PUNJABMAILUSA.COM

ਦੂਜਾ ਟੈਸਟ: ਪਹਿਲੇ ਦਿਨ ਸ੍ਰੀਲੰਕਾ 205 ਦੌੜਾਂ ’ਤੇ ਢੇਰ

ਦੂਜਾ ਟੈਸਟ: ਪਹਿਲੇ ਦਿਨ ਸ੍ਰੀਲੰਕਾ 205 ਦੌੜਾਂ ’ਤੇ ਢੇਰ

ਦੂਜਾ ਟੈਸਟ:  ਪਹਿਲੇ ਦਿਨ ਸ੍ਰੀਲੰਕਾ 205 ਦੌੜਾਂ ’ਤੇ ਢੇਰ
November 24
21:12 2017

ਨਾਗਪੁਰ, 24 ਨਵੰਬਰ (ਪੰਜਾਬ ਮੇਲ)- ਅਸ਼ਵਿਨ ਦੀ ਅਗਵਾਈ ਵਿੱਚ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਭਾਰਤ ਨੇ ਅੱਜ ਇਥੇ ਸ੍ਰੀਲੰਕਾ ਨੂੰ ਦੂਜੇ ਕ੍ਰਿਕਟ ਟੈਸਟ ਦੇ ਪਹਿਲੇ ਦਿਨ 205 ਦੌੜਾਂ ’ਤੇ ਢੇਰ ਕਰਦਿਆਂ ਆਪਣਾ ਹੱਥ ਉੱਤੇ ਕਰ ਲਿਆ।
ਭਾਰਤ ਨੂੰ ਹਾਲਾਂਕਿ ਦਿਨ ਦੀ ਖੇਡ ਖ਼ਤਮ ਹੋਣ ਮੌਕੇ ਲੋਕੇਸ਼ ਰਾਹੁਲ ਦੀ ਵਿਕਟ ਦੇ ਰੂਪ ਵਿੱਚ ਝਟਕਾ ਲੱਗਾ। ਪਹਿਲੇ ਦਿਨ ਦੀ ਖੇਡ ਮਗਰੋਂ ਭਾਰਤ ਨੇ ਅੱਠ ਓਵਰਾਂ ’ਚ ਇਕ ਵਿਕਟ ਦੇ ਨੁਕਸਾਨ ਨਾਲ 11 ਦੌੜਾਂ ਬਣਾ ਲਈਆਂ ਹਨ। ਚੇਤੇਸ਼ਵਰ ਪੁਜਾਰਾ ਤੇ ਮੁਰਲੀ ਵਿਜੈ ਦੋ ਦੋ ਦੌੜਾਂ ਬਣਾ ਕੇ ਕਰੀਜ਼ ’ਤੇ ਡਟੇ ਹੋਏ ਸਨ। ਭਾਰਤ ਨੇ ਆਪਣੀ ਪਾਰੀ ਦੇ ਚੌਥੇ ਓਵਰ ਵਿੱਚ ਲੋਕੇਸ਼ ਰਾਹੁਲ(7) ਦਾ ਵਿਕਟ ਗੁਆਇਆ, ਜਿਸ ਨੂੰ ਲਾਹਿਰੂ ਗਮਾਗੇ ਨੇ ਬੋਲਡ ਕੀਤਾ। ਇਸ ਦੌਰਾਨ ਵਿਜੈ ਨੇ ਕਾਫ਼ੀ ਚੌਕਸੀ ਨਾਲ ਬੱਲੇਬਾਜ਼ੀ ਕੀਤੀ ਤੇ ਆਪਣੀ ਪਹਿਲੀ ਦੌੜ 16ਵੀਂ ਗੇਂਦ ’ਤੇ ਬਣਾਈ। ਭਾਰਤੀ ਟੀਮ ਅਜੇ ਵੀ ਸ੍ਰੀਲੰਕਾ ਤੋਂ 194 ਦੌੜਾਂ ਪਿੱਛੇ ਹੈ।
ਇਸ ਤੋਂ ਪਹਿਲਾਂ ਅਸ਼ਵਿਨ 67 ਦੌੜਾਂ ਬਦਲੇ ਚਾਰ ਵਿਕਟ, ਇਸ਼ਾਂਤ ਸ਼ਰਮਾ (37/3) ਤੇ ਰਵਿੰਦਰ ਜਡੇਜਾ (56/3) ਦੀ ਉਮਦਾ ਗੇਂਦਬਾਜ਼ੀ ਦੇ ਅੱਗੇ ਸ੍ਰੀਲੰਕਾ ਦੀ ਪੂਰੀ ਟੀਮ 79.1 ਓਵਰਾਂ ਵਿੱਚ 205 ਦੌੜਾਂ ’ਤੇ ਆਊਟ ਹੋ ਗਈ। ਮਹਿਮਾਨ ਟੀਮ ਲਈ ਕਪਤਾਨ ਦਿਨੇਸ਼ ਚਾਂਦੀਮਲ (57) ਤੇ ਦਿਮੁਥ ਕਰੁਣਾਰਤਨੇ (51) ਹੀ ਨੀਮ ਸੈਂਕੜੇ ਦੇ ਅੰਕੜੇ ਨੂੰ ਪਾਰ ਕਰ ਸਕੇ। ਦੋਵਾਂ ਨੇ ਚੌਥੇ ਵਿਕਟ ਲਈ 62 ਦੌੜਾਂ ਜੋੜੀਆਂ, ਜੋ ਸ੍ਰੀਲੰਕਨ ਪਾਰੀ ਦੀ ਸਭ ਤੋਂ ਵੱਡੀ ਭਾਈਵਾਲੀ ਸੀ। ਸ੍ਰੀਲੰਕਾ ਨੇ ਅੱਜ ਸਵੇਰੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਭਾਰਤੀ ਟੀਮ ਨੇ ਹਾਲਾਂਕਿ ਮੈਚ ਦੀ ਸ਼ੁਰੂਆਤ ਤੋਂ ਹੀ ਮਹਿਮਾਨ ਟੀਮ ਦੇ ਬੱਲੇਬਾਜ਼ਾਂ ’ਤੇ ਦਬਾਅ ਬਣਾਈ ਰੱਖਿਆ ਤੇ ਨਿਯਮਤ ਵਕਫ਼ੇ ’ਚ ਵਿਕਟਾਂ ਲਈਆਂ।
ਜਾਮਥਾ ਦੀ ਪਿੱਚ ’ਤੇ ਭਾਰਤੀ ਗੇਂਦਬਾਜ਼ਾਂ ਨੂੰ ਮਿਲ ਰਹੇ ਉਛਾਲ ਦੇ ਚਲਦਿਆਂ ਸ੍ਰੀਲੰਕਾਈ ਬੱਲੇਬਾਜ਼ਾਂ ਨੇ ਰੱਖਿਆਤਮਕ ਰਵੱਈਆ ਅਖ਼ਤਿਆਰ ਕਰਦਿਆਂ ਵਿਕਟ ਬਚਾਉਣ ਨੂੰ ਤਰਜੀਹ ਦਿੱਤੀ। ਟੀਮ ਨੇ ਲੰਚ ਤੋਂ ਪਹਿਲਾਂ ਸਦੀਰਾ ਸਮਰਵਿਕਰਮ (13) ਤੇ ਲਾਹਿਰੂ ਥਿਰਿਮਾਨੇ (9) ਦੇ ਵਿਕਟ ਗੁਆਏ ਤੇ ਇਸ ਦੌਰਾਨ 27 ਓਵਰਾਂ ’ਚ 47 ਦੌੜਾਂ ਜੋੜੀਆਂ। ਲੰਚ ਤੋਂ ਬਾਅਦ ਤੀਜੇ ਓਵਰ ਵਿੱਚ ਜਡੇਜਾ ਨੇ ਏਂਜਲੋ ਮੈਥਿਊਜ਼ (10) ਨੂੰ ਲੱਤ ਅੜਿੱਕਾ ਆਊਟ ਕੀਤਾ। ਮੈਥਿਊਜ਼ ਨੇ ਹਾਲਾਂਕਿ ਡੀਆਰਐਸ ਦਾ ਸਹਾਰਾ ਲਿਆ, ਪਰ ਤੀਜੇ ਅੰਪਾਇਰ ਨੇ ਮੈਦਾਨੀ ਅੰਪਾਇਰ ਦੇ ਫ਼ੈਸਲੇ ਨੂੰ ਬਰਕਰਾਰ ਰੱਖਿਆ। ਚਾਂਦੀਮਲ ਨੇ ਅਸ਼ਵਿਨ ਦੀ ਗੇਂਦ ’ਤੇ ਪਹਿਲਾ ਛੱਕਾ ਜੜਿਆ ਤੇ ਕਰੁਣਾਰਤਨੇ ਨਾਲ ਮਿਲ ਕੇ 45ਵੇਂ ਓਵਰ ’ਚ ਟੀਮ ਦੇ ਸਕੋਰ ਨੂੰ 100 ਦੇ ਪਾਰ ਪਹੁੰਚਾਇਆ।
ਚਾਂਦੀਮਲ ਨੇ ਉਮੇਸ਼ ਯਾਦਵ ਦੇ ਇਸੇ ਓਵਰ ’ਚ ਚੌਕੇ ਦੇ ਨਾਲ ਟੈਸਟ ਕ੍ਰਿਕਟ ’ਚ ਆਪਣੀਆਂ ਤਿੰਨ ਹਜ਼ਾਰ ਦੌੜਾਂ ਪੂਰੀਆਂ ਕੀਤੀਆਂ। ਚਾਹ ਤਕ ਸ੍ਰੀਲੰਕਾ ਦਾ ਸਕੋਰ 151/4 ਸੀ। ਟੀਮ ਨੇ ਲੰਚ ਤੋਂ ਬਾਅਦ ਦੀ ਖੇਡ ’ਚ 32 ਓਵਰਾਂ ਵਿੱਚ ਦੋ ਵਿਕਟਾਂ ਦੇ ਨੁਕਸਾਨ ਨਾਲ 104 ਦੌੜਾਂ ਬਣਾਈਆਂ।
ਚਾਹ ਤੋਂ ਬਾਅਦ ਦਾ ਸੈਸ਼ਨ ਮਹਿਮਾਨ ਟੀਮ ਲਈ ਕਾਫ਼ੀ ਖ਼ਰਾਬ ਰਿਹਾ। ਟੀਮ ਨੇ ਇਸ ਸੈਸ਼ਨ ’ਚ 54 ਦੌੜਾਂ ਬਦਲੇ ਕਪਤਾਨ ਚਾਂਦੀਮਲ ਸਮੇਤ ਨਿਰੋਸ਼ਨ ਡਿਕਵੇਲਾ (24), ਦਾਸੁਨ ਸ਼ਨਾਕਾ (2), ਦਿਲਰੁਵਾਨ ਪਰੇਰਾ (15), ਸੁਰੰਗਾ ਲਕਮਲ (15) ਤੇ ਕੰਗਨਾ ਹੇਰਾਤ (4) ਦੀਆਂ ਵਿਕਟਾਂ ਗੁਆਈਆਂ। ਅਸ਼ਵਿਨ ਨੇ ਹੇਰਾਤ ਨੂੰ ਸਲਿਪ ਵਿੱਚ ਅਜਿੰਕਿਆ ਰਹਾਣੇ ਹੱਥੋਂ ਕੈਚ ਆਊਟ ਕਰਵਾ ਕੇ ਸ੍ਰੀਲੰਕਾਈ ਪਾਰੀ ਦਾ ਭੋਗ ਪਾਇਆ।

About Author

Punjab Mail USA

Punjab Mail USA

Related Articles

ads

Latest Category Posts

    ਅਫਗਾਨਿਸਤਾਨ ਬਾਰੇ ਟਰੰਪ ਦੀ ਟਿੱਪਣੀ ‘ਤੇ ਅਫਗਾਨ ਰਾਸ਼ਟਰਪਤੀ ਨੇ ਅਮਰੀਕੀ ਸਰਕਾਰ ਤੋਂ ਮੰਗਿਆ ਸਪੱਸ਼ਟੀਕਰਨ

ਅਫਗਾਨਿਸਤਾਨ ਬਾਰੇ ਟਰੰਪ ਦੀ ਟਿੱਪਣੀ ‘ਤੇ ਅਫਗਾਨ ਰਾਸ਼ਟਰਪਤੀ ਨੇ ਅਮਰੀਕੀ ਸਰਕਾਰ ਤੋਂ ਮੰਗਿਆ ਸਪੱਸ਼ਟੀਕਰਨ

Read Full Article
    ਪੂਰਬੀ ਅਮਰੀਕਾ ਵਿੱਚ ਗਰਮੀ ਦਾ ਕਹਿਰ, ਛੇ ਲੋਕਾਂ ਦੀ ਮੌਤ

ਪੂਰਬੀ ਅਮਰੀਕਾ ਵਿੱਚ ਗਰਮੀ ਦਾ ਕਹਿਰ, ਛੇ ਲੋਕਾਂ ਦੀ ਮੌਤ

Read Full Article
    ਅਮਰੀਕਾ ‘ਚ ਪੁਲਿਸ ਅਧਿਕਾਰੀ ਨੇ ਅਸ਼ਵੇਤ ਮਹਿਲਾ ਸੰਸਦ ਮੈਂਬਰ ਨੂੰ ਫੇਸਬੁੱਕ ‘ਤੇ ਦਿੱਤੀ ਗੋਲੀ ਮਾਰਨ ਦੀ ਧਮਕੀ

ਅਮਰੀਕਾ ‘ਚ ਪੁਲਿਸ ਅਧਿਕਾਰੀ ਨੇ ਅਸ਼ਵੇਤ ਮਹਿਲਾ ਸੰਸਦ ਮੈਂਬਰ ਨੂੰ ਫੇਸਬੁੱਕ ‘ਤੇ ਦਿੱਤੀ ਗੋਲੀ ਮਾਰਨ ਦੀ ਧਮਕੀ

Read Full Article
    ਅਮਰੀਕਾ ‘ਚ ਪਾਕਿਸਤਾਨੀ ਦੂਤਘਰ ਵੱਲੋਂ ਲਾਬਿਸਟ ਦੇ ਤੌਰ ‘ਤੇ ਟਾਮ ਰੇਨੋਲਡਸ ਨੂੰ ਨਿਯੁਕਤ

ਅਮਰੀਕਾ ‘ਚ ਪਾਕਿਸਤਾਨੀ ਦੂਤਘਰ ਵੱਲੋਂ ਲਾਬਿਸਟ ਦੇ ਤੌਰ ‘ਤੇ ਟਾਮ ਰੇਨੋਲਡਸ ਨੂੰ ਨਿਯੁਕਤ

Read Full Article
    ਫਲੋਰਲ ਪਾਰਕ ਵਿਚ 52 ਸਾਲਾ ਸ਼ਖਸ ਨੇ ਮੰਦਰ ਨੇੜੇ ਕੀਤਾ ਹਿੰਦੂ ਪੁਜਾਰੀ ‘ਤੇ ਹਮਲਾ

ਫਲੋਰਲ ਪਾਰਕ ਵਿਚ 52 ਸਾਲਾ ਸ਼ਖਸ ਨੇ ਮੰਦਰ ਨੇੜੇ ਕੀਤਾ ਹਿੰਦੂ ਪੁਜਾਰੀ ‘ਤੇ ਹਮਲਾ

Read Full Article
    ਟਰੰਪ ਵੱਲੋਂ ਯੂਜ਼ੀਨ ਸਕਾਲੀਆ ਨਵਾਂ ਲੇਬਰ ਮੰਤਰੀ ਨਾਮਜ਼ਦ

ਟਰੰਪ ਵੱਲੋਂ ਯੂਜ਼ੀਨ ਸਕਾਲੀਆ ਨਵਾਂ ਲੇਬਰ ਮੰਤਰੀ ਨਾਮਜ਼ਦ

Read Full Article
    ‘ਸਈਦ ਦੀਆਂ ਗ੍ਰਿਫਤਾਰੀ ਨਾਲ ਅੱਤਵਾਦੀ ਗਤੀਵਿਧੀਆਂ ‘ਚ ਨਹੀਂ ਪਿਆ ਕੋਈ ਫਰਕ’

‘ਸਈਦ ਦੀਆਂ ਗ੍ਰਿਫਤਾਰੀ ਨਾਲ ਅੱਤਵਾਦੀ ਗਤੀਵਿਧੀਆਂ ‘ਚ ਨਹੀਂ ਪਿਆ ਕੋਈ ਫਰਕ’

Read Full Article
    ਟਰੰਪ ਪ੍ਰਸ਼ਾਸਨ ਵੱਲੋਂ ਮੈਰਿਟ ਆਧਾਰਿਤ ਕਾਨੂੰਨੀ ਇਮੀਗਰੇਸ਼ਨ ਵਧਾਉਣ ਬਾਰੇ ਵਿਚਾਰਾਂ

ਟਰੰਪ ਪ੍ਰਸ਼ਾਸਨ ਵੱਲੋਂ ਮੈਰਿਟ ਆਧਾਰਿਤ ਕਾਨੂੰਨੀ ਇਮੀਗਰੇਸ਼ਨ ਵਧਾਉਣ ਬਾਰੇ ਵਿਚਾਰਾਂ

Read Full Article
    ਅਮਰੀਕਾ ਵੱਲੋਂ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨਾਲ ਜੁੜੀਆਂ ਸੰਸਥਾਵਾਂ ਅਤੇ 12 ਵਿਅਕਤੀਆਂ ‘ਤੇ ਪਾਬੰਦੀਆਂ

ਅਮਰੀਕਾ ਵੱਲੋਂ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨਾਲ ਜੁੜੀਆਂ ਸੰਸਥਾਵਾਂ ਅਤੇ 12 ਵਿਅਕਤੀਆਂ ‘ਤੇ ਪਾਬੰਦੀਆਂ

Read Full Article
    ਅਮਰੀਕੀ ਜੰਗੀ ਜਹਾਜ਼ ਨੇ ਈਰਾਨੀ ਡਰੋਨ ਕੀਤਾ ਢੇਰ

ਅਮਰੀਕੀ ਜੰਗੀ ਜਹਾਜ਼ ਨੇ ਈਰਾਨੀ ਡਰੋਨ ਕੀਤਾ ਢੇਰ

Read Full Article
    ਅਮਰੀਕਾ ਨੇ ਰੋਕੀ ਪਾਕਿ ਦੀ ਸੁਰੱਖਿਆ ਮਦਦ

ਅਮਰੀਕਾ ਨੇ ਰੋਕੀ ਪਾਕਿ ਦੀ ਸੁਰੱਖਿਆ ਮਦਦ

Read Full Article
    ਵਾਸ਼ਿੰਗਟਨ ਡੀ.ਸੀ ਵਿੱਚ ਸਿੱਖ ਭਾਈਚਾਰੇ ਨੇ ਸੰਯੁਕਤ ਅਰਬ ਅਮੀਰਾਤ ਦੇ ਇਕ ਉੱਚ ਪੱਧਰੀ ਸਰਕਾਰੀ ਅਤੇ ਇੰਟਰਫੇਥ ਡੈਲੀਗੇਸ਼ਨ ਦਾ ਭਰਵਾਂ ਸਵਾਗਤ ਕੀਤਾ

ਵਾਸ਼ਿੰਗਟਨ ਡੀ.ਸੀ ਵਿੱਚ ਸਿੱਖ ਭਾਈਚਾਰੇ ਨੇ ਸੰਯੁਕਤ ਅਰਬ ਅਮੀਰਾਤ ਦੇ ਇਕ ਉੱਚ ਪੱਧਰੀ ਸਰਕਾਰੀ ਅਤੇ ਇੰਟਰਫੇਥ ਡੈਲੀਗੇਸ਼ਨ ਦਾ ਭਰਵਾਂ ਸਵਾਗਤ ਕੀਤਾ

Read Full Article
    ਅਮਰੀਕੀ ਸਦਨ ‘ਚ ਟਰੰਪ ਖਿਲਾਫ ਮਹਾਦੋਸ਼ ਚਲਾਉਣ ਵਾਲਾ ਮਤਾ ਖ਼ਾਰਜ

ਅਮਰੀਕੀ ਸਦਨ ‘ਚ ਟਰੰਪ ਖਿਲਾਫ ਮਹਾਦੋਸ਼ ਚਲਾਉਣ ਵਾਲਾ ਮਤਾ ਖ਼ਾਰਜ

Read Full Article
    ਅਮਰੀਕੀ ਸੰਸਦ ਵੱਲੋਂ ਸਾਊਦੀ ਅਰਬ ਨੂੰ ਹਥਿਆਰ ਵੇਚਣ ‘ਤੇ ਰੋਕ

ਅਮਰੀਕੀ ਸੰਸਦ ਵੱਲੋਂ ਸਾਊਦੀ ਅਰਬ ਨੂੰ ਹਥਿਆਰ ਵੇਚਣ ‘ਤੇ ਰੋਕ

Read Full Article
    ਕਰਤਾਰਪੁਰ ਲਾਂਘੇ ਦੇ ਯਤਨਾਂ ਨੂੰ ਮਿਲਣ ਲੱਗੀ ਸਫਲਤਾ

ਕਰਤਾਰਪੁਰ ਲਾਂਘੇ ਦੇ ਯਤਨਾਂ ਨੂੰ ਮਿਲਣ ਲੱਗੀ ਸਫਲਤਾ

Read Full Article