PUNJABMAILUSA.COM

ਦੁਨੀਆ ਦੇ ਇਹ ਨੌ ਦੇਸ਼ ਅਮਰੀਕਾ ਤੋਂ ਨਹੀਂ ਡਰਦੇ

ਦੁਨੀਆ ਦੇ ਇਹ ਨੌ ਦੇਸ਼ ਅਮਰੀਕਾ ਤੋਂ ਨਹੀਂ ਡਰਦੇ

ਦੁਨੀਆ ਦੇ ਇਹ ਨੌ ਦੇਸ਼ ਅਮਰੀਕਾ ਤੋਂ ਨਹੀਂ ਡਰਦੇ
June 03
21:07 2016

des
ਵਾਸ਼ਿੰਗਟਨ, 3 ਜੂਨ (ਪੰਜਾਬ ਮੇਲ)- ਅਮਰੀਕਾ ਭਾਵੇਂ ਵਿਸ਼ਵ ਵਿੱਚ ਆਪਣੀ ਧਾਕ ਜਮਾਉਂਦਾ ਹੈ, ਪਰ ਕਈ ਦੇਸ਼ ਅਜਿਹੇ ਵੀ ਹਨ, ਜੋ ਅੱਜ ਵੀ ਉਸ ਦੇ ਦਬਾਅ ਵਿੱਚ ਨਹੀਂ ਆਉਂਦੇ। ਜਦੋਂ ਵੀ ਮੌਕਾ ਮਿਲਦਾ ਹੈ, ਇਹ ਦੇਸ਼ ਅਮਰੀਕਾ ਨੂੰ ਮੂੰਹ ਚਿੜਾਉਂਦੇ ਹਨ। ਇਨ੍ਹਾਂ ਦੇਸ਼ਾਂ ਦਾ ਮੰਨਣਾ ਹੈ ਕਿ ਅਮਰੀਕਾ ਆਪਣੀ ਤਾਕਤ ਕਾਰਨ ਹਰ ਦੇਸ਼ ਵਿੱਚ ਦਖ਼ਲ ਦੇਣ ਦਾ ਯਤਨ ਕਰਦਾ ਹੈ। ਇਸ ਨੇ ਡੈਮੋਕਰੇਸੀ ਦੀ ਜਿੱਤ ਅਤੇ ਮਨੁੱਖੀ ਅਧਿਕਾਰਾਂ ਦੇ ਨਾਂ ‘ਤੇ ਕਈ ਦੇਸ਼ਾਂ ‘ਤੇ ਪਾਬੰਦੀਆਂ ਵੀ ਲਗਾਈਆਂ ਹਨ।
ਉੱਤਰੀ ਕੋਰੀਆ : ਉੱਤਰੀ ਕੋਰੀਆ ਕਦੇ ਵੀ ਅਮਰੀਕਾ ਦੇ ਦਬਾਅ ਵਿੱਚ ਨਹੀਂ ਆਇਆ। ਅਮਰੀਕਾ ਦੀਆਂ ਸਾਰੀਆਂ ਚੇਤਾਵਨੀਆਂ ਤੋਂ ਬਾਅਦ ਵੀ ਇਸ ਦੇਸ਼ ਨੇ ਹਾਲ ਹੀ ਵਿੱਚ ਇੰਟਰ ਕਾਂਟੀਨੈਂਟਲ ਬੈਲੇਸਟਿਕ ਮਿਜ਼ਾਈਲ ਅਤੇ ਮੀਡੀਅਮ ਰੇਂਜ ਮਿਜ਼ਾਈਲ ਦਾ ਪ੍ਰੀਖਣ ਕੀਤਾ। ਇਸ ਤੋਂ ਸਾਫ਼ ਹੈ ਕਿ ਉੱਤਰੀ ਕੋਰੀਆ ਦੇ ਇਰਾਦੇ ਦਬਣ ਵਾਲੇ ਨਹੀਂ ਹਨ। ਇਸ ਨੂੰ ਚੀਨ ਦਾ ਪੂਰਾ ਸਮਰਥਨ ਹਾਸਲ ਹੈ। ਅਮਰੀਕਾ ਨਾਲ ਇਸ ਦੇ ਤਲਖ ਰਿਸ਼ਤਿਆਂ ਦੀ ਇਹ ਵੀ ਇੱਕ ਅਹਿਮ ਵਜ੍ਹਾ ਹੈ।
ਇਰਾਨ : ਇਰਾਨ ਨੇ ਕਈ ਵਾਰ ਅਮਰੀਕਾ ਦੀਆਂ ਗੱਲਾਂ ਨਾ ਮੰਨ ਕੇ ਉਸ ਦਾ ਵਿਰੋਧ ਕੀਤਾ ਹੈ। ਅਮਰੀਕਾ ਦੇ ਸਾਰੇ ਯਤਨਾਂ ਦੇ ਬਾਵਜੂਦ ਇਰਾਨ ਨੇ ਪ੍ਰਮਾਣੂ ਸਮਝੌਤੇ ‘ਤੇ ਦਸਤਖ਼ਤ ਨਹੀਂ ਕੀਤੇ ਸਨ। ਲਗਭਗ ਇੱਕ ਦਹਾਕੇ ਦੀ ਖਿੱਚੋਤਾਣ ਦੇ ਬਾਅਦ ਵੀ ਇਸੇ ਸਾਲ ਇਰਾਨ ਨੇ ਇਸ ਸਮਝੌਤੇ ‘ਤੇ ਦਸਤਖ਼ਤ ਕੀਤੇ ਹਨ। ਹਾਲਾਂਕਿ ਹਾਲ ਹੀ ਵਿੱਚ ਆਈਆਂ ਕੁਝ ਰਿਪੋਰਟਾਂ ਦੱਸਦੀਆਂ ਹਨ ਕਿ ਇਸ ਸਮਝੌਤੇ ਨੂੰ ਲੈ ਕੇ ਇਰਾਨ ਸਰਕਾਰ ਦਾ ਨਜ਼ਰੀਆ ਸ਼ੱਕੀ ਹੈ।
ਤਾਜਿਕਿਸਤਾਨ : ਤਾਜਿਕਿਸਤਾਨ ਸਾਬਕਾ ਸੋਵੀਅਮ ਸੰਘ ਦਾ ਸਭ ਤੋਂ ਗਰੀਬ ਦੇਸ਼ ਹੈ। ਇਸ ਦੇ ਰੂਸ ਨਾਲ ਮਜ਼ਬੂਤ ਰਿਸ਼ਤੇ ਹਨ। ਸੁਰੱਖਿਆ ਸਹਿਯੋਗ ਲਈ ਵੀ ਇਹ ਰੂਸ ‘ਤੇ ਨਿਰਭਰ ਹੈ। ਇਹੀ ਕਾਰਨ ਹੈ ਕਿ ਇਹ ਦੇਸ਼ ਵੀ ਅਮਰੀਕਾ ਤੋਂ ਦੂਰੀ ਬਣਾ ਕੇ ਰੱਖਦਾ ਹੈ।
ਆਸਟਰੀਆ : ਸੈਂਟਰਲ ਯੂਰਪ ਦਾ ਹਿੱਸਾ ਹੋਣ ਦੇ ਬਾਵਜੂਦ ਆਸਟਰੀਆ ਅਮਰੀਕਾ ਨਾਲ ਮਜ਼ਬੂਤ ਰਿਸ਼ਤਾ ਬਣਾਉਣ ਵਿੱਚ ਵਿਸ਼ਵਾਸ ਨਹੀਂ ਕਰਦਾ। ਇਸ ਦਾ ਇੱਕ ਵੱਡਾ ਕਾਰਨ ਹੈ ਇਰਾਨ ਅਤੇ ਉੱਤਰੀ ਕੋਰੀਆ। ਇਨ੍ਹਾਂ ਦੇਸ਼ਾਂ ਨਾਲ ਆਸਟਰੀਆ ਦੇ ਮਜ਼ਬੂਤ ਵਪਾਰਕ ਸਬੰਧ ਹਨ। ਇਹ ਗੱਲ ਅਮਰੀਕਾ ਨੂੰ ਚੁਭਦੀ ਹੈ।ਆਸਟਰੀਆ ਹਿਟਲਰ ਦੀ ਜਨਮ ਭੂਮੀ ਵੀ ਹੈ, ਜਿਸ ਨੂੰ ਯੂਕੇ, ਫਰਾਂਸ ਅਤੇ ਅਮਰੀਕਾ ਨਾਲ ਬੇਹੱਦ ਨਫ਼ਰਤ ਸੀ।
ਲੇਬਨਾਨ : 54 ਫੀਸਦੀ ਮੁਸਲਿਮ ਅਤੇ 41 ਫੀਸਦੀ ਕ੍ਰਿਸ਼ਚੀਅਨ ਭਾਈਚਾਰੇ ਵਾਲੇ ਇਸ ਦੇਸ਼ ਨੇ ਅਮਰੀਕਾ ਨਾਲ ਕਦੇ ਮਜ਼ਬੂਤ ਸਬੰਧ ਨਹੀਂ ਰੱਖੇ।ਅਮਰੀਕਾ ਨੇ ਲੇਬਨਾਨ ਨੂੰ ਲੈ ਕੇ ਕੁਝ ਕੰਮ ਸ਼ੁਰੂ ਕੀਤੇ ਅਤੇ ਨੀਤੀਆਂ ਵੀ ਬਣਾਈਆਂ, ਪਰ ਇੱਥੋਂ ਦੇ ਲੋਕਾਂ ਨੇ ਉਸ ਨੂੰ ਦਰਕਿਨਾਰ ਕਰ ਦਿੱਤਾ। ਲੇਬਨਾਨ ਦੇ ਲੋਕਾਂ ਦਾ ਮੰਨਣਾ ਹੈ ਕਿ ਅਮਰੀਕਾ ਦੀਆਂ ਭਾਵਨਾਵਾਂ ਇਜ਼ਰਾਇਲੀ ਵਿਰੋਧੀ ਹਨ।
ਬੇਲਾਰੂਸ : ਸਾਬਕਾ ਸੋਵੀਅਤ ਸੰਘ ਦਾ ਹਿੱਸਾ ਰਿਹਾ ਇਹ ਦੇਸ਼ ਦਹਾਕਿਆਂ ਤੋਂ ਅਮਰੀਕਾ ਵਿਰੋਧੀ ਰਿਹਾ ਹੈ। ਇਸੇ ਦਾ ਇੱਕ ਵੱਡਾ ਕਾਰਨ ਅਮਰੀਕਾ ਦਾ ਯੂਕਰੇਨ ਨੂੰ ਸਮਰਥਨ ਹੈ। ਰੂਸ ਦੇ ਕ੍ਰੀਮਿਆ ਨੂੰ ਆਪਣੇ ਅਧਿਕਾਰ ਵਿੱਚ ਲੈਣ ਬਾਅਦ ਅਮਰੀਕਾ ਨੇ ਬੇਲਾਰੂਸ ਦੀ ਥਾਂ ਯੂਕਰੇਨ ਦਾ ਸਮਰਥਨ ਕੀਤਾ ਸੀ। ਆਰਥਿਕ ਤੌਰ ‘ਤੇ ਸੰਘਰਸ਼ ਕਰ ਰਹੇ ਇਸ ਦੇਸ਼ ਦੇ ਲੋਕ ਮੰਨਦੇ ਹਨ ਕਿ ਸੀਤ ਯੁੱਧ ਲਈ ਅਮਰੀਕਾ ਜ਼ਿੰਮੇਦਾਰ ਹੈ, ਜੋ ਇਨ੍ਹਾਂ ਦੀ ਪ੍ਰੇਸ਼ਾਨੀ ਦਾ ਕਰਨ ਬਣਿਆ।
ਰੂਸ : ਰੂਸ ਦੀ ਅਮਰੀਕਾ ਲਈ ਨਫਰਤ ਸੀਤ ਯੁੱਧ ਦੇ ਸਮੇਂ ਤੋਂ ਕਾਇਮ ਹੈ। ਅਮਰੀਕਾ ਕਿਸੇ ਨਾ ਕਿਸੇ ਬਹਾਨੇ ਰੂਸ ਦੇ ਅੰਦਰੂਨੀ ਮਾਮਲਿਆਂ ਵਿੱਚ ਦਖ਼ਲ ਦਿੰਦਾ ਰਿਹਾ ਹੈ, ਜਿਸ ਕਾਰਨ ਇਨ੍ਹਾਂ ਦੇ ਸਬੰਧ ਹੋਰ ਵੀ ਵਿਗੜਦੇ ਗਏ। ਰੂਸ ਦੇ ਲੋਕਾਂ ਦਾ ਇਹ ਵੀ ਮੰਨਣਾ ਹੈ ਕਿ ਉਨ੍ਹਾਂ ਦੇ ਵਿਕਾਸ ਵਿੱਚ ਅਮਰੀਕਾ ਹੀ ਸਭ ਤੋਂ ਵੱਡੀ ਰੁਕਾਵਟ ਹੈ।
ਜਾਰਡਨ : ਅਮਰੀਕਾ ਤੋਂ ਅਰਬਾਂ ਰੁਪਏ ਦੀ ਮਦਦ ਲੈਣ ਦੇ ਬਾਵਜੂਦ ਇਸ ਦੇਸ਼ ਦੇ ਲੋਕ ਅਮਰੀਕਾ ਨਾਲ ਰਿਸ਼ਤਿਆਂ ਵਿੱਚ ਵਿਸ਼ਵਾਸ ਨਹੀਂ ਕਰਦੇ। ਇਸ ਦਾ ਵੱਡਾ ਕਾਰਨ ਹੈ ਅਮਰੀਕਾ ਦਾ ਇਜ਼ਰਾਈਲ ਵਿਰੋਧੀ ਰਵੱਈਆ। ਇਜ਼ਰਾਈਲ ਦਾ ਗੁਆਂਢੀ ਦੇਸ਼ ਹੋਣ ਕਾਰਨ ਜਾਰਡਨ ਨੂੰ ਵੀ ਬਹੁਤ ਕੁਝ ਝੱਲਣਾ ਪਿਆ ਸੀ। ਇਸ ਦੇਸ਼ ਦੇ ਲੋਕਾਂ ਦਾ ਮੰਨਣਾ ਹੈ ਕਿ ਉਨ੍ਹਾਂ ਦੀ ਹਾਲਤ ਲਈ ਅਮਰੀਕਾ ਹੀ ਜ਼ਿੰਮੇਦਾਰ ਹੈ।
ਚੀਨ : ਚੀਨ ਜਦੋਂ ਵੀ ਮੌਕਾ ਮਿਲਦਾ ਹੈ ਅਮਰੀਕਾ ਨੂੰ ਅੱਖ ਦਿਖਾਉਂਦਾ ਹੈ।ਦੋਵੇਂ ਦੁਨੀਆ ਨੂੰ ਆਪਣੀ ਫੌਜੀ ਤਾਕਤ ਅਤੇ ਆਰਥਿਕ ਤਾਕਤ ਨਾਲ ਪ੍ਰਭਾਵਿਤ ਕਰਨ ਦਾ ਯਤਨ ਕਰਦੇ ਹਨ। ਦੱਖਣੀ ਚੀਨ ਸਾਗਰ ਨੂੰ ਲੈ ਕੇ ਚੀਨ ਨੇ ਅਮਰੀਕਾ ਦੇ ਵਿਰੁੱਧ ਹਮਲਾਵਰ ਰੁਖ ਅਪਣਾਇਆ ਸੀ, ਜਿਸ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਵਿਚਕਾਰ ਦੂਰੀਆਂ ਹੋਰ ਵੱਧ ਗਈਆਂ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਅਮਰੀਕਾ ‘ਚ ਖਾਸ ਸਰਕਾਰੀ ਲਾਭ ਲੈਣ ਵਾਲਿਆਂ ਨੂੰ ਗ੍ਰੀਨ ਕਾਰਡ ਲੈਣਾ ਹੋਵੇਗਾ ਔਖਾ!

ਅਮਰੀਕਾ ‘ਚ ਖਾਸ ਸਰਕਾਰੀ ਲਾਭ ਲੈਣ ਵਾਲਿਆਂ ਨੂੰ ਗ੍ਰੀਨ ਕਾਰਡ ਲੈਣਾ ਹੋਵੇਗਾ ਔਖਾ!

Read Full Article
    ਸਿੱਖ ਅਟਾਰਨੀ ਜਨਰਲ ਗੁਰਬੀਰ ਗਰੇਵਾਲ ‘ਤੇ ਨਸਲੀ ਟਿੱਪਣੀ ਕਰਨ ਵਾਲੇ ਪੰਜ ਪੁਲਿਸ ਕਰਮੀਆਂ ਨੇ ਅਸਤੀਫਾ ਦਿੱਤਾ

ਸਿੱਖ ਅਟਾਰਨੀ ਜਨਰਲ ਗੁਰਬੀਰ ਗਰੇਵਾਲ ‘ਤੇ ਨਸਲੀ ਟਿੱਪਣੀ ਕਰਨ ਵਾਲੇ ਪੰਜ ਪੁਲਿਸ ਕਰਮੀਆਂ ਨੇ ਅਸਤੀਫਾ ਦਿੱਤਾ

Read Full Article
    ਅਮਰੀਕੀ ‘ਚ ਸਰਕਾਰੀ ਸਹਾਇਤਾ ਦਾ ਲਾਭ ਲੈਣ ਵਾਲੇ ਪ੍ਰਵਾਸੀਆਂ ਨੂੰ ਨਹੀਂ ਮਿਲੇਗੀ ਗ੍ਰੀਨ ਕਾਰਡ!

ਅਮਰੀਕੀ ‘ਚ ਸਰਕਾਰੀ ਸਹਾਇਤਾ ਦਾ ਲਾਭ ਲੈਣ ਵਾਲੇ ਪ੍ਰਵਾਸੀਆਂ ਨੂੰ ਨਹੀਂ ਮਿਲੇਗੀ ਗ੍ਰੀਨ ਕਾਰਡ!

Read Full Article
    ਸੰਯੁਕਤ ਰਾਸ਼ਟਰ ਮੁਖੀ ਭਾਰਤ ਯਾਤਰਾ ‘ਤੇ ਆਉਣਗੇ

ਸੰਯੁਕਤ ਰਾਸ਼ਟਰ ਮੁਖੀ ਭਾਰਤ ਯਾਤਰਾ ‘ਤੇ ਆਉਣਗੇ

Read Full Article
    ਅਮਰੀਕਾ ‘ਚ ਅੰਗਦਾਨ ਕਰਨ ਵਾਲਿਆਂ ਲਈ ਆਯੋਜਿਤ ਹੋਏ ਕੌਮਾਂਤਰੀ ਖੇਡ ਮੁਕਾਬਲੇ ‘ਚ ਚੰਡੀਗੜ੍ਹ ਦੇ ਜੋੜੇ ਨੇ ਜਿੱਤੇ 14 ਮੈਡਲ

ਅਮਰੀਕਾ ‘ਚ ਅੰਗਦਾਨ ਕਰਨ ਵਾਲਿਆਂ ਲਈ ਆਯੋਜਿਤ ਹੋਏ ਕੌਮਾਂਤਰੀ ਖੇਡ ਮੁਕਾਬਲੇ ‘ਚ ਚੰਡੀਗੜ੍ਹ ਦੇ ਜੋੜੇ ਨੇ ਜਿੱਤੇ 14 ਮੈਡਲ

Read Full Article
    ਪੁਲਾੜ ਯਾਤਰੀ ਬਣਨਾ ਚਾਹੁੰਦੀ ਸੀ ਇਵਾਂਕਾ ਟਰੰਪ

ਪੁਲਾੜ ਯਾਤਰੀ ਬਣਨਾ ਚਾਹੁੰਦੀ ਸੀ ਇਵਾਂਕਾ ਟਰੰਪ

Read Full Article
    ਅੱਤਵਾਦੀਆਂ ਲਈ ਪਾਕਿਸਤਾਨ ਸਵਰਗ  : ਅਮਰੀਕਾ

ਅੱਤਵਾਦੀਆਂ ਲਈ ਪਾਕਿਸਤਾਨ ਸਵਰਗ : ਅਮਰੀਕਾ

Read Full Article
    ਟਰੰਪ ਪ੍ਰਸ਼ਾਸਨ ਵਲੋਂ ਐੱਚ 4 ਵੀਜ਼ਾ ਧਾਰਕਾਂ ਦੇ ਵਰਕ ਪਰਮਿਟ ‘ਤੇ ਰੋਕ ਲਗਾਉਣ ਦਾ ਫੈਸਲਾ

ਟਰੰਪ ਪ੍ਰਸ਼ਾਸਨ ਵਲੋਂ ਐੱਚ 4 ਵੀਜ਼ਾ ਧਾਰਕਾਂ ਦੇ ਵਰਕ ਪਰਮਿਟ ‘ਤੇ ਰੋਕ ਲਗਾਉਣ ਦਾ ਫੈਸਲਾ

Read Full Article
    ਅਮਰੀਕਾ ਦੇ 21.8 ਫੀਸਦੀ ਲੋਕ ਆਪਣੇ ਘਰ ‘ਚ ਅੰਗਰੇਜ਼ੀ ਦੇ ਇਲਾਵਾ ਦੂਜੀਆਂ ਭਾਸ਼ਾਵਾਂ ਦੀ ਕਰਦੇ ਨੇ ਵਰਤੋਂ

ਅਮਰੀਕਾ ਦੇ 21.8 ਫੀਸਦੀ ਲੋਕ ਆਪਣੇ ਘਰ ‘ਚ ਅੰਗਰੇਜ਼ੀ ਦੇ ਇਲਾਵਾ ਦੂਜੀਆਂ ਭਾਸ਼ਾਵਾਂ ਦੀ ਕਰਦੇ ਨੇ ਵਰਤੋਂ

Read Full Article
    ਅਮਰੀਕੀ ਅਦਾਲਤ ਵੱਲੋਂ 10 ਸਾਲ ਦੀ ਮਾਸੂਮ ਨਾਲ ਬਲਾਤਕਾਰ ਕਰਨ ਵਾਲੇ ਵਿਅਕਤੀ ਨੂੰ 160 ਸਾਲ ਦੀ ਸਜ਼ਾ ਸੁਣਾਈ

ਅਮਰੀਕੀ ਅਦਾਲਤ ਵੱਲੋਂ 10 ਸਾਲ ਦੀ ਮਾਸੂਮ ਨਾਲ ਬਲਾਤਕਾਰ ਕਰਨ ਵਾਲੇ ਵਿਅਕਤੀ ਨੂੰ 160 ਸਾਲ ਦੀ ਸਜ਼ਾ ਸੁਣਾਈ

Read Full Article
    ਅੱਤਵਾਦ ਨੂੰ ਲੈ ਕੇ ਅਮਰੀਕਾ ਨੇ ਪਾਕਿਸਤਾਨ ਨੂੰ ਫਿਰ ਸੁਣਾਈਆਂ ਖਰੀਆਂ-ਖਰੀਆਂ

ਅੱਤਵਾਦ ਨੂੰ ਲੈ ਕੇ ਅਮਰੀਕਾ ਨੇ ਪਾਕਿਸਤਾਨ ਨੂੰ ਫਿਰ ਸੁਣਾਈਆਂ ਖਰੀਆਂ-ਖਰੀਆਂ

Read Full Article
    ਅਮਰੀਕੀ ਜੇਲ ‘ਚ ਬੰਦ 52 ਭਾਰਤੀ ਪੰਜਾਬੀਆਂ ਸਣੇ 123 ਨੂੰ ਜ਼ਮਾਨਤ ਮਿਲੀ

ਅਮਰੀਕੀ ਜੇਲ ‘ਚ ਬੰਦ 52 ਭਾਰਤੀ ਪੰਜਾਬੀਆਂ ਸਣੇ 123 ਨੂੰ ਜ਼ਮਾਨਤ ਮਿਲੀ

Read Full Article
    ਨਿਊਜਰਸੀ ਸੂਬੇ ‘ਚ ਸਿੱਖ ਅਟਾਰਨੀ ਜਨਰਲ ਦੀ ਪਗੜੀ ‘ਤੇ ਨਸਲੀ ਟਿੱਪਣੀ ਦੀ ਆਡੀਓ ਵਾਇਰਲ

ਨਿਊਜਰਸੀ ਸੂਬੇ ‘ਚ ਸਿੱਖ ਅਟਾਰਨੀ ਜਨਰਲ ਦੀ ਪਗੜੀ ‘ਤੇ ਨਸਲੀ ਟਿੱਪਣੀ ਦੀ ਆਡੀਓ ਵਾਇਰਲ

Read Full Article
    ਅਮਰੀਕਾ ‘ਚ ਗੋਲੀਬਾਰੀ ਦੌਰਾਨ 7 ਜ਼ਖਮੀ

ਅਮਰੀਕਾ ‘ਚ ਗੋਲੀਬਾਰੀ ਦੌਰਾਨ 7 ਜ਼ਖਮੀ

Read Full Article
    ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ  ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

Read Full Article