PUNJABMAILUSA.COM

ਦੁਨੀਆ ਦੀ ਨੰਬਰ 1 ਖਿਡਾਰਨ ਤੋਂ ਫਾਈਨਲ ‘ਚ ਹਾਰੀ ਸਿੰਧੂ, ਚਾਂਦੀ ਦਾ ਤਮਗਾ ਮਿਲਿਆ

ਦੁਨੀਆ ਦੀ ਨੰਬਰ 1 ਖਿਡਾਰਨ ਤੋਂ ਫਾਈਨਲ ‘ਚ ਹਾਰੀ ਸਿੰਧੂ, ਚਾਂਦੀ ਦਾ ਤਮਗਾ ਮਿਲਿਆ

ਦੁਨੀਆ ਦੀ ਨੰਬਰ 1 ਖਿਡਾਰਨ ਤੋਂ ਫਾਈਨਲ ‘ਚ ਹਾਰੀ ਸਿੰਧੂ, ਚਾਂਦੀ ਦਾ ਤਮਗਾ ਮਿਲਿਆ
August 19
21:31 2016

Badminton - Women's Singles - Gold Medal Match
ਰੀਓ ਡੀ ਜਨੇਰੋ, 19 ਅਗਸਤ (ਪੰਜਾਬ ਮੇਲ)- ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਨੇ ਰੀਓ ਓਲੰਪਿਕਸ ਦੇ ਮਹਿਲਾ ਬੈਡਮਿੰਟਨ ਸਿੰਗਲਜ਼ ਦਾ ਚਾਂਦੀ ਦਾ ਤਗਮਾ ਜਿੱਤ ਕੇ ਇਤਿਹਾਸ ਰਚ ਦਿੱਤਾ। ਸਿੰਧੂ ਨੂੰ ਫਾਈਨਲ ਵਿੱਚ ਦੁਨੀਆਂ ਦੀ ਨੰਬਰ ਇਕ ਸਪੇਨ ਦੀ ਕੈਰੋਲਾਈਨਾ ਮੈਰੀਨ ਪਾਸੋਂ 19-21, 21-12 ਅਤੇ 15-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਇਸ ਦੇ ਬਾਵਜੂਦ ਉਹ ਦੇਸ਼ ਨੂੰ ਰੀਓ ਓਲੰਪਿਕਸ ਦਾ ਪਹਿਲਾ ਚਾਂਦੀ ਦਾ ਤਗਮਾ ਦਿਵਾਉਣ ਵਾਲੀ ਮਹਿਲਾ ਬਣ ਗਈ। 21 ਸਾਲਾ ਸਿੰਧੂ ਇਸ ਦੇ ਨਾਲ ਓਲੰਪਿਕਸ ਵਿੱਚ ਸਭ ਤੋਂ ਘੱਟ ਉਮਰ ਵਿੱਚ ਤਗ਼ਮਾ ਜਿੱਤਣ ਵਾਲੀ ਭਾਰਤੀ ਖਿਡਾਰਨ ਬਣ ਗਈ। ਸਿੰਧੂ ਨੇ ਅੱਜ ਸ਼ਾਨਦਾਰ ਖੇਡ ਦਿਖਾਈ ਤੇ ਆਪਣੇ ਜੀਵਨ ਦਾ ਸਭ ਤੋਂ ਰੋਮਾਂਚਕ ਅਤੇ ਅਹਿਮ ਮੁਕਾਬਲਾ ਖੇਡਿਆ ਪਰ ਮੈਰੀਨ ਨੇ ਸਾਰੀ ਤਾਕਤ ਤੇ ਤਜਰਬੇ ਨੂੰ ਦਾਅ ’ਤੇ ਲਗਾਉਂਦਿਆਂ ਸੋਨ ਤਗਮਾ ਜਿੱਤ ਲਿਆ। ਮੈਰੀਨ ਨੇ ਜਿਵੇਂ ਹੀ ਸੋਨ ਤਮਗਾ ਜਿੱਤਿਆ, ਉਹ ਕੋਰਟ ਵਿੱਚ ਬੈਠ ਗਈ ਅਤੇ ਉਸ ਦੀਆਂ ਅੱਖਾਂ ਵਿੱਚ ਹੰਝੂ ਵਹਿਣ ਲੱਗੇ। ਸਿੰਧੂ ਖੇਡ ਭਾਵਨਾ ਦਿਖਾਉਂਦਿਆਂ ਉਸ ਦੇ ਕੋਲ ਗਈ ਤੇ ਉਸ ਨੂੰ ਗੱਲਵੱਕੜੀ ਵਿੱਚ ਲੈ ਲਿਆ।
RIO-LOGOਵਿਸ਼ਵ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਮਗਾ ਜੇਤੂ ਸਿੰਧੂ ਨੇ ਪਹਿਲਾ ਸੈੱਟ 27 ਮਿੰਟ ਵਿੱਚ ਜਿੱਤਿਆ ਤੇ ਇਸ ਗੇਮ ਦੀ ਹਾਰ ਨੇ ਮੈਰੀਨ ਦੇ ਆਤਮ ਵਿਸ਼ਵਾਸ ਨੂੰ ਕੁੱਝ ਘੱਟ ਕੀਤਾ ਪਰ ਇਸ ਦੇ ਬਾਵਜੂਦ ਮੈਰੀਨ ਨੇ ਸ਼ਾਨਦਾਰ ਵਾਪਸੀ ਕੀਤੀ ਤੇ ਅਗਲੀਆਂ ਦੋਵੇਂ ਗੇਮਾਂ ਜਿੱਤ ਲਈਆਂ। ਮੈਰੀਨ ਨੇ ਦੂਜੀ ਗੇਮ 21-12 ਨਾਲ ਤੇ ਤੀਜੀ ਤੇ ਫੈਸਲਾਕੁੰਨ ਗੇਮ 21-15 ਨਾਲ ਜਿੱਤੀ। ਸਿੰਧੂ ਨੇ ਪਹਿਲੀ ਗੇਮ ਵਿੱਚ ਵਧੀਆ ਸ਼ੁਰੂਆਤ ਕੀਤੀ ਪਰ ਮੈਰੀਨ ਨੇ ਦੇਖਦੇ ਹੀ ਦੇਖਦੇ 11-6 ਦੀ ਲੀਡ ਲੈ ਲਈ। ਇਸ ਤੋਂ ਬਾਅਦ 10-14, 12-15, 15-17 ਅਤੇ 17-19 ਨਾਲ ਪੱਛੜਨ ਤੋਂ ਬਾਅਦ ਸਿੰਧੂ ਨੇ ਚੰਗੀ ਵਾਪਸੀ ਕੀਤੀ ਤੇ 19-19 ਦੀ ਬਰਾਬਰੀ ਹਾਸਲ ਕੀਤੀ। ਸਿੰਧੂ ਨੇ ਇਸ ਤੋਂ ਬਾਅਦ ਦੋ ਅੰਕ ਲੈਕੇ 21-19 ਨਾਲ ਗੇਮ ਜਿੱਤ ਲਈ। ਦੂਜੀ ਗੇਮ ਵਿੱਚ ਮੈਰੀਨ ਨੇ ਆਪਣੀ ਰਣਨੀਤੀ ਬਦਲੀ ਤੇ ਸਿੰਧੂ ’ਤੇ ਦਬਾਅ ਬਣਾਉਣਾ ਸ਼ੁਰੂ ਕੀਤਾ। ਉਸ ਨੇ ਭਾਰਤੀ ਖਿਡਾਰਨ ਦੀਆਂ ਗ਼ਲਤੀਆਂ ਦਾ ਪੂਰਾ ਲਾਹਾ ਲਿਆ। ਇਹੀ ਕਾਰਨ ਹੈ ਕਿ ਉਸ ਨੇ ਦੂਜੀ ਗੇਮ 22 ਮਿੰਟਾਂ ਵਿੱਚ 21-12 ਨਾਲ ਜਿੱਤ ਲਈ। ਮੈਰੀਨ ਨੇ ਤੀਜੀ ਗੇਮ ਵਿੱਚ ਆਪਣੀ ਖੇਡ ਦੇ ਪੱਧਰ ਨੂੰ ਡਿੱਗਣ ਨਾ ਦਿੱਤਾ ਤੇ 6-2, 9-4 ਦੀ ਲੀਡ ਬਣਾ ਲਈ ਪਰ ਸਿੰਧੂ ਨੇ ਵਾਪਸੀ ਕਰਦਿਆਂ ਮੁਕਾਬਲਾ 10-10 ’ਤੇ ਲੈ ਆਂਦਾ। ਮੈਰੀਨ ਨੇ ਇਸ ਤੋਂ ਬਾਅਦ ਲਗਾਤਾਰ ਚਾਰ ਅੰਕ ਲਏ ਤੇ ਲੀਡ 14-10 ਕਰ ਦਿੱਤੀ। ਇਸ ਤੋਂ ਬਾਅਦ ਇਸ ਲੀਡ ਨੂੰ ਹੋਰ ਮਜ਼ਬੂਤ ਕਰਦਿਆਂ 21-15 ਨਾਲ ਗੇਮ ਤੇ ਮੈਚ ਜਿੱਤ ਕੇ ਸੋਨ ਤਗਮੇ ’ਤੇ ਕਬਜ਼ਾ ਕਰ ਲਿਆ। ਸਿੰਧੂ ਨੇ ਤਗ਼ਮਾ ਵੰਡ ਸਮਾਗਮ ਬਾਅਦ ਤਿਰੰਗਾ ਹੱਥਾਂ ਲਿਆ ਤੇ ਸਟੇਡੀਅਮ ਵਿੱਚ ਮੌਜੂਦ ਭਾਰਤੀ ਸਮਰਥਕਾਂ ਦਾ ਹੌਸਲਾ ਦੇਣ ਲਈ ਸ਼ੁਕਰੀਆ ਅਦਾ ਕੀਤਾ।
ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਤਿਹਾਸ ਸਿਰਜਣ ਵਾਲੀ ਪੀਵੀ ਸਿੰਧੂ ਨੂੰ ਟਵੀਟ ਕਰ ਕੇ ਵਧਾਈ ਦਿੱਤੀ ਹੈ। ਉਨ੍ਹਾਂ ਸੁਨੇਹੇ ਵਿੱਚ ਕਿਹਾ,‘ਸਿੰਧੂ ਓਲੰਪਿਕ ਵਿੱਚ ਚਾਂਦੀ ਦਾ ਤਗਮਾ ਜਿੱਤਣ ’ਤੇ ਤੁਹਾਨੂੰ ਇਤਿਹਾਸ ਸਾਲਾਂ ਤੱਕ ਯਾਦ ਰੱਖੇਗਾ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

   

Read Full Article
    ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

Read Full Article
    APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

Read Full Article
    ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

Read Full Article
    ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

Read Full Article
    ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

Read Full Article
    ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

Read Full Article
    ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

Read Full Article
    ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

Read Full Article
    ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

Read Full Article
    ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

Read Full Article
    ਅਮਰੀਕਾ  ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

ਅਮਰੀਕਾ ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

Read Full Article
    ਮਨਜੀਤ ਜੀ.ਕੇ. ‘ਤੇ ਹਮਲੇ ਦੇ ਕੇਸ ‘ਚ ਕੈਲੀਫੋਰਨੀਆ ‘ਚ ਪਿਓ-ਪੁੱਤਰ ਗ੍ਰਿਫ਼ਤਾਰ

ਮਨਜੀਤ ਜੀ.ਕੇ. ‘ਤੇ ਹਮਲੇ ਦੇ ਕੇਸ ‘ਚ ਕੈਲੀਫੋਰਨੀਆ ‘ਚ ਪਿਓ-ਪੁੱਤਰ ਗ੍ਰਿਫ਼ਤਾਰ

Read Full Article
    ਅਮਰੀਕਾ ਦੇ ਜ਼ਿਆਦਾਤਰ ਵਾਸੀ ਟਰੰਪ ‘ਤੇ ਮਹਾਦੋਸ਼ ਚਲਾਉਣ ਦੇ ਪੱਖ ‘ਚ ਨਹੀਂ

ਅਮਰੀਕਾ ਦੇ ਜ਼ਿਆਦਾਤਰ ਵਾਸੀ ਟਰੰਪ ‘ਤੇ ਮਹਾਦੋਸ਼ ਚਲਾਉਣ ਦੇ ਪੱਖ ‘ਚ ਨਹੀਂ

Read Full Article
    ‘ਭਾਰਤੀ ਸੰਵਿਧਾਨ ‘ਚ ਘੱਟ ਗਿਣਤੀਆਂ ਲਈ ਸਾਰੇ ਅਧਿਕਾਰ ਸਥਾਪਿਤ’

‘ਭਾਰਤੀ ਸੰਵਿਧਾਨ ‘ਚ ਘੱਟ ਗਿਣਤੀਆਂ ਲਈ ਸਾਰੇ ਅਧਿਕਾਰ ਸਥਾਪਿਤ’

Read Full Article