PUNJABMAILUSA.COM

ਦਿੱਲੀ ਕਮੇਟੀ ਆਗੂਆਂ ਨੇ ਜੀ.ਕੇ. ਦੇ ਅਸਤੀਫੇ ਦੀ ਖਬਰ ਨੂੰ ਨਾਕਾਰਿਆ

ਦਿੱਲੀ ਕਮੇਟੀ ਆਗੂਆਂ ਨੇ ਜੀ.ਕੇ. ਦੇ ਅਸਤੀਫੇ ਦੀ ਖਬਰ ਨੂੰ ਨਾਕਾਰਿਆ

ਦਿੱਲੀ ਕਮੇਟੀ ਆਗੂਆਂ ਨੇ ਜੀ.ਕੇ. ਦੇ ਅਸਤੀਫੇ ਦੀ ਖਬਰ ਨੂੰ ਨਾਕਾਰਿਆ
October 10
11:30 2018

-ਰੁਝੇਵਿਆਂ ਕਰਕੇ ਕਾਰਜਭਾਰ ਸੀਨੀਅਰ ਮੀਤ ਪ੍ਰਧਾਨ ਨੂੰ ਸੌਂਪਣ ਦੀ ਗੱਲ ਕਹੀ
ਨਵੀਂ ਦਿੱਲੀ, 10 ਅਕਤੂਬਰ (ਪੰਜਾਬ ਮੇਲ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੇ ਕਮੇਟੀ ਪ੍ਰਧਾਨ ਦਾ ਅਹੁਦੇ ਛੱਡਣ ਦੀ ਮੀਡੀਆ ਦੇ ਕੁਝ ਹਲਕਿਆਂ ਵੱਲੋਂ ਚਲਾਈ ਗਈ ਖਬਰ ‘ਤੇ ਕਮੇਟੀ ਦਾ ਸਪੱਸ਼ਟੀਕਰਨ ਸਾਹਮਣੇ ਆਇਆ ਹੈ। ਕਮੇਟੀ ਦੇ ਕਾਰਜਕਾਰੀ ਪ੍ਰਧਾਨ ਹਰਮੀਤ ਸਿੰਘ ਕਾਲਕਾ, ਜੁਆਇੰਟ ਸਕੱਤਰ ਅਮਰਜੀਤ ਸਿੰਘ ਫਤਹਿ ਨਗਰ, ਧਰਮ ਪ੍ਰਚਾਰ ਕਮੇਟੀ ਚੇਅਰਮੈਨ ਪਰਮਜੀਤ ਸਿੰਘ ਰਾਣਾ ਅਤੇ ਮੈਂਬਰ ਚਮਨ ਸਿੰਘ ਨੇ ਕਮੇਟੀ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜੀ.ਕੇ. ਵੱਲੋਂ ਰੁਝੇਵਿਆਂ ਕਰਕੇ ਆਪਣਾ ਕਾਰਜਭਾਰ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਕਾਲਕਾ ਨੂੰ ਸੌਂਪਣ ਦਾ ਦਾਅਵਾ ਕੀਤਾ।
ਕਾਲਕਾ ਨੇ ਕਿਹਾ ਕਿ 2013 ਅਤੇ 2017 ‘ਚ ਜੀ.ਕੇ. ਦੇ ਚਿਹਰੇ ਨੂੰ ਸਾਹਮਣੇ ਰੱਖ ਕੇ ਅਸੀਂ ਕਮੇਟੀ ਚੋਣਾਂ ਜਿੱਤ ਕੇ ਆਏ ਹਾਂ। ਕਿਸੇ ਹਾਲਾਤ ‘ਚ ਵੀ ਦਿੱਲੀ ਦੀ ਸੰਗਤ ਦੀ ਸੇਵਾ ਤੋਂ ਮੁਨਕਰ ਹੋਣਾ ਸਾਡੇ ਲਈ ਜਾਇਜ਼ ਨਹੀਂ ਹੈ। ਦੇਸ਼-ਵਿਦੇਸ਼ ‘ਚ ਲੰਬੇ ਸਮੇਂ ਵਾਸਤੇ ਜਾਣ ਤੋਂ ਪਹਿਲਾਂ ਹਮੇਸ਼ਾ ਜੀ.ਕੇ. ਆਪਣਾ ਕਾਰਜਭਾਰ ਸੀਨੀਅਰ ਮੀਤ ਪ੍ਰਧਾਨ ਨੂੰ ਸੌਂਪ ਕੇ ਜਾਂਦੇ ਰਹੇ ਹਨ। ਪਰ ਵਿਰੋਧੀ ਧਿਰਾਂ ਨੇ ਇਸ ਆਮ ਕਾਰਵਾਈ ਨੂੰ ਸਿਆਸੀ ਰੰਗਤ ਦੇ ਕੇ ਆਪਣੀ ਸਿਆਸਤ ਚਮਕਾਉਣ ਦੀ ਕੋਝੀ ਹਰਕਤ ਕੀਤੀ ਹੈ। ਕਾਲਕਾ ਨੇ ਸਰਨਾ ਨੂੰ ਆਪਣੀ ਮੂਲ ਪਾਰਟੀ ਕਾਂਗਰਸ ‘ਚ ਜਾਣ ਦੀ ਸਲਾਹ ਦਿੰਦੇ ਹੋਏ ਕਿਹਾ ਕਿ ਆਪਣੇ ਕਾਰਜਕਾਲ ਦੌਰਾਨ ਸਰਨਾ ਪਾਰਟੀ ਵੱਲੋਂ ਕੀਤੀਆਂ ਗਈਆਂ ਨਾਕਾਮੀਆਂ ਦੇ ਕਰਕੇ ਸੰਗਤ ਨੇ ਇਨ੍ਹਾਂ ਨੂੰ ਘਰ ਬਿਠਾ ਦਿੱਤਾ ਹੈ। ਇਸ ਕਰਕੇ ਝੂਠੇ ਪ੍ਰਚਾਰ ਕਰਨ ਦੀ ਥਾਂ ਅਗਲੀ ਕਮੇਟੀ ਚੋਣਾਂ ਲਈ ਇਨ੍ਹਾਂ ਨੂੰ ਤਿਆਰੀ ਕਰਨੀ ਚਾਹੀਦੀ ਹੈ।
ਅਮਰਜੀਤ ਨੇ ਵਿਰੋਧੀ ਧਿਰਾਂ ‘ਤੇ 1984 ਦੇ ਕਾਤਲਾਂ ਨੂੰ ਬਚਾਉਣ ਵਾਸਤੇ ਕਮੇਟੀ ਪ੍ਰਧਾਨ ਦੇ ਖਿਲਾਫ਼ ਦੂਸ਼ਣਬਾਜ਼ੀ ਕਰਨ ਦਾ ਦੋਸ਼ ਲਗਾਇਆ। ਰਾਣਾ ਨੇ ਕਿਹਾ ਕਿ ਅਸੀਂ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਸਿਪਾਹੀ ਹਾਂ, ਇਸ ਕਰਕੇ ਪਾਰਟੀ ਦੀ ਨੀਤੀਆਂ ਦੇ ਖਿਲਾਫ਼ ਅਸੀਂ ਨਹੀਂ ਜਾ ਸਕਦੇ। ਜੀ.ਕੇ. ਦੀ ਤਰ੍ਹਾਂ ਸਾਡੇ ਮਨ ‘ਚ ਸ੍ਰ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਬਾਰੇ ਰੋਸ਼ ਹੈ। ਪਰ ਇਸ ‘ਤੇ ਸਿਆਸਤ ਕਰਨ ਦੀ ਥਾਂ ਸਭ ਨੂੰ ਅਸਲ ਦੋਸ਼ੀਆਂ ਨੂੰ ਪਕੜਨ ਵੱਲ ਧਿਆਨ ਦੇਣਾ ਚਾਹੀਦਾ ਹੈ। ਕਮੇਟੀ ਆਗੂਆਂ ਦੇ ਪ੍ਰਤੀਕਰਮ ਤੋਂ ਪਹਿਲਾ ਜੀ.ਕੇ. ਨੇ ਵੀ ਆਪਣੇ ਗ੍ਰਹਿ ਵਿਖੇ ਕੁਝ ਚੁਣਿੰਦਾ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਨਾ ਦੇਣ ਦਾ ਦਾਅਵਾ ਕੀਤਾ ਸੀ। ਹਾਲਾਂਕਿ ਜੀ.ਕੇ. ਨੇ ਕੁਝ ਮਸਲਿਆਂ ਨੂੰ ਲੈ ਕੇ ਪਾਰਟੀ ਦੀ ਮੌਜੂਦਾ ਹਾਈਕਮਾਨ ਅਤੇ ਸੀਨੀਅਰ ਆਗੂਆਂ ਵਿਚਕਾਰ ਵਧੀ ਦੂਰੀ ਨੂੰ ਦੂਰ ਕਰਕੇ ਪਾਰਟੀ ਦੀ ਬਿਹਤਰੀ ਹੋਣ ਦੀ ਗੱਲ ਕਹੀ ਸੀ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ‘ਚ ਲਾਪਤਾ ਭਾਰਤੀ ਮੂਲ ਦੀ ਵਿਦਿਆਰਥਣ ਦੀ ਲਾਸ਼ ਇੰਡੀਆਨਾ ਦੀ ਝੀਲ ‘ਚੋਂ ਮਿਲੀ

ਅਮਰੀਕਾ ‘ਚ ਲਾਪਤਾ ਭਾਰਤੀ ਮੂਲ ਦੀ ਵਿਦਿਆਰਥਣ ਦੀ ਲਾਸ਼ ਇੰਡੀਆਨਾ ਦੀ ਝੀਲ ‘ਚੋਂ ਮਿਲੀ

Read Full Article
    EGPD INVESTIGATES AN APPARENT MURDER-SUICIDE

EGPD INVESTIGATES AN APPARENT MURDER-SUICIDE

Read Full Article
    ਕੋਰੋਨਾਵਾਇਰਸ; ਅਮਰੀਕਾ ‘ਚ ਦੂਜੇ ਮਰੀਜ਼ ਦੀ ਵਾਇਰਸ ਦੀ ਲਪੇਟ ‘ਚ ਆਉਣ ਦੀ ਪੁਸ਼ਟੀ

ਕੋਰੋਨਾਵਾਇਰਸ; ਅਮਰੀਕਾ ‘ਚ ਦੂਜੇ ਮਰੀਜ਼ ਦੀ ਵਾਇਰਸ ਦੀ ਲਪੇਟ ‘ਚ ਆਉਣ ਦੀ ਪੁਸ਼ਟੀ

Read Full Article
    ਈਰਾਨ ਦੀ ਜਵਾਬੀ ਕਾਰਵਾਈ ਵਿਚ ਅਮਰੀਕਾ ਦੇ 34 ਸੈਨਿਕ ਹੋਏ ਗੰਭੀਰ ਜ਼ਖ਼ਮੀ

ਈਰਾਨ ਦੀ ਜਵਾਬੀ ਕਾਰਵਾਈ ਵਿਚ ਅਮਰੀਕਾ ਦੇ 34 ਸੈਨਿਕ ਹੋਏ ਗੰਭੀਰ ਜ਼ਖ਼ਮੀ

Read Full Article
    ਹਿਊਸਟਨ ‘ਚ ਜ਼ੋਰਦਾਰ ਧਮਾਕੇ ਨਾਲ ਕਈ ਮਕਾਨ ਹਾਦਸਾਗ੍ਰਸਤ

ਹਿਊਸਟਨ ‘ਚ ਜ਼ੋਰਦਾਰ ਧਮਾਕੇ ਨਾਲ ਕਈ ਮਕਾਨ ਹਾਦਸਾਗ੍ਰਸਤ

Read Full Article
    ਪ੍ਰਤੀਨਿਧੀ ਸਭਾ ਦੇ ਮੁੱਖ ਮਹਾਦੋਸ਼ ਪ੍ਰਬੰਧਕ ਵੱਲੋਂ ਟਰੰਪ ਨੂੰ ਅਹੁਦੇ ਤੋਂ ਬਰਖਾਸਤ ਕੀਤੇ ਜਾਣ ਦੀ ਅਪੀਲ

ਪ੍ਰਤੀਨਿਧੀ ਸਭਾ ਦੇ ਮੁੱਖ ਮਹਾਦੋਸ਼ ਪ੍ਰਬੰਧਕ ਵੱਲੋਂ ਟਰੰਪ ਨੂੰ ਅਹੁਦੇ ਤੋਂ ਬਰਖਾਸਤ ਕੀਤੇ ਜਾਣ ਦੀ ਅਪੀਲ

Read Full Article
    ਟਰੰਪ ਪ੍ਰਸ਼ਾਸਨ ਵੱਲੋਂ ਗਰਭਵਤੀ ਔਰਤਾਂ ਲਈ ਵੀਜ਼ਾ ਨਿਯਮਾਂ ‘ਚ ਕੀਤੀ ਜਾਵੇਗੀ ਸਖ਼ਤੀ!

ਟਰੰਪ ਪ੍ਰਸ਼ਾਸਨ ਵੱਲੋਂ ਗਰਭਵਤੀ ਔਰਤਾਂ ਲਈ ਵੀਜ਼ਾ ਨਿਯਮਾਂ ‘ਚ ਕੀਤੀ ਜਾਵੇਗੀ ਸਖ਼ਤੀ!

Read Full Article
    ਤੁਲਸੀ ਗਬਾਰਡ ਵੱਲੋਂ ਹਿਲੇਰੀ ਕਲਿੰਟਨ ਵਿਰੁੱਧ ਮਾਣਹਾਨੀ ਦਾ ਮੁਕੱਦਮਾ ਦਰਜ

ਤੁਲਸੀ ਗਬਾਰਡ ਵੱਲੋਂ ਹਿਲੇਰੀ ਕਲਿੰਟਨ ਵਿਰੁੱਧ ਮਾਣਹਾਨੀ ਦਾ ਮੁਕੱਦਮਾ ਦਰਜ

Read Full Article
    ਟਰੰਪ 24-25 ਫਰਵਰੀ ਨੂੰ ਭਾਰਤ ਯਾਤਰਾ ‘ਤੇ

ਟਰੰਪ 24-25 ਫਰਵਰੀ ਨੂੰ ਭਾਰਤ ਯਾਤਰਾ ‘ਤੇ

Read Full Article
    ਸਿਆਟਲ ਪੁੱਜਾ ਚੀਨ ਦਾ ਕੋਰੋਨਾ ਵਾਇਰਸ!

ਸਿਆਟਲ ਪੁੱਜਾ ਚੀਨ ਦਾ ਕੋਰੋਨਾ ਵਾਇਰਸ!

Read Full Article
    ਚੀਨ ਨਾਲ ਵਪਾਰ ਸਮਝੌਤੇ ਦਾ ਦੂਜਾ ਪੜਾਅ ਜਲਦ : ਟਰੰਪ

ਚੀਨ ਨਾਲ ਵਪਾਰ ਸਮਝੌਤੇ ਦਾ ਦੂਜਾ ਪੜਾਅ ਜਲਦ : ਟਰੰਪ

Read Full Article
    ਅੰਮ੍ਰਿਤ ਸਿੰਘ ਨੇ ਹੈਰਿਸ ਕਾਊਂਟੀ ’ਚ ਪਹਿਲੇ ਦਸਤਾਰਧਾਰੀ ਸਿੱਖ ਵਜੋਂ ਡਿਪਟੀ ਕਾਂਸਟੇਬਲ ਅਹੁਦੇ ਦੀ ਸਹੁੰ ਚੁੱਕੀ

ਅੰਮ੍ਰਿਤ ਸਿੰਘ ਨੇ ਹੈਰਿਸ ਕਾਊਂਟੀ ’ਚ ਪਹਿਲੇ ਦਸਤਾਰਧਾਰੀ ਸਿੱਖ ਵਜੋਂ ਡਿਪਟੀ ਕਾਂਸਟੇਬਲ ਅਹੁਦੇ ਦੀ ਸਹੁੰ ਚੁੱਕੀ

Read Full Article
    ਅਮਰੀਕਨ ਮਰਦਮਸ਼ੁਮਾਰੀ ‘ਚ ਸਿੱਖਾਂ ਦੀ ਵੱਖਰੀ ਗਿਣਤੀ ਜ਼ਰੂਰੀ

ਅਮਰੀਕਨ ਮਰਦਮਸ਼ੁਮਾਰੀ ‘ਚ ਸਿੱਖਾਂ ਦੀ ਵੱਖਰੀ ਗਿਣਤੀ ਜ਼ਰੂਰੀ

Read Full Article
    ਅਮਰੀਕਨ ਸਿੱਖ ਜਥੇਬੰਦੀਆਂ ਵੱਲੋਂ ਸੀ.ਏ.ਏ. ਖ਼ਿਲਾਫ਼ ਅਮਰੀਕੀ ਕੌਂਸਲੇਟ ਸਾਹਮਣੇ ਰੋਸ ਪ੍ਰਦਰਸ਼ਨ ਦਾ ਐਲਾਨ

ਅਮਰੀਕਨ ਸਿੱਖ ਜਥੇਬੰਦੀਆਂ ਵੱਲੋਂ ਸੀ.ਏ.ਏ. ਖ਼ਿਲਾਫ਼ ਅਮਰੀਕੀ ਕੌਂਸਲੇਟ ਸਾਹਮਣੇ ਰੋਸ ਪ੍ਰਦਰਸ਼ਨ ਦਾ ਐਲਾਨ

Read Full Article
    ਐਲਕ ਗਰੋਵ ਸਿਟੀ ਦੇ ਡਾਇਵਰਸਿਟੀ ਇਨਕਲਿਊਜ਼ਨ ਕਮਿਸ਼ਨ ਦੀ ਮੀਟਿੰਗ ‘ਚ ਕਈ ਮਤੇ ਪਾਸ

ਐਲਕ ਗਰੋਵ ਸਿਟੀ ਦੇ ਡਾਇਵਰਸਿਟੀ ਇਨਕਲਿਊਜ਼ਨ ਕਮਿਸ਼ਨ ਦੀ ਮੀਟਿੰਗ ‘ਚ ਕਈ ਮਤੇ ਪਾਸ

Read Full Article