PUNJABMAILUSA.COM

ਦੂਜਾ ਟੈਸਟ: ਭਾਰਤ ਨੇ ਇੰਗਲੈਂਡ ’ਤੇ ਸ਼ਿਕੰਜਾ ਕਸਿਆ

ਦੂਜਾ ਟੈਸਟ: ਭਾਰਤ ਨੇ ਇੰਗਲੈਂਡ ’ਤੇ ਸ਼ਿਕੰਜਾ ਕਸਿਆ

ਦੂਜਾ ਟੈਸਟ: ਭਾਰਤ ਨੇ ਇੰਗਲੈਂਡ ’ਤੇ ਸ਼ਿਕੰਜਾ ਕਸਿਆ
November 20
19:55 2016

Eng vs Ind 2nd Test Cricket match
ਵਿਸ਼ਾਖਾਪਟਨਮ, 20 ਨਵੰਬਰ (ਪੰਜਾਬ ਮੇਲ)- ਭਾਰਤੀ ਸਪਿੰਨਰਾਂ ਖ਼ਿਲਾਫ਼ ਇੰਗਲੈਂਡ ਦੀ ਰੱਖਿਆਤਮ ਬੱਲੇਬਾਜ਼ੀ ਮਗਰੋਂ ਮੇਜ਼ਬਾਨਾਂ ਨੇ ਦੂਜੇ ਕ੍ਰਿਕਟ ਟੈਸਟ ਦੇ ਚੌਥੇ ਦਿਨ ਵਿਰੋਧੀ ਟੀਮ ਦੇ ਕਪਤਾਨ ਅਲੈਸਟੇਅਰ ਕੁੱਕ ਦਾ ਵਿਕਟ ਹਾਸਲ ਕਰਕੇ ਆਪਣੀ ਪਕੜ ਮਜ਼ਬੂਤ ਕਰ ਲਈ ਹੈ। ਜਿੱਤ ਲਈ 405 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਇੰਗਲੈਂਡ ਨੇ ਕਪਤਾਨ ਕੁੱਕ ਅਤੇ ਨੌਜਵਾਨ ਹਸੀਬ ਹਮੀਦ ਦੀ ਬੱਲੇਬਾਜ਼ੀ ਦੀ ਬਦੌਲਤ ਦੋ ਵਿਕਟਾਂ ਦੇ ਨੁਕਸਾਨ ’ਤੇ 87 ਦੌੜਾਂ ਬਣਾ ਲਈਆਂ, ਜਿਸ ਨਾਲ ਹਾਸ਼ਿਮ ਅਮਲਾ ਅਤੇ ਏਬੀ ਡਿਵੀਲੀਅਰਜ਼ ਦੀ ਪਿਛਲੇ ਸਾਲ ਫਿਰੋਜ਼ਸ਼ਾਹ ਕੋਟਲਾ ਮੈਦਾਨ ’ਤੇ ਕੀਤੀ ਗਈ ਬੱਲੇਬਾਜ਼ੀ ਦੀ ਯਾਦ ਤਾਜ਼ਾ ਹੋ ਗਈ।
ਪਹਿਲੇ ਦੋ ਸੈਸ਼ਨ ਇੰਗਲੈਂਡ ਲਈ ਚੰਗੇ ਰਹੇ ਜਿਸ ਵਿੱਚ ਕੁੱਕ (188 ਗੇਂਦਾਂ ਵਿੱਚ 54 ਦੌੜਾਂ) ਅਤੇ 19 ਸਾਲਾ ਹਮੀਦ (144 ਗੇਂਦਾਂ ਵਿੱਚ 25 ਦੌੜਾਂ) ਨੇ ਪਹਿਲੀ ਵਿਕਟ ਲਈ 75 ਦੌੜਾਂ ਦੀ ਭਾਈਵਾਲੀ ਕੀਤੀ। ਸਭ ਤੋਂ ਅਹਿਮ ਗੱਲ ਇਹ ਰਹੀ ਕਿ ਇਨ੍ਹਾਂ ਇੰਗਲੈਂਡ ਦੀ ਦੂਜੀ ਪਾਰੀ ਵਿੱਚ ਬੱਲੇਬਾਜ਼ੀ ਦੇ 150 ਓਵਰਾਂ ਵਿੱਚੋਂ 50 ਓਵਰ ਬੱਲੇਬਾਜ਼ੀ ਕੀਤੀ। ਕੁੱਕ ਨੇ ਆਪਣਾਂ 53ਵਾਂ ਨੀਮ ਸੈਂਕੜਾ ਬਣਾਉਂਦਿਆਂ ਕਾਫੀ ਠਰ੍ਹੰਮਾ ਦਿਖਾਇਆ, ਜੋ 172 ਗੇਂਦਾਂ ਵਿੱਚ ਬਣਿਆ ਅਤੇ ਟੈਸਟ ਕ੍ਰਿਕਟ ਦਾ ਸਭ ਤੋਂ ਹੌਲੀ ਅਰਧ ਸੈਂਕੜਾ ਹੈ। ਰਵਿੰਦਰ ਜਡੇਜਾ ਨੇ ਉਸ ਦੀ ਇਸ ਪਾਰੀ ਦਾ ਅੰਤ ਦਿਨ ਦੀ ਆਖਰੀ ਗੇਂਦ ’ਤੇ ਉਸ ਨੂੰ ਐਲਬੀਡਬਲਯੁ ਕਰਕੇ ਕੀਤਾ। ਇੰਗਲੈਂਡ ਨੂੰ ਹੁਣ ਆਖਰੀ ਦਿਨ ਜਿੱਤ ਲਈ 318 ਦੌੜਾਂ ਦੀ ਜ਼ਰੂਰਤ ਹੈ, ਪਰ ਜੇਕਰ ਉਹ ਮੈਚ ਡਰਾਅ ਕਰਾਉਣ ਵਿੱਚ ਕਾਮਯਾਬ ਰਹੇ ਤਾਂ ਉਨ੍ਹਾਂ ਨੂੰ ਬਹੁਤ ਖੁਸ਼ੀ ਹੋਵੇਗੀ। ਭਾਰਤ ਕੋਲ ਬਚੀਆਂ ਹੋਈਆਂ ਅੱਠ ਵਿਕਟਾਂ ਹਾਸਲ ਕਰਨ ਅਤੇ ਪੰਜ ਮੈਚਾਂ ਦੀ ਲੜੀ ਵਿੱਚ 1-0 ਦੀ ਲੀਡ ਹਾਸਲ ਕਰਨ ਲਈ ਭਲਕੇ ਪੂਰੇ ਤਿੰਨ ਸੈਸ਼ਨ ਬਚੇ ਹੋਏ ਹਨ। ਇੰਗਲੈਂਡ ਦੇ ਹਮੀਦ ਨੇ ਆਪਣੀਆਂ 25 ਦੌੜਾਂ ਲਈ 24 ਓਵਰਾਂ ਦਾ ਸਾਹਮਣਾ ਕੀਤਾ। ਅਸ਼ਵਿਨ ਨੇ ਦਿਨ ਦੇ ਅਖੀਰ ਵਿੱਚ ਉਸ ਨੂੰ ਆਊਟ ਕੀਤਾ।
ਦਿਨ ਦੀ ਸ਼ੁਰੂਆਤ ਤਿੰਨ ਵਿਕਟਾਂ ’ਤੇ 98 ਦੌੜਾਂ ਤੋਂ ਕਰਨ ਵਾਲੇ ਭਾਰਤ ਦੀ ਦੂਜੀ ਪਾਰੀ ਕੋਹਲੀ ਦੇ 81 ਦੌੜਾਂ ਦੇ ਬਾਵਜੂਦ ਲੰਚ ਤੋਂ ਪਹਿਲਾਂ 63.1 ਓਵਰ ਵਿੱਚ 204 ਦੌੜਾਂ ’ਤੇ ਸਿਮਟ ਗਈ। ਜਯੰਤ ਯਾਦਵ (ਨਾਬਾਦ 27) ਅਤੇ ਮੁਹੰਮਦ ਸ਼ਮੀ (19) ਨੇ ਆਖਰੀ ਵਿਕਟ ਲਈ 42 ਦੌੜਾਂ ਜੋੜ ਕੇ ਭਾਰਤ ਦੀ ਕੁੱਲ ਲੀਡ 400 ਦੌੜਾਂ ਤੋਂ ਪਾਰ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਇੰਗਲੈਂਡ ਵੱਲੋਂ ਤੇਜ਼ ਗੇਂਦਬਾਜ਼ ਸਟੁਅਰਟ ਬਰਾਡ ਨੇ 33 ਜਦਕਿ ਲੈੱਗ ਸਪਿੰਨਰ ਆਦਿਲ ਰਾਸ਼ਿਦ ਨੇ 82 ਦੌੜਾਂ ਦੇ ਕੇ ਚਾਰ ਚਾਰ ਵਿਕਟਾਂ ਹਾਸਲ ਕੀਤੀਆਂ। ਕੋਹਲੀ ਨੇ ਇੱਕ ਵਾਰ ਫਿਰ ਸ਼ਾਨਦਾਰ ਬੱਲੇਬਾਜ਼ੀ ਕੀਤੀ। ਉਸ ਨੇ ਆਪਣੀ 109 ਗੇਂਦਾਂ ਦੀ ਪਾਰੀ ਵਿੱਚ ਚਾਰ ਚੌਕੇ ਜੜ੍ਹੇ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਮੁਕੇਸ਼ ਅੰਬਾਨੀ ਸਣੇ 100 ਪ੍ਰਭਾਵਸ਼ਾਲੀ ਲੋਕਾਂ ਦੀ ਲਿਸਟ ਵਿਚ 3 ਭਾਰਤੀ

ਮੁਕੇਸ਼ ਅੰਬਾਨੀ ਸਣੇ 100 ਪ੍ਰਭਾਵਸ਼ਾਲੀ ਲੋਕਾਂ ਦੀ ਲਿਸਟ ਵਿਚ 3 ਭਾਰਤੀ

Read Full Article
    ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਦਿਵਸ ਦੀਆਂ ਪਾਕਿਸਤਾਨ ‘ਚ ਜ਼ੋਰਦਾਰ ਤਿਆਰੀਆਂ

ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਦਿਵਸ ਦੀਆਂ ਪਾਕਿਸਤਾਨ ‘ਚ ਜ਼ੋਰਦਾਰ ਤਿਆਰੀਆਂ

Read Full Article
    ਪ੍ਰਵਾਸੀ ਸਿੱਖਾਂ ਦਾ ਨਨਕਾਣਾ ਸਾਹਿਬ ਵਿਖੇ ਗੁਰਪੁਰਬ ‘ਤੇ ਹੋਵੇਗਾ ਭਰਵਾਂ ਸੁਆਗਤ ਗਵਰਨਰ ਪੰਜਾਬ

ਪ੍ਰਵਾਸੀ ਸਿੱਖਾਂ ਦਾ ਨਨਕਾਣਾ ਸਾਹਿਬ ਵਿਖੇ ਗੁਰਪੁਰਬ ‘ਤੇ ਹੋਵੇਗਾ ਭਰਵਾਂ ਸੁਆਗਤ ਗਵਰਨਰ ਪੰਜਾਬ

Read Full Article
    ਗੁਰਜਤਿੰਦਰ ਰੰਧਾਵਾ ਨੂੰ ਕੈਲੀਫੋਰਨੀਆ ਸੈਕਟਰੀ ਆਫ ਸਟੇਟ ਦਾ ਐਡਵਾਈਜ਼ਰੀ ਬੋਰਡ ਮੈਂਬਰ ਕੀਤਾ ਗਿਆ ਨਿਯੁਕਤ

ਗੁਰਜਤਿੰਦਰ ਰੰਧਾਵਾ ਨੂੰ ਕੈਲੀਫੋਰਨੀਆ ਸੈਕਟਰੀ ਆਫ ਸਟੇਟ ਦਾ ਐਡਵਾਈਜ਼ਰੀ ਬੋਰਡ ਮੈਂਬਰ ਕੀਤਾ ਗਿਆ ਨਿਯੁਕਤ

Read Full Article
    ਰਿਚਮੰਡ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ ਵਿਸਾਖੀ ਮੇਲਾ

ਰਿਚਮੰਡ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ ਵਿਸਾਖੀ ਮੇਲਾ

Read Full Article
    ਪੰਜਾਬੀ ਮੀਡੀਆ ਨੂੰ ਨਿਰਪੱਖ ਤੇ ਪਾਰਦਰਸ਼ੀ ਹੋ ਕੇ ਤਕੜਾ ਹੋਣ ਲਈ ਜ਼ੋਰ

ਪੰਜਾਬੀ ਮੀਡੀਆ ਨੂੰ ਨਿਰਪੱਖ ਤੇ ਪਾਰਦਰਸ਼ੀ ਹੋ ਕੇ ਤਕੜਾ ਹੋਣ ਲਈ ਜ਼ੋਰ

Read Full Article
    ਭਾਰਤੀ ਦੂਤਾਵਾਸ ਵੱਲੋਂ ਭਾਰਤੀ ਵਿਦਿਆਰਥੀਆਂ ਨੂੰ ਅਮਰੀਕੀ ਯੂਨੀਵਰਸਿਟੀਆਂ ਬਾਰੇ ਪੜਤਾਲ ਕਰਨ ਦੀ ਸਲਾਹ

ਭਾਰਤੀ ਦੂਤਾਵਾਸ ਵੱਲੋਂ ਭਾਰਤੀ ਵਿਦਿਆਰਥੀਆਂ ਨੂੰ ਅਮਰੀਕੀ ਯੂਨੀਵਰਸਿਟੀਆਂ ਬਾਰੇ ਪੜਤਾਲ ਕਰਨ ਦੀ ਸਲਾਹ

Read Full Article
    ਪੰਜਾਬੀ ਨੇ ਧੋਖਾਧੜੀ ਨਾਲ ਅਮਰੀਕੀ ਨਾਗਰਿਕਤਾ ਹਾਸਲ ਕਰਨ ਦੇ ਯਤਨਾਂ ਦੇ ਦੋਸ਼ ਸਵੀਕਾਰੇ

ਪੰਜਾਬੀ ਨੇ ਧੋਖਾਧੜੀ ਨਾਲ ਅਮਰੀਕੀ ਨਾਗਰਿਕਤਾ ਹਾਸਲ ਕਰਨ ਦੇ ਯਤਨਾਂ ਦੇ ਦੋਸ਼ ਸਵੀਕਾਰੇ

Read Full Article
    ਟਰੰਪ ਵੱਲੋਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ‘ਸੈਂਚੁਰੀ ਸਿਟੀਜ਼’ ਭੇਜਣ ਬਾਰੇ ਗੰਭੀਰਤਾ ਨਾਲ ਵਿਚਾਰਾਂ

ਟਰੰਪ ਵੱਲੋਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ‘ਸੈਂਚੁਰੀ ਸਿਟੀਜ਼’ ਭੇਜਣ ਬਾਰੇ ਗੰਭੀਰਤਾ ਨਾਲ ਵਿਚਾਰਾਂ

Read Full Article
    ਆਈਐਸ ਯੂਰਪ ਵਿਚ  ਖਤਰਨਾਕ ਹਮਲੇ ਕਰਨ ਦੀ ਤਿਆਰੀ ਵਿਚ

ਆਈਐਸ ਯੂਰਪ ਵਿਚ ਖਤਰਨਾਕ ਹਮਲੇ ਕਰਨ ਦੀ ਤਿਆਰੀ ਵਿਚ

Read Full Article
    ਗੈਰਕਾਨੂੰਨੀ ਸ਼ਰਨਾਰਥੀਆਂ ਨੂੰ ‘ਸੈਂਚੁਰੀ ਸਿਟੀਜ਼’ ਵਿੱਚ ਭੇਜਣ ਬਾਰੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਟਰੰਪ ਸਰਕਾਰ

ਗੈਰਕਾਨੂੰਨੀ ਸ਼ਰਨਾਰਥੀਆਂ ਨੂੰ ‘ਸੈਂਚੁਰੀ ਸਿਟੀਜ਼’ ਵਿੱਚ ਭੇਜਣ ਬਾਰੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਟਰੰਪ ਸਰਕਾਰ

Read Full Article
    ਟਰੰਪ ਸ਼ਰਨਾਰਥੀਆਂ ਨੂੰ ‘ਸੈਂਚੁਰੀ ਸਿਟੀਜ਼’ ਵਿਚ ਭੇਜਣ ‘ਤੇ ਕਰ ਰਹੇ ਹਨ ਗੰਭੀਰਤਾ ਨਾਲ ਵਿਚਾਰ

ਟਰੰਪ ਸ਼ਰਨਾਰਥੀਆਂ ਨੂੰ ‘ਸੈਂਚੁਰੀ ਸਿਟੀਜ਼’ ਵਿਚ ਭੇਜਣ ‘ਤੇ ਕਰ ਰਹੇ ਹਨ ਗੰਭੀਰਤਾ ਨਾਲ ਵਿਚਾਰ

Read Full Article
    ਬ੍ਰਿਟਿਸ਼ ਕਾਮੇਡੀਅਨ ਇਆਨ ਕੋਗਨਿਟੋ ਦਾ ਸਟੇਜ ਪਰਫਾਰਮੈਂਸ ਦੌਰਾਨ ਦਿਹਾਂਤ

ਬ੍ਰਿਟਿਸ਼ ਕਾਮੇਡੀਅਨ ਇਆਨ ਕੋਗਨਿਟੋ ਦਾ ਸਟੇਜ ਪਰਫਾਰਮੈਂਸ ਦੌਰਾਨ ਦਿਹਾਂਤ

Read Full Article
    ਅਮਰੀਕਾ ‘ਚ ਭਾਰਤੀ ਮੂਲ ਦੇ ਵਿਅਕਤੀ ਨੂੰ ਜਿਨਸੀ ਸ਼ੋਸ਼ਣ ਦੇ ਦੋਸ਼ ‘ਚ 30 ਸਾਲ ਜੇਲ੍ਹ ਦੀ ਸਜ਼ਾ

ਅਮਰੀਕਾ ‘ਚ ਭਾਰਤੀ ਮੂਲ ਦੇ ਵਿਅਕਤੀ ਨੂੰ ਜਿਨਸੀ ਸ਼ੋਸ਼ਣ ਦੇ ਦੋਸ਼ ‘ਚ 30 ਸਾਲ ਜੇਲ੍ਹ ਦੀ ਸਜ਼ਾ

Read Full Article
    ਫੇਸਬੁੱਕ ਨੇ ਮਾਰਕ ਜੁਕਰਬਰਗ ਦੀ ਸੁਰੱਖਿਆ ‘ਤੇ ਖਰਚ ਕੀਤੀ ਵੱਡੀ ਰਾਸ਼ੀ

ਫੇਸਬੁੱਕ ਨੇ ਮਾਰਕ ਜੁਕਰਬਰਗ ਦੀ ਸੁਰੱਖਿਆ ‘ਤੇ ਖਰਚ ਕੀਤੀ ਵੱਡੀ ਰਾਸ਼ੀ

Read Full Article