦਾ ਕੁਝ ਨਹੀਂ ਕਹਿ ਸਕਦਾ, ਪਰ ਮੇਰੀ ਰਣਨੀਤੀ ਮੈਚ ਜਿੱਤਣ ਦੀ ਹੋਵੇਗੀ। ਮੇਰੇ ਕੋਲ ਵੈਸਟ ਇੰਡੀਜ਼ ਦੀ ਅਗਾਮੀ ਲੜੀ ਲਈ ਕਈ ਯੋਜਨਾਵਾਂ ਹਨ, ਪਰ ਇਨ੍ਹਾਂ ਨੂੰ ਮੈਦਾਨ ’ਤੇ ਅਮਲੀ ਜਾਮਾ ਪਾਉਣ ਲਈ ਮੈਨੂੰ ਖਿਡਾਰੀਆਂ ਦੀ ਮਦਦ ਦਰਕਾਰ ਰਹੇਗੀ।’ ਕੋਚ ਨੇ ਕਿਹਾ,‘ਭਾਰਤੀ ਟੀਮ ’ਚ ਕਈ ਨੌਜਵਾਨ ਖਿਡਾਰੀ ਹਨ। ਇਕ ਯੁਵਾ ਟੀਮ ਦਾ ਕੋਚ ਬਣਨ ਲਈ ਤੁਹਾਨੂੰ ਵਧੇਰੇ ਮਿਹਨਤ ਕਰਨੀ ਹੋਵੇਗੀ। ਟੀਮ ਦੇ ਅਭਿਆਸ ਤੋਂ ਲੈ ਕੇ ਰਣਨੀਤੀ ਘੜਨ ਤਕ ਉਨ੍ਹਾਂ ਦਾ ਸਾਥ ਦੇਣਾ ਹੋਵੇਗਾ। ਮੈਂ ਕੁਝ ਖਿਡਾਰੀਆਂ ਨੂੰ ਪਹਿਲਾਂ ਤੋਂ ਜਾਣਦਾ ਹਾਂ, ਜੋ ਉਨ੍ਹਾਂ ਨਾਲ ਤਾਲਮੇਲ ਤੇ ਰਾਬਤਾ ਬਣਾਉਣ ਵਿੱਚ ਮਦਦਗਾਰ ਹੋਵੇਗਾ।’
ਕੁੰਬਲੇ ਨੂੰ ਹਾਲਾਂਕਿ ਕੋਚਿੰਗ ਦਾ ਕੋਈ ਤਜਰਬਾ ਨਹੀਂ, ਪਰ ਉਹ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਮੁੰਬਈ ਇੰਡੀਅਨਜ਼ ਤੇ ਰੌਇਲ ਚੈਲੰਜ਼ਰਜ਼ ਬੰਗਲੌਰ ਜਿਹੀਆਂ ਟੀਮਾਂ ਦਾ ਮੈਂਟਰ ਰਹਿ ਚੁੱਕਾ ਹੈ। ਕੁੰਬਲੇ ਦਾ ਮੰਨਣਾ ਹੈ ਕਿ ਉਨ੍ਹਾਂ ਲਈ ਕੌਮੀ ਟੀਮ ਦੀ ਕੋਚਿੰਗ ਬਿਲਕੁਲ ਵੱਖਰਾ ਤਜਰਬਾ ਹੋਵੇਗਾ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਪੰਜਾਬ ‘ਚ ਰਾਜਸੀ ਪਾਰਟੀਆਂ ਦੇ ਨਵੇਂ ਸਮੀਕਰਣ ਬਣਨੇ ਸ਼ੁਰੂ

ਪੰਜਾਬ ‘ਚ ਰਾਜਸੀ ਪਾਰਟੀਆਂ ਦੇ ਨਵੇਂ ਸਮੀਕਰਣ ਬਣਨੇ ਸ਼ੁਰੂ

Read Full Article
    ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

Read Full Article
    ਪੁਲਿਸ ਅਫਸਰ ਨਤਾਲੀ ਕਰੋਨਾ ਦੀ ਯਾਦ ਵਿਚ ਕੈਂਡਲ ਵੀਜਲ ਦਾ ਆਯੋਜਨ

ਪੁਲਿਸ ਅਫਸਰ ਨਤਾਲੀ ਕਰੋਨਾ ਦੀ ਯਾਦ ਵਿਚ ਕੈਂਡਲ ਵੀਜਲ ਦਾ ਆਯੋਜਨ

Read Full Article
    ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

Read Full Article
    ਐਲਕ ਗਰੋਵ ‘ਚ ਅਧੂਰੇ ਪਏ ਮਾਲ ਨੂੰ ਢਾਹਿਆ ਜਾਵੇਗਾ

ਐਲਕ ਗਰੋਵ ‘ਚ ਅਧੂਰੇ ਪਏ ਮਾਲ ਨੂੰ ਢਾਹਿਆ ਜਾਵੇਗਾ

Read Full Article
    ਅਮਰੀਕੀ ਅਦਾਲਤ ਵੱਲੋਂ ਪੰਜਾਬੀ ਕੁੜੀ ਦੇ ਕਾਤਲ ਨੂੰ 10 ਮਹੀਨੇ ਦੀ ਸਜ਼ਾ

ਅਮਰੀਕੀ ਅਦਾਲਤ ਵੱਲੋਂ ਪੰਜਾਬੀ ਕੁੜੀ ਦੇ ਕਾਤਲ ਨੂੰ 10 ਮਹੀਨੇ ਦੀ ਸਜ਼ਾ

Read Full Article
    ਭਾਰਤੀ ਮੂਲ ਦੇ ਰਾਜ ਸ਼ਾਹ ਨੇ ਟਰੰਪ ਪ੍ਰਸ਼ਾਸਨ ਨੂੰ ਕਿਹਾ ਅਲਵਿਦਾ

ਭਾਰਤੀ ਮੂਲ ਦੇ ਰਾਜ ਸ਼ਾਹ ਨੇ ਟਰੰਪ ਪ੍ਰਸ਼ਾਸਨ ਨੂੰ ਕਿਹਾ ਅਲਵਿਦਾ

Read Full Article
    ਫ਼ੇਸਬੁੱਕ ਵੱਲੋਂ ਭਾਰਤੀ ਮੂਲ ਦਾ ਅਧਿਕਾਰੀ ‘ਵਰਕਪਲੇਸ’ ਦੇ ਮੁਖੀ ਵਜੋਂ ਨਿਯੁਕਤ

ਫ਼ੇਸਬੁੱਕ ਵੱਲੋਂ ਭਾਰਤੀ ਮੂਲ ਦਾ ਅਧਿਕਾਰੀ ‘ਵਰਕਪਲੇਸ’ ਦੇ ਮੁਖੀ ਵਜੋਂ ਨਿਯੁਕਤ

Read Full Article
    ਅਮਰੀਕੀ ਹਵਾਈ ਜਹਾਜ਼ ‘ਚ ਸਵਾਰ ਵਿਅਕਤੀ ਕੋਲ ਸੀ ਬੰਦੂਕ; ਹਵਾਈ ਅੱਡੇ ‘ਤੇ ਸੁਰੱਖਿਆ ਜਾਂਚ ‘ਚ ਨਹੀਂ ਹੋ ਸਕੀ ਡਿਟੈਕਟ

ਅਮਰੀਕੀ ਹਵਾਈ ਜਹਾਜ਼ ‘ਚ ਸਵਾਰ ਵਿਅਕਤੀ ਕੋਲ ਸੀ ਬੰਦੂਕ; ਹਵਾਈ ਅੱਡੇ ‘ਤੇ ਸੁਰੱਖਿਆ ਜਾਂਚ ‘ਚ ਨਹੀਂ ਹੋ ਸਕੀ ਡਿਟੈਕਟ

Read Full Article
    ਟਰੰਪ ਵੱਲੋਂ ਦਿੱਤੀ ਚਿਤਾਵਨੀ ਦਾ ਤੁਰਕੀ ਨੇ ਦਿੱਤਾ ਮੂੰਹ ਤੋੜ ਜਵਾਬ

ਟਰੰਪ ਵੱਲੋਂ ਦਿੱਤੀ ਚਿਤਾਵਨੀ ਦਾ ਤੁਰਕੀ ਨੇ ਦਿੱਤਾ ਮੂੰਹ ਤੋੜ ਜਵਾਬ

Read Full Article
    ਅਮਰੀਕਾ ‘ਚ ਬਰਫੀਲੇ ਤੂਫਾਨ ਕਾਰਨ 5 ਲੋਕਾਂ ਦੀ ਮੌਤ

ਅਮਰੀਕਾ ‘ਚ ਬਰਫੀਲੇ ਤੂਫਾਨ ਕਾਰਨ 5 ਲੋਕਾਂ ਦੀ ਮੌਤ

Read Full Article
    ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

Read Full Article
    ਟਰੰਪ ਨੇ ਜਾਂਚ ਏਜੰਸੀ ਐੱਫ.ਬੀ.ਆਈ. ਨੂੰ ਲਿਆ ਲੰਬੇ ਹੱਥੀ

ਟਰੰਪ ਨੇ ਜਾਂਚ ਏਜੰਸੀ ਐੱਫ.ਬੀ.ਆਈ. ਨੂੰ ਲਿਆ ਲੰਬੇ ਹੱਥੀ

Read Full Article
    ਵਾਈਟ ਹਾਊਸ ਸਾਹਮਣੇ ਅਮਰੀਕੀ ਮੁਲਾਜ਼ਮਾਂ ਵੱਲੋਂ ਪ੍ਰਦਰਸ਼ਨ

ਵਾਈਟ ਹਾਊਸ ਸਾਹਮਣੇ ਅਮਰੀਕੀ ਮੁਲਾਜ਼ਮਾਂ ਵੱਲੋਂ ਪ੍ਰਦਰਸ਼ਨ

Read Full Article
    ਟਰੰਪ ਵੱਲੋਂ ਐੱਚ-1ਬੀ ਵੀਜ਼ਾ ਧਾਰਕਾਂ ਲਈ ਅਮਰੀਕਾ ਦੀ ਸੰਭਾਵਿਤ ਨਾਗਰਿਕਤਾ ਦਾ ਵਾਅਦਾ

ਟਰੰਪ ਵੱਲੋਂ ਐੱਚ-1ਬੀ ਵੀਜ਼ਾ ਧਾਰਕਾਂ ਲਈ ਅਮਰੀਕਾ ਦੀ ਸੰਭਾਵਿਤ ਨਾਗਰਿਕਤਾ ਦਾ ਵਾਅਦਾ

Read Full Article