ਦੁਨੀਆ ਭਰ ਦੇ ਦੇਸ਼ਾਂ ਵਿਚ ਮਾਸਕ ਪਹਿਨਣਾ ਅਤੇ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਨਾ ਸਿਖਾ ਖੁਦ ਜਸ਼ਨ ਮਨਾ ਰਿਹੈ ਚੀਨ

414
Share

ਬੀਜਿੰਗ, 28 ਅਗਸਤ (ਪੰਜਾਬ ਮੇਲ)- ਕੌਮਾਂਤਰੀ ਮਹਾਮਾਰੀ ਕੋਰੋਨਾ ਵਾਇਰਸ ਨਾਲ ਨਿਪਟਣ ਦੇ ਲਈ ਦੁਨੀਆ ਭਰ ਦੇ ਦੇਸ਼ਾਂ ਵਿਚ ਮਾਸਕ ਪਹਿਨਣਾ ਅਤੇ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਨਾ ਜ਼ਰੂਰੀ ਹੈ। ਲੇਕਿਨ ਇਸ ਜਾਨ ਲੇਵਾ ਵਾਇਰਸ ਨੂੰ ਫੈਲਾਉਣ ਵਾਲਾ ਚੀਨ ਖੁਦ ਇਨ੍ਹਾਂ ਨਿਯਮਾਂ ਦੀ ਧੱਜੀਆਂ ਉਡਾ ਰਿਹਾ ਹੈ। ਕੋਰੋਨਾ ਵਾਇਰਸ ਫੈਲਣ ਦੇ ਕਰੀਬ 8 ਮਹੀਨੇ ਬਾਅਦ ਵੁਹਾਨ ਸਣੇ ਕਈ ਸ਼ਹਿਰਾਂ ਵਿਚ ਲੋਕ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਨੂੰ ਟਿੱਚ ਜਾਣਦੇ ਹੋਏ ਜਸ਼ਨ ਮਨਾ ਰਹੇ ਹਨ ਅਤੇ ਪਾਰਟੀਆਂ ਕਰਨ ਲੱਗੇ ਹਨ।

ਚੀਨ ਦੀ ਰਾਜਧਾਨੀ ਬੀਜਿੰਗ ਨਾਲ  ਲੱਗਦੇ ਹੇਬੇਈ ਸੂਬੇ ਦੀ ਆਬਾਦੀ ਕਰੀਬ ਸਾਢੇ ਸੱਤ ਕਰੋੜ ਹੈ। ਪਿਛਲੇ ਹਫ਼ਤੇ ਇੱਥੇ ਦੇ ਚੋਂਗਲੀ ਵਿਚ ਇੱਕ ਮਿਊਜ਼ਿਕ ਕੰਸਰਟ ਦਾ ਆਯੋਜਨ ਹੋਇਆ ਸੀ। ਇਸ ਵਿਚ ਕਰੀਬ ਚਾਰ ਹਜ਼ਾਰ ਲੋਕ ਸ਼ਾਮਲ ਹੋਏ ਸੀ। ਸਥਾਨਕ ਲੋਕ ਦੱਸਦੇ ਹਨ ਕਿ ਲੰਬੇ ਸਮੇਂ ਬਾਅਦ ਲੋਕਾਂ ਨੂੰ ਘਰਾਂ ਤੋਂ ਬਾਹਰ ਨਿਕਲਣ ਦਾ ਮੌਕਾ ਮਿਲ ਰਿਹਾ ਹੈ। ਅਜਿਹੇ ਵਿਚ ਲੋਕ ਕੋਰੋਨਾ ਨੂੰ ਭੁੱਲ ਕੇ ਪਾਰਟੀਆਂ ਅਤੇ ਫੈਸਟੀਕਲ ਦਾਮਜ਼ਾ ਲੈ ਰਹੇ ਹਨ।
1.11 ਕਰੋੜ ਲੋਕਾਂ ਦੀ ਆਬਾਦੀ ਵਾਲਾ ਵੁਹਾਨ ਚੀਨ ਦਾ ਸਹੀ ਸ਼ਹਿਰ ਹੈ। ਜਿੱਥੇ ਇਹ ਜਾਨ ਲੇਵਾ ਵਾਇਰਸ ਪੂਰੀ ਦੁਨੀਆ ਵਿਚ ਫੈਲਿਆ। ਹਾਲ ਹੀ ਵਿਚ ਵੁਹਾਨ ਦੀ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ। ਇਨ੍ਹਾਂ ਵਿਚ  ਲੋਕ ਨਾਈਟ ਕਲੱਬ, ਪਬ ਅਤੇ ਪੂਲ ਪਾਰਟੀਆਂ ਵਿਚ ਹਿੱਸਾ ਲੈਂਦੇ ਦਿਖਾਈ ਦੇ ਰਹੇ ਹਨ। ਇਨ੍ਹਾਂ ਵਿਚ ਹਜ਼ਾਰਾਂ ਲੋਕ ਸ਼ਾਮਲ ਹੋਏ। ਇਸ ਦੌਰਾਨ ਲੋਕਾਂ ਨੇ ਨਾ ਤਾਂ ਮਾਸਕ ਪਾਇਆ ਤੇ ਨਾ ਹੀ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕੀਤਾ ਸੀ।


Share