ਦੁਨੀਆਂ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਬਣਿਆ ਲਾਹੌਰ

271
Share

-ਦਿੱਲੀ ਦੂਜੇ ਨੰਬਰ ’ਤੇ
ਲਾਹੌਰ, 25 ਨਵੰਬਰ (ਪੰਜਾਬ ਮੇਲ)-ਪਾਕਿਸਤਾਨ ਦੀ ਸਭਿਆਚਾਰਕ ਰਾਜਧਾਨੀ ਲਾਹੌਰ ਦੇ ਉਤੇ ਧੁੰਦ ਦੇ ਸੰਘਣੇ ਬੱਦਲ ਛਾ ਗਏ ਹਨ ਤੇ ਇਸ ਦੇ ਨਾਲ ਹੀ ਇਹ ਦੁਨੀਆਂ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਬਣ ਗਿਆ। ਇਕ ਸਵਿੱਸ ਹਵਾ ਗੁਣਵੱਤਾ ਨਿਗਰਾਨ ਕੰਪਨੀ ਨੇ ਇਹ ਜਾਣਕਾਰੀ ਦਿੱਤੀ। ‘ਆਈ.ਕਿਊ.ਏਅਰ’ ਨੇ ਕਿਹਾ ਕਿ ਲਾਹੌਰ ਪ੍ਰਦੂਸ਼ਿਤ ਸ਼ਹਿਰਾਂ ਦੀ ਉਸ ਦੀ ਸੂਚੀ ਵਿਚ ਸਭ ਤੋਂ ਉੱਪਰ ਹੈ ਤੇ ਅਮਰੀਕੀ ਪੈਮਾਨੇ ਮੁਤਾਬਕ ਲਾਹੌਰ ਦਾ ਹਵਾ ਗੁਣਵੱਤਾ ਇੰਡੈਕਸ (ਏ.ਕਿਊ.ਆਈ.) 203 ਰਿਹਾ, ਜਦਕਿ ਦਿੱਲੀ ਦੂਜੇ ਨੰਬਰ ਉਤੇ ਹੈ। ਉੱਥੇ ਦਾ ਏ.ਕਿਊ.ਆਈ. 183 ਦਰਜ ਕੀਤਾ ਗਿਆ ਹੈ। ਕੰਪਨੀ ਅਨੁਸਾਰ ਢਾਕਾ (ਬੰਗਲਾਦੇਸ਼) 169 ਏ.ਕਿਊ.ਆਈ. ਨਾਲ ਤੀਜੇ ਨੰਬਰ ਉਤੇ ਹੈ ਤੇ ਕੋਲਕਾਤਾ 168 ਨਾਲ ਸੂਚੀ ’ਚ ਚੌਥੇ ਨੰਬਰ ਉਤੇ ਹੈ। ਇਕ ਦਿਨ ਪਹਿਲਾਂ ਲਾਹੌਰ ਤੀਜੇ ਨੰਬਰ ਉਤੇ ਸੀ। ਲਾਹੌਰ ਨੂੰ ਕਦੇ ਬਾਗ਼ਾਂ ਦਾ ਸ਼ਹਿਰ ਕਿਹਾ ਜਾਂਦਾ ਸੀ ਤੇ 16ਵੀਂ ਤੋਂ 19ਵੀਂ ਸਦੀ ਦੌਰਾਨ ਮੁਗ਼ਲ ਕਾਲ ਦੌਰਾਨ ਇਥੇ ਵੱਡੀ ਗਿਣਤੀ ’ਚ ਬਾਗ਼ ਸਨ।

Share