ਦਿੱਲੀ ਧਰਨੇ ਤੋਂ ਪਰਤੇ ਖੇਤ ਮਜ਼ਦੂਰ ਦੀ ਮੌਤ

346
Share

ਭਵਾਨੀਗੜ੍ਹ, 4 ਜਨਵਰੀ (ਪੰਜਾਬ ਮੇਲ)- ਦਿੱਲੀ ਕਿਸਾਨ ਅੰਦੋਲਨ ਤੋਂ ਪਰਤੇ ਨੇੜਲੇ ਪਿੰਡ ਬਖੋਪੀਰ ਦੇ ਇਕ ਬਜ਼ੁਰਗ ਖੇਤ ਮਜ਼ਦੂਰ ਦੀ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਬਲਾਕ ਭਵਾਨੀਗੜ੍ਹ ਦੇ ਮੀਤ ਪ੍ਰਧਾਨ ਗੁਰਭਜਨ ਸਿੰਘ ਨੇ ਦੱਸਿਆ ਕਿ ਬੇਜ਼ਮੀਨਾ ਕਿਸਾਨ ਗੁਰਚਰਨ ਸਿੰਘ (70) ਪੁੱਤਰ ਬਹਾਲ ਸਿੰਘ ਵਾਸੀ ਬਖੋਪੀਰ ਖੇਤ ਮਜ਼ਦੂਰੀ ਕਰਦਾ ਸੀ।  ਉਹ ਕਿਸਾਨ ਜਥੇਬੰਦੀ ਦਾ ਸਰਗਰਮ ਮੈਂਬਰ ਸੀ। ਕਿਸਾਨੀ ਸੰਘਰਸ਼ ਤੇ ਮੋਰਚਿਆਂ ’ਚ ਲਗਾਤਾਰ ਹਿੱਸਾ ਲੈਂਦੇ ਹੋਏ ਗੁਰਚਰਨ ਸਿੰਘ ਬੀਤੀ 24 ਦਸੰਬਰ ਨੂੰ ਕਿਸਾਨਾਂ ਦੇ ਜੱਥੇ ਨਾਲ ਦਿੱਲੀ ਦੇ ਸਿੰਘੂ ਬਾਰਡਰ ’ਤੇ ਗਿਆ ਸੀ, ਜਿੱਥੋਂ ਉਹ ਬੀਮਾਰ ਹੋਣ ਕਾਰਨ ਐਤਵਾਰ ਨੂੰ ਵਾਪਸ ਘਰ ਪਰਤ ਆਇਆ ਤੇ ਦੇਰ ਸ਼ਾਮ ਅਚਾਨਕ ਤਬੀਅਤ ਜ਼ਿਆਦਾ ਵਿਗੜਨ ਕਾਰਨ ਮੌਤ ਹੋ ਗਈ। ਕਿਸਾਨ ਆਗੂ ਨੇ ਜਥੇਬੰਦੀ ਵਲੋਂ ਸਰਕਾਰ ਤੋਂ ਮਿ੍ਰਤਕ ਖੇਤ ਮਜਦੂਰ ਦੇ ਪਰਿਵਾਰ ਦੀ ਆਰਥਿਕ ਮਦਦ ਕਰਨ ਦੀ ਮੰਗ ਕੀਤੀ ਹੈ।


Share