PUNJABMAILUSA.COM

ਦਿਵਿਆ ਜੋਤੀ ਸੰਗਠਨ ਦੇ ਮੁਖੀ ਆਸ਼ੂਤੋਸ਼ ਬਾਰੇ ਸੁਣਵਾਈ 1 ਮਾਰਚ ਨੂੰ

ਦਿਵਿਆ ਜੋਤੀ ਸੰਗਠਨ ਦੇ ਮੁਖੀ ਆਸ਼ੂਤੋਸ਼ ਬਾਰੇ ਸੁਣਵਾਈ 1 ਮਾਰਚ ਨੂੰ

ਦਿਵਿਆ ਜੋਤੀ ਸੰਗਠਨ ਦੇ ਮੁਖੀ ਆਸ਼ੂਤੋਸ਼ ਬਾਰੇ ਸੁਣਵਾਈ 1 ਮਾਰਚ ਨੂੰ
February 08
10:35 2017

1
ਚੰਡੀਗੜ੍ਹ, 8 ਫਰਵਰੀ (ਪੰਜਾਬ ਮੇਲ)- ਦਿਵਿਆ ਜੋਤੀ ਸੰਗਠਨ ਨੂਰਮਹਿਲ ਮੁਖੀ ਕਲੀਨੀਕਲੀ ਡੈਡ ਆਸ਼ੁਤੋਸ਼ ਦਾ ਦਾਹ ਸਸਕਾਰ ਕਰਨ ਦੇ ਹੁਕਮ ਦੇ ਵਿਰੋਧ ‘ਚ ਦਾਖਲ ਅਪੀਲਾਂ ਦੀ ਸੁਣਵਾਈ ਦੌਰਾਨ ਡੇਰੇ ਵੱਲੋਂ ਪੇਸ਼ ਵਕੀਲ ਨੇ ਕਿਹਾ ਕਿ ਆਸ਼ੂਤੋਸ਼ ਅਜੇ ਸਮਾਧੀ ਵਿਚ ਹੀ ਹੈ। ਇਸ ‘ਤੇ ਜਸਟਿਸ ਮਹੇਸ਼ ਗਰੋਵਰ ਦੀ ਅਗਵਾਈ ਵਾਲੇ ਡਿਵੀਜ਼ਨ ਬੈਂਚ ਨੇ ਟਿੱਪਣੀ ਕੀਤੀ ਕਿ ਕੀ ਡੇਰੇ ਦੇ ਪੈਰੋਕਾਰ ‘ਚੋਂ ਕੋਈ ਅਜਿਹਾ ਵਿਅਕਤੀ ਹੈ, ਜਿਹੜਾ ਸਮਾਧੀ ‘ਚ ਚਲਾ ਜਾਵੇ ਅਤੇ ਵਾਪਸ ਆਏ। ਡੇਰੇ ਦੇ ਵਕੀਲ ਨੇ ਕਿਹਾ ਕਿ ਅਜੇ ਕੋਈ ਪੈਰੋਕਾਰ ਇਸ ਸਥਿਤੀ ਤੱਕ ਨਹੀਂ ਪੁੱਜਾ। ਬੈਂਚ ਨੇ ਕਿਹਾ ਕਿ ਨਿਆਂਪਾਲਿਕਾ ਕਾਨੂੰਨ ਦੇ ਦਾਇਰੇ ਤੋਂ ਬਾਹਰ ਨਹੀਂ ਜਾ ਸਕਦੀ ਤੇ ਅਧਿਆਤਮਕ ਦਲੀਲਾਂ ਇਸ ਮਾਮਲੇ ‘ਚ ਮਾਇਨੇ ਨਹੀਂ ਰੱਖਣਗੀਆਂ। ਸਮਾਧੀ ‘ਚ ਹੋਣ ਬਾਰੇ ਡੇਰੇ ਦੀ ਇੱਕ ਪੈਰੋਕਾਰ ਨੇ ਦਲੀਲ ਦਿੱਤੀ ਕਿ ਆਸ਼ੂਤੋਸ਼ ਨੇ ਉਸ ਨੂੰ ਕਿਹਾ ਸੀ ਕਿ ਉਹ ਸਮਾਧੀ ‘ਚ ਜਾ ਕੇ ਛੇਤੀ ਹੀ ਵਾਪਸ ਆਉਣਗੇ ਪਰ ਬੈਂਚ ਨੇ ਪੁੱਛਿਆ ਕਿ ਕੀ ਕੋਈ ਸਮਾਂ ਤੈਅ ਹੈ ਕਿ ਆਸ਼ੂਤੋਸ਼ ਕਦੋਂ ਤੱਕ ਸਮਾਧੀ ਤੋਂ ਵਾਪਸ ਆਉਣਗੇ। ਇਸ ‘ਤੇ ਡੇਰੇ ਦੇ ਵਕੀਲ ਨੇ ਕਿਹਾ ਕਿ ਇਸ ਦਾ ਕੋਈ ਸਮਾਂ ਨਹੀਂ ਹੁੰਦਾ। ਬੈਂਚ ਨੇ ਇਥੋਂ ਤੱਕ ਪੁੱਛਿਆ ਕਿ ਸਮਾਧੀ ‘ਚ ਦਿਲ ਦੀ ਧੜਕਨ ਰੋਕੀ ਜਾ ਸਕਦੀ ਹੈ ਤੇ ਕਦੋਂ ਤੱਕ ? ਕੋਈ ਦਲੀਲ ਨਾ ਆਉਣ ‘ਤੇ ਅਖੀਰ ਬੈਂਚ ਨੇ ਕਿਹਾ ਕਿ ਸਮਾਧੀ ‘ਚ ਹੋਣ ਜਾਂ ਨਾ ਹੋਣ ਦਾ ਇਸ ਮਾਮਲੇ ਵਿਚ ਕੋਈ ਤਰਕ ਨਹੀਂ ਹੈ, ਆਸ਼ੂਤੋਸ਼ ਕਲੀਨੀਕਲੀ ਡੈਡ ਹੈ ਤੇ ਉਸ ਦੇ ਸਸਕਾਰ ਕਰਨ ਦੇ ਮੁੱਦੇ ‘ਤੇ ਹੀ ਇਸ ਮਾਮਲੇ ਵਿਚ ਬਹਿਸ ਕੀਤੀ ਜਾਣੀ ਚਾਹੀਦੀ ਹੈ ਤੇ ਇਸੇ ਸਬੰਧ ਵਿਚ ਤਰਕ ਪੇਸ਼ ਕੀਤੇ ਜਾਣੇ ਚਾਹੀਦੇ ਹਨ। ਇਸ ਮਾਮਲੇ ‘ਚ ਆਸ਼ੂਤੋਸ਼ ਦੇ ਬੇਟੇ ਹੋਣ ਦਾ ਦਾਅਵਾ ਕਰਨ ਵਾਲੇ ਦਲੀਪ ਝਾਅ ਦੇ ਵਕੀਲ ਨੂੰ ਵੀ ਬੈਂਚ ਦੀ ਟਿੱਪਣੀ ਦਾ ਸਾਹਮਣਾ ਕਰਨਾ ਪਿਆ। ਦਲੀਪ ਦੇ ਵਕੀਲ ਨੇ ਬੈਂਚ ਨੂੰ ਕਿਹਾ ਕਿ ਹਿੰਦੂ ਪਰਿਵਾਰਾਂ ਵਿਚ ਵੱਡੇ ਬੇਟੇ ਕੋਲ ਆਪਣੇ ਬਾਪ ਦੀ ਮ੍ਰਿਤਕ ਦੇਹ ਨੂੰ ਚਿਖਾ ਵਿਖਾਉਣ ਦਾ ਹੱਕ ਹੁੰਦਾ ਹੈ ਤੇ ਦਲੀਪ ਨੂੰ ਬੇਟਾ ਹੋਣ ਦੇ ਨਾਤੇ ਇਹ ਹੱਕ ਦਿੱਤਾ ਜਾਣਾ ਚਾਹੀਦਾ ਹੈ। ਇਸ ਬਾਰੇ ਕਾਨੂੰਨੀ ਦਲੀਲ ਪੁੱਛੀ ਗਈ ਪਰ ਵਕੀਲ ਨੇ ਕਿਹਾ ਕਿ ਉਹ ਮੁਕੰਮਲ ਤਿਆਰੀ ਕਰਕੇ ਨਹੀਂ ਆਏ। ਦੂਜੇ ਪਾਸੇ ਪੰਜਾਬ ਸਰਕਾਰ ਨੇ ਕਿਹਾ ਕਿ ਇਸ ਮਾਮਲੇ ‘ਚ ਸਰਕਾਰ ਵੱਲੋਂ ਸਾਲੀਸਿਟਰ ਜਨਰਲ ਆਫ ਇੰਡੀਆ ਬਹਿਸ ਕਰਨਗੇ, ਲਿਹਾਜਾ ਸਮਾਂ ਦਿੱਤਾ ਜਾਵੇ। ਬੈਂਚ ਨੇ ਸੁਣਵਾਈ ਇਕ ਮਾਰਚ ‘ਤੇ ਪਾ ਦਿੱਤੀ ਹੈ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਯਾਤਰਾ ਦੌਰਾਨ ਪਾਕਿਸਤਾਨ ਨਾ ਜਾਣ ਦੀ ਅਪੀਲ

ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਯਾਤਰਾ ਦੌਰਾਨ ਪਾਕਿਸਤਾਨ ਨਾ ਜਾਣ ਦੀ ਅਪੀਲ

Read Full Article
    ਅਮਰੀਕੀ ਸੰਸਦ ਮੈਂਬਰਾਂ ਵੱਲੋਂ ਸਾਊਦੀ ਅਰਬ ਨੂੰ ਅਮਰੀਕੀ ਮਦਦ ਖਤਮ ਕਰਨ ਦਾ ਬਿੱਲ ਪਾਸ

ਅਮਰੀਕੀ ਸੰਸਦ ਮੈਂਬਰਾਂ ਵੱਲੋਂ ਸਾਊਦੀ ਅਰਬ ਨੂੰ ਅਮਰੀਕੀ ਮਦਦ ਖਤਮ ਕਰਨ ਦਾ ਬਿੱਲ ਪਾਸ

Read Full Article
    ਵੀਜ਼ਾ ਧੋਖਾਦੇਹੀ ਮਾਮਲੇ ‘ਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਇਜਾਜ਼ਤ

ਵੀਜ਼ਾ ਧੋਖਾਦੇਹੀ ਮਾਮਲੇ ‘ਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਇਜਾਜ਼ਤ

Read Full Article
    ਪੁਲਵਾਮਾ ਅੱਤਵਾਦੀ ਹਮਲਾ : ਸ਼ਹੀਦ ਹੋਏ ਪੰਜਾਬ ਦੇ 4 ਪੁੱਤ

ਪੁਲਵਾਮਾ ਅੱਤਵਾਦੀ ਹਮਲਾ : ਸ਼ਹੀਦ ਹੋਏ ਪੰਜਾਬ ਦੇ 4 ਪੁੱਤ

Read Full Article
    ਪੁਲਵਾਮਾ ਅੱਤਵਾਦੀ ਹਮਲਾ : 42 ਹੋਈ ਸ਼ਹੀਦ ਹੋਏ ਜਵਾਨਾਂ ਦੀ ਗਿਣਤੀ

ਪੁਲਵਾਮਾ ਅੱਤਵਾਦੀ ਹਮਲਾ : 42 ਹੋਈ ਸ਼ਹੀਦ ਹੋਏ ਜਵਾਨਾਂ ਦੀ ਗਿਣਤੀ

Read Full Article
    ਪੁਲਵਾਮਾ ਅੱਤਵਾਦੀ ਹਮਲਾ : ਆਦਿਲ ਅਹਿਮਦ ਡਾਰ ਚਚੇਰੇ ਭਰਾ ਦੀ ਮੌਤ ਤੋਂ ਬਾਅਦ ਬਣਿਆ ਸੀ ਅੱਤਵਾਦੀ

ਪੁਲਵਾਮਾ ਅੱਤਵਾਦੀ ਹਮਲਾ : ਆਦਿਲ ਅਹਿਮਦ ਡਾਰ ਚਚੇਰੇ ਭਰਾ ਦੀ ਮੌਤ ਤੋਂ ਬਾਅਦ ਬਣਿਆ ਸੀ ਅੱਤਵਾਦੀ

Read Full Article
    ਪਾਕਿਸਤਾਨ ਅੱਤਵਾਦੀ ਸੰਗਠਨਾਂ ਨੂੰ ਸਹਿਯੋਗ ਅਤੇ ਸੁਰੱਖਿਆ ਦੇਣਾ ਤੁਰੰਤ ਬੰਦ ਕਰੇ : ਅਮਰੀਕਾ

ਪਾਕਿਸਤਾਨ ਅੱਤਵਾਦੀ ਸੰਗਠਨਾਂ ਨੂੰ ਸਹਿਯੋਗ ਅਤੇ ਸੁਰੱਖਿਆ ਦੇਣਾ ਤੁਰੰਤ ਬੰਦ ਕਰੇ : ਅਮਰੀਕਾ

Read Full Article
    ਨਿਊ ਬ੍ਰੰਜ਼ਵਿਕ ਵਿਚ ਟਰੈਕਟਰ-ਟਰੇਲਰ ਥੱਲੇ ਆਉਣ ਕਾਰਨ ਭਾਰਤੀ ਦੀ ਮੌਤ

ਨਿਊ ਬ੍ਰੰਜ਼ਵਿਕ ਵਿਚ ਟਰੈਕਟਰ-ਟਰੇਲਰ ਥੱਲੇ ਆਉਣ ਕਾਰਨ ਭਾਰਤੀ ਦੀ ਮੌਤ

Read Full Article
    ਪਾਕਿਸਤਾਨ ਅੰਦਰ ਸਿੱਖਾਂ ਬਾਰੇ ਉਸਰ ਰਿਹਾ ਹੈ ਸਾਜਗਾਰ ਮਾਹੌਲ

ਪਾਕਿਸਤਾਨ ਅੰਦਰ ਸਿੱਖਾਂ ਬਾਰੇ ਉਸਰ ਰਿਹਾ ਹੈ ਸਾਜਗਾਰ ਮਾਹੌਲ

Read Full Article
    ਕਰਮਦੀਪ ਧਾਲੀਵਾਲ ਦੀ ਸੜਕ ਹਾਦਸੇ ‘ਚ ਹੋਈ ਮੌਤ

ਕਰਮਦੀਪ ਧਾਲੀਵਾਲ ਦੀ ਸੜਕ ਹਾਦਸੇ ‘ਚ ਹੋਈ ਮੌਤ

Read Full Article
    ਪੈਰਾਡਾਈਜ਼ ਅੱਗ ਬੁਝਾਊ ਦਸਤਿਆਂ ਲਈ 30 ਹਜ਼ਾਰ ਡਾਲਰ ਹੋਇਆ ਇਕੱਤਰ

ਪੈਰਾਡਾਈਜ਼ ਅੱਗ ਬੁਝਾਊ ਦਸਤਿਆਂ ਲਈ 30 ਹਜ਼ਾਰ ਡਾਲਰ ਹੋਇਆ ਇਕੱਤਰ

Read Full Article
    ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਗੁਰੂ ਘਰਾਂ ਨੂੰ 2 ਵੈਨਾਂ ਭੇਂਟ

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਗੁਰੂ ਘਰਾਂ ਨੂੰ 2 ਵੈਨਾਂ ਭੇਂਟ

Read Full Article
    ਪੰਜਾਬੀ ਨੌਜਵਾਨ ਰਿੱਕ ਝੱਜ ਬਣੇ ਕੈਰਨ ਕਾਊਂਟੀ ਦੇ ਪਲਾਨਿੰਗ ਕਮਿਸ਼ਨਰ

ਪੰਜਾਬੀ ਨੌਜਵਾਨ ਰਿੱਕ ਝੱਜ ਬਣੇ ਕੈਰਨ ਕਾਊਂਟੀ ਦੇ ਪਲਾਨਿੰਗ ਕਮਿਸ਼ਨਰ

Read Full Article
    ਗੁਰਜਤਿੰਦਰ ਸਿੰਘ ਰੰਧਾਵਾ ਦਾ ਜਲੰਧਰ ਪਹੁੰਚਣ ਤੇ ਨਿੱਘਾ ਸੁਆਗਤ

ਗੁਰਜਤਿੰਦਰ ਸਿੰਘ ਰੰਧਾਵਾ ਦਾ ਜਲੰਧਰ ਪਹੁੰਚਣ ਤੇ ਨਿੱਘਾ ਸੁਆਗਤ

Read Full Article
    ਪ੍ਰਵਾਸੀ ਪੰਜਾਬੀਆਂ ਨਾਲ ਸੰਬੰਧਤ ਤਿੰਨ ਕਿਤਾਬਾਂ ਲੋਕ ਅਰਪਣ

ਪ੍ਰਵਾਸੀ ਪੰਜਾਬੀਆਂ ਨਾਲ ਸੰਬੰਧਤ ਤਿੰਨ ਕਿਤਾਬਾਂ ਲੋਕ ਅਰਪਣ

Read Full Article