PUNJABMAILUSA.COM

ਦਿੱਲੀ ਦੇ ਪ੍ਰਦੂਸ਼ਣ ਨੇ ਰੋਕਿਆ ਸ਼੍ਰੀਲੰਕਾ-ਭਾਰਤ ਵਿਚਾਲੇ ਮੈਚ; ਮਾਸਕ ਲਗਾ ਕੇ ਫਿਲਡਿੰਗ ‘ਤੇ ਆਏ ਖਿਡਾਰੀ

ਦਿੱਲੀ ਦੇ ਪ੍ਰਦੂਸ਼ਣ ਨੇ ਰੋਕਿਆ ਸ਼੍ਰੀਲੰਕਾ-ਭਾਰਤ ਵਿਚਾਲੇ ਮੈਚ; ਮਾਸਕ ਲਗਾ ਕੇ ਫਿਲਡਿੰਗ ‘ਤੇ ਆਏ ਖਿਡਾਰੀ

ਦਿੱਲੀ ਦੇ ਪ੍ਰਦੂਸ਼ਣ ਨੇ ਰੋਕਿਆ ਸ਼੍ਰੀਲੰਕਾ-ਭਾਰਤ ਵਿਚਾਲੇ ਮੈਚ; ਮਾਸਕ ਲਗਾ ਕੇ ਫਿਲਡਿੰਗ ‘ਤੇ ਆਏ ਖਿਡਾਰੀ
December 03
13:34 2017

ਨਵੀਂ ਦਿੱਲੀ, 3 ਦਸੰਬਰ (ਪੰਜਾਬ ਮੇਲ)- ਭਾਰਤੀ ਟੀਮ ਅਤੇ ਸ਼੍ਰੀਲੰਕਾ ਵਿਚਾਲੇ ਦਿੱਲੀ ਦੇ ਫਿਰੋਜਸ਼ਾਹ ਕੋਟਲਾ ਸਟੇਡੀਅਮ ਵਿਚ ਖੇਡੇ ਜਾ ਰਹੇ ਆਖਰੀ ਟੈਸਟ ਮੈਚ ਵਿਚ ਇਕ ਅਜਿਹਾ ਨਜ਼ਾਰਾ ਦੇਖਣ ਨੂੰ ਮਿਲਿਆ ਜਿਸ ਨੇ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਦਰਅਸਲ, ਦਿੱਲੀ ਟੈਸਟ ਦੇ ਦੂਜੇ ਦਿਨ ਸ਼੍ਰੀਲੰਕਾਈ ਖਿਡਾਰੀ ਮਾਸਕ ਲਗਾ ਕੇ ਫੀਲਡਿੰਗ ਕਰ ਰਹੇ ਸਨ। ਦੱਸ ਦਈਏ ਕਿ ਇਨ੍ਹੀਂ ਦਿਨੀਂ ਦਿੱਲੀ ਵਿਚ ਪ੍ਰਦੂਸ਼ਣ ਦਾ ਪੱਧਰ ਕਾਫ਼ੀ ਵੱਧ ਗਿਆ ਹੈ ਅਤੇ ਹਵਾ ਵਿੱਚ ਸਮੋਗ ਛਾਇਆ ਹੋਇਆ ਹੈ। ਅਜਿਹੇ ਵਿਚ ਇਸ ਮੈਚ ਵਿਚ ਖੇਡ ਰਹੇ ਖਿਡਾਰੀਆਂ ਨੂੰ ਸਾਹ ਲੈਣ ਵਿਚ ਮੁਸ਼ਕਲ ਹੋ ਰਹੀ ਸੀ।
ਲੰਚ ਦੇ ਬਾਅਦ ਡਦੋਂ ਦੋਨੋਂ ਟੀਮਾਂ ਮੈਦਾਨ ‘ਤੇ ਉੱਤਰੀਆਂ ਤਾਂ ਲਗਭਗ 5-6 ਸ਼੍ਰੀਲੰਕਾਈ ਖਿਡਾਰੀ ਮਾਸਕ ਪਾ ਕੇ ਮੈਦਾਨ ‘ਤੇ ਆਏ। ਜਦੋਂ ਖੇਡ ਰੁਕਿਆ ਤਾਂ ਉਸ ਸਮੇਂ ਭਾਰਤ ਦਾ ਸਕੋਰ 519 ਦੌੜਾਂ ਸੀ ਤੇ 122ਵੇਂ ਓਵਰ ਦੀਆਂ 3 ਗੇਂਦਾਂ ਹੋਈਆਂ ਸਨ। ਉਸ ਸਮੇਂ ਕੋਹਲੀ 240 ਦੌੜਾਂ ਤੇ ਅਸ਼ਵਿਨ 4 ਦੌੜਾਂ ਬਣਾ ਕੇ ਕਰੀਜ਼ ‘ਤੇ ਸਨ। ਇਸ ਦੌਰਾਨ ਸ਼੍ਰੀਲੰਕਾਈ ਕਪਤਾਨ ਤੇ ਕੁਝ ਹੋਰ ਖਿਡਾਰੀ ਅੰਪਾਇਰ ਨਾਲ ਗੱਲਬਾਤ ਕਰ ਰਹੇ ਸਨ, ਜਿਸ ਕਾਰਨ ਲਗਭਗ 20 ਮਿੰਟ ਤੱਕ ਮੈਚ ਰੋਕਣਾ ਪਿਆ।
ਸ਼੍ਰੀਲੰਕਾਈ ਟੀਮ ਭਾਵੇਂ ਹੀ ਮੈਦਾਨ ਉੱਤੇ ਮਾਸਕ ਲਗਾ ਕੇ ਉਤਰੀ ਹੋਵੇ, ਪਰ ਇਸ ਦੌਰਾਨ ਮੈਦਾਨ ਉੱਤੇ ਖੜ੍ਹੇ ਅੰਪਾਇਰ ਅਤੇ ਭਾਰਤੀ ਖਿਡਾਰੀਆਂ ਨੇ ਮਾਸਕ ਨਹੀਂ ਲਗਾਇਆ ਹੋਇਆ ਸੀ। ਲੱਗਭੱਗ 20 ਮਿੰਟ ਤੱਕ ਖੇਲ ਰੋਕਣਾ ਪਿਆ। ਮੈਚ ਰੈਫਰੀ ਡੇਵਿਡ ਬੂਨ ਨੇ ਹਾਲਾਂਕਿ ਡਾਕਟਰ ਤੋਂ ਸਲਾਹ ਲੈਣ ਦੇ ਬਾਅਦ ਮੈਚ ਫਿਰ ਤੋਂ ਸ਼ੁਰੂ ਕਰਾਉਣ ਦਾ ਫੈਸਲਾ ਕੀਤਾ।
ਕੋਹਲੀ ਦੇ ਬੱਲੇਬਾਜ਼ੀ ਕਰਦੇ ਸਮੇਂ ਵੀ ਕਈ ਵਾਰ ਸ਼੍ਰੀਲੰਕਾਈ ਖਿਡਾਰੀ ਅੰਪਾਇਰ ਨੂੰ ਮੈਚ ਬੰਦ ਕਰਾਉਣ ਬਾਰੇ ਕਹਿ ਰਹੇ ਸਨ। ਜਦੋਂ ਕੋਹਲੀ 243 ਦੋ ਸਕੋਰ ‘ਤੇ ਆਊਟ ਹੋ ਕੇ ਪੈਵੀਲੀਅਨ ਪਰਤੇ ਤਾਂ ਉਸ ਤੋਂ ਬਾਅਦ ਵੀ ਖਿਡਾਰੀ ਅੰਪਾਇਰ ਤੋਂ ਖੜ੍ਹੇ ਨਜ਼ਰ ਆਏ। ਉਸ ਸਮੇਂ ਕਰੀਜ਼ ‘ਤੇ ਸਾਹਾ ਅਤੇ ਜਡੇਜਾ ਸਨ। ਗਮਾਗੇ ਨੇ ਆਪਣੇ 25ਵੇਂ ਓਵਰ ਦੀਆਂ 3 ਹੀ ਗੇਂਦਾਂ ਕਰਾਈਆਂ ਸਨ ਕਿ ਖਿਡਾਰੀ ਫਿਰ ਤੋਂ ਅੰਪਾਇਰ ਕੋਲ ਆ ਗਏ। ਇਸ ‘ਤੇ ਡਰੈਸਿਮਗ ਰੂਮ ‘ਚ ਬੈਠੇ ਕੋਹਲੀ ਨੇ ਆਪਣੇ ਬੱਲੇਬਾਜ਼ ਨੂੰ ਵਾਪਸ ਆਉਣ ਦਾ ਇਸ਼ਾਰਾ ਕੀਤਾ ਤੇ ਭਾਰਤੀ ਪਾਰੀ ਦਾ ਆਲਾਨ ਕੀਤਾ। ਕੋਹਲੀ ਨੇ ਕੁਝ ਇਸ ਤਰ੍ਹਾਂ ਇਸ਼ਾਰਾ ਕੀਤਾ ਕਿ ਜਿਵੇਂ ਉਹ ਗੁੱਸੇ ‘ਚ ਕਹਿ ਰਹੇ ਹੋਣ ਕੇ ਵਾਪਸ ਆ ਜਾਓ ਇਨ੍ਹਾਂ ਨੂੰ ਬੱਲੇਬਾਜ਼ੀ ਕਰਨ ਦੋ ਫਿਰ ਦੇਖਦੇ ਹਾਂ।
ਮੈਚ ਦੇ ਦੌਰਾਨ ਕੁਮੈਂਟਰੀ ਕਰ ਰਹੇ ਆਸ਼ੀਸ਼ ਨੇਹਿਰਾ, ਆਕਾਸ਼ ਚੋਪੜਾ ਅਤੇ ਵੀ.ਵੀ.ਐਸ. ਲਕਸ਼ਮਣ ਨੇ ਇਸਦੀ ਆਲੋਚਨਾ ਕੀਤੀ। ਆਕਾਸ਼ ਚੋਪੜਾ ਨੇ ਕਿਹਾ ਕਿ ਜੇਕਰ ਦਿੱਲੀ ਵਿਚ ਤੁਹਾਨੂੰ ਖੇਡਣਾ ਹੈ ਤਾਂ ਮਜ਼ਬੂਤ ਫੇਫੜੇ ਲੈ ਕੇ ਆਉਣਾ ਹੋਵੇਗਾ।

About Author

Punjab Mail USA

Punjab Mail USA

Related Articles

ads

Latest Category Posts

    ਕਿਮ ਨਾਲ ਸਿਖਰ ਬੈਠਕ ਤੋਂ ਪਹਿਲਾਂ ਅਮਰੀਕਾ ਨੇ ਜਾਰੀ ਕੀਤਾ ‘ਯਾਦਗਾਰੀ ਸਿੱਕਾ’

ਕਿਮ ਨਾਲ ਸਿਖਰ ਬੈਠਕ ਤੋਂ ਪਹਿਲਾਂ ਅਮਰੀਕਾ ਨੇ ਜਾਰੀ ਕੀਤਾ ‘ਯਾਦਗਾਰੀ ਸਿੱਕਾ’

Read Full Article
    ਟਰੰਪ-ਕਿਮ ਮਿਲਣੀ 12 ਜੂਨ ਨੂੰ ਤੈਅ

ਟਰੰਪ-ਕਿਮ ਮਿਲਣੀ 12 ਜੂਨ ਨੂੰ ਤੈਅ

Read Full Article
    ਐਲਾਨ ਨਹੀਂ, ਸਿੱਖਾਂ ਨਾਲ ਵਾਅਦਿਆਂ ‘ਤੇ ਅਮਲ ਹੋਵੇ

ਐਲਾਨ ਨਹੀਂ, ਸਿੱਖਾਂ ਨਾਲ ਵਾਅਦਿਆਂ ‘ਤੇ ਅਮਲ ਹੋਵੇ

Read Full Article
    ਓਹਾਇਓ ਦੇ ਸ਼ਹਿਰ ਸਿਨਸਿਨਾਤੀ ‘ਚ ਪੰਜਾਬੀ ਨੌਜਵਾਨ ਨੂੰ ਕਾਲੇ ਵਿਅਕਤੀ ਨੇ ਮਾਰੀ ਗੋਲੀ; ਮੌਤ

ਓਹਾਇਓ ਦੇ ਸ਼ਹਿਰ ਸਿਨਸਿਨਾਤੀ ‘ਚ ਪੰਜਾਬੀ ਨੌਜਵਾਨ ਨੂੰ ਕਾਲੇ ਵਿਅਕਤੀ ਨੇ ਮਾਰੀ ਗੋਲੀ; ਮੌਤ

Read Full Article
    ਐੱਨ.ਡੀ.ਏ. ਸਰਕਾਰ ਸਿੱਖ ਦੰਗਾ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਚੁੱਕੇਗੀ ਹੋਰ ਕਦਮ!

ਐੱਨ.ਡੀ.ਏ. ਸਰਕਾਰ ਸਿੱਖ ਦੰਗਾ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਚੁੱਕੇਗੀ ਹੋਰ ਕਦਮ!

Read Full Article
    ਐਲਕ ਗਰੋਵ ਪਾਰਕ ਦੀਆਂ ਤੀਆਂ 12 ਅਗਸਤ ਨੂੰ

ਐਲਕ ਗਰੋਵ ਪਾਰਕ ਦੀਆਂ ਤੀਆਂ 12 ਅਗਸਤ ਨੂੰ

Read Full Article
    ‘ਟਰੰਪ-ਕਿਮ ਜੋਂਗ ਮੁਲਾਕਾਤ ‘ਚ ਲੱਗ ਸਕਦੈ ਹੋਰ ਸਮਾਂ’

‘ਟਰੰਪ-ਕਿਮ ਜੋਂਗ ਮੁਲਾਕਾਤ ‘ਚ ਲੱਗ ਸਕਦੈ ਹੋਰ ਸਮਾਂ’

Read Full Article
    ਗ਼ਦਰੀ ਬਾਬਿਆਂ ਦੀ ਯਾਦ ‘ਚ ਮੇਲਾ 2 ਸਤੰਬਰ ਨੂੰ

ਗ਼ਦਰੀ ਬਾਬਿਆਂ ਦੀ ਯਾਦ ‘ਚ ਮੇਲਾ 2 ਸਤੰਬਰ ਨੂੰ

Read Full Article
    ਭਾਜਪਾ ਲੀਡਰ ਦਾ ਦਾਅਵਾ, ਐਨਡੀਏ ਸਰਕਾਰ ਨੇ ਵਿਦੇਸ਼ਾਂ ਵਿੱਚ ਰਹਿੰਦੇ ਸਿੱਖਾਂ ਦੀ ‘ਕਾਲੀ ਸੂਚੀ’ ਕੀਤੀ ਖ਼ਤਮ

ਭਾਜਪਾ ਲੀਡਰ ਦਾ ਦਾਅਵਾ, ਐਨਡੀਏ ਸਰਕਾਰ ਨੇ ਵਿਦੇਸ਼ਾਂ ਵਿੱਚ ਰਹਿੰਦੇ ਸਿੱਖਾਂ ਦੀ ‘ਕਾਲੀ ਸੂਚੀ’ ਕੀਤੀ ਖ਼ਤਮ

Read Full Article
    ਹੁਣ ਟਰੰਪ ਪਤਨੀ ਦਾ ਨਾਮ ਗਲਤ ਲਿਖਣ ਕਾਰਨ ਆਏ ਚਰਚਾ ‘ਚ

ਹੁਣ ਟਰੰਪ ਪਤਨੀ ਦਾ ਨਾਮ ਗਲਤ ਲਿਖਣ ਕਾਰਨ ਆਏ ਚਰਚਾ ‘ਚ

Read Full Article
    ਨਿਊਯਾਰਕ ਪੁਲਿਸ ‘ਚ ਪਹਿਲੀ ਦਸਤਾਰਧਾਰੀ ਸਿੱਖ ਮਹਿਲਾ ਬਣੀ ਅਫਸਰ

ਨਿਊਯਾਰਕ ਪੁਲਿਸ ‘ਚ ਪਹਿਲੀ ਦਸਤਾਰਧਾਰੀ ਸਿੱਖ ਮਹਿਲਾ ਬਣੀ ਅਫਸਰ

Read Full Article
    ਮੁੰਬਈ ਹਮਲੇ ਬਾਰੇ ਸ਼ਰੀਫ ਦੇ ਵਿਵਾਦਤ ਬਿਆਨ ਮਗਰੋਂ ਪਾਕਿ ਅਧਿਕਾਰੀਆਂ ਨੇ ਅੰਗਰੇਜ਼ੀ ਅਖ਼ਬਾਰ ਦੀਆਂ ਕਾਪੀਆਂ ਵੰਡਣ ‘ਤੇ ਲਾਈ ਰੋਕ

ਮੁੰਬਈ ਹਮਲੇ ਬਾਰੇ ਸ਼ਰੀਫ ਦੇ ਵਿਵਾਦਤ ਬਿਆਨ ਮਗਰੋਂ ਪਾਕਿ ਅਧਿਕਾਰੀਆਂ ਨੇ ਅੰਗਰੇਜ਼ੀ ਅਖ਼ਬਾਰ ਦੀਆਂ ਕਾਪੀਆਂ ਵੰਡਣ ‘ਤੇ ਲਾਈ ਰੋਕ

Read Full Article
    NYPD gets first female turbaned Sikh auxiliary Police officer

NYPD gets first female turbaned Sikh auxiliary Police officer

Read Full Article
    ਯਾਦਗਾਰੀ ਹੋ ਨਿੱਬੜਿਆ ਸਿੱਖਸ ਆਫ ਅਮੈਰਿਕਾ ਦਾ ਸਲਾਨਾ ਗਾਲਾ ਡਿਨਰ

ਯਾਦਗਾਰੀ ਹੋ ਨਿੱਬੜਿਆ ਸਿੱਖਸ ਆਫ ਅਮੈਰਿਕਾ ਦਾ ਸਲਾਨਾ ਗਾਲਾ ਡਿਨਰ

Read Full Article
    ਟੈਕਸਸ ਹਮਲਾ: ਹਮਲਾਵਰ ਨੇ ਆਪਣੇ ਕੰਪਿਊਟਰ ਅਤੇ ਫੋਨ ’ਤੇ ਦਿੱਤੀ ਸੀ ਹਮਲੇ ਬਾਰੇ ਜਾਣਕਾਰੀ

ਟੈਕਸਸ ਹਮਲਾ: ਹਮਲਾਵਰ ਨੇ ਆਪਣੇ ਕੰਪਿਊਟਰ ਅਤੇ ਫੋਨ ’ਤੇ ਦਿੱਤੀ ਸੀ ਹਮਲੇ ਬਾਰੇ ਜਾਣਕਾਰੀ

Read Full Article