ਦਿੱਲੀ ਹਾਈਕੋਰਟ ਵੱਲੋਂ ਫੋਰਟਿਸ ਤੇ ਰੈਲੀਗੇਅਰ ਟ੍ਰੇਡਮਾਰਕ ਵੇਚਣ ਬਾਰੇ ਸਿੰਘ ਭਰਾਵਾਂ ਤੋਂ ਜਵਾਬਤਲਬੀ

164
Share

ਨਵੀਂ ਦਿੱਲੀ, 29 ਜੂਨ (ਪੰਜਾਬ ਮੇਲ)- ਦਿੱਲੀ ਹਾਈ ਕੋਰਟ ਨੇ ਰੈਨਬੈਕਸੀ ਦੇ ਸਾਬਕਾ ਪ੍ਰਮੋਟਰ ਮਲਵਿੰਦਰ ਸਿੰਘ ਅਤੇ ਸ਼ਿਵਿੰਦਰ ਸਿੰਘ ਤੋਂ ਫੋਰਟਿਸ ਹੈਲਥਕੇਅਰ ਅਤੇ ਰੈਲੀਗੇਅਰ ਟ੍ਰੇਡਮਾਰਕ ਵੇਚਣ ਦੀ ਦਾਇਚੀ ਸਾਂਕਿਓ ਦੀ ਪਟੀਸ਼ਨ ‘ਤੇ ਜਵਾਬ ਦੇਣ ਨੂੰ ਕਿਹਾ ਹੈ। ਜਾਪਾਨ ਦੀ ਦਾਇਚੀ ਇਸ ਰਾਹੀਂ ਆਪਣੀ ਬਕਾਇਆ ਰਕਮ ਨੂੰ ਚਾਹੁੰਦੀ ਹੈ। ਹਾਈ ਕੋਰਟ ਨੇ 28 ਜੁਲਾਈ ਤੱਕ ਰੈਲੀਗੇਅਰ ਟ੍ਰੇਡਮਾਰਕ ਮਾਮਲੇ ‘ਤੇ ਸਥਿਤੀ ਬਣਾਏ ਰੱਖਣ ਦੇ ਨਿਰਦੇਸ਼ ਦਿੱਤੇ ਹਨ।
ਜਾਪਾਨ ਦੀ ਦਵਾਈ ਕੰਪਨੀ ਦਾਇਚੀ ਨੇ ਹਾਈ ਕੋਰਟ ਵਿਚ ਸਿੰਗਾਪੁਰ ਦੀ ਇੱਕ ਵਿਚੋਲਗੀ ਅਦਾਲਤ ਦੇ ਉਸ ਦੇ ਪੱਖ ਵਿਚ ਆਏ 3500 ਕਰੋੜ ਦੇ ਭੁਗਤਾਨ ਦੇ ਫੈਸਲੇ ਨੂੰ ਲਾਗੂ ਕਰਵਾਉਣ ਲਈ ਪਟੀਸ਼ਨ ਦਾਇਰ ਕੀਤੀ ਸੀ। ਜਸਟਿਸ ਰੇਖਾ ਪੱਲੀ ਨੇ ਵੀਡੀਓ ਰਾਹੀਂ ਇਸ ਦੀ ਸੁਣਵਾਈ ਕੀਤੀ। ਉਨ੍ਹਾਂ ਨੇ ਸਿੰਘ ਭਰਾਵਾਂ ਅਤੇ ਹੋਰਾਂ ਨੂੰ ਨੋਟਿਸ ਜਾਰੀ ਕਰ ਕੇ ਦਾਇਚੀ ਦੀ ਪਟੀਸ਼ਨ ਦਾ ਜਵਾਬ ਮੰਗਿਆ ਅਤੇ ਮੈਸਰਜ਼ ਏਲਾਈਵ ਇਨਫੋਟੈਕ ਪ੍ਰਾਈਵੇਟ ਲਿਮਟਿਡ ‘ਤੇ ਰੈਲੀਗੇਅਰ ਦੇ ਟ੍ਰੇਡਮਾਰਕ ‘ਚ ਕਿਸੇ ਤੀਜੇ ਨੂੰ ਧਿਰ ਬਣਾਉਣ, ਏਲਿਵ ਇਨਫੋਟੈੱਕ ਵਿਚ ਆਰ.ਐੱਚ.ਸੀ. ਹੋਲਡਿੰਗਜ਼ ਪ੍ਰਾਈਵੇਟ ਦੀ ਸ਼ੇਅਰ ਹੋਲਡਰ ‘ਤੇ ਕਬਜ਼ਾ ਕਰਨ ‘ਤੇ ਰੋਕ ਲਾ ਦਿੱਤੀ ਹੈ।


Share