ਦਿੱਲੀ ਮੋਰਚੇ ਤੋਂ ਵਾਪਸ ਘਰ ਪਰਤ ਰਹੇ ਕਿਸਾਨ ਦੀ ਸੜਕ ਹਾਦਸੇ ‘ਚ ਮੌਤ

97
Share

ਰਾਜਾਸਾਂਸੀ, 13 ਦਸੰਬਰ (ਪੰਜਾਬ ਮੇਲ)- ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਚੱਲ ਰਹੇ ਦਿੱਲੀ ਧਰਨੇ ਤੋਂ ਘਰ ਪਰਤ ਰਹੇ ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਪਿੰਡ ਬੱਗਾ ਕਲਾਂ ਦੇ ਕਿਸਾਨ ਬਲਬੀਰ ਸਿੰਘ ਜੋ ਕਿ ਪਹਿਲੇ ਕਾਫ਼ਲੇ ਨਾਲ ਹੀ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਦਿੱਲੀ ਸੰਘਰਸ਼ ‘ਚ ਸ਼ਾਮਲ ਹੋਣ ਲਈ ਗਿਆ ਸੀ। ਬੀਤੇ ਕੱਲ੍ਹ ਉਹ ਆਪਣੇ ਪਿੰਡ ਨੂੰ ਪਰਤ ਰਿਹਾ ਸੀ ਕਿ ਟਾਂਗਰੇ ਨੇੜੇ ਇਕ ਕਾਰ ਐਕਸੀਡੈਂਟ ਦੌਰਾਨ ਉਸ ਦੀ ਮੋਤ ਹੋਣ ਦਾ ਸਮਾਵਾਰ ਪ੍ਰਾਪਤ ਹੋਇਆ।

ਜਾਣਕਾਰੀ ਅਨੁਸਾਰ ਉਕਤ ਕਿਸਾਨ ਦੇ ਬੇਟੇ ਸ਼ਮਸ਼ੇਰ ਸਿੰਘ ਦਾ ਕਰੀਬ ਵੀਹ ਦਿਨਾਂ ਬਾਅਦ ਵਿਆਹ ਸੀ। ਜਿਸ ‘ਚ ਸ਼ਾਮਲ ਹੋਣ ਲਈ ਵਾਪਸ ਆ ਰਿਹਾ ਸੀ। ਮ੍ਰਿਤਕ ਦੇ ਪਰਿਵਾਰ ਵਲੋਂ ਇਕ ਸਰਕਾਰੀ ਨੌਕਰੀ ਤੇ ਮੁਆਵਜੇ ਦੀ ਮੰਗ ਨੂੰ ਲੈ ਕਿ ਰੋਸ ਪ੍ਰਦਰਸ਼ਨ ਕੀਤਾ। ਇਸ ਸਮੇਂ ਮੌਕੇ ‘ਤੇ ਪਹੁੰਚੇ ਐੱਸ.ਡੀ.ਐੱਮ. ਅਜਨਾਲਾ ਨੇ ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ ਪੰਜ ਲੱਖ ਮੁਆਵਜਾ ਦੇਣ ਦਾ ਐਲਾਨ ਕੀਤਾ ਅਤੇ ਸਰਕਾਰੀ ਨੌਕਰੀ ਦੀ ਮੰਗ ਦਾ ਪ੍ਰਸਤਾਵ ਪੰਜਾਬ ਸਰਕਾਰ ਤੇ ਉੱਚ ਅਧਿਕਾਰੀਆਂ ਨੂੰ ਭੇਜਣ ਦਾ ਵਾਅਦਾ ਕੀਤਾ ਗਿਆ। ਪਿੰਡ ਬੱਗਾ ਕਲਾਂ ਵਿਖੇ ਉਕਤ ਕਿਸਾਨ ਦੇ ਮ੍ਰਿਤਕ ਸਰੀਰ ਦਾ ਸਸਕਾਰ ਕੀਤਾ ਜਾਵੇਗਾ।


Share