PUNJABMAILUSA.COM

ਦੇਸ਼-ਵਿਦੇਸ਼ ਦੇ ਦਰਸ਼ਕਾਂ ਨੇ ਸਿਆਟਲ ਵਿਰਾਸਤ ਮੇਲੇ ਦਾ ਭਰਪੂਰ ਆਨੰਦ ਮਾਣਿਆ

ਦੇਸ਼-ਵਿਦੇਸ਼ ਦੇ ਦਰਸ਼ਕਾਂ ਨੇ ਸਿਆਟਲ ਵਿਰਾਸਤ ਮੇਲੇ ਦਾ ਭਰਪੂਰ ਆਨੰਦ ਮਾਣਿਆ

ਦੇਸ਼-ਵਿਦੇਸ਼ ਦੇ ਦਰਸ਼ਕਾਂ ਨੇ ਸਿਆਟਲ ਵਿਰਾਸਤ ਮੇਲੇ ਦਾ ਭਰਪੂਰ ਆਨੰਦ ਮਾਣਿਆ
April 20
13:17 2016

15
ਸਿਆਟਲ, 20 ਅਪ੍ਰੈਲ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਅਜੋਕੇ ਯੁੱਗ ਦੇ ਬੱਚਿਆਂ ਨੂੰ ਅਮੀਰ ਪੰਜਾਬੀ ਵਿਰਸੇ ਤੇ ਸੱਭਿਆਚਾਰ ਨਾਲ ਜੋੜਨ ਲਈ ਅਤੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਸੇਵਾ ਨੂੰ ਮੁੱਖ ਰੱਖ ਕੇ ਖਾਲਸਾ ਸਾਜਣਾ ਦਿਵਸ ਤੇ ਵਿਸਾਖੀ ਦੇ ਸ਼ੁੱਭ ਅਵਸਰ ‘ਤੇ ਸਿਆਟਲ ਵਿਰਾਸਤ ਮੇਲਾ ਕਰਵਾਇਆ ਗਿਆ, ਜਿਸ ਦਾ ਦੇਸ਼-ਵਿਦੇਸ਼ ਤੋਂ ਦਰਸ਼ਕਾਂ ਨੇ ਭਰਪੂਰ ਆਨੰਦ ਮਾਣਿਆ। ਇਸ ਮੌਕੇ ਪਦਮ ਸ਼੍ਰੀ ਕਰਤਾਰ ਸਿੰਘ ਵਿਸ਼ਵ ਚੈਂਪੀਅਨ ਨੂੰ ਲਾਈਫ ਅਚੀਵਮੈਂਟ ਦੇ ਆਧਾਰ ‘ਤੇ ਰੁਸਤਮੇ-ਏ-ਜਮਾਂ ਦੇ ਖਿਤਾਬ ਨਾਲ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਵਿਚ ਵਿਸ਼ੇਸ਼ ਸੱਦੇ ‘ਤੇ ਪਹੁੰਚੇ ਮਹਿਮਾਨ ਵਾਸ਼ਿੰਗਟਨ ਸਰਕਾਰ ਦੇ ਨੁਮਾਇੰਦੇ ਕਿੰਮ ਵਾਈਮੇਨ ਸੈਕਟਰੀ ਆਫ ਸਟੇਟ, ਭਾਰਤ ਸਰਕਾਰ ਦੇ ਤਰਨਜੀਤ ਸਿੰਘ ਸੰਧੂ ਡਿਪਟੀ ਚੀਫ ਆਫ ਮਿਸ਼ਨ ਵਾਸ਼ਿੰਗਟਨ ਡੀ.ਸੀ., ਦੁਬਈ ਤੇ ਸਰੱਬਤ ਦਾ ਭਲਾ ਟਰੱਸਟ ਦੇ ਚੇਅਰਮੈਨ ਐੱਸ.ਪੀ. ਸਿੰਘ ਓਬਰਾਏ, ਸਿਆਟਲ ਦੀ ਸੈਨੇਟਰ ਜੈਪਾਲ ਪਰਮਿਲਾ, ਸਮੂੰਦਰੀ ਪਰਿਵਾਰ ‘ਚੋਂ ਜਸਜੀਤ ਸਿੰਘ ਸਮੂੰਦਰੀ, ਕੈਂਟ ਅਤੇ ਸੀਟੇਕ ਦੇ ਮੇਅਰ, ਪੋਲੀਸ ਚੀਫ, ਡਾ. ਰਘਬੀਰ ਸਿੰਘ ਬੈਂਸ (ਸਰੀ), ਸਤਪਾਲ ਸਿੰਘ ਸਿੱਧੂ ਬੈਲਗਹਿੰਮ ਕੌਂਸਲਰ, ਯੂ.ਕੇ. ਤੋਂ ਡਾ. ਮਨਮੋਹਨ ਸਿੰਘ ਪ੍ਰਧਾਨ ਮੰਤਰੀ ਦੇ ਜਮਾਤੀ ਰਾਮ ਸਰੋਜ, ਸਰੀ ਤੋਂ ਗੁਲਸ਼ਨ ਰਾਜ ਕੌਰ ਪਰਹਾਰ, ਰਵਿੰਦਰ ਕੌਰ ਬੈਂਸ, ਮਾਂਟਰੀਅਲ ਤੋਂ ਜਜਇੰਦਰ ਸਿੰਘ ਰੈਂਜ਼ੀ, ਕੈਲੀਫੋਰਨੀਆ ਤੋਂ ਗੁਰਜਤਿੰਦਰ ਸਿੰਘ ਰੰਧਾਵਾ, ਅਜੀਤ ਸਿੰਘ ਸੰਧੂ, ਸੰਜੀਵ ਕੁਮਾਰ ਪੀ.ਟੀ.ਸੀ., ਕਮਲਜੀਤ ਕੌਰ, ਅਸ਼ੋਕ ਭੌਰਾ, ਗਲੋਬਲ ਟੀ.ਵੀ., ਵਰਿੰਦਰ ਕੁਮਾਰ ਕਾਮੇਡੀਅਨ, ਸੈਲਮ ਤੋਂ ਲਾਲ ਸਿੱਧੂ, ਸ਼ਿਕਾਗੋ ਤੋਂ ਸ਼ਰਨਜੀਤ ਬੈਂਸ, ਟਰੈਵਲ ਏਜੰਸੀ ਨਾਥਨ ਵੈਜਨ ਸੈਕਰਾਮੈਂਟੋ ਤੋਂ ਗੁਰੀ ਕੰਗ, ਤਾਜ ਰੰਧਾਵਾ, ਰਵਿੰਦਰ ਕਾਹਲੋਂ ਤੇ ਇੰਦਰਜੀਤ ਕਾਲੀ ਰਾਏ, ਪਰਤਾਪ ਸਿੰਘ ਵਾਲੀਆ, ਅਨੂ ਪਿਸ਼ਾਵਰੀਆ ਵਕੀਲ ਸਮੇਤ ਕਈ ਮਾਣ-ਮਤੀਆਂ ਸ਼ਖਸੀਅਤਾਂ ਨੇ ਪਹੁੰਚ ਕੇ ਸਮਾਗਮ ਦੀ ਸ਼ੋਭਾ ਵਧਾਈ ਤੇ ਫੁੱਲਾਂ ਦੇ ਗੁਲਦਸਤੇ ਦੇ ਕੇ ਸਵਾਗਤ ਕੀਤਾ। ਆਸ਼ਾ ਸ਼ਰਮਾ ਤੇ ਕੈਲਗਰੀ ਤੋਂ ਹਰਦਿਆਲ ਸਿੰਘ ਹੈਪੀ ਮਾਨ ਨੇ ਸਟੇਜ ਦਾ ਚੰਗਾ ਰੰਗ ਬੰਨ੍ਹੀਂ ਰੱਖਿਆ। ਪ੍ਰੋਗਰਾਮ ਦੀ ਸ਼ੁਰੂਆਤ ਬੋਥਲ ਗੁਰਦਵਾਰਾ ਦੇ ਬੱਚਿਆਂ ‘ਦੇਹ ਸ਼ਿਵਾ ਬਰ ਮੌਹਿ ਇਹੇ ਹੈ’ ਸ਼ਬਦ ਨਾਲ ਹੋਈ। ਉਪਰੰਤ ਸਿਆਟਲ ਦੇ ਕਵੀਸ਼ਰੀ ਜੱਥੇ ਕਾਕਾ ਹਰਜੋਤ ਸਿੰਘ ਤੇ ਕਾਕਾ ਭਗੀਰਥ ਸਿੰਘ ਨੇ ਖਾਲਸੇ ਦੀ ਸਾਜਣਾ ਦਿਵਸ ‘ਤੇ ਕਵੀਸ਼ਰੀ ਵਾਰਾਂ ਨਾਲ ਜੋਸ਼ ਭਰ ਦਿੱਤਾ। ਸਿਆਟਲ ਦੇ ਏ.ਬੀ.ਸੀ. ਭੰਗੜਾ ਟੀਮ ਨੇ ਸਟੇਜ ‘ਤੇ ਧਮਾਲਾਂ ਪਾ ਦਿੱਤੀਆਂ। ਦੇਸ਼-ਵਿਦੇਸ਼ ਦੀ ਪ੍ਰਮੁੱਖ ਸ਼ਖਸੀਅਤਾਂ ਦਾ ਸਟੇਜ ‘ਤੇ ਸਵਾਗਤ ਕੀਤਾ। ਕੈਨੇਡਾ ਤੋਂ ਜਵਾਹਰ ਸਿੰਘ ਰਾਏ, ਸਰਬਜੀਤ ਭੱਟੀ, ਪਰਮਿੰਦਰ ਭੱਟੀ, ਸ਼ਿੰਦਰ ਕੌਰ ਸਿੱਧੂ, ਜਸਜੀਤ ਕੌਰ ਭੱਟੀ, ਕੁਲਜੀਤ ਸਿੰਘ ਥਿੰਦ ਵੀਡੀਓ, ਸੁਰਿੰਦਰ ਸਿੰਘ ਗਿੱਲ, ਸੰਨੀ ਰਾਜ, ਸੋਰਬ ਰਿਸ਼ੀ, ਜਾਤੇਸ਼ਵਰ, ਗਿੰਦੀ ਨਿੱਝਰ ਆਦਿ ਨੇ ਵਿਸ਼ੇਸ਼ ਸੇਵਾ ਨਿਭਾਈ। ਕਨੈਡਾ ਸਰੀ ਤੋਂ ਸ਼ਾਨ-ਏ-ਪੰਜਾਬ ਦਾ ਭੰਗੜਾ, ਗੁਰਦੀਪ ਆਰਟਸ ਅਕੈਡਮੀ ਦੀ ਸਕਿੱਟ ਤੇ ਦੋਗਾਨਾ ਤੇ ਗੱਤਕਾ ਟੀਮ ਨੇ ਸਟੇਜ ਹਿੱਲਾ ਦਿੱਤੀ ਤੇ ਦਰਸ਼ਕ ਝੂੰਮਣ ਲੱਗ ਪਏ। ਖੂਬ ਆਨੰਦ ਮਾਣਿਆ। ਸਾਡੇ ਬਜ਼ੁਰਗ-ਸਿਆਟਲ ਦਾ ਮਾਣ, 15 ਜੋੜਿਆਂ (ਮਾਂ-ਬਾਪ) ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਸਰਦਾਰ ਪੰਜਾਬੀ-2016 ਵਿਚ ਜੂਨੀਅਰ ਗਰੁੱਪ (18 ਸਾਲ ਤੱਕ) ਸੁਖਮਨ ਸਿੰਘ ਰਾਏ ਪਹਿਲੇ, ਹਰਕਮਲ ਸਿੰਘ ਦੂਜੇ ਤੇ ਵਾਰਿਸ ਸਿੰਘ ਤੀਸਰੇ ਦਰਜੇ ‘ਤੇ ਰਹੇ ਅਤੇ ਸੀਨਿਅਰ (18 ਸਾਲ ਤੋਂ ਉਪਰ) ਬੂਟਾ ਸਿੰਘ ਜੌਹਲ ਨੇ ਖਿਤਾਬ ਜਿੱਤਿਆ। ਦੂਜੇ ਨੰਬਰ ‘ਤੇ ਹਰਵੀ ਸਿੰਘ ਤੇ ਤੀਜੇ ‘ਤੇ ਜਗਰੂਪ ਸਿੰਘ ਰਿਹਾ। ਜੇਤੂਆਂ ਨੂੰ ਐੱਸ.ਪੀ. ਸਿੰਘ ਓਬਰਾਏ (ਦੁਬਈ) ਨੇ ਇਨਾਮਾਂ ਦੀ ਵੰਡ ਕੀਤੀ। ਮਿਸ ਪੰਜਾਬ ਵਿਚ ਜੂਨੀਅਰ ਸਰੀਨਾ ਕੌਰ ਧਾਲੀਵਾਲ ਪਹਿਲੇ, ਪਲਵਿੰਦਰ ਕੌਰ ਦੂਜੇ ਤੇ ਪਲਕਇੰਦਰ ਕੌਰ ਤੀਜੇ ਨੰਬਰ ‘ਤੇ ਰਹੀ। ਸੀਨੀਅਰ ਵਰਗ ਵਿਚ ਸਿਮਰਨਜੀਤ ਕੌਰ ਪਹਿਲੇ, ਰਾਜ ਦੂਜੇ, ਸਿਮਰਨ ਕੌਰ ਰਾਏ ਤੀਸਰੇ ਦਰਜੇ ‘ਤੇ ਰਹੀ। ਯੂ.ਐੱਸ.ਏ. ਟਰੈਵਲ ਵੱਲੋਂ ਭਾਰਤ ਦੀ ਹਵਾਈ ਟਿਕਟ ਲੱਕੀ ਡਰਾਅ ਰਾਹੀਂ ਪ੍ਰੀਤਮ ਸਿੰਘ ਔਲਖ ਦੀ ਨਿਕਲੀ। ਦਰਸ਼ਕਾਂ ਨੇ ਬੜੀ ਦਿਲਚਸਪੀ ਨਾਲ ਪ੍ਰੋਗਰਾਮ ਦਾ ਆਨੰਦ ਮਾਣਿਆ ਅਤੇ ਪ੍ਰੋਗਰਾਮ ਦੌਰਾਨ ਕੋਈ ਅਣਸੁਖਾਂਵੀਂ ਘਟਨਾ ਨਹੀਂ ਵਾਪਰੀ, ਜਿਸ ਦੀ ਦਰਸ਼ਕਾਂ ਨੇ ਖੂਬ ਸ਼ਲਾਘਾ ਕੀਤੀ। ਇਸ ਸਮਾਗਮ ਵਿਚ ਬਲਬੀਰ ਸਿੰਘ ਮੈਰੀਸਵੈਲ, ਪਰਮਜੀਤ ਸਿੰਘ ਖੈਰਾ, ਬਹਾਦਰ ਸਿੰਘ ਸੈਲਮ, ਮਨਮੋਹਣ ਸਿੰਘ ਧਾਲੀਵਾਲ ਤੇ ਰਛਪਾਲ ਸਿੰਘ ਰਿਸ਼ੀ, ਪਿੰਟੂ ਬਾਠ, ਡਾ. ਹਰਚੰਦ ਸਿੰਘ, ਹਰਦੀਪ ਸਿੰਘ ਗਿੱਲ, ਡਾ. ਹਰਬੀਰ ਸਿੰਘ ਗੋਰਾਇਆ, ਡਾ. ਪਰਮਿੰਦਰ ਸਿੰਘ, ਡਾ. ਸੁਖਦੀਪ ਸਿੰਘ ਬਰਾੜ, ਡਾ. ਪ੍ਰਭਜੋਤ ਸਿੰਘ ਸਿੱਧੂ, ਬਾਬਾ ਬੁੱਢਾ ਐਸੋਸੀਏਸ਼ਨ ਦੇ ਪ੍ਰਧਾਨ ਸਤਵਿੰਦਰ ਸਿੰਘ ਸੰਧੂ, ਅਮਰਪਾਲ ਸਿੰਘ ਕਾਹਲੋਂ, ਵਿਕਟਰ, ਕਾਲਾ ਬੈਂਸ, ਸਰਨਜੀਤ ਸਿੰਘ ਬਾਠ, ਲਾਲ ਸਿੱਧੂ ਸੈਲਮ, ਗੁਰਮੀਤ ਸਿੰਘ ਨਿੱਝਰ ਬਾਕਸਰ, ਧਰਮ ਸਿੰਘ ਮੇਰੀਪੁਰ, ਹਰਸ਼ਿੰਦਰ ਸਿੰਘ ਸੰਧੂ, ਸੁੱਖੀ ਰਖੜਾ, ਡਾ. ਨਾਗਰਾ, ਡਾ. ਸੈਖੋਂ, ਅਵਤਾਰ ਸਿੰਘ ਪੂਰੇਵਾਲ, ਪਿੰਦਰ ਢੱਡਾ, ਜੈਸੀ ਚੀਮਾ, ਪੰਮੀ ਕੰਗ, ਸੇਮ ਵਿਰਕ, ਬਲਵੰਤ ਸਿੰਘ ਔਲਖ, ਮਨਮੋਹਣ ਸਿੰਘ ਢਿੱਲੋਂ, ਸੁਖਚੈਨ ਸਿੰਘ ਸੰਧੂ, ਗੁਰਲਾਲ ਵਰਲਡ ਫਾਈਨਾਂਸ ਗਰੁੱਪ ਆਦਿ ਨੇ ਸਿਆਟਲ ਵਿਰਾਸਤ ਮੇਲੇ ਦੀ ਮਾਈਕ ਸੇਵਾ ਕੀਤੀ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਅੰਤਰਰਾਸ਼ਟਰੀ ਮੁਦਰਾ ਕੋਸ਼ ਤੋਂ ਮਿਲੇ ਫੰਡ ਦੀ ਵਰਤੋਂ ਆਪਣੇ ਚੀਨੀ ਕਰਜ਼ੇ ਚੁਕਾਉਣ ਲਈ ਨਾ ਕਰੇ ਪਾਕਿਸਤਾਨ : ਅਮਰੀਕਾ

ਅੰਤਰਰਾਸ਼ਟਰੀ ਮੁਦਰਾ ਕੋਸ਼ ਤੋਂ ਮਿਲੇ ਫੰਡ ਦੀ ਵਰਤੋਂ ਆਪਣੇ ਚੀਨੀ ਕਰਜ਼ੇ ਚੁਕਾਉਣ ਲਈ ਨਾ ਕਰੇ ਪਾਕਿਸਤਾਨ : ਅਮਰੀਕਾ

Read Full Article
    ਕੈਲੀਫੋਰਨੀਆ ਦੀ ਸਿਆਸਤ ‘ਚ ਸਿੱਖਾਂ ਦੀ ਚੰਗੀ ਸ਼ੁਰੂਆਤ

ਕੈਲੀਫੋਰਨੀਆ ਦੀ ਸਿਆਸਤ ‘ਚ ਸਿੱਖਾਂ ਦੀ ਚੰਗੀ ਸ਼ੁਰੂਆਤ

Read Full Article
    ਬੌਬੀ ਸਿੰਘ ਐਲਨ ਐਲਕ ਗਰੋਵ ਸਕੂਲ ਡਿਸਟ੍ਰਿਕ ਲਈ ਦੁਬਾਰਾ ਚੁਣੀ ਗਈ

ਬੌਬੀ ਸਿੰਘ ਐਲਨ ਐਲਕ ਗਰੋਵ ਸਕੂਲ ਡਿਸਟ੍ਰਿਕ ਲਈ ਦੁਬਾਰਾ ਚੁਣੀ ਗਈ

Read Full Article
    APAPA ਵੱਲੋਂ ਰੰਗਾਰੰਗ ਪ੍ਰੋਗਰਾਮ ਦਾ ਆਯੋਜਨ

APAPA ਵੱਲੋਂ ਰੰਗਾਰੰਗ ਪ੍ਰੋਗਰਾਮ ਦਾ ਆਯੋਜਨ

Read Full Article
    ਸੀ.ਐੱਸ.ਡੀ ਡਾਇਰੈਕਟਰਾਂ ਨੇ ਚੁੱਕੀ ਸਹੁੰ

ਸੀ.ਐੱਸ.ਡੀ ਡਾਇਰੈਕਟਰਾਂ ਨੇ ਚੁੱਕੀ ਸਹੁੰ

Read Full Article
    ਨਵੇਂ ਬਣੇ ਜੱਜ ਸੰਦੀਪ ਸੰਧੂ ਗੁਰਦੁਆਰਾ ਸਾਹਿਬ ਮੋਡੈਸਟੋ ਵਿਖੇ ਹੋਏ ਨਤਮਸਤਕ

ਨਵੇਂ ਬਣੇ ਜੱਜ ਸੰਦੀਪ ਸੰਧੂ ਗੁਰਦੁਆਰਾ ਸਾਹਿਬ ਮੋਡੈਸਟੋ ਵਿਖੇ ਹੋਏ ਨਤਮਸਤਕ

Read Full Article
    ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ‘ਦਸਤਾਰ ਮੁਕਾਬਲਾ’ 29 ਦਸੰਬਰ ਨੂੰ

ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ‘ਦਸਤਾਰ ਮੁਕਾਬਲਾ’ 29 ਦਸੰਬਰ ਨੂੰ

Read Full Article
    ਰੁਸਤਮ-ਏ-ਕੈਨੇਡਾ ਦਾ ਖਿਤਾਬ ਡੌਮ ਬਰੈਡਲੀ ਪਹਿਲਵਾਨ ਨੇ ਜਿੱਤਿਆ

ਰੁਸਤਮ-ਏ-ਕੈਨੇਡਾ ਦਾ ਖਿਤਾਬ ਡੌਮ ਬਰੈਡਲੀ ਪਹਿਲਵਾਨ ਨੇ ਜਿੱਤਿਆ

Read Full Article
    ਸਿਆਟਲ ‘ਚ ਲੈਥਰੋਪ ਸ਼ਹਿਰ ਦੇ ਕਮਿਸ਼ਨਰ ਅਜੀਤ ਸਿੰਘ ਸੰਧੂ ਦਾ ਨਿੱਘਾ ਸੁਆਗਤ

ਸਿਆਟਲ ‘ਚ ਲੈਥਰੋਪ ਸ਼ਹਿਰ ਦੇ ਕਮਿਸ਼ਨਰ ਅਜੀਤ ਸਿੰਘ ਸੰਧੂ ਦਾ ਨਿੱਘਾ ਸੁਆਗਤ

Read Full Article
    ਅਮਰੀਕੀ ਸੰਸਦ ਮੈਂਬਰ ਨੇ 100 ਅਮਰੀਕੀ ਬੱਚਿਆਂ ਨੂੰ ਅਗਵਾ ਕਰਕੇ ਭਾਰਤ ਲਿਜਾਣ ਦਾ ਲਾਇਆ ਦੋਸ਼

ਅਮਰੀਕੀ ਸੰਸਦ ਮੈਂਬਰ ਨੇ 100 ਅਮਰੀਕੀ ਬੱਚਿਆਂ ਨੂੰ ਅਗਵਾ ਕਰਕੇ ਭਾਰਤ ਲਿਜਾਣ ਦਾ ਲਾਇਆ ਦੋਸ਼

Read Full Article
    ਪਾਕਿਸਤਾਨ ਅੱਤਵਾਦੀਆਂ ਨੂੰ ਲਗਾਤਾਰ ਦੇ ਰਿਹਾ ਹੈ ਪਨਾਹ : ਨਿੱਕੀ ਹੈਲੀ

ਪਾਕਿਸਤਾਨ ਅੱਤਵਾਦੀਆਂ ਨੂੰ ਲਗਾਤਾਰ ਦੇ ਰਿਹਾ ਹੈ ਪਨਾਹ : ਨਿੱਕੀ ਹੈਲੀ

Read Full Article
    ਅੱਤਵਾਦੀਆਂ ਨੂੰ ਲਗਾਤਾਰ ਪਨਾਹ ਦੇ ਰਿਹਾ ਪਾਕਿਸਤਾਨ : ਨਿੱਕੀ ਹੈਲੀ

ਅੱਤਵਾਦੀਆਂ ਨੂੰ ਲਗਾਤਾਰ ਪਨਾਹ ਦੇ ਰਿਹਾ ਪਾਕਿਸਤਾਨ : ਨਿੱਕੀ ਹੈਲੀ

Read Full Article
    ਟਰੰਪ ਵੱਲੋਂ ਰਾਸ਼ਟਰਪਤੀ ਦੀ ਚੋਣ ਮੁਹਿੰਮ ਦੌਰਾਨ ਰੂਸੀ ਗੰਢ-ਤੁੱਪ ਤੋਂ ਇਕ ਵਾਰ ਮੁੜ ਨਾਂਹ

ਟਰੰਪ ਵੱਲੋਂ ਰਾਸ਼ਟਰਪਤੀ ਦੀ ਚੋਣ ਮੁਹਿੰਮ ਦੌਰਾਨ ਰੂਸੀ ਗੰਢ-ਤੁੱਪ ਤੋਂ ਇਕ ਵਾਰ ਮੁੜ ਨਾਂਹ

Read Full Article
    ਅਮਰੀਕਾ ‘ਚ ਕਤਲ ਦੇ ਦੋਸ਼ੀ ਨੇ ਇਲੈਕਟ੍ਰਿਕ ਚੇਅਰ ਨਾਲ ਮਰਨ ਦੀ ਕੀਤੀ ਮੰਗ

ਅਮਰੀਕਾ ‘ਚ ਕਤਲ ਦੇ ਦੋਸ਼ੀ ਨੇ ਇਲੈਕਟ੍ਰਿਕ ਚੇਅਰ ਨਾਲ ਮਰਨ ਦੀ ਕੀਤੀ ਮੰਗ

Read Full Article
    ਸੀਨੀਅਰ ਬੁਸ਼ ਨੂੰ ਪਤਨੀ ਬਾਰਬਰਾ ਦੀ ਕਬਰ ਨੇੜੇ ਦਫਨਾਇਆ ਗਿਆ

ਸੀਨੀਅਰ ਬੁਸ਼ ਨੂੰ ਪਤਨੀ ਬਾਰਬਰਾ ਦੀ ਕਬਰ ਨੇੜੇ ਦਫਨਾਇਆ ਗਿਆ

Read Full Article