ਦਿੱਲੀ ਕੋਰਟ ਵੱਲੋਂ ਘੁਟਾਲੇ ਮਾਮਲੇ ’ਚ ਸਿਰਸਾ ਖ਼ਿਲਾਫ ਕੇਸ ਦਰਜ ਕਰਨ ਦਾ ਆਦੇਸ਼

179
Share

ਨਵੀਂ ਦਿੱਲੀ, 8 ਨਵੰਬਰ (ਪੰਜਾਬ ਮੇਲ)- ਦਿੱਲੀ ਦੀ ਰਾਊਜ ਐਵੇਨਿਊ ਕੋਰਟ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਜੁੜੇ ਇਕ ਘੁਟਾਲੇ ਮਾਮਲੇ ’ਚ ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਖਿਲਾਫ ਕੇਸ ਦਰਜ ਕਰਨ ਦਾ ਆਦੇਸ਼ ਦਿੱਤਾ ਹੈ। ਇਹ ਮਾਮਲਾ 2013 ਵਿੱਚ ਟੈਂਟ ਲਾਏ ਜਾਣ ਵਿੱਚ ਗੜਬੜ ਨਾਲ ਸਬੰਧਤ ਹੈ। ਇਹ ਕੇਸ ਸਰਨਾ ਧੜੇ ਨਾਲ ਜੁੜੇ ਭੁਪਿੰਦਰ ਸਿੰਘ ਵਲੋਂ ਦਾਇਰ ਕੀਤਾ ਗਿਆ ਹੈ। ਮਾਮਲੇ ਦੀ ਅਗਲੀ ਸੁਣਵਾਈ 21 ਨਵੰਬਰ ਨੂੰ ਹੋਵੇਗੀ। ਊਧਰ, ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਬਿਲਾਂ ਨੂੰ ਪ੍ਰਵਾਨਗੀ ਤਤਕਾਲੀ ਪ੍ਰਧਾਨ ਮਨਜੀਤ ਸਿੰਘ ਜੀ ਕੇ ਨੇ ਦਿੱਤੀ ਸੀ ਤੇ ਉਹ ਇਨ੍ਹਾਂ ਸਾਰੇ ਤੱਥਾਂ ਤੋਂ ਅਦਾਲਤ ਨੂੰ ਸੋਮਵਾਰ ਨੂੰ ਜਾਣੂੰ ਕਰਵਾਉਣਗੇ। ਸਿਰਸਾ ਮੁਤਾਬਕ ਅਦਾਲਤ ਨੇ ਵੀ ਇਸ ’ਤੇ ਗੌਰ ਕੀਤਾ ਹੈ ਕਿ ਕੋਈ ਦੋਹਰੀ ਅਦਾਇਗੀ ਨਹੀਂ ਹੋਈ ਹੈ।


Share