ਦਿੱਲੀ ਐੱਨ.ਸੀ.ਆਰ.’ਚ ਲੱਗੇ ਭੂਚਾਲ ਦੇ ਝਟਕੇ

September 09
17:34
2018
ਨਵੀਂ ਦਿੱਲੀ, 9 ਸਤੰਬਰ (ਪੰਜਾਬ ਮੇਲ)- ਦਿੱਲੀ ਐੱਨ.ਸੀ.ਆਰ.’ਚ ਐਤਵਾਰ ਸ਼ਾਮ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ ‘ਤੇ ਅਜੇ ਭੂਚਾਲ ਦੀ ਤੀਬਰਤਾ ਪਤਾ ਨਹੀਂ ਚੱਲ ਸਕੀ ਹੈ। ਹੁਣ ਤੱਕ ਜਾਨ ਮਾਲ ਦੇ ਨੁਕਸਾਨ ਹੋਣ ਦੀ ਖਬਰ ਨਹੀਂ ਹੈ।
ਉੱਚੀਆਂ ਇਮਾਰਤਾਂ ‘ਚ ਰਹਿਣ ਵਾਲੇ ਲੋਕਾਂ ਨੇ ਭੂਚਾਲ ਦੇ ਝਟਕੇ ਜ਼ਿਆਦਾ ਮਹਿਸੂਸ ਕੀਤੇ, ਜਿਸ ਦੇ ਬਾਅਦ ਦਹਿਸ਼ਤ ‘ਚ ਲੋਕ ਘਰਾਂ ਤੋਂ ਬਾਹਰ ਆ ਗਏ। ਇਹ ਝਟਕੇ ਹਲਕੇ ਦੱਸੇ ਜਾ ਰਹੇ ਹਨ। ਘਰਾਂ ‘ਚ ਲੱਗੇ ਪੱਖੇ-ਝੂਮਰ ਹਿੱਲਣ ਲੱਗੇ, ਜਿਸ ਨਾਲ ਲੋਕਾਂ ਨੂੰ ਭੂਚਾਲ ਆਉਣ ਦਾ ਪਤਾ ਚੱਲਿਆ।