ਦੇਸ਼ ਲਈ ਖ਼ਤਰਾ ਟਿਕ-ਟੌਕ : ਅਮਰੀਕਾ

ਵਾਸ਼ਿੰਗਟਨ, 2 ਨਵੰਬਰ (ਪੰਜਾਬ ਮੇਲ)-ਭਾਰਤ ਵਿਚ ਅਪਣੇ ਇਤਰਾਜ਼ਯੋਗ ਵੀਡੀਓ ਅਤੇ ਨਿੱਜੀ ਡਾਟਾ ਸਟੋਰ ਕਰਨ ਦੇ ਦੋਸ਼ਾਂ ਦੇ ਚਲਦਿਆਂ ਕਾਨੂੰਨੀ ਪਚੜੇ ਵਿਚ ਫਸ ਰਹੀ ਮੋਬਾਈਲ ਐਪ ਟਿਕ ਟੌਕ ਦਾ ਮਾਲਕਾਨਾ ਹੱਕ ਰੱਖਣ ਵਾਲੀ ਚੀਨੀ ਸੋਸ਼ਲ ਮੀਡੀਆ ਕੰਪਨੀ ਬਾਈਟਡਾਂਸ ਟੈਕਨਾਲੌਜੀ ਕੰਪਨੀ ਹੁਣ ਅਮਰੀਕਾ ਵਿਚ ਵੀ ਪ੍ਰੇਸ਼ਾਨੀ ਵਿਚ ਪੈ ਗਈ। ਅਮਰੀਕੀ ਸਰਕਾਰ ਨੇ ਕੰਪਨੀ ਦੇ ਖ਼ਿਲਾਫ਼ ਕੌਮੀ ਸੁਰੱਖਿਆ ਜਾਂਚ ਸ਼ੁਰੂ ਕਰਨ ਦਾ ਫ਼ੈਸਲਾ ਲਿਆ।
ਇਸ ਮਾਮਲੇ ਨਾਲ ਜੁੜੇ ਦੋ ਲੋਕਾਂ ਦਾ ਕਹਿਣਾ ਹੈ ਕਿ ਇਹ ਕੌਮੀ ਸੁਰੱਖਿਆ ਸਮੀਖਿਆ ਬਾਈਟਡਾਂਸ ਦੇ ਦੋ ਸਾਲ ਪਹਿਲਾਂ 1 ਅਰਬ ਡਾਲਰ ਵਿਚ ਯੂਐਸ ਸੋਸ਼ਲ ਮੀਡੀਆ ਐਪ ਮਿਊਜ਼ਿਕਲ. ਐਲਵਾਈ ਦਾ ਅਧਿਗ੍ਰਹਿਣ ਕਰਨ ਦੇ ਮਾਮਲੇ ਵਿਚ ਕੀਤੀ ਗਈ ਹੈ। ਇਹ ਜਾਂਚ ਪਿਛਲੇ ਹਫ਼ਤੇ ਅਮਰੀਕੀ ਸੈਨੇਟ ਵਿਚ ਘੱਟ ਗਿਣਤੀ ਨੇਤਾ ਚਕ ਸ਼ੂਮਰ ਅਤੇ ਸੈਨੇਟਰ ਟੌਮ ਕਾਟਨ ਵਲੋਂ ਚੀਨੀ ਕੰਪਨੀ ‘ਤੇ ਸਿਆਸੀ ਸੰਵੇਦਨਸ਼ੀਲਤਾ ਵਾਲੇ ਕੰਟੈਂਟ ਨੂੰ ਸੈਂਸਰ ਕਰਨ ਅਤੇ ਅਪਣੇ ਯੂਜਰਸ ਦਾ ਨਿੱਜੀ ਡਾਟਾ ਸਟੋਰ ਕਰਨ ਦਾ ਦੋਸ਼ ਲਾਏ ਜਾਣ ਤੋਂ ਬਾਅਦ ਸ਼ੁਰੂ ਕੀਤੀ ਗਈ।