PUNJABMAILUSA.COM

ਦਿੱਲੀ ਕਮੇਟੀ ਨੇ ਨਿਰੰਕਾਰੀ ਕਾਂਡ ਦੇ ਸ਼ਹੀਦਾਂ ਨੂੰ ਕੀਤਾ ਯਾਦ

ਦਿੱਲੀ ਕਮੇਟੀ ਨੇ ਨਿਰੰਕਾਰੀ ਕਾਂਡ ਦੇ ਸ਼ਹੀਦਾਂ ਨੂੰ ਕੀਤਾ ਯਾਦ

ਦਿੱਲੀ ਕਮੇਟੀ ਨੇ ਨਿਰੰਕਾਰੀ ਕਾਂਡ ਦੇ ਸ਼ਹੀਦਾਂ ਨੂੰ ਕੀਤਾ ਯਾਦ
April 14
05:48 2018

ਬਰਤਾਨੀਆਂ ਦੀ ਮਹਾਰਾਣੀ ਜਲਿਆਵਾਲਾ ਬਾਗ ਸਾਕੇ ਦੀ ਮੰਗੇ ਮੁਆਫੀ: ਜੀ.ਕੇ.
ਨਵੀਂ ਦਿੱਲੀ, 14 ਅਪ੍ਰੈਲ (ਪੰਜਾਬ ਮੇਲ)- ਹਰ ਪੰਥਕ ਮਸਲੇ ’ਤੇ ਦਿੱਲੀ ਦੇ ਸਿੱਖਾਂ ਨੇ ਯਾਦਗਾਰੀ ਭੂਮਿਕਾ ਨਿਭਾਈ ਹੈ। ਬੇਸ਼ੱਕ ਪੰਜਾਬ ਨੂੰ ਸਿੱਖਾਂ ਦਾ ਘਰ ਮੰਨਿਆ ਜਾਂਦਾ ਹੈ ਪਰ ਦਿੱਲੀ ਦੇ ਸਿੱਖਾਂ ਨੇ ਹਮੇਸ਼ਾ ਹੀ ਕੌਮੀ ਮਸਲਿਆਂ ’ਤੇ ਜਾਨ ਦੀ ਬਾਜ਼ੀ ਲਗਾਉਣ ਤੋਂ ਵੀ ਕਦੇ ਗੁਰੇਜ਼ ਨਹੀਂ ਕੀਤਾ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਅੱਜ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਨਿਰੰਕਾਰੀ ਕਾਂਡ ਦੇ ਸ਼ਹੀਦਾਂ ਦੀ 40ਵੀਂ ਬਰਸੀ ਮੌਕੇ ਕਮੇਟੀ ਵੱਲੋਂ ਕਰਵਾਏ ਗਏ ਵਿਸ਼ੇਸ਼ ਸਮਾਗਮ ’ਚ ਕੀਤਾ। ਉਨ੍ਹਾਂ ਕਿਹਾ ਕਿ ਨਿਰੰਕਾਰੀ ਬਾਬੇ ਨਾਲ ਸਿੱਧੀ ਟੱਕਰ ਦਿੱਲੀ ਦੀ ਸੰਗਤ ਨੇ ਵੀ 5 ਨਵੰਬਰ 1978 ਨੂੰ ਲਈ ਸੀ ਜਦੋਂ ਸਾਬਕਾ ਪ੍ਰਧਾਨ ਮੰਤਰੀ ਮੋਰਾਰਜੀ ਦੇਸਾਈ ਦੇ ਇਸ਼ਾਰੇ ’ਤੇ ਨਿਰੰਕਾਰੀਆਂ ਨੂੰ ਅਮਰ ਜਵਾਨ ਜੋਤੀ ਨੇੜ੍ਹੇ ਸਮਾਗਮ ਕਰਨ ਦੀ ਮਨਜੂਰੀ ਦਿੱਤੀ ਗਈ ਸੀ।
ਇਸਦੇ ਨਾਲ ਹੀ ਜੀ.ਕੇ. ਨੇ ਜਲਿਆਵਾਲਾ ਬਾਗ ਦੀ 99ਵੀਂ ਬਰਸੀ ਅੱਜ ਹੋਣ ਦਾ ਹਵਾਲਾ ਦਿੰਦੇ ਹੋਏ ਬਰਤਾਨੀਆਂ ਦੀ ਮਹਾਰਾਣੀ ਨੂੰ ਜਲਿਆਵਾਲਾ ਬਾਗ ਸਾਕੇ ਲਈ ਮੁਆਫੀ ਮੰਗਣ ਦੀ ਅਪੀਲ ਕੀਤੀ। ਜਲਿਆਵਾਲਾ ਬਾਗ ਸਾਕੇ ਤੋਂ ਬਾਅਦ ਉਪਜੇ ਗੁੱਸੇ ਕਰਕੇ ਕ੍ਰਾਂਤੀਕਾਰੀ ਲਹਿਰ ਪੈਦਾ ਹੋਣ ਦਾ ਜੀ.ਕੇ. ਨੇ ਦਾਅਵਾ ਕੀਤਾ। ਜੀ.ਕੇ. ਨੇ ਕਿਹਾ ਕਿ ਇਤਿਹਾਸ ਬੇਸ਼ੱਕ ਜੰਗੇ ਆਜ਼ਾਦੀ ਦੀ ਲੜਾਈ ਜਿੱਤਣ ਦਾ ਸਾਰਾ ਸਿਹਰਾ ਗਾਂਧੀ-ਨਹਿਰੂ ਸਿਰ ਬੰਨਦਾ ਹੈ ਪਰ ਹਕੀਕਤ ਭਗਤ ਸਿੰਘ, ਉਧਮ ਸਿੰਘ ਵਰਗੇ ਕ੍ਰਾਂਤੀਕਾਰੀਆਂ ਦੀ ਸ਼ਹਾਦਤਾਂ ਤੋਂ ਬਿਨਾਂ ਆਜ਼ਾਦੀ ਮਿਲਣੀ ਮੁਸ਼ਕਿਲ ਸੀ।
ਜੀ.ਕੇ. ਨੇ ਮਾਮਲੇ ਦੇ ਪਿੱਛੋਕੜ ਦਾ ਜਿਕਰ ਕਰਦੇ ਹੋਏ ਦੱਸਿਆ ਕਿ ਸਾਬਕਾ ਨਿਰੰਕਾਰੀ ਮੁਖੀ ਗੁਰਬਚਨ ਸਿੰਘ ਵੱਲੋਂ ਗੁਰਬਾਣੀ ਅਤੇ ਸਿੱਖ ਮਰਿਯਾਦਾ ’ਚ ਛੇੜਛਾੜ ਦੀ ਕੀਤੀ ਜਾ ਰਹੀ ਕੋਸ਼ਿਸ਼ਾਂ ਨੂੰ ਅੰਮ੍ਰਿਤਸਰ ਵਿਖੇ ਸ਼ਾਂਤਮਈ ਤਰੀਕੇ ਨਾਲ ਨਾ ਮਨਜੂਰ ਕਰ ਰਹੇ ਸਿੱਖਾਂ ’ਤੇ 13 ਅਪ੍ਰੈਲ 1978 ਨੂੰ ਨਰਕਧਾਰੀਆਂ ਨੇ ਗੋਲੀਆਂ ਚਲਾਕੇ ਬੱਜ਼ਰ ਗੁਨਾਹ ਕੀਤਾ ਸੀ। ਜਿਸ ਤੋਂ ਬਾਅਦ ਪੰਜਾਬ ਨੇ ਇੱਕ ਲੰਬਾ ਸਮਾਂ ਸੰਤਾਪ ਭੋਗਿਆ ਸੀ। ਸਰਕਾਰੀ ਰਿਕਾਰਡ ਮੁਤਾਬਿਕ ਦਮਦਮੀ ਟਕਸਾਲ ਅਤੇ ਅਖੰਡ ਕੀਰਤਨੀ ਜਥੇ ਨਾਲ ਸੰਬੰਧਿਤ 13 ਸਿੰਘ ਨਰਕਧਾਰੀਆਂ ਦੀ ਗੋਲੀ ਨਾਲ ਸ਼ਹੀਦ ਹੋਏ ਸਨ। ਪਰ ਟ੍ਰਿਬਿਊਨ ਦੇ ਸਾਬਕਾ ਪੱਤਰਕਾਰ ਨੇ ਸ਼ਹੀਦਾ ਦੀ ਲਾਸ਼ਾਂ ਦੀ ਗਿਣਤੀ 16 ਦੱਸੀ ਸੀ।
ਜੀ.ਕੇ. ਨੇ ਸਾਫ਼ ਕਿਹਾ ਕਿ ਆਪਣੇ ਆਪ ਨੂੰ ਮੱਥਾ ਟਿਕਾਉਣ ਵਾਲੇ ਬਾਬਿਆਂ ਤੋਂ ਸਿੱਖਾਂ ਨੇ ਕੱਦੇ ਵੈਰ ਨਹੀਂ ਕਮਾਇਆ ਪਰ ਜਦੋਂ ਇਹ ਅਖੌਤੀ ਬਾਬੇ ਸਿੱਖ ਗੁਰੂਆਂ ਦੀ ਬਰਾਬਰੀ ਜਾਂ ਬਾਣੀ ਤੇ ਮਰਿਯਾਦਾ ਨਾਲ ਛੇੜਛਾੜ ਦੀ ਕੋਸ਼ਿਸ਼ ਕਰਦੇ ਹਨ ਤਦ ਸਿੱਖਾਂ ਨੇ ਕਦੇ ਵੀ ਇਸ ਗੱਲ ਨੂੰ ਪ੍ਰਵਾਨ ਨਹੀਂ ਕੀਤਾ। ਹਾਲਾਂਕਿ ਕੌਮ ਨੇ ਇਸ ਗੱਲ ਦੀ ਵੱਡੀ ਕੀਮਤ ਵੀ ਚੁਕਾਈ ਹੈ। ਜੀ.ਕੇ. ਨੇ ਦੋਸ਼ ਲਗਾਇਆ ਕਿ ਪੰਜਾਬ ਪੁਲਿਸ ਨੇ ਨਿਰੰਕਾਰੀ ਬਾਬੇ ਨੂੰ ਸਿੱਖਾਂ ਦੇ ਵਿਰੋਧ ਦੇ ਬਾਵਜੂਦ ਸਮਾਗਮ ਕਰਨ ਦੀ ਮਨਜੂਰੀ ਦੇ ਕੇ ਪੰਜਾਬ ਦੇ ਸ਼ਾਂਤਮਈ ਮਾਹੌਲ ਨੂੰ ਵਿਗਾੜਿਆ ਸੀ। ਸ਼ਹੀਦ ਹੋਏ ਸਿੰਘਾਂ ਨੂੰ ਨਰਕਧਾਰੀਆਂ ਦੇ ਪੰਡਾਲ ’ਚੋਂ ਗੁੰਡੀਆਂ ਵੱਲੋਂ ਚਲਾਈਆਂ ਗਈਆਂ ਗੋਲੀਆਂ ਲੱਗੀਆਂ ਸਨ, ਨਾ ਕਿ ਪੁਲਿਸ ਵੱਲੋਂ ਚਲਾਈ ਗਈਆਂ ਗੋਲੀਆਂ।
ਜੀ.ਕੇ. ਨੇ ਦੱਸਿਆ ਕਿ ਅੰਮ੍ਰਿਤਸਰ ਤੋਂ ਬਾਅਦ ਕਾਨਪੁਰ ਅਤੇ ਦਿੱਲੀ ਵਿਖੇ ਵੀ ਨਿਰੰਕਾਰੀ ਬਾਬੇ ਦੇ ਪ੍ਰੋਗਰਾਮਾਂ ਦੀ ਸਿੱਖਾਂ ਨੇ ਵਿਰੋਧਤਾ ਕੀਤੀ ਸੀ। ਦਿੱਲੀ ਵਿਖੇ ਇੰਡੀਆ ਗੇਟ ’ਤੇ ਸਮਾਗਮ ਕਰਨ ਦੀ ਮਨਜੂਰੀ ਸਰਕਾਰ ਪਾਸੋਂ ਮਿਲਣ ਉਪਰੰਤ ਉਨ੍ਹਾਂ ਦੇ ਪਿਤਾ ਜਥੇਦਾਰ ਸੰਤੋਖ ਸਿੰਘ ਨੇ ਪ੍ਰਧਾਨ ਮੰਤਰੀ ਦੇਸਾਈ ਨਾਲ ਮੁਲਾਕਾਤ ਦੌਰਾਨ ਜਵਾਬ ਤਲਬੀ ਵੀ ਕੀਤੀ ਸੀ। ਜਥੇਦਾਰ ਜੀ ਨੇ ਪ੍ਰਧਾਨਮੰਤਰੀ ਨੂੰ ਪੁੱਛਿਆ ਸੀ ਕਿ ਸਰਕਾਰ ਨੇ ਸਿੱਖਾਂ ਨੂੰ ਤਾਂ ਗੁਰੂ ਤੇਗ ਬਹਾਦਰ ਸਾਹਿਬ ਦੀ ਤੀਜ਼ੀ ਸ਼ਹੀਦੀ ਸ਼ਤਾਬਦੀ ਇੰਡੀਆ ਗੇਟ ਦੇ ਮੈਦਾਨਾਂ ’ਚ ਮਨਾਉਣ ਦੀ ਮਨਜੂਰੀ ਦੇਣ ਤੋਂ ਇਨਕਾਰ ਕਰਕੇ ਮੁਖ ਸਮਾਗਮ ਰਾਮਲੀਲਾ ਮੈਦਾਨ ਵਿਖੇ ਕਰਨ ਲਈ ਕਿਹਾ ਸੀ, ਫਿਰ ਨਰਕਧਾਰੀਆਂ ਨੂੰ ਇਨ੍ਹਾਂ ਮੈਦਾਨਾਂ ’ਚ ਸਮਾਗਮ ਕਰਨ ਦੀ ਮਨਜੂਰੀ ਕਿਉਂ ਦਿੱਤੀ ਗਈ ?
ਜੀ.ਕੇ. ਨੇ ਦੱਸਿਆ ਕਿ ਪ੍ਰਧਾਨ ਮੰਤਰੀ ਦੇ ਜਵਾਬ ਤੋਂ ਸਤੁਸ਼ਟੀ ਨਾ ਪ੍ਰਗਟਾਉਂਦੇ ਹੋਏ ਜਥੇਦਾਰ ਜੀ ਨੇ ਗੁਰਦੁਆਰਾ ਬੰਗਲਾ ਸਾਹਿਬ ਤੋਂ ਅਮਰ ਜਵਾਨ ਜੋਤੀ ਤਕ ਮਾਰਚ ਕੱਢਣ ਦਾ ਐਲਾਨ ਕੀਤਾ ਸੀ। ਉਸ ਵੇਲੇ ਉਨ੍ਹਾਂ ਦੇ ਨਾਲ ਡਾ. ਹਰਮੀਤ ਸਿੰਘ, ਡਾ. ਜਸਪਾਲ ਸਿੰਘ ਅਤੇ ਕੁਲਮੋਹਨ ਸਿੰਘ ਵਰਗੇ ਨੌਜਵਾਨ ਆਗੂ ਸਨ। ਦਿੱਲੀ ਪੁਲਿਸ ਨੇ ਸਿੱਖਾਂ ’ਤੇ ਅਥਰੂ ਗੈਸ ਛੱਡਣ ਦੇ ਨਾਲ ਭਾਰੀ ਲਾਠੀਚਾਰਜ ਵੀ ਕੀਤਾ ਸੀ। ਜਿਸਦੇ ਸਿੱਟੇ ਵੱਜੌਂ ਅਕਾਲੀ ਦਲ ਦੇ ਸੂਬਾ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਕੋਹਲੀ ਦੀ ਮੌਤ ਪੁਲਿਸ ਦੀ ਗੱਡੀ ’ਚ ਦੱਮ ਘੁੱਟਣ ਨਾਲ ਹੋ ਗਈ ਸੀ।ਪੁਲਿਸ ਦੀ ਇਸ ਬਰਬਰਤਾ ਦੀ ਯਾਦ ’ਚ ਦਿੱਲੀ ਕਮੇਟੀ 5 ਨਵੰਬਰ ਨੂੰ ਹੁਣ ਸਮਾਗਮ ਵੀ ਕਰਵਾਏਗੀ।
ਜੀ.ਕੇ. ਨੇ ਕਿਹਾ ਕਿ ਆਪਣੇ ਇਤਿਹਾਸ ਨੂੰ ਬਚਾਉਣਾ ਅਤੇ ਉਸਤੋਂ ਸਬਕ ਲੈਣਾ ਬਹੁਤ ਜਰੂਰੀ ਹੈ। ਪੰਜਾਬ ਨੇ 20 ਸਾਲ ਦੇ ਕਾਲੇ ਦੌਰ ਦੇ ਦੌਰਾਨ 20 ਹਜਾਰ ਸਿੱਖਾਂ ਦੀ ਮੌਤ ਵੇਖੀ ਸੀ ਪਰ ਪੰਜਾਬ ਤੋਂ ਬਾਹਰ ਨਵੰਬਰ 1984 ’ਚ 12 ਹਜ਼ਾਰ ਤੋਂ ਵੱਧ ਸਿੱਖਾਂ ਦਾ ਕਤਲ 3 ਦਿਨਾਂ ’ਚ ਹੋ ਗਿਆ ਸੀ। ਇਸ ਸਭ ਦੇ ਬਾਵਜੂਦ ਸਿੱਖ ਅੱਜ ਵੀ ਤ੍ਰਾਸਦੀ ਮੌਕੇ ਲੋੜਵੰਦਾਂ ਦੇ ਹੰਝੂ ਪੂੰਝਣ ਤੋਂ ਪਿੱਛੇ ਨਹੀਂ ਹੱਟਦਾ। ਇਸ ਮੌਕੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ ਨੇ ਵੀ ਆਪਣੇ ਵਿਚਾਰ ਰੱਖੇ।

About Author

Punjab Mail USA

Punjab Mail USA

Related Articles

ads

Latest Category Posts

    ਐਲਕ ਗਰੋਵ ਪਾਰਕ ਦੀਆਂ ਤੀਆਂ ਕਰਤਾਰਪੁਰ ਲਾਂਘੇ ਦੇ ਯਤਨਾਂ ਨੂੰ ਮਿਲਣ ਲੱਗੀ ਸਫਲਤਾਲਈ ਤਿਆਰੀਆਂ ਜ਼ੋਰਾਂ ‘ਤੇ; ਰਿਹਰਸਲਾਂ ਦਾ ਦੌਰ ਜਾਰੀ

ਐਲਕ ਗਰੋਵ ਪਾਰਕ ਦੀਆਂ ਤੀਆਂ ਕਰਤਾਰਪੁਰ ਲਾਂਘੇ ਦੇ ਯਤਨਾਂ ਨੂੰ ਮਿਲਣ ਲੱਗੀ ਸਫਲਤਾਲਈ ਤਿਆਰੀਆਂ ਜ਼ੋਰਾਂ ‘ਤੇ; ਰਿਹਰਸਲਾਂ ਦਾ ਦੌਰ ਜਾਰੀ

Read Full Article
    ਕਰਤਾਰਪੁਰ ਲਾਂਘੇ ਦੇ ਯਤਨਾਂ ਨੂੰ ਮਿਲਣ ਲੱਗੀ ਸਫਲਤਾ

ਕਰਤਾਰਪੁਰ ਲਾਂਘੇ ਦੇ ਯਤਨਾਂ ਨੂੰ ਮਿਲਣ ਲੱਗੀ ਸਫਲਤਾ

Read Full Article
    ਪਤਨੀ ਨੂੰ ਮਾਰਨ ਦੇ ਦੋਸ਼ ਹੇਠ ਪੰਜਾਬੀ ਵਿਅਕਤੀ ਦੋਸ਼ੀ ਕਰਾਰ

ਪਤਨੀ ਨੂੰ ਮਾਰਨ ਦੇ ਦੋਸ਼ ਹੇਠ ਪੰਜਾਬੀ ਵਿਅਕਤੀ ਦੋਸ਼ੀ ਕਰਾਰ

Read Full Article
    ਸੈਕਰਾਮੈਂਟੋ ‘ਚ ਮਨਾਇਆ ਗਿਆ ਸ਼ਹੀਦ ਸ. ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ

ਸੈਕਰਾਮੈਂਟੋ ‘ਚ ਮਨਾਇਆ ਗਿਆ ਸ਼ਹੀਦ ਸ. ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ

Read Full Article
    ਐਲਕ ਗਰੋਵ ਪਾਰਕ ਦੀਆਂ ਤੀਆਂ ਲਈ ਤਿਆਰੀਆਂ ਜ਼ੋਰਾਂ ‘ਤੇ; ਰਿਹਰਸਲਾਂ ਦਾ ਦੌਰ ਜਾਰੀ

ਐਲਕ ਗਰੋਵ ਪਾਰਕ ਦੀਆਂ ਤੀਆਂ ਲਈ ਤਿਆਰੀਆਂ ਜ਼ੋਰਾਂ ‘ਤੇ; ਰਿਹਰਸਲਾਂ ਦਾ ਦੌਰ ਜਾਰੀ

Read Full Article
    ਡਾਇਵਰਸਿਟੀ ਐਂਡ ਇਨਕਲੂਜ਼ਨ ਕਮਿਸ਼ਨ ਦੀ ਅਹਿਮ ਮੀਟਿੰਗ ਹੋਈ

ਡਾਇਵਰਸਿਟੀ ਐਂਡ ਇਨਕਲੂਜ਼ਨ ਕਮਿਸ਼ਨ ਦੀ ਅਹਿਮ ਮੀਟਿੰਗ ਹੋਈ

Read Full Article
    ਸੁੱਚਾ ਸਿੰਘ ਛੋਟੇਪੁਰ ਕੈਲੀਫੋਰਨੀਆ ਦੌਰੇ ‘ਤੇ

ਸੁੱਚਾ ਸਿੰਘ ਛੋਟੇਪੁਰ ਕੈਲੀਫੋਰਨੀਆ ਦੌਰੇ ‘ਤੇ

Read Full Article
    ਡਾ. ਐੱਸ.ਪੀ. ਸਿੰਘ ਓਬਰਾਏ ਅਮਰੀਕਾ ਦੌਰੇ ‘ਤੇ

ਡਾ. ਐੱਸ.ਪੀ. ਸਿੰਘ ਓਬਰਾਏ ਅਮਰੀਕਾ ਦੌਰੇ ‘ਤੇ

Read Full Article
    ਫਰਿਜ਼ਨੋਂ ਵਿਖੇ ਸ਼ਹੀਦ ਊਧਮ ਸਿੰਘ ਅਤੇ ਸ਼ਹੀਦ ਮਦਨ ਲਾਲ ਢੀਂਗਰਾ ਦਾ ਸ਼ਹੀਦੀ ਸਮਾਗਮ 28 ਜੁਲਾਈ ਨੂੰ

ਫਰਿਜ਼ਨੋਂ ਵਿਖੇ ਸ਼ਹੀਦ ਊਧਮ ਸਿੰਘ ਅਤੇ ਸ਼ਹੀਦ ਮਦਨ ਲਾਲ ਢੀਂਗਰਾ ਦਾ ਸ਼ਹੀਦੀ ਸਮਾਗਮ 28 ਜੁਲਾਈ ਨੂੰ

Read Full Article
    ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਫੜਨ ਲਈ ਅਮਰੀਕਾ ਨੇ ਵਿੱਢੀ ਵਿਸ਼ੇਸ਼ ਮੁਹਿੰਮ

ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਫੜਨ ਲਈ ਅਮਰੀਕਾ ਨੇ ਵਿੱਢੀ ਵਿਸ਼ੇਸ਼ ਮੁਹਿੰਮ

Read Full Article
    ਟਰੰਪ ਵੱਲੋਂ ਡੈਮੋਕਰੈਟ ਮਹਿਲਾ ਸੰਸਦ ਮੈਂਬਰਾਂ ‘ਤੇ ਕੀਤੀ ‘ਨਸਲੀ’ ਟਿੱਪਣੀ ਨਾਲ ਪੈਦਾ ਹੋਇਆ ਵਿਵਾਦ

ਟਰੰਪ ਵੱਲੋਂ ਡੈਮੋਕਰੈਟ ਮਹਿਲਾ ਸੰਸਦ ਮੈਂਬਰਾਂ ‘ਤੇ ਕੀਤੀ ‘ਨਸਲੀ’ ਟਿੱਪਣੀ ਨਾਲ ਪੈਦਾ ਹੋਇਆ ਵਿਵਾਦ

Read Full Article
    ਅਮਰੀਕਾ ‘ਚ ਆਰਜ਼ੀ ਖੇਤੀ ਕਾਮਿਆਂ ਲਈ ਨਵੇਂ ਇੰਮੀਗ੍ਰੇਸ਼ਨ ਨਿਯਮ ਪੇਸ਼

ਅਮਰੀਕਾ ‘ਚ ਆਰਜ਼ੀ ਖੇਤੀ ਕਾਮਿਆਂ ਲਈ ਨਵੇਂ ਇੰਮੀਗ੍ਰੇਸ਼ਨ ਨਿਯਮ ਪੇਸ਼

Read Full Article
    ਮੇਥਾਡੋਨ ਕਲੀਨਿਕ ‘ਚ ਗੋਲੀਬਾਰੀ, 2 ਲੋਕਾਂ ਦੀ ਮੌਤ

ਮੇਥਾਡੋਨ ਕਲੀਨਿਕ ‘ਚ ਗੋਲੀਬਾਰੀ, 2 ਲੋਕਾਂ ਦੀ ਮੌਤ

Read Full Article
    ਨਿਊਯਾਰਕ ਸ਼ਹਿਰ ਦੇ ਮੈਨਹਟਨ ਵਿਚ ਅਚਾਨਕ ਬਿਜਲੀ ਸਪਲਾਈ ਹੋਈ ਠੱਪ

ਨਿਊਯਾਰਕ ਸ਼ਹਿਰ ਦੇ ਮੈਨਹਟਨ ਵਿਚ ਅਚਾਨਕ ਬਿਜਲੀ ਸਪਲਾਈ ਹੋਈ ਠੱਪ

Read Full Article
    ਚੱਕਰਵਾਤੀ ਤੂਫਾਨ ‘ਬੈਰੀ’ ਲੁਸੀਆਨਾ ਸ਼ਹਿਰ ਦੇ ਕਾਫੀ ਕਰੀਬ ਪਹੁੰਚਿਆ

ਚੱਕਰਵਾਤੀ ਤੂਫਾਨ ‘ਬੈਰੀ’ ਲੁਸੀਆਨਾ ਸ਼ਹਿਰ ਦੇ ਕਾਫੀ ਕਰੀਬ ਪਹੁੰਚਿਆ

Read Full Article