PUNJABMAILUSA.COM

ਦੂਜਾ ਟੈਸਟ: ਭਾਰਤੀ ਬੱਲੇਬਾਜ਼ ਨਿਊਜ਼ੀਲੈਂਡ ਦੇ ਗੇਂਦਬਾਜ਼ਾਂ ਅੱਗੇ ਨਾ ਟਿਕ ਸਕੇ

ਦੂਜਾ ਟੈਸਟ: ਭਾਰਤੀ ਬੱਲੇਬਾਜ਼ ਨਿਊਜ਼ੀਲੈਂਡ ਦੇ ਗੇਂਦਬਾਜ਼ਾਂ ਅੱਗੇ ਨਾ ਟਿਕ ਸਕੇ

ਦੂਜਾ ਟੈਸਟ: ਭਾਰਤੀ ਬੱਲੇਬਾਜ਼ ਨਿਊਜ਼ੀਲੈਂਡ ਦੇ ਗੇਂਦਬਾਜ਼ਾਂ ਅੱਗੇ ਨਾ ਟਿਕ ਸਕੇ
September 30
22:52 2016

2nd Test Match at Eden Garden
ਕੋਲਕਾਤਾ, 30 ਸਤੰਬਰ (ਪੰਜਾਬ ਮੇਲ)- ਨਿਊਜ਼ੀਲੈਂਡ ਦੀ ਸਟੀਕ ਗੇਂਦਬਾਜ਼ੀ ਅੱਗੇ ਅੱਜ ਭਾਰਤੀ ਬੱਲੇਬਾਜ ਟਿਕ ਨਾ ਸਕੇ। ਭਾਰਤ ਦੀ ਮਜ਼ਬੂਤ ਬੱਲੇਬਾਜ਼ੀ ਲਾਈਨ ਅੱਜ ਦੂਜੇ ਟੈਸਟ ਮੈਚ ਦੇ ਪਹਿਲੇ ਦਿਨ ਸ਼ੁਰੂਆਤੀ ਝਟਕਿਆਂ ਵਿੱਚੋਂ ਉਭਰਨ ਵਿੱਚ ਅਸਫ਼ਲ ਰਹੀ। ਭਾਰਤੀ ਟੀਮ ਸੱਤ ਵਿਕਟਾਂ ਗਵਾ ਕੇ ਸਿਰਫ 239 ਦੌੜਾਂ ਹੀ ਬਣਾ ਸਕੀ। ਭਾਰਤ ਦੇ ਕਪਤਾਨ ਵਿਰਾਟ ਕੋਹਲੀ ਨੇ ਇਤਿਹਾਸਕ ਈਡਨ ਗਾਰਡਨ ਦੀ ਦੁਬਾਰਾ ਵਿਛਾਈ ਪਿੱਚ ਉੱਤੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ, ਜੋ ਭਾਰਤ ਦੇ ਘਰੇਲੂ 250ਵੇਂ ਮੈਚ ਦੀ ਮੇਜ਼ਬਾਨੀ ਕਰ ਰਿਹਾ ਹੈ। ਅੱਜ ਚੇਤੇਸ਼ਵਰ ਪੁਜਾਰਾ (87) ਅਤੇ ਅਜਿੰਕਿਆ ਰਹਾਣੇ (77) ਦੇ ਸਿਵਾਇ ਕੋਈ ਵੀ ਬੱਲੇਬਾਜ ਚੰਗਾ ਪ੍ਰਦਰਸ਼ਨ ਨਹੀ ਕਰ ਸਕਿਆ। ਅੱਜ ਖਰਾਬ ਰੋਸ਼ਨੀ ਦੇ ਕਾਰਨ 87 ਵੇਂ ਓਵਰ ਵਿੱਚਦਿਨ ਦੀ ਖੇਡ ਖ਼ਤਮ ਕੀਤੀ ਗਈ ਤਾਂ ਵਿਕਟਕੀਪਰ ਬੱਲੇਬਾਜ਼ ਰਿਧੀਮਾਨ ਸਾਹਾ 14 ਦੌੜਾਂ ਬਣਾ ਕੇ ਖੇਡ ਰਿਹਾ ਸੀ ਜਦੋਂ ਕਿ ਰਵਿੰਦਰ ਜਡੇਜਾ ਨੇ ਖਾਤਾ ਨਹੀ ਖੋਲ੍ਹਿਆ ਸੀ।
ਸਵੇਰੇ ਨਿਊਜ਼ੀਲੈਂਡ ਦੇ ਕਪਤਾਨ ਅਤੇ ਸ਼ਿਖਰਲੇ ਬੱਲੇਬਾਜ ਕੇਨ ਵਿਲੀਅਮਸਨ ਦੇ ਬਿਮਾਰ ਹੋਣ ਕਾਰਨ ਟੀਮ ਨੂੰ ਕਰਾਰਾ ਝਟਕਾ ਲੱਗਾ ਪਰ ਇਸ ਦੇ ਬਾਵਜੂਦ ਪਹਿਲੇ ਦਿਨ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਦਰਮਿਆਨੀ ਗਤੀ ਦੇ ਗੇਂਦਬਾਜ ਮੈਟ ਹੈਨਰੀ ਨੇ 15 ਓਵਰਾਂ ਵਿੱਚ 35 ਦੌੜਾਂ ਦੇ ਕੇ ਅਤੇ ਆਫ ਸਪਿੰਨਰ ਜੀਤਨ ਪਟੇਲ ਨੇ ਦੋ ਵਿਕਟਾਂ ਲਈਆਂ। ਉਸਨੂੰ ਮਾਰਕ ਕਰੈਗ ਦੇ ਜ਼ਖ਼ਮੀ ਹੋਣ ਕਾਰਨ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ। ਟਰੈਂਟ ਬੋਲਟ ਅਤੇ ਨੀਲ ਵੈਗਨਰ ਨੇ ਵੀ ਇੱਕ -ਇੱਕ ਵਿਕਟ ਹਾਸਲ ਕੀਤੀ।
ਭਾਰਤ ਦੀ ਸ਼ੁਰੂਆਤ ਚੰਗੀ ਨਹੀ ਰਹੀ। ਉਸਨੇ 50 ਦੌੜਾਂ ਤੋਂ ਪਹਿਲਾਂ ਹੀ ਆਪਣੇ ਸ਼ੁਰੂਆਤੀ ਤਿੰਨ ਬੱਲੇਬਾਜ਼ਾਂ ਦੀਆਂ ਵਿਕਟਾਂ ਗਵਾ ਦਿੱਤੀਆਂ। ਪੁਜਾਰਾ ਅਤੇ ਰਹਾਣੇ ਨੇ ਚੌਥੀ ਵਿਕਟ ਦੇ ਲਈ 141 ਦੌੜਾਂ ਦੀ ਸਾਂਝੇਦਾਰੀ ਨਿਭਾਅ ਕੇ ਭਾਰਤ ਨੂੰ ਖਰਾਬ ਸ਼ੁਰੂਆਤ ਵਿੱਚੋਂ ਉਭਰਨ ਵਿੱਚ ਮੱਦਦ ਕੀਤੀ। ਫਰਮ ਵਿੱਚ ਚੱਲ ਰਹੇ ਪੁਜਾਰਾ ਨੇ 219 ਗੇਂਦਾਂ ਵਿੱਚ 17 ਚੌਕਿਆਂ ਦੀ ਮੱਦਦ ਨਾਲ 67 ਦੌੜਾਂ ਬਣਾਈਆਂ। ਪਿਛਲੀਆਂ ਤਿੰਨ ਪਾਰੀਆਂ ਵਿੱਚ ਇਹ ਉਸਦਾ ਤੀਜਾ ਅਰਧ ਸੈਂਕੜਾਂ ਹੈ। ਪਹਿਲੇ ਸੈਸ਼ਨ ਵਿੱਚ ਭਾਰਤ ਨੇ 46 ਦੌੜਾਂ ਪਿੱਛੇ ਤਿੰਨ ਵਿਕਟ ਖੋ ਦਿੱਤੇ ਸਨ। ਇਸ ਤੋਂ ਬਾਅਦ ਪੁਜਾਰਾ ਅਤੇ ਰਹਾਣੇ ਨੇ ਨਿਊਜ਼ੀਲੈਂਡ ਦੇ ਗੇਂਦਬਾਜ਼ਾਂ ਦਾ ਡਟ ਕੇ ਸਾਹਮਣਾ ਕੀਤਾ ਅਤੇ ਦੋਵਾਂ ਨੇ ਮਿਲ ਕੇ ਤਿੰਨ ਘੰਟੇ 9 ਮਿੰਟ ਤਕ ਬੱਲੇਬਾਜ਼ੀ ਕੀਤੀ। ਨਿਊਜ਼ੀਲੈਂਡ ਨੇ ਆਖਰੀ ਸੈਸ਼ਨ ਵਿੱਚ ਚਾਰ ਵਿਕਟਾਂ ਝਟਕ ਕੇ ਪ੍ਰਭਾਵਿਤ ਕੀਤਾ। ਪੁਜਾਰਾ ਨੂੰ ਵੈਗਨਰ ਨੇ ਮਾਰਟਿਨ ਗੁਪਿਟਲ ਦੇ ਹੱਥੋਂ ਕੈਚ ਕਰਵਾਇਆ। ਰੋਹਿਤ ਸ਼ਰਮਾ (2) ਲਈ ਮਨਪਸੰਦ ਮੈਦਾਨ ਵਿੱਚ ਦਿਨ ਚੰਗਾ ਨਹੀ ਰਿਹਾ। ਉਸਨੂੰ ਪਟੇਲ ਨੇ ਪਵੇਲੀਅਨ ਭੇਜਿਆਸ ਮਹਿਮਾਨ ਟੀਮ ਦੇ ਲਈ ਦੋ ਖਿਡਾਰਆਂ ਨੇ ਵਾਪਸੀ ਕੀਤੀ। ਇਨ੍ਹਾਂ ਵਿੱਚ ਪਹਿਲੇ ਟਿਮ ਸਾਉਦੀ ਦੀ ਥਾਂ ਲੈਣ ਵਾਲੇ 24 ਸਾਲਾ ਹੈਨਰੀ ਰਹੇ ਜਿਸ ਨੇ ਸਿਖ਼ਰ ਧਵਨ (1) ਅਤੇ ਮੁਰਲੀ ਵਿਜੈ (9) ਨੂੰ ਆਉਟ ਕੀਤਾ। ਹੈਨਰੀ ਨੇ ਦਿਨ ਦੇ ਦੂਜੇ ਓਵਰ ਵਿੱਚ ਧਵਨ ਨੂੰ ਆਊਟ ਕੀਤਾ ਜੋ ਕੇਵਲ ਦਸ ਗੇਂਦਾਂ ਹੀ ਖੇਡ ਸਕਿਆ। ਉਸਨੇ ਆਪਣੇ ਪਹਿਲੇ ਓਵਰ ਦੀ ਦੂਜਹੀ ਹੀ ਗੇਂਦ ਉੱਤੇ ਵਾਪਸੀ ਕਰਦਿਆਂ ਭਾਰਤੀ ਖਿਡਾਰੀ ਦੀ ਪਾਰੀ ਖਤਮ ਕਰ ਦਿੱਤੀ। ਲੁਕੇਸ਼ ਰਾਹੁਲ ਦੀ ਥਾਂ ਟੀਮ ਵਿੱਚ ਸ਼ਾਮਲ ਧਵਨ ਕੋਣ ਲੈਂਦੀ ਗੇਂਦ ਨੂੰ ਖੇਡਣ ਦੇ ਚੱਕਰ ਵਿੱਚ ਆਪਣੇ ਸਟੰਪ ਉਡਾ ਬੈਠਾ। ਅਜਿਹਾ ਲੱਗ ਰਿਹਾ ਸੀ ਕਿ ਕੋਹਲੀ ਪੁਜਾਰਾ ਦੇ ਨਾਲ ਪਾਰੀ ਨੂੰ ਅੱਗੇ ਵਧਾਏਗਾ ਪਰ ਕੋਹਲੀ ਇੱਕ ਸ਼ਾਨਦਾਰ ਸ਼ਾਟ ਖੇਡਣ ਦੇ ਚੱਕਰ ਵਿੱਚ ਟੌਮ ਲਾਥਮ ਨੂੰ ਕੈਚ ਦੇ ਬੈਠਾ। ਲੰਚ ਤੋਂ ਅੱਧਾ ਘੰਟਾ ਪਹਿਲਾਂ ਇਹ ਵਿਕਟ ਡਿਗਿਆ। ਸਵੇਰ ਨਾਲੋਂ ਪਿੱਚ ਦੁਪਹਿਰ ਨੂੰ ਥੋੜ੍ਹੀ ਧੀਮੀ ਹੋ ਗਈ। ਬਾਅਦ ਦੁਪਹਿਰ ਪੁਜਾਰਾ ਨੇ ਨੀਲ ਵੈਗਨਰ ਦੀ ਗੇਂਦ ਉੱਤੇ 141 ਗੇਂਦਾਂ ਦਾ ਸਾਹਮਣਾ ਕਰਦਿਆਂ ਆਪਣਾ ਦਸਵਾਂ ਅਰਧ ਸੈਂਕੜਾ ਪੂਰਾ ਕੀਤਾ। ਰਹਾਣੇ ਨੇ ਉਸਦਾ ਸਾਥ ਦਿੰਦਿਆਂ 157 ਗੇਂਦਾਂ ਵਿੱਚ 11 ਚੌਕੇ ਜੜੇ। ਰਹਾਣੇ ਪਟੇਲ ਦੀ ਗੇਂਦ ਉੱਤੇ ਟੰਗ ਅੜਿੱਕਾ ਆਊਟ ਹੋ ਗਿਆ। ਉਦੋਂ ਭਾਰਤ ਦਾ ਸਕੋਰ 200 ਦੌੜਾਂ ਸੀ। ਰਵੀਚੰਦਰਨ ਅਸ਼ਵਿਨ ਨੇ ਵੀ 26 ਦੌੜਾਂ ਦੀ ਉਪਯੋਗੀ ਪਾਰੀ ਖੇਡੀ। ਉਸਨੇ ਚਾਰ ਚੌਕੇ ਜੜੇ। ਉਹ ਹੈਨਰੀ ਦਾ ਸ਼ਿਕਾਰ ਬਣਿਆ ਜਿਸਦਾ ਇਹ ਪੰਜਵਾਂ ਟੈਸਟ ਹੈ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ‘ਚ ਇਮੀਗ੍ਰੇਸ਼ਨ ਵਿਭਾਗ ਵੱਲੋਂ ਸਟੋਰਾਂ ‘ਤੇ ਛਾਪੇਮਾਰੀ ਦੌਰਾਨ 21 ਗ੍ਰਿਫ਼ਤਾਰ

ਅਮਰੀਕਾ ‘ਚ ਇਮੀਗ੍ਰੇਸ਼ਨ ਵਿਭਾਗ ਵੱਲੋਂ ਸਟੋਰਾਂ ‘ਤੇ ਛਾਪੇਮਾਰੀ ਦੌਰਾਨ 21 ਗ੍ਰਿਫ਼ਤਾਰ

Read Full Article
    ਗੁਰਦੁਆਰਾ ਸਿੰਘ ਸਭਾ ਮਿਲਪੀਟਸ ਵਿਖੇ ਡਾ. ਪ੍ਰਿਤਪਾਲ ਸਿੰਘ ਦੇ ਮਾਤਾ ਜੀ ਦੇ ਅਕਾਲ ਚਲਾਣੇ ਦੀ ਅੰਤਿਮ ਅਰਦਾਸ

ਗੁਰਦੁਆਰਾ ਸਿੰਘ ਸਭਾ ਮਿਲਪੀਟਸ ਵਿਖੇ ਡਾ. ਪ੍ਰਿਤਪਾਲ ਸਿੰਘ ਦੇ ਮਾਤਾ ਜੀ ਦੇ ਅਕਾਲ ਚਲਾਣੇ ਦੀ ਅੰਤਿਮ ਅਰਦਾਸ

Read Full Article
    ਕੈਲੀਫੋਰਨੀਆ ਸਟੇਟ ਸਕੱਤਰ ਐਲਕਸ ਪਡੀਲਾ ਨੇ ਟਰੰਪ ਦੀਆਂ ਇੰਮੀਗ੍ਰਾਂਟ ਵਿਰੋਧੀ ਟਿੱਪਣੀਆਂ ਦੀ ਕੀਤੀ ਆਲੋਚਨਾ

ਕੈਲੀਫੋਰਨੀਆ ਸਟੇਟ ਸਕੱਤਰ ਐਲਕਸ ਪਡੀਲਾ ਨੇ ਟਰੰਪ ਦੀਆਂ ਇੰਮੀਗ੍ਰਾਂਟ ਵਿਰੋਧੀ ਟਿੱਪਣੀਆਂ ਦੀ ਕੀਤੀ ਆਲੋਚਨਾ

Read Full Article
    13 ਬੱਚਿਆਂ ਨੂੰ ਘਰ ‘ਚ ਬੰਧਕ ਬਣਾਉਣ ਦੇ ਦੋਸ਼ ਹੇਠ ਪਤੀ-ਪਤਨੀ ਗ੍ਰਿਫਤਾਰ

13 ਬੱਚਿਆਂ ਨੂੰ ਘਰ ‘ਚ ਬੰਧਕ ਬਣਾਉਣ ਦੇ ਦੋਸ਼ ਹੇਠ ਪਤੀ-ਪਤਨੀ ਗ੍ਰਿਫਤਾਰ

Read Full Article
    ਅਮਰੀਕਾ ਵਿਚਲੇ ਗ਼ੈਰਕਾਨੂੰਨੀ ਪ੍ਰਵਾਸੀਆਂ ਦੀਆਂ ਵਧੀਆਂ ਮੁਸ਼ਕਲਾਂ

ਅਮਰੀਕਾ ਵਿਚਲੇ ਗ਼ੈਰਕਾਨੂੰਨੀ ਪ੍ਰਵਾਸੀਆਂ ਦੀਆਂ ਵਧੀਆਂ ਮੁਸ਼ਕਲਾਂ

Read Full Article
    ਨੀਟੂ ਸਿੰਘ ਕਾਹਲੋਂ ਵੱਲੋਂ ਸੈਨਹੋਜ਼ੇ ਗੁਰਦੁਆਰਾ ਕਮੇਟੀ ਤੋਂ ਅਸਤੀਫਾ

ਨੀਟੂ ਸਿੰਘ ਕਾਹਲੋਂ ਵੱਲੋਂ ਸੈਨਹੋਜ਼ੇ ਗੁਰਦੁਆਰਾ ਕਮੇਟੀ ਤੋਂ ਅਸਤੀਫਾ

Read Full Article
    ਰੁਸਤਮ-ਏ-ਹਿੰਦ ਸੁਖਚੈਨ ਸਿੰਘ ਚੀਮਾ ਤੇ ਨਾਜਰ ਸਿੰਘ ਪਹਿਲਵਾਨ ਦੀ ਮੌਤ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ

ਰੁਸਤਮ-ਏ-ਹਿੰਦ ਸੁਖਚੈਨ ਸਿੰਘ ਚੀਮਾ ਤੇ ਨਾਜਰ ਸਿੰਘ ਪਹਿਲਵਾਨ ਦੀ ਮੌਤ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ

Read Full Article
    ਫਰਿਜ਼ਨੋ ਇਲਾਕੇ ਦੇ ਸਮੂਹ ਪੰਜਾਬੀਆਂ ਨੇ ਲੋਹੜੀ ਤੇ ਮਾਘੀ ਬੜੀ ਧੂਮਧਾਮ ਨਾਲ ਮਨਾਈ

ਫਰਿਜ਼ਨੋ ਇਲਾਕੇ ਦੇ ਸਮੂਹ ਪੰਜਾਬੀਆਂ ਨੇ ਲੋਹੜੀ ਤੇ ਮਾਘੀ ਬੜੀ ਧੂਮਧਾਮ ਨਾਲ ਮਨਾਈ

Read Full Article
    ਫਰਿਜ਼ਨੋ ਵਿਖੇ ਲੋਹੜੀ ਧੂਮਧਾਮ ਨਾਲ ਮਨਾਈ ਗਈ

ਫਰਿਜ਼ਨੋ ਵਿਖੇ ਲੋਹੜੀ ਧੂਮਧਾਮ ਨਾਲ ਮਨਾਈ ਗਈ

Read Full Article
    ਕੈਲੀਫੋਰਨੀਆ ‘ਚ ਆਪਣੇ 13 ਬੱਚਿਆਂ ਨੂੰ ਬੰਧਕ ਬਣਾ ਕੇ ਰੱਖਣ ਵਾਲਾ ਜੋੜਾ ਗ੍ਰਿਫ਼ਤਾਰ

ਕੈਲੀਫੋਰਨੀਆ ‘ਚ ਆਪਣੇ 13 ਬੱਚਿਆਂ ਨੂੰ ਬੰਧਕ ਬਣਾ ਕੇ ਰੱਖਣ ਵਾਲਾ ਜੋੜਾ ਗ੍ਰਿਫ਼ਤਾਰ

Read Full Article
    ਅਮਰੀਕਾ ‘ਚ ਗੈਰ ਕਾਨੂੰਨੀ ਢੰਗ ਨਾਲ ਰਹੇ ਰਹੇ ਲੋਕਾਂ ’ਤੇ ਸੰਕਟ ਦੇ ਬੱਦਲ

ਅਮਰੀਕਾ ‘ਚ ਗੈਰ ਕਾਨੂੰਨੀ ਢੰਗ ਨਾਲ ਰਹੇ ਰਹੇ ਲੋਕਾਂ ’ਤੇ ਸੰਕਟ ਦੇ ਬੱਦਲ

Read Full Article
    2020 ਤੱਕ ਭਾਰਤੀ ਮੂਲ ਦਾ ਵਿਅਕਤੀ ਹੋਵੇਗਾ ਅਮਰੀਕੀ ਰਾਸ਼ਟਰਪਤੀ!

2020 ਤੱਕ ਭਾਰਤੀ ਮੂਲ ਦਾ ਵਿਅਕਤੀ ਹੋਵੇਗਾ ਅਮਰੀਕੀ ਰਾਸ਼ਟਰਪਤੀ!

Read Full Article
    ਅਮਰੀਕੀ ਰਾਜਦੂਤ ਜੌਨ ਫਿਲੀ ਵੱਲੋਂ ਅਸਤੀਫ਼ਾ

ਅਮਰੀਕੀ ਰਾਜਦੂਤ ਜੌਨ ਫਿਲੀ ਵੱਲੋਂ ਅਸਤੀਫ਼ਾ

Read Full Article
    ਕੈਲੀਫੋਰਨੀਆ ‘ਚ ਮਿੱਟੀ ਧਸਣ ਦੀ ਘਟਨਾ ‘ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 19 ਹੋਈ

ਕੈਲੀਫੋਰਨੀਆ ‘ਚ ਮਿੱਟੀ ਧਸਣ ਦੀ ਘਟਨਾ ‘ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 19 ਹੋਈ

Read Full Article
    ਪੰਜਾਬੀ ਵੱਲੋਂ ਬਰੈਂਪਟਨ ‘ਚ ਪਤਨੀ ਤੇ ਸੱਸ ਦਾ ਕਤਲ

ਪੰਜਾਬੀ ਵੱਲੋਂ ਬਰੈਂਪਟਨ ‘ਚ ਪਤਨੀ ਤੇ ਸੱਸ ਦਾ ਕਤਲ

Read Full Article