PUNJABMAILUSA.COM

ਦਿੱਲੀ ’ਚ ਨਸੀਬ ਹੋਈ ਨਿਊਜ਼ੀਲੈਂਡ ਨੂੰ ਪਹਿਲੀ ਜਿੱਤ

ਦਿੱਲੀ ’ਚ ਨਸੀਬ ਹੋਈ ਨਿਊਜ਼ੀਲੈਂਡ ਨੂੰ ਪਹਿਲੀ ਜਿੱਤ

ਦਿੱਲੀ ’ਚ ਨਸੀਬ ਹੋਈ ਨਿਊਜ਼ੀਲੈਂਡ ਨੂੰ ਪਹਿਲੀ ਜਿੱਤ
October 20
21:02 2016

CRICKET-IND-NZL
ਨਵੀਂ ਦਿੱਲੀ, 20 ਅਕਤੂਬਰ (ਪੰਜਾਬ ਮੇਲ) – ਕਪਤਾਨ ਕੇਨ ਵਿਲੀਮਅਸਨ (116) ਦੇ ਸੈਂਕੜੇ ਤੇ ਮਗਰੋਂ ਗੇਂਦਬਾਜ਼ਾਂ ਦੀ ਸੰਤੁਲਿਤ ਗੇਂਦਬਾਜ਼ੀ ਦੀ ਬਦੌਲਤ ਨਿਊਜ਼ੀਲੈਂਡ ਨੇ ਅੱਜ ਇਥੇ ਇਕ ਰੋਮਾਂਚਕ ਮੁਕਾਬਲੇ ਵਿੱਚ ਭਾਰਤ ਨੂੰ ਛੇ ਦੌੜਾਂ ਨਾਲ ਹਰਾਉਂਦਿਆਂ ਇਸ ਦੌਰੇ ਦੀ ਪਲੇਠੀ ਜਿੱਤ ਦਰਜ ਕੀਤੀ। ਇਸ ਜਿੱਤ ਨਾਲ ਪੰਜ ਇਕ ਰੋਜ਼ਾ ਮੈਚਾਂ ਦੀ ਲੜੀ 1-1 ਨਾਲ ਬਰਾਬਰ ਹੋ ਗਈ ਹੈ। ਨਿਊਜ਼ੀਲੈਂਡ ਵੱਲੋਂ ਜਿੱਤ ਲਈ ਦਿੱਤੇ 243 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਪੂਰੀ ਭਾਰਤੀ ਟੀਮ 49.3 ਓਵਰਾਂ ਵਿੱਚ 236 ਦੌੜਾਂ ’ਤੇ ਸਿਮਟ ਗਈ। ਭਾਰਤ ਲਈ ਕੇਦਾਰ ਜਾਧਵ ਨੇ ਸਭ ਤੋਂ ਵੱਧ 41 ਦੌੜਾਂ ਦਾ ਯੋਗਦਾਨ ਪਾਇਆ। ਹੋਰਨਾਂ ਬੱਲੇਬਾਜ਼ਾਂ ਵਿੱਚ ਕਪਤਾਨ ਮਹਿੰਦਰ ਸਿੰਘ ਧੋਨੀ ਨੇ 39, ਹਾਰਦਿਕ ਪੰਡਿਆ 36 ਤੇ ਅਜਿਨਕਿਆ ਰਹਾਣੇ ਨੇ 28 ਦੌੜਾਂ ਬਣਾਈਆਂ। ਦਿੱਲੀ ਦੇ ਬੱਲੇਬਾਜ਼ ਵਿਰਾਟ ਕੋਹਲੀ ਨੇ ਘਰੇਲੂ ਦਰਸ਼ਕਾਂ ਨੂੰ ਨਿਰਾਸ਼ ਕੀਤਾ ਤੇ 9 ਦੌੜਾਂ ਬਣਾ ਕੇ ਸਸਤੇ ’ਚ ਹੀ ਪੈਵੇਲੀਅਨ ਪਰਤ ਗਿਆ। ਭਾਰਤ ਨੇ ਇਕ ਸਮੇਂ 183 ਦੌੜਾਂ ’ਤੇ ਅੱਠ ਵਿਕਟਾਂ ਗੁਆ ਲਏ ਸਨ ਜਦੋਂ ਅੱਠਵੇਂ ਨੰਬਰ ’ਤੇ ਬੱਲੇਬਾਜ਼ੀ ਕਰਦਿਆਂ ਹਾਰਦਿਕ ਪੰਡਿਆ ਨੇ ਉਮੇਸ਼ ਯਾਦਵ (ਨਾਬਾਦ 18) ਨਾਲ ਨੌਵੇਂ ਵਿਕਟ ਲਈ 49 ਦੌੜਾਂ ਦੀ ਅਹਿਮ ਭਾਈਵਾਲੀ ਕੀਤੀ ਤੇ ਟੀਮ ਨੂੰ ਲੋੜੀਂਦੇ ਟੀਚੇ ਦੇ ਕੋਲ ਲੈ ਗਏ। ਨਿਊਜ਼ੀਲੈਂਡ ਲਈ ਟਿਮ ਸਾਊਦੀ ਨੇ ਤਿੰਨ ਜਦਕਿ ਮਾਰਟਿਨ ਗੁਪਟਿਲ ਤੇ ਟਰੈਂਟ ਬੋਲਟ ਦੇ ਹਿੱਸੇ ਦੋ ਦੋ ਵਿਕਟ ਆਏ। ਮੈਟ ਹੈਨਰੀ ਤੇ ਮਿਸ਼ੇਲ ਸੈਂਟਨਰ ਨੇ ਇਕ ਇਕ ਵਿਕਟ ਲਈ। ਲੜੀ ਦਾ ਤੀਜਾ ਮੈਚ ਐਤਵਾਰ ਨੂੰ ਚੰਡੀਗੜ੍ਹ ’ਚ ਖੇਡਿਆ ਜਾਵੇਗਾ।
ਇਸ ਤੋਂ ਪਹਿਲਾਂ ਕਪਤਾਨ ਕੇਨ ਵਿਲੀਅਮਸਨ (118) ਦੀ ਸੈਂਕੜੇ ਵਾਲੀ ਪਾਰੀ ਦੀ ਬਦੌਲਤ ਇਕ ਸਮੇਂ ਮਜ਼ਬੂਤ ਸਕੋਰ ਵੱਲ ਵੱਧ ਰਹੀ ਨਿਊਜ਼ੀਲੈਂਡ ਦੀ ਟੀਮ ਭਾਰਤੀ ਗੇਂਦਬਾਜ਼ਾਂ ਵੱਲੋਂ ਆਖਰੀ ਦਸ ਓਵਰਾਂ ਵਿੱਚ ਕੀਤੀ ਸ਼ਾਨਦਾਰ ਵਾਪਸੀ ਸਦਕਾ ਨੌਂ ਵਿਕਟਾਂ ’ਤੇ 242 ਦੌੜਾਂ ਹੀ ਬਣਾ ਸਕੀ। ਵਿਲੀਅਮਸਨ ਨੇ ਭਾਰਤ ਦੌਰੇ ’ਤੇ ਪਹਿਲੀ ਵਾਰ ਆਪਣੀ ਬੱਲੇ ਦੀ ਚਮਕ ਵਿਖਾਉਂਦਿਆਂ 128 ਗੇਂਦਾਂ ’ਤੇ 118 ਦੌੜਾਂ ਦੀ ਪਾਰੀ ਖੇਡੀ। ਕਪਤਾਨ ਨੇ ਪਾਰੀ ਦੌਰਾਨ 14 ਚੌਕੇ ਤੇ ਇਕ ਛੱਕਾ ਲਾਇਆ। ਵਿਲੀਮਸਨ ਦੇ ਕਰੀਅਰ ਦਾ ਇਹ ਅੱਠਵਾਂ ਸੈਂਕੜਾ ਹੈ। ਕਪਤਾਨ ਨੇ ਦੂਜੇ ਵਿਕਟ ਲਈ ਟੌਮ ਲਾਥਮ(46) ਨਾਲ 120, ਤੀਜੇ ਵਿਕਟ ਲਈ ਰੋਸ ਟੇਲਰ(21) ਨਾਲ 38 ਅਤੇ ਚੌਥੇ ਵਿਕਟ ਲਈ ਕੋਰੀ ਐਂਡਰਸਨ (21) ਨਾਲ 42 ਦੌੜਾਂ ਦੀ ਭਾਈਵਾਲੀ ਕੀਤੀ। ਮਹਿਮਾਨ ਟੀਮ ਇਕ ਸਮੇਂ 41ਵੇਂ ਓਵਰਾਂ ਵਿੱਚ ਤਿੰਨ ਵਿਕਟ ’ਤੇ 204 ਦੌੜਾਂ ਨਾਲ ਵੱਡੇ ਸਕੋਰ ਵੱਲ ਪੇਸ਼ਕਦਮੀ ਕਰ ਰਹੀ ਸੀ, ਪਰ ਫਿਰ ਟੀਮ ਨੇ ਲੈੱਗ ਸਪਿੰਨਰ ਅਮਿਤ ਮਿਸ਼ਰਾ ਤੇ ਯਾਰਕਰਮੈਨ ਜਸਪ੍ਰੀਤ ਬਮਰਾਹ ਦੀ ਸ਼ਾਨਦਾਰ ਗੇਂਦਬਾਜ਼ੀ ਸਦਕਾ ਜ਼ੋਰਦਾਰ ਵਾਪਸੀ ਕੀਤੀ। ਮਿਸ਼ਰਾ ਨੇ ਟੇਲਰ, ਐਂਡਰਸਨ ਤੇ ਕਪਤਾਨ ਵਿਲੀਅਮਸਨ ਦਾ ਵਿਕਟ ਲੈ ਕੇ ਕੀਵੀ ਪਾਰੀ ਨੂੰ ਬ੍ਰੇਕ ਲਾ ਦਿੱਤੀ। ਰਹਿੰਦੀ ਕਸਰ ਬਮਰਾਹ ਨੇ ਹੇਠਲੇ ਕ੍ਰਮ ਦੇ ਤਿੰਨ ਵਿਕਟ ਕੱਢ ਕੇ ਪੂਰੀ ਕਰ ਦਿੱਤੀ। ਬਮਰਾਹ ਨੇ ਏਂਟਨ ਡੇਵਸਿਚ, ਟਿਮ ਸਾਊਦੀ ਤੇ ਮੈਟ ਹੈਨਰੀ ਨੂੰ ਆਪਣਾ ਸ਼ਿਕਾਰ ਬਣਾਇਆ। ਮਿਸ਼ਰਾ ਤੇ ਬਮਰਾਹ ਨੇ ਤਿੰਨ ਤਿੰਨ ਵਿਕਟਾਂ ਲਈਆਂ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਪੁਲਵਾਮਾ ਹਾਦਸੇ ਬਾਰੇ ਨਾ ਖੇਡੀ ਜਾਵੇ ਸਿਆਸਤ

ਪੁਲਵਾਮਾ ਹਾਦਸੇ ਬਾਰੇ ਨਾ ਖੇਡੀ ਜਾਵੇ ਸਿਆਸਤ

Read Full Article
    ਯੂਬਾ ਸਿਟੀ ‘ਚ ਸਿੱਖ ਵਿਅਕਤੀ ‘ਤੇ ਹੋਇਆ ਨਫ਼ਰਤੀ ਹਮਲਾ

ਯੂਬਾ ਸਿਟੀ ‘ਚ ਸਿੱਖ ਵਿਅਕਤੀ ‘ਤੇ ਹੋਇਆ ਨਫ਼ਰਤੀ ਹਮਲਾ

Read Full Article
    ਜਲ੍ਹਿਆਂਵਾਲੇ ਬਾਗ ਦੀ 100ਵੀਂ ਬਰਸੀ ਨੂੰ ਸਮਰਪਿਤ ਸਮਾਗਮ 6 ਅਤੇ 7 ਅਪ੍ਰੈਲ ਨੂੰ

ਜਲ੍ਹਿਆਂਵਾਲੇ ਬਾਗ ਦੀ 100ਵੀਂ ਬਰਸੀ ਨੂੰ ਸਮਰਪਿਤ ਸਮਾਗਮ 6 ਅਤੇ 7 ਅਪ੍ਰੈਲ ਨੂੰ

Read Full Article
    ਟਰੰਪ ਦੇ ਚੋਣ ਇੰਚਾਰਜ ਰਹੇ ਮੈਨਫੋਰਟ ਨੂੰ ਹੋ ਸਕਦੀ ਹੈ 24 ਸਾਲ ਦੀ ਸਜ਼ਾ

ਟਰੰਪ ਦੇ ਚੋਣ ਇੰਚਾਰਜ ਰਹੇ ਮੈਨਫੋਰਟ ਨੂੰ ਹੋ ਸਕਦੀ ਹੈ 24 ਸਾਲ ਦੀ ਸਜ਼ਾ

Read Full Article
    ਟੈਕਸਾਸ ‘ਚ ਭਾਰਤੀ ਮੂਲ ਦਾ ਜੋੜਾ ਮ੍ਰਿਤਕ ਹਾਲਤ ‘ਚ ਮਿਲਿਆ

ਟੈਕਸਾਸ ‘ਚ ਭਾਰਤੀ ਮੂਲ ਦਾ ਜੋੜਾ ਮ੍ਰਿਤਕ ਹਾਲਤ ‘ਚ ਮਿਲਿਆ

Read Full Article
    ਗੁਰਦੁਆਰਾ ਸਾਹਿਬ ਫਰੀਮਾਂਟ ਦੀ ਨਵੀਂ ਪ੍ਰਬੰਧਕੀ ਕਮੇਟੀ ਦਾ ਐਲਾਨ

ਗੁਰਦੁਆਰਾ ਸਾਹਿਬ ਫਰੀਮਾਂਟ ਦੀ ਨਵੀਂ ਪ੍ਰਬੰਧਕੀ ਕਮੇਟੀ ਦਾ ਐਲਾਨ

Read Full Article
    ਅਮਰੀਕਾ ਦੇ ਨਿਊ ਓਰਲੀਨਜ਼ ‘ਚ ਗੋਲੀਬਾਰੀ ਦੌਰਾਨ 5 ਪੈਦਲ ਯਾਤਰੀ ਜ਼ਖਮੀ

ਅਮਰੀਕਾ ਦੇ ਨਿਊ ਓਰਲੀਨਜ਼ ‘ਚ ਗੋਲੀਬਾਰੀ ਦੌਰਾਨ 5 ਪੈਦਲ ਯਾਤਰੀ ਜ਼ਖਮੀ

Read Full Article
    ਕੈਲੀਫੋਰਨੀਆ ਦੇ ਰੈਸਟੋਰੈਂਟ ਵਿਚ ਇੱਕ ਹੋਰ ਸਿੱਖ ‘ਤੇ ਹੋਇਆ ਨੱਸਲੀ ਹਮਲਾ

ਕੈਲੀਫੋਰਨੀਆ ਦੇ ਰੈਸਟੋਰੈਂਟ ਵਿਚ ਇੱਕ ਹੋਰ ਸਿੱਖ ‘ਤੇ ਹੋਇਆ ਨੱਸਲੀ ਹਮਲਾ

Read Full Article
    ਅਮਰੀਕਾ ‘ਚ ਇੰਮੀਗ੍ਰੇਸ਼ਨ ਨਿਯਮਾਂ ਵਿਚ ਬਦਲਾਅ

ਅਮਰੀਕਾ ‘ਚ ਇੰਮੀਗ੍ਰੇਸ਼ਨ ਨਿਯਮਾਂ ਵਿਚ ਬਦਲਾਅ

Read Full Article
    ਅਮਰੀਕੀ ਰਾਸ਼ਟਰਪਤੀ ਨੇ ਰਾਸ਼ਟਰੀ ਐਮਰਜੰਸੀ ਦਾ ਕੀਤਾ ਐਲਾਨ

ਅਮਰੀਕੀ ਰਾਸ਼ਟਰਪਤੀ ਨੇ ਰਾਸ਼ਟਰੀ ਐਮਰਜੰਸੀ ਦਾ ਕੀਤਾ ਐਲਾਨ

Read Full Article
    ਇਲੀਨੋਇਸ ਦੇ ਸ਼ਹਿਰ ਔਰੋਰਾ’ਚ ਗੋਲ਼ੀਬਾਰੀ, 5 ਦੀ ਮੌਤ

ਇਲੀਨੋਇਸ ਦੇ ਸ਼ਹਿਰ ਔਰੋਰਾ’ਚ ਗੋਲ਼ੀਬਾਰੀ, 5 ਦੀ ਮੌਤ

Read Full Article
    ਫਰਜ਼ੀ ਯੂਨੀਵਰਸਿਟੀ ਮਾਮਲਾ : ਧੋਖਾਧੜੀ ਮਾਮਲੇ ਵਿਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਮਿਲੀ ਆਗਿਆ

ਫਰਜ਼ੀ ਯੂਨੀਵਰਸਿਟੀ ਮਾਮਲਾ : ਧੋਖਾਧੜੀ ਮਾਮਲੇ ਵਿਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਮਿਲੀ ਆਗਿਆ

Read Full Article
    ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਯਾਤਰਾ ਦੌਰਾਨ ਪਾਕਿਸਤਾਨ ਨਾ ਜਾਣ ਦੀ ਅਪੀਲ

ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਯਾਤਰਾ ਦੌਰਾਨ ਪਾਕਿਸਤਾਨ ਨਾ ਜਾਣ ਦੀ ਅਪੀਲ

Read Full Article
    ਅਮਰੀਕੀ ਸੰਸਦ ਮੈਂਬਰਾਂ ਵੱਲੋਂ ਸਾਊਦੀ ਅਰਬ ਨੂੰ ਅਮਰੀਕੀ ਮਦਦ ਖਤਮ ਕਰਨ ਦਾ ਬਿੱਲ ਪਾਸ

ਅਮਰੀਕੀ ਸੰਸਦ ਮੈਂਬਰਾਂ ਵੱਲੋਂ ਸਾਊਦੀ ਅਰਬ ਨੂੰ ਅਮਰੀਕੀ ਮਦਦ ਖਤਮ ਕਰਨ ਦਾ ਬਿੱਲ ਪਾਸ

Read Full Article
    ਵੀਜ਼ਾ ਧੋਖਾਦੇਹੀ ਮਾਮਲੇ ‘ਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਇਜਾਜ਼ਤ

ਵੀਜ਼ਾ ਧੋਖਾਦੇਹੀ ਮਾਮਲੇ ‘ਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਇਜਾਜ਼ਤ

Read Full Article