PUNJABMAILUSA.COM

ਦੀਪ ਰਾਏ ‘ਤੇ ਹਮਲਾ ਕਰਨ ਵਾਲੇ ਦੀ ਜਾਣਕਾਰੀ ਦੇਣ ਵਾਲੇ ਨੂੰ ਪੁਲਿਸ ਦੇਵੇਗੀ ਇਨਾਮ

ਦੀਪ ਰਾਏ ‘ਤੇ ਹਮਲਾ ਕਰਨ ਵਾਲੇ ਦੀ ਜਾਣਕਾਰੀ ਦੇਣ ਵਾਲੇ ਨੂੰ ਪੁਲਿਸ ਦੇਵੇਗੀ ਇਨਾਮ

ਦੀਪ ਰਾਏ ‘ਤੇ ਹਮਲਾ ਕਰਨ ਵਾਲੇ ਦੀ ਜਾਣਕਾਰੀ ਦੇਣ ਵਾਲੇ ਨੂੰ ਪੁਲਿਸ ਦੇਵੇਗੀ ਇਨਾਮ
March 15
10:07 2017

19ਵਾਸ਼ਿੰਗਟਨ, 15 ਮਾਰਚ (ਪੰਜਾਬ ਮੇਲ)- ਅਮਰੀਕਾ ਦੇ ਕੈਂਟ ‘ਚ 3 ਮਾਰਚ ਨੂੰ ਸਿੱਖ ਨੌਜਵਾਨ ਦੀਪ ਰਾਏ ਨੂੰ ਘਰ ਬਾਹਰ ਗੋਲੀ ਮਾਰ ਕੇ ਜ਼ਖ਼ਮੀ ਕਰਨ ਵਾਲੇ ਹਮਲਾਵਰ ਬਾਰੇ ਜਾਣਕਾਰੀ ਦੇਣ ਵਾਲੇ ਨੂੰ 6 ਹਜ਼ਾਰ ਡਾਲਰ ਇਨਾਮ ਵਜੋਂ ਦੇਣ ਦਾ ਐਲਾਨ ਕੀਤਾ ਗਿਆ ਹੈ। ਕੈਂਟ ਪੁਲਿਸ ਦੇ ਮੁਖੀ ਕੇਨ ਥੌਮਸ ਨੇ ਪੱਤਰਕਾਰਾਂ ਨੂੰ ਦੱਸਿਆ, ‘ਪੀੜਤ ਵੱਲੋਂ ਦਿੱਤੀ ਜਾਣਕਾਰੀ ਸੰਕੇਤ ਦਿੰਦੀ ਹੈ ਕਿ ਉਸ ਨੂੰ ਨਸਲੀ ਕਾਰਨ ਕਰ ਕੇ ਨਿਸ਼ਾਨਾ ਬਣਾਇਆ ਗਿਆ ਹੈ। ਪਰ ਨਫ਼ਰਤੀ ਕਾਰਵਾਈਆਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ।’
ਪੁਲਿਸ ਨੇ ਹਮਲਾਵਰ ਦਾ ਸਕੈੱਚ ਜਾਰੀ ਕਰ ਦਿੱਤਾ ਹੈ। ਸ਼੍ਰੀ ਥੌਮਸ ਨੇ ਦੱਸਿਆ ਕਿ ਗੋਲੀ ਮਾਰਨ ਵਾਲਾ 6 ਫੁੱਟ ਲੰਬਾ, ਸਧਾਰਨ ਡੀਲ-ਡੌਲ ਵਾਲਾ ਅਤੇ 35-40 ਸਾਲ ਉਮਰ ਦਾ ਸੀ। ਹਮਲੇ ਵਾਲੇ ਦਿਨ ਉਸ ਨੇ ਕਾਲੇ ਰੰਗ ਦੀ ਟੋਪੀ ਵਾਲੀ ਜਰਸੀ ਪਾਈ ਸੀ ਤੇ ਉਸ ਨੇ ਮੂੰਹ ‘ਤੇ ਮਾਸਕ ਪਾਇਆ ਸੀ। ਇਸ ਘਟਨਾ ਦੀ ਕੈਂਟ ਪੁਲਿਸ ਅਤੇ ਐੱਫ.ਬੀ.ਆਈ. ਵੱਲੋਂ ਨਫ਼ਰਤੀ ਅਪਰਾਧ ਵਜੋਂ ਪੜਤਾਲ ਕੀਤੀ ਜਾ ਰਹੀ ਹੈ। ਹਾਲੇ ਤੱਕ ਹਮਲਾਵਰ ਬਾਰੇ ਕੋਈ ਸੁਰਾਗ ਨਾਮ ਮਿਲਣ ਕਾਰਨ ਅਧਿਕਾਰੀਆਂ ਨੇ ਉਸ ਬਾਰੇ ਜਾਣਕਾਰੀ ਦੇਣ ਵਾਲੇ ਨੂੰ 6 ਹਜ਼ਾਰ ਅਮਰੀਕੀ ਡਾਲਰ ਇਨਾਮ ਵਜੋਂ ਦੇਣ ਦਾ ਐਲਾਨ ਕੀਤਾ ਹੈ। ਸ਼੍ਰੀ ਥੌਮਸ ਨੇ ਦੱਸਿਆ, ‘ਕੈਂਟ ਪੁਲਿਸ ਵਿਭਾਗ ਭਾਈਚਾਰੇ ‘ਚ ਕੋਈ ਵੀ ਹਿੰਸਕ ਕਾਰਵਾਈ ਬਾਰੇ ਚਿੰਤਤ ਹੈ। ਇਸ ਅਪਰਾਧਕ ਘਟਨਾ ਦੇ ਹਾਲਾਤਾਂ ਬਾਰੇ ਗੰਭੀਰਤਾ ਅਤੇ ਮੁਕੰਮਲ ਪੜਤਾਲ ਕਰਨ ਦੀ ਲੋੜ ਹੈ।’
ਉਨ੍ਹਾਂ ਦੱਸਿਆ ਕਿ ਪੜਤਾਲ ਹਾਲੇ ਮੁਢਲੇ ਪੱਧਰ ਉਤੇ ਹੈ ਅਤੇ ਹਾਲੇ ਵੀ ਅਸਲ ਹਾਲਾਤ ਬਾਰੇ ਸਮਝਣ ਦਾ ਯਤਨ ਕੀਤਾ ਜਾ ਰਿਹਾ ਹੈ। ਉਸ (ਰਾਏ) ਨੇ ਦਸਤਾਰ ਸਜਾਈ ਹੋਈ ਸੀ। ਮੌਜੂਦਾ ਭੜਕਾਹਟ ਵਾਲੀ ਸਥਿਤੀ ਕਾਰਨ ਮੰਨਿਆ ਜਾ ਰਿਹਾ ਹੈ ਕਿ ਉਸ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਕੈਂਟ ਪੁਲਿਸ ਭਾਈਚਾਰੇ ਦੇ ਮੈਂਬਰਾਂ ਦੀ ਸੁਰੱਖਿਆ ਲਈ ਵਚਨਬੱਧ ਹੈ। ਖ਼ਾਸ ਤੌਰ ‘ਤੇ ਜਦੋਂ ਉਨ੍ਹਾਂ ਨੂੰ ਨਸਲ, ਲਿੰਗ, ਮੂਲ ਅਤੇ ਰਾਸ਼ਟਰੀਅਤਾ ਕਾਰਨ ਨਿਸ਼ਾਨਾ ਬਣਾਇਆ ਜਾ ਰਿਹਾ ਹੋਵੇ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਅਮਰੀਕਾ ਚ ਭਾਰਤਵੰਸ਼ੀ ਡਾਕਟਰ ‘ਤੇ ਹੈਲਥ ਕੇਅਰ ਫਰਾਡ ਦੇ ਮਾਮਲੇ ‘ਚ ਦੋਸ਼ ਤੈਅ

ਅਮਰੀਕਾ ਚ ਭਾਰਤਵੰਸ਼ੀ ਡਾਕਟਰ ‘ਤੇ ਹੈਲਥ ਕੇਅਰ ਫਰਾਡ ਦੇ ਮਾਮਲੇ ‘ਚ ਦੋਸ਼ ਤੈਅ

Read Full Article
    ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਕੈਲੇਫੋਰਨੀਆ ‘ਚ ਮਿਲੀ ਵੱਡੀ ਰਾਹਤ

ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਕੈਲੇਫੋਰਨੀਆ ‘ਚ ਮਿਲੀ ਵੱਡੀ ਰਾਹਤ

Read Full Article
    ਮੁਕੇਸ਼ ਅੰਬਾਨੀ ਸਣੇ 100 ਪ੍ਰਭਾਵਸ਼ਾਲੀ ਲੋਕਾਂ ਦੀ ਲਿਸਟ ਵਿਚ 3 ਭਾਰਤੀ

ਮੁਕੇਸ਼ ਅੰਬਾਨੀ ਸਣੇ 100 ਪ੍ਰਭਾਵਸ਼ਾਲੀ ਲੋਕਾਂ ਦੀ ਲਿਸਟ ਵਿਚ 3 ਭਾਰਤੀ

Read Full Article
    ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਦਿਵਸ ਦੀਆਂ ਪਾਕਿਸਤਾਨ ‘ਚ ਜ਼ੋਰਦਾਰ ਤਿਆਰੀਆਂ

ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਦਿਵਸ ਦੀਆਂ ਪਾਕਿਸਤਾਨ ‘ਚ ਜ਼ੋਰਦਾਰ ਤਿਆਰੀਆਂ

Read Full Article
    ਪ੍ਰਵਾਸੀ ਸਿੱਖਾਂ ਦਾ ਨਨਕਾਣਾ ਸਾਹਿਬ ਵਿਖੇ ਗੁਰਪੁਰਬ ‘ਤੇ ਹੋਵੇਗਾ ਭਰਵਾਂ ਸੁਆਗਤ ਗਵਰਨਰ ਪੰਜਾਬ

ਪ੍ਰਵਾਸੀ ਸਿੱਖਾਂ ਦਾ ਨਨਕਾਣਾ ਸਾਹਿਬ ਵਿਖੇ ਗੁਰਪੁਰਬ ‘ਤੇ ਹੋਵੇਗਾ ਭਰਵਾਂ ਸੁਆਗਤ ਗਵਰਨਰ ਪੰਜਾਬ

Read Full Article
    ਗੁਰਜਤਿੰਦਰ ਰੰਧਾਵਾ ਨੂੰ ਕੈਲੀਫੋਰਨੀਆ ਸੈਕਟਰੀ ਆਫ ਸਟੇਟ ਦਾ ਐਡਵਾਈਜ਼ਰੀ ਬੋਰਡ ਮੈਂਬਰ ਕੀਤਾ ਗਿਆ ਨਿਯੁਕਤ

ਗੁਰਜਤਿੰਦਰ ਰੰਧਾਵਾ ਨੂੰ ਕੈਲੀਫੋਰਨੀਆ ਸੈਕਟਰੀ ਆਫ ਸਟੇਟ ਦਾ ਐਡਵਾਈਜ਼ਰੀ ਬੋਰਡ ਮੈਂਬਰ ਕੀਤਾ ਗਿਆ ਨਿਯੁਕਤ

Read Full Article
    ਰਿਚਮੰਡ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ ਵਿਸਾਖੀ ਮੇਲਾ

ਰਿਚਮੰਡ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ ਵਿਸਾਖੀ ਮੇਲਾ

Read Full Article
    ਪੰਜਾਬੀ ਮੀਡੀਆ ਨੂੰ ਨਿਰਪੱਖ ਤੇ ਪਾਰਦਰਸ਼ੀ ਹੋ ਕੇ ਤਕੜਾ ਹੋਣ ਲਈ ਜ਼ੋਰ

ਪੰਜਾਬੀ ਮੀਡੀਆ ਨੂੰ ਨਿਰਪੱਖ ਤੇ ਪਾਰਦਰਸ਼ੀ ਹੋ ਕੇ ਤਕੜਾ ਹੋਣ ਲਈ ਜ਼ੋਰ

Read Full Article
    ਭਾਰਤੀ ਦੂਤਾਵਾਸ ਵੱਲੋਂ ਭਾਰਤੀ ਵਿਦਿਆਰਥੀਆਂ ਨੂੰ ਅਮਰੀਕੀ ਯੂਨੀਵਰਸਿਟੀਆਂ ਬਾਰੇ ਪੜਤਾਲ ਕਰਨ ਦੀ ਸਲਾਹ

ਭਾਰਤੀ ਦੂਤਾਵਾਸ ਵੱਲੋਂ ਭਾਰਤੀ ਵਿਦਿਆਰਥੀਆਂ ਨੂੰ ਅਮਰੀਕੀ ਯੂਨੀਵਰਸਿਟੀਆਂ ਬਾਰੇ ਪੜਤਾਲ ਕਰਨ ਦੀ ਸਲਾਹ

Read Full Article
    ਪੰਜਾਬੀ ਨੇ ਧੋਖਾਧੜੀ ਨਾਲ ਅਮਰੀਕੀ ਨਾਗਰਿਕਤਾ ਹਾਸਲ ਕਰਨ ਦੇ ਯਤਨਾਂ ਦੇ ਦੋਸ਼ ਸਵੀਕਾਰੇ

ਪੰਜਾਬੀ ਨੇ ਧੋਖਾਧੜੀ ਨਾਲ ਅਮਰੀਕੀ ਨਾਗਰਿਕਤਾ ਹਾਸਲ ਕਰਨ ਦੇ ਯਤਨਾਂ ਦੇ ਦੋਸ਼ ਸਵੀਕਾਰੇ

Read Full Article
    ਟਰੰਪ ਵੱਲੋਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ‘ਸੈਂਚੁਰੀ ਸਿਟੀਜ਼’ ਭੇਜਣ ਬਾਰੇ ਗੰਭੀਰਤਾ ਨਾਲ ਵਿਚਾਰਾਂ

ਟਰੰਪ ਵੱਲੋਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ‘ਸੈਂਚੁਰੀ ਸਿਟੀਜ਼’ ਭੇਜਣ ਬਾਰੇ ਗੰਭੀਰਤਾ ਨਾਲ ਵਿਚਾਰਾਂ

Read Full Article
    ਆਈਐਸ ਯੂਰਪ ਵਿਚ  ਖਤਰਨਾਕ ਹਮਲੇ ਕਰਨ ਦੀ ਤਿਆਰੀ ਵਿਚ

ਆਈਐਸ ਯੂਰਪ ਵਿਚ ਖਤਰਨਾਕ ਹਮਲੇ ਕਰਨ ਦੀ ਤਿਆਰੀ ਵਿਚ

Read Full Article
    ਗੈਰਕਾਨੂੰਨੀ ਸ਼ਰਨਾਰਥੀਆਂ ਨੂੰ ‘ਸੈਂਚੁਰੀ ਸਿਟੀਜ਼’ ਵਿੱਚ ਭੇਜਣ ਬਾਰੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਟਰੰਪ ਸਰਕਾਰ

ਗੈਰਕਾਨੂੰਨੀ ਸ਼ਰਨਾਰਥੀਆਂ ਨੂੰ ‘ਸੈਂਚੁਰੀ ਸਿਟੀਜ਼’ ਵਿੱਚ ਭੇਜਣ ਬਾਰੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਟਰੰਪ ਸਰਕਾਰ

Read Full Article
    ਟਰੰਪ ਸ਼ਰਨਾਰਥੀਆਂ ਨੂੰ ‘ਸੈਂਚੁਰੀ ਸਿਟੀਜ਼’ ਵਿਚ ਭੇਜਣ ‘ਤੇ ਕਰ ਰਹੇ ਹਨ ਗੰਭੀਰਤਾ ਨਾਲ ਵਿਚਾਰ

ਟਰੰਪ ਸ਼ਰਨਾਰਥੀਆਂ ਨੂੰ ‘ਸੈਂਚੁਰੀ ਸਿਟੀਜ਼’ ਵਿਚ ਭੇਜਣ ‘ਤੇ ਕਰ ਰਹੇ ਹਨ ਗੰਭੀਰਤਾ ਨਾਲ ਵਿਚਾਰ

Read Full Article
    ਬ੍ਰਿਟਿਸ਼ ਕਾਮੇਡੀਅਨ ਇਆਨ ਕੋਗਨਿਟੋ ਦਾ ਸਟੇਜ ਪਰਫਾਰਮੈਂਸ ਦੌਰਾਨ ਦਿਹਾਂਤ

ਬ੍ਰਿਟਿਸ਼ ਕਾਮੇਡੀਅਨ ਇਆਨ ਕੋਗਨਿਟੋ ਦਾ ਸਟੇਜ ਪਰਫਾਰਮੈਂਸ ਦੌਰਾਨ ਦਿਹਾਂਤ

Read Full Article