ਦੁਬਈ ਲਈ ਏਅਰ ਇੰਡੀਆ ਦੀਆਂ ਸਾਰੀਆਂ ਉਡਾਣਾਂ 2 ਅਕਤੂਬਰ ਤੱਕ ਰੱਦ

66
Share

ਦੁਬਈ, 18 ਸਤੰਬਰ (ਪੰਜਾਬ ਮੇਲ)- ਦੁਬਈ ਨੇ ਏਅਰ ਇੰਡੀਆ ਦੀਆਂ ਸਾਰੀਆਂ ਉਡਾਣਾਂ ‘ਤੇ 2 ਅਕਤੂਬਰ ਤੱਕ ਲਈ ਰੋਕ ਲਾ ਦਿੱਤੀ ਹੈ। ਜਹਾਜ਼ ਵਿੱਚ ਇੱਕ ਕੋਰੋਨਾ ਪੌਜ਼ੀਟਿਵ ਯਾਤਰੀ ਮਿਲਣ ਮਗਰੋਂ ਦੁਬਈ ਪ੍ਰਸ਼ਾਸਨ ਨੇ ਇਹ ਫ਼ੈਸਲਾ ਲਿਆ।   ਦੁਬਈ ਸਿਵਲ ਐਵੀਏਸ਼ਨ ਅਥਾਰਟੀ (ਡੀਸੀਏਏ) ਨੇ ਇਸ ਸਬੰਧੀ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਜੈਪੁਰ ਤੋਂ ਦੁਬਈ ਆ ਰਹੇ ਜਹਾਜ਼ ਵਿੱਚ ਇੱਕ ਕੋਰੋਨਾ ਪੌਜ਼ੀਟਿਵ ਯਾਤਰੀ ਮਿਲਣ ਮਗਰੋਂ ਏਅਰ ਇੰਡੀਆ ਦੀਆਂ ਸਾਰੀਆਂ ਉਡਾਣਾਂ ‘ਤੇ ਅਗਲੇ 15 ਦਿਨ ਭਾਵ 2 ਅਕਤੂਬਰ ਤੱਕ ਲਈ ਪਾਬੰਦੀ ਲਾ ਦਿੱਤੀ ਗਈ ਹੈ। ਯੂਏਈ ਸਰਕਾਰ ਦੇ ਨਿਯਮਾਂ ਮੁਤਾਬਕ ਭਾਰਤ ਤੋਂ ਯਾਤਰਾ ਕਰਨ ਵਾਲੇ ਹਰੇਕ ਯਾਤਰੀ ਨੂੰ ਯਾਤਰਾ ਤੋਂ 96 ਘੰਟੇ ਪਹਿਲਾਂ ਆਰਟੀ-ਪੀਸੀਆਰ ਪ੍ਰੀਖਣ ਕੋਲੋਂ ਕੋਰੋਨਾ-ਨੈਗੇਟਿਵ ਸਰਟੀਫਿਕੇਟ ਲੈਣਾ ਹੁੰਦਾ ਹੈ। ਅਧਿਕਾਰੀਆਂ ਨੇ ਕਿਹਾ ਕਿ ਇੱਕ ਯਾਤਰੀ, ਜਿਸ ਕੋਲ ਕੋਵਿਡ ਪੌਜ਼ੀਟਿਵ ਸਰਟੀਫਿਕੇਟ ਸੀ, ਉਸ ਨੇ 2 ਸਤੰਬਰ ਨੂੰ ਏਅਰ ਇੰਡੀਆ ਐਕਸਪ੍ਰੈਸ ‘ਜੈਪੁਰ-ਦੁਬਈ’ ਉਡਾਣ ਵਿੱਚ 4 ਸਤੰਬਰ ਨੂੰ ਯਾਤਰਾ ਕੀਤੀ ਸੀ। ਇਸੇ ਤਰ•ਾਂ ਦੀ ਇੱਕ ਘਟਨਾ ਪਹਿਲਾਂ ਏਅਰਲਾਈਨ ਦੀ ਦੁਬਈ ਦੀ ਇੱਕ ਹੋਰ ਉਡਾਣ ਵਿੱਚ ਹੋਈ ਸੀ।
ਅਧਿਕਾਰੀਆਂ ਨੇ ਕਿਹਾ ਕਿ ਇਸੇ ਘਟਨਾ ਦੇ ਚਲਦਿਆਂ ਦੁਬਈ ਸਿਵਲ ਐਵੀਏਸ਼ਨ ਅਥਾਰਟੀ ਨੇ 18 ਸਤੰਬਰ ਤੋਂ 2 ਅਕਤੂਬਰ ਤੱਕ ਏਅਰ ਇੰਡੀਆ ਐਕਸਪ੍ਰੈਸ ਉਡਾਣਾਂ ‘ਤੇ ਪਾਬੰਦੀ ਲਾ ਦਿੱਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਏਅਰ ਇੰਡੀਆ ਐਕਸਪ੍ਰੈਸ ਦੀਆਂ ਉਡਾਣਾਂ ਦੌਰਾਨ ਭਾਰਤ ਤੋਂ ਦੁਬਈ ਲਈ ਕੋਵਿਡ ਪੌਜ਼ੀਟਿਵ ਸਰਟੀਫਿਕੇਟ ਨਾਲ ਉਡਾਣ ਭਰਨ ਵਾਲੇ ਯਾਤਰੀਆਂ ਦੀਆਂ ਦੋਵਾਂ ਘਟਨਾਵਾਂ ਪਿਛਲੇ ਕੁਝ ਹਫ਼ਤਿਆਂ ਦੌਰਾਨ ਹੋਈਆਂ ਹਨ।


Share