PUNJABMAILUSA.COM

ਦੂਜਾ ਟੈਸਟ: ਪੁਜਾਰਾ ਅਤੇ ਰਹਾਣੇ ਨੇ ਜੜੇ ਸੈਂਕੜੇ

ਦੂਜਾ ਟੈਸਟ: ਪੁਜਾਰਾ ਅਤੇ ਰਹਾਣੇ ਨੇ ਜੜੇ ਸੈਂਕੜੇ

ਦੂਜਾ ਟੈਸਟ: ਪੁਜਾਰਾ ਅਤੇ ਰਹਾਣੇ ਨੇ ਜੜੇ ਸੈਂਕੜੇ
August 03
22:53 2017

ਕੋਲੰਬੋ, 3 ਅਗਸਤ (ਪੰਜਾਬ ਮੇਲ)- ਚੇਤੇਸ਼ਵਰ ਪੁਜਾਰਾ ਦੀਆਂ ਨਾਬਾਦ 128 ਦੌੜਾਂ ਅਤੇ ਅਜਿੰਕਿਆ ਰਹਾਣੇ ਨਾਬਾਦ (103 ਦੌੜਾਂ) ਦੇ ਦਰਮਿਆਨ ਚੌਥੇ ਵਿਕਟ ਲਈ 211 ਦੌੜਾਂ ਦੀ ਅਟੁੱਟ ਸਾਂਝੇਦਾਰੀ ਨਾਲ ਭਾਰਤ ਨੇ ਅੱਜ ਇੱਥੇ ਸ੍ਰੀਲੰਕਾ ਦੇ ਖਿਲਾਫ਼ ਦੂਜੇ ਟੈਸਟ ਦੇ ਪਹਿਲੇ ਦਿਨ ਤਿੰਨ ਵਿਕਟਾਂ ਉੱਤੇ 344 ਦੌੜਾਂ ਬਣਾਈਆਂ। ਪਿਛਲੇ ਮੈਚ ਵਿੱਚ ਵੀ ਸੈਂਕੜਾ ਜਮਾਉਣ ਵਾਲਾ ਪੁਜਾਰਾ ਆਪਣਾ 50ਵਾਂ ਟੈਸਟ ਖੇਡ ਰਿਹਾ ਹੈ। ਪੁਜਾਰਾ ਦੀ ਅੱਜ ਦੀ ਪ੍ਰਾਪਤੀ ਸੋਨੇ ਉੱਤੇ ਸੁਹਾਗਾ ਹੋ ਨਿਬੜੀ ਕਿਉਂਕਿ ਅੱਜ ਉਸ ਦੇ ਨਾਂ ਦੀ ਅਰਜੁਨ ਪੁਰਸਕਾਰ ਲਈ ਸਿਫਾਰਸ਼ ਕੀਤੀ ਗਈ ਹੈ। ਸੌਰਾਸ਼ਟਰ ਦੇ ਇਸ ਬੱਲੇਬਾਜ਼ ਨੇ ਟੈਸਟ ਕ੍ਰਿਕਟ ਵਿੱਚ ਆਪਣਾ 13ਵਾਂ ਸੈਂਕੜਾ ਜੜਿਆ ਹੈ। ਰਹਾਣੇ ਨੇ ਵੀ ਪਿਛਲੇ ਸੈਸ਼ਨ ਦੇ ਮਾੜੇ ਪ੍ਰਦਰਸ਼ਨ ਤੋਂ ਵਾਪਸੀ ਕਰਦਿਆਂ ਅੱਜ ਆਪਣਾ 9ਵਾਂ ਸੈਕੜਾ ਜੜਿਆ ਹੈ। ਵਾਪਸੀ ਕਰਨ ਵਾਲੇ ਰਾਕੇਸ਼ ਰਾਹੁਲ (57 ਦੌੜਾਂ) ਕੋਹਲੀ (13 ਦੌੜਾਂ) ਲੰਚ ਤੋਂ ਬਾਅਦ ਪਵੇਲੀਅਨ ਪਰਤਣ ਬਾਅਦ ਪੁਜਾਰਾ ਅਤੇ ਰਹਾਣੇ ਨੇ ਸੰਯਮ ਨਾਲ ਖੇਡਦਿਆਂ ਪਾਰੀ ਅੱਗੇ ਵਧਾਈ। ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਦੀ ਅੱਜ 35 ਦੌੜਾਂ ਬਣਾ ਕੇ ਆਉਟ ਹੋਣ ਵਾਲਾ ਭਾਰਤ ਦਾ ਪਹਿਲਾ ਬੱਲੇਬਾਜ਼ ਸੀ। ਰਾਹੁਲ ਚੰਗੀ ਫਰਮ ਵਿੱਚ ਦਿਖ ਰਿਹਾ ਸੀ, ਉਸ ਨੇ ਪੁਜਾਰਾ ਨਾਲ 112 ਗੇਂਦਾਂ ਵਿੱਚ 50 ਦੌੜਾਂ ਦੀ ਭਾਗੀਦਾਰੀ ਕੀਤੀ ਪਰ ਸਲਾਮੀ ਬੱਲੇਬਾਜ਼ ਦੇ 31ਵੇਂ ਓਵਰ ਵਿੱਚ ਰਨਆਊਟ ਹੋਣ ਬਾਅਦ ਇਹ ਅੱਗੇ ਨਹੀ ਵਧ ਸਕੀ। ਪੁਜਾਰਾ ਨੇ ਸਬਰ ਦਾ ਸ਼ਾਨਦਾਰ ਨਮੂਨਾ ਪੇਸ਼ ਕਰਦਿਆਂ 225 ਗੇਂਦਾਂ ਦਾ ਸਾਹਮਣਾ ਕਰਦਿਆਂ ਆਪਣੀ ਪਾਰੀ ਦੌਰਾਨ 10 ਚੌਕੇ ਅਤੇ ਇੱਕ ਛੱਕਾ ਮਾਰਿਆ ਅਤੇ ਰਹਾਣੇ ਨੇ 168 ਗੇਂਦਾਂ ਦੀ ਪਾਰੀ ਵਿੱਚ 12 ਵਾਰ ਗੇਂਦ ਬਾਊਂਡਰੀ ਲਾਈਨ ਤੋਂ ਪਾਰ ਕੀਤਾ।
ਦਿਨ ਦੇ ਆਖਰੀ ਸੈਸ਼ਨ ਵਿੱਚ ਪੁਜਾਰਾ ਅਤੇ ਰਹਾਣੇ ਦੀ ਜੋੜੀ ਨੇ ਭਾਰਤ ਨੂੰ 250 ਦੌੜਾਂ ਦਾ ਅੰਕੜਾ ਪਾਰ ਕਰਵਾਇਆ। ਰਹਾਣੇ ਨੇ 83 ਗੇਂਦਾਂ ਵਿੱਚ ਛੇ ਚੌਕਿਆਂ ਨਾਲ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਇਨ੍ਹਾਂ ਦੋਨਾਂ ਨੇ ਆਸਾਨੀ ਨਾਲ 150 ਦੌੜਾਂ ਦੀ ਸਾਂਝੇਦਾਰੀ ਕਰਕੇ ਭਾਰਤ ਨੂੰ ਦਿਨ ਦੇ 77ਵੇਂ ਓਵਰ ਵਿੱਚ 300 ਦੌੜਾਂ ਤੋਂ ਪਾਰ ਕਰਾਇਆ। ਇਸ ਤੋਂ ਪਹਿਲਾਂ ਲੰਚ ਬਰੇਕ ਤੋਂ ਬਾਅਦ ਰਾਹੁਲ ਅਤੇ ਪੁਜਾਰਾ ਨੇ 112 ਗੇਂਦਾਂ ਦੀ ਆਪਣੀ ਪਾਰੀ ਵਿੱਚ 50 ਦੌੜਾਂ ਦੀ ਸਾਂਝੇਦਾਰੀ ਨਿਭਾਈ। ਰਾਹੁਲ 31 ਵੇਂ ਓਵਰ ਵਿੱਚ ਰਨਆਉਟ ਹੋ ਗਿਆ ਜਿਸ ਨਾਲ ਇਸ ਸਾਂਝੇਦਾਰੀ ਦਾ ਅੰਤ ਹੋ ਗਿਆ। ਉਸਨੇ 82 ਗੇਂਦਾਂ ਵਿੱਚ ਸੱਤ ਚੌਕੇ ਲਾਏ। ਇਸ ਤੋਂ ਬਾਅਦ ਕੋਹਲੀ ਕਰੀਜ਼ ਉੱਤੇ ਉਤਰਿਆ। ਉਸ ਨੇ ਪੁਜਾਰਾ ਦੇ ਨਾਲ ਤੀਜੇ ਵਿਕਟ ਲਈ 24 ਦੌੜਾਂ ਜੋੜੀਆਂ। ਸ੍ਰੀਲੰਕਾ ਦੇ ਗੇਂਦਬਾਜ਼ਾਂ ਨੇ ਕਸੀ ਹੋਈ ਗੇਂਦਬਾਜ਼ੀ ਨਾਲ ਟੀਮ ਦੇ ਲਈ ਸਥਿੱਤੀ ਸਕਾਰਤਮਕ ਰੱਖੀ ਤੇ ਉਨ੍ਹਾਂ ਨੂੰ ਭਾਰਤੀ ਕਪਤਾਨ ਦਾ ਵਿਕਟ ਵੀ ਮਿਲ ਗਿਆ ਜੋ 39ਵੇਂ ਓਵਰ ਵਿੱਚ ਰੰਗਨਾ ਹੈਰਾਤ ਦੀ ਬਾਹਰ ਜਾਂਦੀ ਗੇਂਦ ਉੱਤੇ ਸਲਿਪ ਵਿੱਚ ਐਂਜੇਲੋ ਮੈਥਿਓਜ਼ ਨੂੰ ਕੈਚ ਦੇ ਕੇ ਆਊਟ ਹੋ ਗਿਆ। ਭਾਰਤ ਦੀਆਂ ਦੋ ਵਿਕਟਾਂ ਜਾਣ ਬਾਅਦ ਜਿਸ ਤਰ੍ਹਾਂ ਰਹਾਣੇ ਨੇ ਦਬਾਅ ਦਾ ਸਾਹਮਣਾ ਕੀਤਾ ਉਹ ਕਮਾਲ ਦਾ ਸੀ। ਸਵੇਰੇ ਭਾਰਤ ਨੇ ਰਾਹੁਲ ਦੇ ਅਰਧ ਸੈਂਕੜੇ ਨਾਲ ਲੰਚ ਸਮੇਂ ਤਕ ਇੱਕ ਵਿਕਟ ਪਿੱਛੇ 101 ਦੌੜਾਂ ਬਣਾਈਆਂ ਸਨ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਇਸ ਤੋਂ ਬਾਅਦ ਰਾਹੁਲ ਅਤੇ ਧਵਨ ਨੇ 56 ਦੌੜਾਂ ਦੀ ਸਾਂਝੇਦਾਰੀ ਕੀਤੀ।

About Author

Punjab Mail USA

Punjab Mail USA

Related Articles

ads

Latest Category Posts

    ਫ਼ੇਸਬੁੱਕ ਵੱਲੋਂ ਭਾਰਤੀ ਮੂਲ ਦਾ ਅਧਿਕਾਰੀ ‘ਵਰਕਪਲੇਸ’ ਦੇ ਮੁਖੀ ਵਜੋਂ ਨਿਯੁਕਤ

ਫ਼ੇਸਬੁੱਕ ਵੱਲੋਂ ਭਾਰਤੀ ਮੂਲ ਦਾ ਅਧਿਕਾਰੀ ‘ਵਰਕਪਲੇਸ’ ਦੇ ਮੁਖੀ ਵਜੋਂ ਨਿਯੁਕਤ

Read Full Article
    ਅਮਰੀਕੀ ਹਵਾਈ ਜਹਾਜ਼ ‘ਚ ਸਵਾਰ ਵਿਅਕਤੀ ਕੋਲ ਸੀ ਬੰਦੂਕ; ਹਵਾਈ ਅੱਡੇ ‘ਤੇ ਸੁਰੱਖਿਆ ਜਾਂਚ ‘ਚ ਨਹੀਂ ਹੋ ਸਕੀ ਡਿਟੈਕਟ

ਅਮਰੀਕੀ ਹਵਾਈ ਜਹਾਜ਼ ‘ਚ ਸਵਾਰ ਵਿਅਕਤੀ ਕੋਲ ਸੀ ਬੰਦੂਕ; ਹਵਾਈ ਅੱਡੇ ‘ਤੇ ਸੁਰੱਖਿਆ ਜਾਂਚ ‘ਚ ਨਹੀਂ ਹੋ ਸਕੀ ਡਿਟੈਕਟ

Read Full Article
    ਟਰੰਪ ਵੱਲੋਂ ਦਿੱਤੀ ਚਿਤਾਵਨੀ ਦਾ ਤੁਰਕੀ ਨੇ ਦਿੱਤਾ ਮੂੰਹ ਤੋੜ ਜਵਾਬ

ਟਰੰਪ ਵੱਲੋਂ ਦਿੱਤੀ ਚਿਤਾਵਨੀ ਦਾ ਤੁਰਕੀ ਨੇ ਦਿੱਤਾ ਮੂੰਹ ਤੋੜ ਜਵਾਬ

Read Full Article
    ਅਮਰੀਕਾ ‘ਚ ਬਰਫੀਲੇ ਤੂਫਾਨ ਕਾਰਨ 5 ਲੋਕਾਂ ਦੀ ਮੌਤ

ਅਮਰੀਕਾ ‘ਚ ਬਰਫੀਲੇ ਤੂਫਾਨ ਕਾਰਨ 5 ਲੋਕਾਂ ਦੀ ਮੌਤ

Read Full Article
    ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

Read Full Article
    ਟਰੰਪ ਨੇ ਜਾਂਚ ਏਜੰਸੀ ਐੱਫ.ਬੀ.ਆਈ. ਨੂੰ ਲਿਆ ਲੰਬੇ ਹੱਥੀ

ਟਰੰਪ ਨੇ ਜਾਂਚ ਏਜੰਸੀ ਐੱਫ.ਬੀ.ਆਈ. ਨੂੰ ਲਿਆ ਲੰਬੇ ਹੱਥੀ

Read Full Article
    ਵਾਈਟ ਹਾਊਸ ਸਾਹਮਣੇ ਅਮਰੀਕੀ ਮੁਲਾਜ਼ਮਾਂ ਵੱਲੋਂ ਪ੍ਰਦਰਸ਼ਨ

ਵਾਈਟ ਹਾਊਸ ਸਾਹਮਣੇ ਅਮਰੀਕੀ ਮੁਲਾਜ਼ਮਾਂ ਵੱਲੋਂ ਪ੍ਰਦਰਸ਼ਨ

Read Full Article
    ਟਰੰਪ ਵੱਲੋਂ ਐੱਚ-1ਬੀ ਵੀਜ਼ਾ ਧਾਰਕਾਂ ਲਈ ਅਮਰੀਕਾ ਦੀ ਸੰਭਾਵਿਤ ਨਾਗਰਿਕਤਾ ਦਾ ਵਾਅਦਾ

ਟਰੰਪ ਵੱਲੋਂ ਐੱਚ-1ਬੀ ਵੀਜ਼ਾ ਧਾਰਕਾਂ ਲਈ ਅਮਰੀਕਾ ਦੀ ਸੰਭਾਵਿਤ ਨਾਗਰਿਕਤਾ ਦਾ ਵਾਅਦਾ

Read Full Article
    ਅਮਰੀਕਾ ‘ਚ ਗਰੀਨ ਕਾਰਡ ਕੋਟਾ ਹਟਾਉਣ ਨਾਲ ਭਾਰਤ ਤੇ ਚੀਨ ਦੇ ਲੋਕ ਗਰੀਨ ਕਾਰਡ ਦੀ ਦੌੜ ‘ਚ ਹੋਣਗੇ ਅੱਗੇ

ਅਮਰੀਕਾ ‘ਚ ਗਰੀਨ ਕਾਰਡ ਕੋਟਾ ਹਟਾਉਣ ਨਾਲ ਭਾਰਤ ਤੇ ਚੀਨ ਦੇ ਲੋਕ ਗਰੀਨ ਕਾਰਡ ਦੀ ਦੌੜ ‘ਚ ਹੋਣਗੇ ਅੱਗੇ

Read Full Article
    ਕਮਲਾ ਹੈਰਿਸ ਰਾਸ਼ਟਰਪਤੀ ਚੋਣ ਲੜਨ ਦਾ ਛੇਤੀ ਲਵੇਗੀ ਫੈਸਲਾ

ਕਮਲਾ ਹੈਰਿਸ ਰਾਸ਼ਟਰਪਤੀ ਚੋਣ ਲੜਨ ਦਾ ਛੇਤੀ ਲਵੇਗੀ ਫੈਸਲਾ

Read Full Article
    ਟਰੰਪ ਜਲਦੀ ਲਾਗੂ ਕਰ ਸਕਦੇ ਹਨ ਕੌਮੀ ਐਮਰਜੈਂਸੀ

ਟਰੰਪ ਜਲਦੀ ਲਾਗੂ ਕਰ ਸਕਦੇ ਹਨ ਕੌਮੀ ਐਮਰਜੈਂਸੀ

Read Full Article
    ਰੋਨਿਲ ਸਿੰਘ ਦੇ ਭਰਾ ਵੱਲੋਂ ਸੀਮਾ ਸੁਰੱਖਿਆ ਨੂੰ ਲੈ ਕੇ ਟਰੰਪ ਦੀਆਂ ਕੋਸ਼ਿਸ਼ਾਂ ਦਾ ਸਮਰਥਨ

ਰੋਨਿਲ ਸਿੰਘ ਦੇ ਭਰਾ ਵੱਲੋਂ ਸੀਮਾ ਸੁਰੱਖਿਆ ਨੂੰ ਲੈ ਕੇ ਟਰੰਪ ਦੀਆਂ ਕੋਸ਼ਿਸ਼ਾਂ ਦਾ ਸਮਰਥਨ

Read Full Article
    ਫੇਕ ਨਿਊਜ਼ ਦੇ ਝਾਂਸੇ ‘ਚ ਜ਼ਿਆਦਾ ਆ ਜਾਂਦੇ ਨੇ ਬਜ਼ੁਰਗ

ਫੇਕ ਨਿਊਜ਼ ਦੇ ਝਾਂਸੇ ‘ਚ ਜ਼ਿਆਦਾ ਆ ਜਾਂਦੇ ਨੇ ਬਜ਼ੁਰਗ

Read Full Article
    ਭਾਰਤੀ-ਅਮਰੀਕੀ ਗੀਤਾ ਗੋਪੀਨਾਥ ਨੇ ਸੰਭਾਲਿਆ ਆਈ.ਐੱਮ.ਐੱਫ. ਦੀ ਮੁੱਖ ਆਰਥਿਕ ਮਾਹਿਰ ਦਾ ਅਹੁਦਾ

ਭਾਰਤੀ-ਅਮਰੀਕੀ ਗੀਤਾ ਗੋਪੀਨਾਥ ਨੇ ਸੰਭਾਲਿਆ ਆਈ.ਐੱਮ.ਐੱਫ. ਦੀ ਮੁੱਖ ਆਰਥਿਕ ਮਾਹਿਰ ਦਾ ਅਹੁਦਾ

Read Full Article
    ਅਮਰੀਕੀ ਅਦਾਲਤ ਰਜਤ ਗੁਪਤਾ ਦੀ ਸਜ਼ਾ ਰੱਦ ਕਰਨ ਬਾਰੇ ਅਪੀਲ ਖਾਰਜ

ਅਮਰੀਕੀ ਅਦਾਲਤ ਰਜਤ ਗੁਪਤਾ ਦੀ ਸਜ਼ਾ ਰੱਦ ਕਰਨ ਬਾਰੇ ਅਪੀਲ ਖਾਰਜ

Read Full Article