PUNJABMAILUSA.COM

ਦੀਵਾਲੀ ਤੋਂ ਪਹਿਲਾਂ ਕਰੋੜਾਂ ਦਾ ਜੂਆ ਖੇਡਦੇ ਸੈਂਕੜੇ ਲੋਕ ਗ੍ਰਿਫਤਾਰ

ਦੀਵਾਲੀ ਤੋਂ ਪਹਿਲਾਂ ਕਰੋੜਾਂ ਦਾ ਜੂਆ ਖੇਡਦੇ ਸੈਂਕੜੇ ਲੋਕ ਗ੍ਰਿਫਤਾਰ

ਦੀਵਾਲੀ ਤੋਂ ਪਹਿਲਾਂ ਕਰੋੜਾਂ ਦਾ ਜੂਆ ਖੇਡਦੇ ਸੈਂਕੜੇ ਲੋਕ ਗ੍ਰਿਫਤਾਰ
November 06
16:50 2018

ਨਵੀਂ ਦਿੱਲੀ, 6 ਨਵੰਬਰ (ਪੰਜਾਬ ਮੇਲ)- ਦਿੱਲੀ ਪੁਲਿਸ ਨੇ ਰਾਜੌਰੀ ਗਾਰਡਨ ਦੇ ਵਿਸ਼ਾਲ ਇਨਕਲੇਵ ਦੀ ਇਕ ਬਿਲਡਿੰਗ ਦੀ ਬੇਸਮੈਂਟ ‘ਚ ਅੱਧੀ ਰਾਤ ਨੂੰ ਛਾਪਾ ਮਾਰ ਕੇ 100 ਤੋਂ ਜ਼ਿਆਦਾ ਲੋਕਾਂ ਨੂੰ ਜੂਆ ਖੇਡਣ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਹੈ। ਇਸ ਬੇਸਮੈਂਟ ‘ਚ ਦੀਵਾਲੀ ਮੌਕੇ ਖਾਸਤੌਰ ‘ਤੇ ਜੂਆ ਪਾਰਟੀ ਰੱਖੀ ਗਈ ਸੀ। ਇਸ ਜੂਆ ਪਾਰਟੀ ਦਾ ਉਦਘਾਟਨ ਪ੍ਰਸ਼ਾਂਤ ਵਿਹਾਰ ਇਲਾਕੇ ਦੇ ਇਕ ਐੈਲਾਨ ਕੀਤੇ ਦੋਸ਼ੀ ਬੀਜੇਂਦਰ ਗੋਇਲ ਨੇ ਕੀਤਾ। ਇਸ ਪਾਰਟੀ ‘ਚ ਆਉਣ ਵਾਲੇ ਲਈ ਬਕਾਇਦਾ ਐਂਟਰੀ ਫੀਸ ਵੀ ਰੱਖੀ ਗਈ ਸੀ।
ਦਰਅਸਲ ਧਨਤੇਰਸ ਦੀ ਰਾਤ ਇਸ ਜੂਆ ਪਾਰਟੀ ਲਈ ਰਾਜੌਰੀ ਥਾਣੇ ਤੋਂ ਤਕਰੀਬਨ 20 ਕਦਮ ਦੀ ਦੂਰੀ ‘ਤੇ ਇਮਾਰਤ ਦਾ ਇਹ ਬੇਸਮੈਂਟ ਕਰਾਏ ‘ਤੇ ਲਿਆ ਗਿਆ ਸੀ। ਪੁਲਿਸ ਨੂੰ ਇਸ ਰੈਕਟ ਦੀ ਜਾਣਕਾਰੀ ਮਿਲੀ, ਜਿਸ ਤੋਂ ਬਾਅਦ ਬਿਨ੍ਹਾਂ ਸਮਾਂ ਗਵਾਏ ਪੁਲਿਸ ਨੇ ਬਿਲਡਿੰਗ ਦੀ ਬੇਸਮੈਂਟ ‘ਚ ਰੇਡ ਕਰ ਦਿੱਤੀ। ਪੱਛਮੀ ਦਿੱਲੀ ਦੀ ਡੀ. ਸੀ. ਪੀ. ਮੋਨੀਕਾ ਭਾਰਦਵਾਜ ਨੇ ਦੱਸਿਆ ਕਿ ਦੀਵਾਲੀ ਦੇ ਮੱਦੇਨਜ਼ਰ ਉਹ ਜੂਏ ਤੇ ਪਟਾਕਿਆਂ ਦੀ ਵਿਕਰੀ ‘ਤੇ ਨਜ਼ਰ ਰੱਖ ਰਹੇ ਸੀ। ਉਸੇ ਦੌਰਾਨ ਪੁਲਿਸ ਨੂੰ ਸੂਚਨਾ ਮਿਲੀ ਕਿ ਇਕ ਸਥਾਨ ‘ਤੇ ਜੂਆ ਖਿਡਾਇਆ ਜਾ ਰਿਹਾ ਹੈ। ਜਿਸ ਦੌਰਾਨ ਪੁਲਸ ਨੇ ਉਕਤ ਸਥਾਨ ‘ਤੇ ਜਾ ਕੇ ਛਾਪੇਮਾਰੀ ਕੀਤੀ, ਜਿਸ ਦੌਰਾਨ ਪੁਲਿਸ ਨੂੰ 22 ਲੱਖ ਰੁਪਏ ਨਕਦ ਤੇ 1 ਕਰੋੜ 87 ਲੱਖ ਰੁਪਏ ਦੇ ਟੋਕਨ ਮਿਲੇ ਹਨ।
ਦਰਅਸਲ ਰਾਤ ਭਰ ਇਸ ਬੇਸਮੈਂਟ ‘ਚ ਤਾਸ਼ ਦੇ ਪੱੱਤਿਆਂ ‘ਤੇ ਲੱਖਾਂ ਰੁਪਿਆਂ ਦੀਆਂ ਬਾਜ਼ੀਆਂ ਲਗਾਇਆਂ ਜਾ ਰਹੀਆਂ ਸਨ। ਜੂਆ ਪਾਰਟੀ ‘ਚ ਐਂਟਰੀ ਕਰਨ ਤੋਂ ਬਾਅਦ ਪਹਿਲਾਂ ਕੈਸ਼ ਦੇ ਬਦਲੇ ਉਨ੍ਹੀਂ ਹੀ ਕੀਮਤ ਦੇ ਟੋਕਨ ਖਰੀਦੇ ਜਾਂਦੇ ਸਨ ਤੇ ਫਿਰ ਟੋਕਨ ਦੇ ਜ਼ਰੀਏ ਲੋਕ ਤਾਸ਼ ਦੇ ਪੱਤਿਆਂ ਨਾਲ ਜੂਆ ਖੇਡ ਰਹੇ ਸਨ। ਦੋਸ਼ੀ ਬੀਜੇਂਦਰ ਗੋਇਲ ਹਰ ਰੋਜ਼ ਇਸ ਤਰ੍ਹਾਂ ਦੀਆਂ ਜੂਆ ਪਾਰਟੀਆਂ ਜਗ੍ਹਾ-ਜਗ੍ਹਾ ਸੰਗਠਿਤ ਕਰਦਾ ਸੀ ਪਰ ਦੀਵਾਲੀ ਮੌਕੇ ਇਹ ਖਾਸ ਤੌਰ ‘ਤੇ ਜੂਆ ਪਾਰਟੀ ਰੱਖੀ ਗਈ ਸੀ। ਜਿਸ ‘ਚ ਸ਼ਰਾਬ, ਹੁੱਕੇ ਤੋਂ ਲੈ ਕੇ ਖਾਣ-ਪੀਣ ਤੇ ਡਾਂਸ ਦਾ ਇੰਤਜ਼ਾਮ ਸੀ। ਪੁਲਿਸ ਇਸ ਬਿਲਡਿੰਗ ਦੇ ਮਾਲਕ ਦੀ ਵੀ ਤਲਾਸ਼ ਕਰ ਰਹੀ ਹੈ।

About Author

Punjab Mail USA

Punjab Mail USA

Related Articles

ads

Latest Category Posts

    ਪੰਜਾਬ ‘ਚ ਲੋਕ ਸਭਾ ਚੋਣ ਲਈ ਸਿਆਸੀ ਹਲਚਲ ਸ਼ੁਰੂ

ਪੰਜਾਬ ‘ਚ ਲੋਕ ਸਭਾ ਚੋਣ ਲਈ ਸਿਆਸੀ ਹਲਚਲ ਸ਼ੁਰੂ

Read Full Article
    ਅਮਰੀਕੀ ਸੈਨੇਟਰ ਕਮਲਾ ਹੈਰਿਸ ਵੱਲੋਂ ਰਾਸ਼ਟਰਪਤੀ ਚੋਣ ਲੜਨ ਦਾ ਐਲਾਨ

ਅਮਰੀਕੀ ਸੈਨੇਟਰ ਕਮਲਾ ਹੈਰਿਸ ਵੱਲੋਂ ਰਾਸ਼ਟਰਪਤੀ ਚੋਣ ਲੜਨ ਦਾ ਐਲਾਨ

Read Full Article
    ਜੈਕੀ ਰਾਮ ਦੀ ਭਰ ਜਵਾਨੀ ‘ਚ ਹੋਈ ਮੌਤ

ਜੈਕੀ ਰਾਮ ਦੀ ਭਰ ਜਵਾਨੀ ‘ਚ ਹੋਈ ਮੌਤ

Read Full Article
    ਭਾਈ ਸ਼ਿੰਦਰਪਾਲ ਸਿੰਘ ਦੀ ਮ੍ਰਿਤਕ ਦੇਹ ਡੈਲਟਾ ਨਹਿਰ ‘ਚੋਂ ਮਿਲੀ

ਭਾਈ ਸ਼ਿੰਦਰਪਾਲ ਸਿੰਘ ਦੀ ਮ੍ਰਿਤਕ ਦੇਹ ਡੈਲਟਾ ਨਹਿਰ ‘ਚੋਂ ਮਿਲੀ

Read Full Article
    ਗੁਰਦੁਆਰਾ ਸੈਨਹੋਜ਼ੇ ਵਿਖੇ ਚਰਨਜੀਤ ਸਿੰਘ ਪੰਨੂ ਦਾ ‘ਮਿੱਟੀ ਦੀ ਮਹਿਕ’ ਪਾਕਿਸਤਾਨ ਸਫ਼ਰਨਾਮਾ ਲੋਕ ਅਰਪਣ

ਗੁਰਦੁਆਰਾ ਸੈਨਹੋਜ਼ੇ ਵਿਖੇ ਚਰਨਜੀਤ ਸਿੰਘ ਪੰਨੂ ਦਾ ‘ਮਿੱਟੀ ਦੀ ਮਹਿਕ’ ਪਾਕਿਸਤਾਨ ਸਫ਼ਰਨਾਮਾ ਲੋਕ ਅਰਪਣ

Read Full Article
    ਟਰੰਪ ਨੇ 8,158 ਵਾਰ ਝੂਠੇ ਜਾਂ ਗੁਮਰਾਹ ਕਰਨ ਵਾਲੇ ਕੀਤੇ ਦਾਅਵੇ

ਟਰੰਪ ਨੇ 8,158 ਵਾਰ ਝੂਠੇ ਜਾਂ ਗੁਮਰਾਹ ਕਰਨ ਵਾਲੇ ਕੀਤੇ ਦਾਅਵੇ

Read Full Article
    ਸ਼ਟਡਾਊਨ ਕਾਰਨ ਅਮਰੀਕੀ ਫੌਜੀਆਂ ਨੂੰ ਕਰਨਾ ਪੈ ਰਿਹੈ ਬਿਨਾਂ ਤਨਖਾਹ ਦੇ ਕੰਮ

ਸ਼ਟਡਾਊਨ ਕਾਰਨ ਅਮਰੀਕੀ ਫੌਜੀਆਂ ਨੂੰ ਕਰਨਾ ਪੈ ਰਿਹੈ ਬਿਨਾਂ ਤਨਖਾਹ ਦੇ ਕੰਮ

Read Full Article
    ਡੈਮੋਕ੍ਰੇਟ ਸੰਸਦ ਮੈਂਬਰਾਂ ਵੱਲੋਂ ਟਰੰਪ ਦਾ ਬਜਟ ਸੰਕਟ ਅਤੇ ਸ਼ੱਟਡਾਊਨ ਖਤਮ ਕਰਨ ਦਾ ਪ੍ਰਸਤਾਵ ਸਿਰੇ ਤੋਂ ਖਾਰਿਜ

ਡੈਮੋਕ੍ਰੇਟ ਸੰਸਦ ਮੈਂਬਰਾਂ ਵੱਲੋਂ ਟਰੰਪ ਦਾ ਬਜਟ ਸੰਕਟ ਅਤੇ ਸ਼ੱਟਡਾਊਨ ਖਤਮ ਕਰਨ ਦਾ ਪ੍ਰਸਤਾਵ ਸਿਰੇ ਤੋਂ ਖਾਰਿਜ

Read Full Article
    ਸ਼ੱਟਡਾਊਨ ਦੌਰਾਨ ਸਿੱਖ ਭਾਈਚਾਰੇ ਨੇ ਲਾਇਆ ਅਮਰੀਕੀ ਮੁਲਾਜ਼ਮਾਂ ਲਈ ਲੰਗਰ

ਸ਼ੱਟਡਾਊਨ ਦੌਰਾਨ ਸਿੱਖ ਭਾਈਚਾਰੇ ਨੇ ਲਾਇਆ ਅਮਰੀਕੀ ਮੁਲਾਜ਼ਮਾਂ ਲਈ ਲੰਗਰ

Read Full Article
    ਅਮਰੀਕਾ ਵਿਚ 18 ਤੋਂ 37 ਸਾਲ ਤੱਕ ਦੇ 62 ਫ਼ੀਸਦੀ ਨੌਜਵਾਨਾਂ ਨੂੰ ਟਰੰਪ ਦਾ ਕੰਮ ਬਿਲਕੁਲ ਨਹੀਂ ਪਸੰਦ

ਅਮਰੀਕਾ ਵਿਚ 18 ਤੋਂ 37 ਸਾਲ ਤੱਕ ਦੇ 62 ਫ਼ੀਸਦੀ ਨੌਜਵਾਨਾਂ ਨੂੰ ਟਰੰਪ ਦਾ ਕੰਮ ਬਿਲਕੁਲ ਨਹੀਂ ਪਸੰਦ

Read Full Article
    ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

Read Full Article
    ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

Read Full Article
    ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

Read Full Article
    ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

Read Full Article
    H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

Read Full Article