PUNJABMAILUSA.COM

ਦੂਜਾ ਟੈਸਟ: ਕੋਹਲੀ ਨੇ ਕਾਇਮ ਰੱਖੀਆਂ ਭਾਰਤ ਦੀਆਂ ਉਮੀਦਾਂ

ਦੂਜਾ ਟੈਸਟ: ਕੋਹਲੀ ਨੇ ਕਾਇਮ ਰੱਖੀਆਂ ਭਾਰਤ ਦੀਆਂ ਉਮੀਦਾਂ

ਦੂਜਾ ਟੈਸਟ: ਕੋਹਲੀ ਨੇ ਕਾਇਮ ਰੱਖੀਆਂ ਭਾਰਤ ਦੀਆਂ ਉਮੀਦਾਂ
January 14
19:25 2018

ਸੇਂਚੁਰੀਅਨ, 14 ਜਨਵਰੀ (ਪੰਜਾਬ ਮੇਲ)- ਦੱਖਣੀ ਅਫਰੀਕਾ ਦੀਆਂ ਪਹਿਲੀ ਪਾਰੀ ਵਿੱਚ ਬਣਾਈਆਂ 335 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉੱਤਰੀ ਭਾਰਤੀ ਟੀਮ ਦੀ ਬੱਲੇਬਾਜ਼ੀ ਸ਼ੁਰੂ ਵਿੱਚ ਹੀ ਉਦੋਂ ਲੜਖੜਾ ਗਈ ਜਦੋਂ ਲੁਕੇਸ਼ ਰਾਹੁਲ (10) ਤੇ ਚੇਤੇਸ਼ਵਰ ਪੁਜਾਰਾ (0) ਆਊਟ ਹੋ ਗਏ। ਇਸ ਤੋਂ ਬਾਅਦ ਕਪਤਾਨ ਵਿਰਾਟ ਕੋਹਲੀ ਨੇ ਪਾਰੀ ਨੂੰ ਸੰਭਾਲਿਆ ਤੇ ਪੰਜ ਵਿਕਟਾਂ ਉੱਤੇ 183 ਦੌੜਾਂ ਬਣਾ ਕੇ ਭਾਰਤ ਦੀਆਂ ਦੱਖਣੀ ਅਫਰੀਕਾ ਨੂੰ ਚੁਣੌਤੀ ਦੇਣ ਦੀਆਂ ਉਮੀਦਾਂ ਨੂੰ ਬਰਕਰਾਰ ਰੱਖਿਆ। ਲੜੀ ਵਿੱਚ 0-1 ਨਾਲ ਪਛੜ ਰਿਹਾ ਭਾਰਤ ਅਜੇ ਦੱਖਣੀ ਅਫਰੀਕਾ ਤੋਂ 152 ਦੌੜਾਂ ਪਿੱਛੇ ਹੈ। ਕੋਹਲੀ ਨੇ ਕਰੀਜ਼ ਉੱਤੇ ਪੈਰ ਜਮਾਉਣ ਬਾਅਦ ਹਾਂਦਰੂ ਢੰਗ ਦੇ ਨਾਲ ਬੱਲੇਬਾਜ਼ੀ ਕੀਤੀ। ਕੋਹਲੀ 85 ਦੌੜਾਂ ਬਣਾ ਕੇ ਖੇਡ ਰਿਹਾ ਹੈ। ਬਾਕੀ ਦੇ ਬੱਲੇਬਾਜ਼ਾਂ ਨੇ ਨਿਰਾਸ਼ਾ ਹੀ ਪੱਲੇ ਪਾਈ। ਕੋਹਲੀ ਦੇ ਨਾਲ ਹਾਰਦਿਕ ਪੰਡਿਆ 11 ਦੌੜਾਂ ਉੱਤੇ ਖੇਡ ਰਿਹਾ ਹੈ। ਕੋਹਲੀ ਨੇ ਮੁਰਲੀ ਵਿਜੇ (46) ਦੇ ਨਾਲ ਤੀਜੀ ਵਿਕਟ ਲਈ 79 ਦੌੜਾਂ ਦੀ ਸਾਂਝੇਦਾਰੀ ਕਰਕੇ ਪਾਰੀ ਨੂੰ ਸਹਾਰਾ ਦਿੱਤਾ। ਇਸ ਤੋਂ ਪਹਿਲਾਂ ਮੁਰਲੀ ਵਿਜੈ ਅਤੇ ਸ਼ਿਖ਼ਰ ਧਵਨ ਦੀ ਥਾਂ ਟੀਮ ਵਿੱਚ ਲਏ ਗਏ ਰਾਹੁਲ ਨੇ ਭਾਰਤ ਨੂੰ ਸਾਵਧਾਨੀ ਨਾਲ ਸ਼ੁਰੂਆਤ ਦਿਵਾਈ ਤੇ ਦੱਖਣੀ ਅਫਰੀਕਾ ਨੂੰ ਪਹਿਲੇ 9 ਓਵਰਾਂ ਵਿੱਚ ਸਫਲਤਾ ਤੋਂ ਵਾਂਝੇ ਰੱਖਿਆ। ਦੋਵਾਂ ਨੇ ਪਹਿਲੇ ਵਿਕਟ ਦੇ ਲਈ 28 ਦੌੜਾਂ ਜੋੜੀਆਂ। ਰਾਹੁਲ ਨੇ ਮੋਰਨੇ ਮੋਰਕਲ (24 ਦੌੜਾਂ ਦੇ ਕੇ ਇੱਕ ਵਿਕਟ) ਦੀ ਉਛਾਲ ਲੈਂਦੀ ਗੇਂਦ ਉੱਤੇ ਗੇਂਦਬਾਜ਼ ਨੂੰ ਵਾਪਿਸ ਕੈਚ ਦੇ ਦਿੱਤਾ। ਗੇਂਦਬਾਜ਼ ਨੇ ਖੱਬੇ ਪਾਸੇ ਗੋਤਾ ਮਾਰ ਕੇ ਇਹ ਕੈਚ ਲੈ ਲਿਆ। ਇਸ ਤੋਂ ਤੁਰੰਤ ਬਾਅਦ ਅਗਲੀ ਗੇਂਦ ਉੱਤੇ ਚੇਤੇਸ਼ਵਰ ਪੁਜਾਰਾ ਰਨਆਊਟ ਹੋ ਗਏ। ਇਸ ਤਰ੍ਹਾਂ ਉਹ ਆਪਣੇ ਕਰੀਅਰ ਵਿੱਚ ਪਹਿਲੀ ਵਾਰ (ਗੋਲਡਨ ਡੱਕ) ਪਹਿਲੀ ਗੇਂਦ ਉੱਤੇ ਆਊਟ ਹੋਣਾ ਬਣਿਆ। ਪੁਜਾਰਾ ਨੇ ਮਿਡ ਆਫ ਦੇ ਵੱਲ੍ਹ ਸ਼ਾਟ ਖੇਡਿਆ ਅਤੇ ਦੌੜ ਲੈਣ ਲਈ ਦੌੜ ਪਿਆ ਪਰ ਆਪਣਾ ਪਹਿਲਾ ਮੈਚ ਖੇਡ ਰਹੇ ਲੁੰਗੀ ਐਨਗਿਡੀ ਦਾ ਥ੍ਰੋ ਉਸ ਦੇ ਕਰੀਜ਼ ਉੱਤੇ ਪੁੱਜਣ ਤੋਂ ਪਹਿਲਾਂ ਗਿਲੀਆਂ ਖਿੰਡਾਅ ਚੁੱਕਾ ਸੀ। ਵਿਜੈ ਨੂੰ ਕੁੱਝ ਮੁਸ਼ਕਿਲ ਪਲਾਂ ਵਿੱਚੋਂ ਲੰਘਣਾ ਪਿਆ ਪਰ ਕੋਹਲੀ ਸ਼ਾਨਦਾਰ ਫਰਮ ਵਿੱਚ ਦਿਖ ਰਿਹਾ ਸੀ। ਉਸਨੇ ਕੁੱਝ ਸ਼ਾਨਦਾਰ ਚੌਕੇ ਲਾਏ। ਇਸ ਤੋਂ ਪਹਿਲਾਂ ਭਾਰਤ ਦੇ ਤੇਜ਼ ਗੇਂਦਬਾਜ਼ ਈਸ਼ਾਂਤ ਸ਼ਰਮਾ ਨੇ ਤਿੰਨ ਅਤੇ ਆਫ ਸਪਿੰਨਰ ਰਵੀਚੰਦਰਨ ਅਸ਼ਵਿਨ ਨੇ ਚਾਰ ਵਿਕਟਾਂ ਲੈ ਕੇ ਦੱਖਣੀ ਅਫਰੀਕਾ ਨੂੰ ਦੂਜੇ ਟੈਸਟ ਮੈਚ ਦੇ ਦੂਜੇ ਦਿਨ ਇੱਥੇ 335 ਦੌੜਾਂ ਉੱਤੇ ਸਮੇਟ ਦਿੱਤਾ। ਦੱਖਣੀ ਅਫਰੀਕਾ ਦੀ ਟੀਮ 113.5 ਓਵਰਾਂ ਵਿੱਚ 335 ਦੌੜਾਂ ਬਣਾਉਣ ਵਿੱਚ ਸਫਲ ਰਹੀ। ਭਾਰਤੀ ਗੇਂਦਬਾਜ਼ਾਂ ਨੇ ਮੇਜ਼ਬਾਨ ਟੀਮ ਦੇ ਬਾਕੀ ਦੇ ਚਾਰ ਵਿਕਟ 53 ਦੌੜਾਂ ਵਿੱਚ ਹਾਸਲ ਕਰ ਲਏ। ਦੱਖਣੀ ਅਫਰੀਕਾ ਨੇ ਅੱਜ ਸਵੇਰੇ-ਸਵੇਰੇ ਕੱਲ੍ਹ ਦੀਆਂ 269 ਦੌੜਾਂ ਉੱਤੇ ਛੇ ਵਿਕਟਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ। ਉਦੋਂ ਫੈਫ ਡੂ ਪਲੇਸਿਸ (24) ਅਤੇ ਕੇਸ਼ਵ ਮਹਾਰਾਜ (10) ਦੌੜਾਂ ਬਣਾ ਕੇ ਖੇਡ ਰਹੇ ਸਨ। ਅਫਰੀਕੀ ਕਪਤਾਨ ਪਲੇਸਿਸ ਨੇ 142 ਗੇਂਦਾਂ ਦੀ ਪਾਰੀ ਵਿੱਚ 9 ਚੌਕੇ ਲਗਾਤਾਰ ਮਾਰ ਕੇ 63 ਦੌੜਾਂ ਨਾਲ ਅਰਧ ਸੈਂਕੜੇ ਦੀ ਪਾਰੀ ਖੇਡੀ। ਉਸ ਨੇ ਕੱਲ੍ਹ ਦੇ ਸਕੋਰ ਵਿੱਚ 39 ਦੌੜਾਂ ਹੋਰ ਜੋੜੀਆਂ ਅਤੇ ਟੈਸਟ ਵਿੱਚ ਆਪਣਾ 17ਵਾਂ ਅਰਧ ਸੈਂਕੜਾ ਲਾਇਆ। ਉਸਨੇ ਮਹਾਰਾਜ ਨਾਲ ਅੱਠਵੇਂ ਵਿਕਟ ਲਈ 42 ਦੌੜਾਂ ਦੀ ਕੀਮਤੀ ਪਾਰੀ ਖੇਡੀ। ਉਸਨੇ ਇੱਕ ਸਿਰੇ ਉੱਤੇ ਟਿਕ ਕੇ ਦੌੜਾਂ ਬਣਾਉਣ ਦਾ ਯਤਨ ਕੀਤਾ। ਮਹਾਰਾਜ 282 ਦੌੜਾਂ ਦੇ ਸਕੋਰ ਉੱਤੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦਾ ਸ਼ਿਕਾਰ ਬਣੇ। ਸ਼ਮੀ ਨੇ ਉਸਨੂੰ ਵਿਕਟ ਕੀਪਰ ਪਰਥਿਵ ਪਟੇਲ ਦੇ ਹੱਥੋਂ ਕੈਚ ਕਰਵਾ ਕੇ ਭਾਰਤ ਨੂੰ ਸਵੇਰ ਦੀ ਪਹਿਲੀ ਸਫਲਤਾ ਦਿਵਾਈ। ਇਸ ਦੇ ਨਾਲ ਹੀ ਸ਼ਮੀ ਨੇ ਮੈਚ ਵਿੱਚ ਆਪਣਾ ਪਹਿਲਾਂ ਵਿਕਟ ਲਿਆ ਅਤੇ ਟੈਸਟ ਕ੍ਰਿਕਟ ਵਿੱਚ ਇੱਕ ਸੌ ਵਿਕਟਾਂ ਦੀ ਪ੍ਰਾਪਤੀ ਵੀ ਕਰ ਲਈ। ਮਹਾਰਾਜ ਨੇ 54 ਗੇਂਦਾਂ ਦੀ ਪਾਰੀ ਵਿੱਚ ਤਿੰਨ ਚੌਕੇ ਲਾ ਕੇ 18 ਦੌੜਾਂ ਜੋੜੀਆਂ। ਕੈਗਿਸੋ ਰਵਾਦਾ ਨੇ 34 ਗੇਂਦਾਂ ਦੀ ਪਾਰੀ ਵਿੱਚ 11 ਦੌਡਾ ਜੋੜੀਆਂ ਜਿਸ ਨੂੰ ਈਸ਼ਾਂਤ ਨੇ ਹਾਰਦਿਕ ਪੰਡਿਆ ਦੇ ਹੱਥੋਂ ਕੈਚ ਕਰਵਾ ਕੇ ਦੱਖਣੀ ਅਫਰੀਕਾ ਦਾ ਅੱਠਵਾਂ ਵਿਕਟ ਕੱਢਿਆ।
ਥੋੜ੍ਹੀ ਦੇਰ ਬਾਅਦ ਦੱਖਣੀ ਅਫਰੀਕਾ ਦੇ ਕਪਤਾਨ ਫੈਫ ਡੂ ਪਲੇਸਿਸ ਦਾ ਸਬਰ ਟੁੱਟ ਗਿਆ। ਉਸਨੂੰ ਈਸ਼ਾਂਤ ਨੇ ਬੋਲਡ ਕਰਕੇ ਨੌਵੇਂ ਬੱਲੇਬਾਜ਼ ਦੇ ਰੂਪ ਵਿੱਚ ਪਵੇਲੀਅਨ ਭੇਜ ਦਿੱਤਾ। ਉੱਥੇ ਅਸ਼ਵਿਨ ਨੇ ਮੋਰਨੇ ਮੋਰਕਲ ਨੂੰ ਮੁਰਲੀ ਵਿਜੈ ਦੇ ਹੱਥੋਂ ਕੈਚ ਕਰਵਾ ਕੇ ਦੱਖਣੀ ਅਫਰੀਕਾ ਦੀ ਪਾਰੀ ਸਮੇਟ ਦਿੱਤੀ। ਭਾਰਤ ਦੀ ਤਰਫ਼ੋਂ ਅਸ਼ਵਿਨ ਨੇ 38.5 ਓਵਰਾਂ ਵਿੱਚ 113 ਦੌੜਾਂ ਉੱਤੇ ਸਭ ਤੋਂ ਵੱਧ ਚਾਰ ਵਿਕਟਾਂ ਕੱਢੀਆਂ ਜਦੋੋੋਂ ਕਿ ਪਿਛਲੇ ਮੈਚ ਵਿੱਚੋਂ ਬਾਹਰ ਰਹੇ ਈਸ਼ਾਂਤ ਨੇ 22 ਓਵਰਾਂ ਵਿੱਚ 2.09 ਦੇ ਕਿਫ਼ਾਇਤੀ ਰੇਟ ਤੋਂ ਵੀ ਵਧੀਆਂ ਗੇਂਦਬਾਜ਼ੀ ਕਰਦਿਆਂ 46 ਦੌੜਾਂ ਉੱਤੇ ਤਿੰਨ ਵਿਕਟਾਂ ਲਈਆਂ। ਸ਼ਮੀ ਨੂੰ 58 ਦੌੜਾਂ ਉੱਤੇ ਇੱਕ ਵਿਕਟ ਮਿਲਿਆ।

About Author

Punjab Mail USA

Punjab Mail USA

Related Articles

ads

Latest Category Posts

    ਟਰੰਪ ਨੇ ਕੈਲੀਫੋਰਨੀਆ ‘ਚ ਅੱਗ ਕਾਰਨ ਮਚੀ ਤਬਾਹੀ ਲਈ ਜੰਗਲਾਤ ਪ੍ਰਬੰਧਨ ਨੂੰ ਦੱਸਿਆ ਜ਼ਿੰਮੇਦਾਰ

ਟਰੰਪ ਨੇ ਕੈਲੀਫੋਰਨੀਆ ‘ਚ ਅੱਗ ਕਾਰਨ ਮਚੀ ਤਬਾਹੀ ਲਈ ਜੰਗਲਾਤ ਪ੍ਰਬੰਧਨ ਨੂੰ ਦੱਸਿਆ ਜ਼ਿੰਮੇਦਾਰ

Read Full Article
    ਰਾਜਾਸਾਂਸੀ ਦੇ ਪਿੰਡ ਅਧਲੀਵਾਲ ‘ਚ ਸੰਤ ਨਿਰੰਕਾਰੀ ਮੰਡਲ  ‘ਤੇ ਗਰਨੇਡ ਹਮਲਾ, ਤਿੰਨ ਮੌਤਾਂ 20 ਜ਼ਖ਼ਮੀ

ਰਾਜਾਸਾਂਸੀ ਦੇ ਪਿੰਡ ਅਧਲੀਵਾਲ ‘ਚ ਸੰਤ ਨਿਰੰਕਾਰੀ ਮੰਡਲ ‘ਤੇ ਗਰਨੇਡ ਹਮਲਾ, ਤਿੰਨ ਮੌਤਾਂ 20 ਜ਼ਖ਼ਮੀ

Read Full Article
    ਅਮਰੀਕੀ ਸੰਸਦ ਮੈਂਬਰ ਐਚ-4 ਵੀਜ਼ਾ ਦੇ ਹੱਕ ‘ਚ ਡਟੇ

ਅਮਰੀਕੀ ਸੰਸਦ ਮੈਂਬਰ ਐਚ-4 ਵੀਜ਼ਾ ਦੇ ਹੱਕ ‘ਚ ਡਟੇ

Read Full Article
    ਭਾਰਤ ਸਰਕਾਰ ਅਮਰੀਕਾ ਤੋਂ ਖਰੀਦੇਗੀ ਦੁਨੀਆ ਦਾ ਸਭ ਤੋਂ ਘਾਤਕ ਹੈਲੀਕਾਪਟਰ

ਭਾਰਤ ਸਰਕਾਰ ਅਮਰੀਕਾ ਤੋਂ ਖਰੀਦੇਗੀ ਦੁਨੀਆ ਦਾ ਸਭ ਤੋਂ ਘਾਤਕ ਹੈਲੀਕਾਪਟਰ

Read Full Article
    ਸਾਊਦੀ ਪਿੰਰਸ ਨੇ ਕਰਵਾਈ ਖਸ਼ੋਗੀ ਦੀ ਹੱਤਿਆ!

ਸਾਊਦੀ ਪਿੰਰਸ ਨੇ ਕਰਵਾਈ ਖਸ਼ੋਗੀ ਦੀ ਹੱਤਿਆ!

Read Full Article
    ਉਤਰੀ ਕੈਲੀਫੋਰਨੀਆ ਦੇ ਜੰਗਲਾਂ ਵਿਚ ਲੱਗੀ ਅੱਗ ਤੋਂ ਨਿਕਲੇ ਧੂੰਏਂ ਕਾਰਨ 200 ਉਡਾਣਾਂ ਪ੍ਰਭਾਵਤ

ਉਤਰੀ ਕੈਲੀਫੋਰਨੀਆ ਦੇ ਜੰਗਲਾਂ ਵਿਚ ਲੱਗੀ ਅੱਗ ਤੋਂ ਨਿਕਲੇ ਧੂੰਏਂ ਕਾਰਨ 200 ਉਡਾਣਾਂ ਪ੍ਰਭਾਵਤ

Read Full Article
    ਅਮਰੀਕਾ ਕੋਰਟ ਦਾ ਟਰੰਪ ਪ੍ਰਸ਼ਾਸਨ ਨੂੰ ਆਦੇਸ਼, ਸੀਐਨਐਨ ਪੱਤਰਕਾਰ ਜਿਮ ਅਕੋਸਟਾ ਦੇ ਵਾਈਟ ਹਾਊਸ ਪਾਸ ਨੂੰ ਕਰੇ ਬਹਾਲ

ਅਮਰੀਕਾ ਕੋਰਟ ਦਾ ਟਰੰਪ ਪ੍ਰਸ਼ਾਸਨ ਨੂੰ ਆਦੇਸ਼, ਸੀਐਨਐਨ ਪੱਤਰਕਾਰ ਜਿਮ ਅਕੋਸਟਾ ਦੇ ਵਾਈਟ ਹਾਊਸ ਪਾਸ ਨੂੰ ਕਰੇ ਬਹਾਲ

Read Full Article
    ਕੈਲੀਫੋਰਨੀਆ ਦੇ ਜੰਗਲਾਂ ਵਿੱਚ ਭੜਕੀ ਅੱਗ ਨੇ ਹੁਣ ਤੱਕ ਲਈ 63 ਦੀ ਜਾਨ, 12,000 ਇਮਾਰਤਾਂ ਸੜ ਕੇ ਸੁਆਹ

ਕੈਲੀਫੋਰਨੀਆ ਦੇ ਜੰਗਲਾਂ ਵਿੱਚ ਭੜਕੀ ਅੱਗ ਨੇ ਹੁਣ ਤੱਕ ਲਈ 63 ਦੀ ਜਾਨ, 12,000 ਇਮਾਰਤਾਂ ਸੜ ਕੇ ਸੁਆਹ

Read Full Article
    ਵਿਕੀਲੀਕਸ ਦੇ ਬਾਨੀ ਜੂਲੀਅਨ ਅਸਾਂਜ ਖ਼ਿਲਾਫ਼ ਅਮਰੀਕਾ ’ਚ ਲੱਗੇ ਅਹਿਮ ਦਸਤਾਵੇਜ਼ ਜਨਤਕ ਕਰਨ ਦੇ ਦੋਸ਼

ਵਿਕੀਲੀਕਸ ਦੇ ਬਾਨੀ ਜੂਲੀਅਨ ਅਸਾਂਜ ਖ਼ਿਲਾਫ਼ ਅਮਰੀਕਾ ’ਚ ਲੱਗੇ ਅਹਿਮ ਦਸਤਾਵੇਜ਼ ਜਨਤਕ ਕਰਨ ਦੇ ਦੋਸ਼

Read Full Article
    ਮੇਲਾਨੀਆ ਟਰੰਪ ਦੀ ਸ਼ਿਕਾਇਤ ‘ਤੇ ਮੀਰਾ ਰਿਕਾਰਡੇਲ ਦੀ ਵ੍ਹਾਈਟ ਹਾਊਸ ਤੋਂ ਛੁੱਟੀ

ਮੇਲਾਨੀਆ ਟਰੰਪ ਦੀ ਸ਼ਿਕਾਇਤ ‘ਤੇ ਮੀਰਾ ਰਿਕਾਰਡੇਲ ਦੀ ਵ੍ਹਾਈਟ ਹਾਊਸ ਤੋਂ ਛੁੱਟੀ

Read Full Article
    ਜੰਗ ਹੋਣ ‘ਤੇ ਚੀਨ ਜਾਂ ਰੂਸ ਕੋਲੋਂ ਹਾਰ ਸਕਦਾ ਹੈ ਅਮਰੀਕਾ

ਜੰਗ ਹੋਣ ‘ਤੇ ਚੀਨ ਜਾਂ ਰੂਸ ਕੋਲੋਂ ਹਾਰ ਸਕਦਾ ਹੈ ਅਮਰੀਕਾ

Read Full Article
    ਅਮਰੀਕੀ-ਮੈਕਸਿਕੋ ਸਰਹੱਦ ‘ਤੇ  600 ਤੋਂ ਜ਼ਿਆਦਾ ਗੈਰ ਕਾਨੂੰਨੀ ਪਰਵਾਸੀ ਗ੍ਰਿਫ਼ਤਾਰ

ਅਮਰੀਕੀ-ਮੈਕਸਿਕੋ ਸਰਹੱਦ ‘ਤੇ 600 ਤੋਂ ਜ਼ਿਆਦਾ ਗੈਰ ਕਾਨੂੰਨੀ ਪਰਵਾਸੀ ਗ੍ਰਿਫ਼ਤਾਰ

Read Full Article
    ਟਰੰਪ ਨੇ ਪਤਨੀ ਦੀ ਸ਼ਿਕਾਇਤ ‘ਤੇ ਉਪ ਕੌਮੀ ਸੁਰੱਖਿਆ ਸਲਾਹਕਾਰ ਹਟਾਈ

ਟਰੰਪ ਨੇ ਪਤਨੀ ਦੀ ਸ਼ਿਕਾਇਤ ‘ਤੇ ਉਪ ਕੌਮੀ ਸੁਰੱਖਿਆ ਸਲਾਹਕਾਰ ਹਟਾਈ

Read Full Article
    25 ਸਾਲਾਂ ‘ਚ ਮੰਗਲ ‘ਤੇ ਹੋਵੇਗਾ ਇਨਸਾਨ: ਨਾਸਾ

25 ਸਾਲਾਂ ‘ਚ ਮੰਗਲ ‘ਤੇ ਹੋਵੇਗਾ ਇਨਸਾਨ: ਨਾਸਾ

Read Full Article
    ਅਮਰੀਕਾ ‘ਚ ਨਫ਼ਰਤੀ ਅਪਰਾਧ ਦੀਆਂ ਘਟਨਾਵਾਂ ਵਧੀਆਂ

ਅਮਰੀਕਾ ‘ਚ ਨਫ਼ਰਤੀ ਅਪਰਾਧ ਦੀਆਂ ਘਟਨਾਵਾਂ ਵਧੀਆਂ

Read Full Article