PUNJABMAILUSA.COM

ਦਿਵਾਲੀ: ਲਗਦਾ ਮਾਰਦਾ ਦਮਾਮੇ ਜੱਟ ਪੰਜਾਬ ਛੱਡ ਆਕਲੈਂਡ ਆ ਗਿਆ

 Breaking News

ਦਿਵਾਲੀ: ਲਗਦਾ ਮਾਰਦਾ ਦਮਾਮੇ ਜੱਟ ਪੰਜਾਬ ਛੱਡ ਆਕਲੈਂਡ ਆ ਗਿਆ

ਦਿਵਾਲੀ: ਲਗਦਾ ਮਾਰਦਾ ਦਮਾਮੇ ਜੱਟ ਪੰਜਾਬ ਛੱਡ ਆਕਲੈਂਡ ਆ ਗਿਆ
October 14
09:45 2017

ਆਕਲੈਂਡ ਦੇ ਦੀਵਾਲੀ ਮੇਲਿਆਂ ‘ਚ ਪੁਲਿਸ ਅਤੇ ਕੌਂਸਿਲ ਨੇ ਵਿਖਾਈ ਪੂਰੀ ਦਿਲਚਸਪੀ
-ਢੋਲ ਦੇ ਡਗੇ ਉਤੇ ਪਏ ਭੰਗੜੇ ਅਤੇ ਗਿੱਧੇ ਨੇ ਬਹੁਕੌਮੀ ਦਰਸ਼ਕ ਕੀਲੇ
-ਲੇਬਰ ਪਾਰਟੀ ਨੇਤਾ (ਸੰਭਾਵੀ ਪ੍ਰਧਾਨ ਮੰਤਰੀ) ਨੇ ਵੀ ਕੀਤੀ ਸ਼ਿਰਕਤ
– ਹਜ਼ਾਰਾਂ ਦੀ ਗਿਣਤੀ ਵਿਚ ਜੁੜੇ ਲੋਕਾਂ ਨੇ ਆਕਲੈਂਡ ਨੂੰ ਨੱਕੋ-ਨੱਕ ਭਰਿਆ
ਔਕਲੈਂਡ 14 ਅਕਤੂਬਰ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)- ਭਾਰਤ ਦੇ ਵਿਚ ਤਾਂ ਦਿਵਾਲੀ ਸ਼ਾਇਦ ਇਕ ਦਿਨ ਅਤੇ ਰਾਤ ਮਨਾ ਕੇ ਸਾਰਾ ਆਕਾਸ਼ ਪਟਾਖਿਆਂ ਦੇ ਨਾਲ ਕਾਲਾ ਕਰ ਲਿਆ ਜਾਂਦਾ ਹੈ ਪਰ ਇਥੇ ਅਜਿਹਾ ਕੰਮ ਤਾਂ ਨਹੀਂ ਕਰ ਸਕਦੇ ਪਰ ਦਿਵਾਲੀ ਤਿਉਹਾਰ ਨੂੰ ਨੱਚਣ-ਟੱਪਣ ਅਤੇ ਭਾਰਤੀ ਸੰਸਕ੍ਰਿਤੀ ਦੀ ਇਕ ਝਲਕ ਵਿਖਾਉਣ ਜੋਗਾ ਜਰੂਰ ਕਰ ਲਿਆ ਹੈ। ਬੀਤੇ ਦਿਨੀਂ ਮੈਨੁਕਾਉ ਕਾਉਂਟੀਜ਼ ਪੁਲਿਸ ਸਟੇਸ਼ਨ ਵੱਲੋਂ ਦਿਵਾਲੀ ਮੇਲਾ ਕਰਵਾਇਆ ਗਿਆ। ਇਸ ਮੇਲੇ ਵਿਚ ਜਿੱਥੇ ਭਾਰਤੀ ਪੁਲਿਸ ਅਫਸਰਾਂ ਨੇ ਪੱਗਾਂ ਬੰਨ੍ਹ ਸਭਿਆਚਾਰਕ ਸਾਂਝ ਦਰਸਾਈ ਤੇ ਭੰਗੜੇ ਦੀ ਧਮਾਲ ਪਾਈ ਉਥੇ ਕਮਿਊਨਿਟੀ ਤੋਂ ਵੀ ਬਹੁਤ ਸਾਰੇ ਪਤਵੰਤੇ ਸੱਜਣ ਪਹੁੰਚੇ। ਮੇਲਿਆਂ ਦੀ ਇਸੇ ਲੜੀ ਤਹਿਤ ਆਕਲੈਂਡ ਕੌਂਸਿਲ ਵੱਲੋਂ ਅੱਜ ਸਿਟੀ ਦੇ ਵਿਚ ਦੀਵਾਲੀ ਮੇਲਾ ਕਰਵਾਇਆ ਗਿਆ। 800 ਦੇ ਕਰੀਬ ਇਥੇ ਪਰਫਾਰਮਰ ਪਹੁੰਚੇ ਹੋਏ ਸਨ। ਇਸ ਮੇਲੇ ਦੇ ਵਿਚ ਵੀ ਪੰਜਾਬੀ ਲੋਕ ਲਾਚ ਭੰਗੜ ਨੇ ਬਹੁਕੌਮੀ ਦਰਸ਼ਕਾਂ ਨੂੰ ਆਪਣੇ ਵੱਲ ਕੀਲਿਆ। ‘ਵਿਰਸਾ ਅਕੈਡਮੀ’, ‘ਭੰਗੜਾ ਆਕਲੈਂਡ ਦਾ’,’ ਰੌਣਕ ਪੰਜਾਬ ਦੀ’,’ਖੋਟੇ-ਸਿੱਕੇ ਡਾਂਸ ਗਰੁੱਪ’ ਵੱਲੋਂ ਪੂਰੀ ਧਮਾਲ ਮਚਾਈ ਗਈ। ਮੇਲੇ ਵਿਚ ਸ਼ਿਰਕਤ ਕਰਨ ਲਈ ਮਿਸ ਇੰਡੀਆ ਨਿਊਜ਼ੀਲੈਂਡ 2017 ਮਿਸ ਵੈਲਨਟਾਈਨ ਫਰਨਾਡੇਜ਼ ਵੀ ਪਹੁੰਚੀ। ਇਨ੍ਹਾਂ ਦੀਵਾਲੀ ਮੇਲਿਆਂ ਦੇ ਵਿਚ ਬਹੁਤ ਸਾਰੇ ਰਾਜਸੀ ਨੇਤਾਵਾਂ ਨੇ ਵੀ ਸ਼ਿਰਕਤ ਕੀਤੀ। ਲੇਬਰ ਪਾਰਟੀ ਦੀ ਨੇਤਾ ਜੈਸਿੰਡਾ ਅਰਡਨ (ਸੰਭਾਵੀ ਪ੍ਰਧਾਨ ਮੰਤਰੀ) ਨੇ ਵੀ ਪਰਫਾਰਮੈਂਸ ਕਰ ਰਹੇ ਬੱਚਿਆਂ ਨਾਲ ਆਪਣੀ ਖੁਸ਼ੀ ਸਾਂਝੀ ਕੀਤੀ। ਇਹ ਮੇਲਾ ਕੱਲ੍ਹ ਵੀ ਅੱਜ ਵਾਂਗ ਦੁਪਹਿਰ 12 ਤੋਂ ਰਾਤ 9 ਵਜੇ ਤੱਕ ਇਸੇ ਤਰ੍ਹਾਂ ਜਾਰੀ ਰਹੇਗਾ। ਹਜ਼ਾਰਾਂ ਲੋਕਾਂ ਨੇ ਅੱਜ ਆਕਲੈਂਡ ਸਿਟੀ ਨੂੰ ਨੱਕੋ-ਨੱਕ ਭਰੀ ਰੱਖਿਆ। ਆਕਲੈਂਡ ਕੋਂਸਿਲ ਨੇ ਦੀਵਾਲੀ ਮਨਾਉਣੀ 2002 ਵਿਚ ਸ਼ੁਰੂ ਕੀਤੀ ਸੀ ਅਤੇ ਲਗਾਤਾਰ ਹਰ ਸਾਲ ਜਾਰੀ ਹੈ।
ਸ.ਅਮਰੀਕ ਸਿੰਘ ਦੇ ਢੋਲਕ, ਨਵਤੇਜ ਰੰਧਾਵਾ ਦੇ ਸਟੇਜ ਸੰਚਾਲਨ, ਲੱਕੀ ਸੈਣੀ ਅਤੇ ਅਤੇ ਸ. ਪਰਮਿੰਦਰ ਸਿੰਘ ਪਾਪਾਟੋਏਟੋਏ ਦੇ ਸਿਖਾਏ ਛੋਟੇ-ਵੱਡੇ ਬੱਚਿਆਂ ਨੇ ਜਦੋਂ ਇਕ ਪੰਜਾਬੀ ਗੀਤ ‘ਮਾਰਦਾ ਦਮਾਮੇ ਜੱਟ ਮੇਲੇ ਆ ਗਿਆ’ ਤਾਂ ਉਥੇ ਪਹੁੰਚੇ ਪੰਜਾਬੀ ਮੁੰਡਿਆਂ ਦੇ ਹੰਸੂ-ਹੰਸੂ ਕਰਦੇ ਚਿਹਰਿਆਂ ਤੋਂ ਜਾਪਦਾ ਸੀ ਕਿ ਜਿਵੇਂ ਪੰਜਾਬ ਦਾ ਜੱਟ ਪੰਜਾਬ ਛੱਡ ਆਕਲੈਂਡ ਦੇ ਮੇਲੇ ਆ ਗਿਆ ਹੋਵੇ।

About Author

Punjab Mail USA

Punjab Mail USA

Related Articles

ads

Latest Category Posts

    ਡੈਮੋਕ੍ਰੇਟ ਸੰਸਦ ਮੈਂਬਰਾਂ ਵੱਲੋਂ ਟਰੰਪ ਦਾ ਬਜਟ ਸੰਕਟ ਅਤੇ ਸ਼ੱਟਡਾਊਨ ਖਤਮ ਕਰਨ ਦਾ ਪ੍ਰਸਤਾਵ ਸਿਰੇ ਤੋਂ ਖਾਰਿਜ

ਡੈਮੋਕ੍ਰੇਟ ਸੰਸਦ ਮੈਂਬਰਾਂ ਵੱਲੋਂ ਟਰੰਪ ਦਾ ਬਜਟ ਸੰਕਟ ਅਤੇ ਸ਼ੱਟਡਾਊਨ ਖਤਮ ਕਰਨ ਦਾ ਪ੍ਰਸਤਾਵ ਸਿਰੇ ਤੋਂ ਖਾਰਿਜ

Read Full Article
    ਸ਼ੱਟਡਾਊਨ ਦੌਰਾਨ ਸਿੱਖ ਭਾਈਚਾਰੇ ਨੇ ਲਾਇਆ ਅਮਰੀਕੀ ਮੁਲਾਜ਼ਮਾਂ ਲਈ ਲੰਗਰ

ਸ਼ੱਟਡਾਊਨ ਦੌਰਾਨ ਸਿੱਖ ਭਾਈਚਾਰੇ ਨੇ ਲਾਇਆ ਅਮਰੀਕੀ ਮੁਲਾਜ਼ਮਾਂ ਲਈ ਲੰਗਰ

Read Full Article
    ਅਮਰੀਕਾ ਵਿਚ 18 ਤੋਂ 37 ਸਾਲ ਤੱਕ ਦੇ 62 ਫ਼ੀਸਦੀ ਨੌਜਵਾਨਾਂ ਨੂੰ ਟਰੰਪ ਦਾ ਕੰਮ ਬਿਲਕੁਲ ਨਹੀਂ ਪਸੰਦ

ਅਮਰੀਕਾ ਵਿਚ 18 ਤੋਂ 37 ਸਾਲ ਤੱਕ ਦੇ 62 ਫ਼ੀਸਦੀ ਨੌਜਵਾਨਾਂ ਨੂੰ ਟਰੰਪ ਦਾ ਕੰਮ ਬਿਲਕੁਲ ਨਹੀਂ ਪਸੰਦ

Read Full Article
    ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

Read Full Article
    ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

Read Full Article
    ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

Read Full Article
    ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

Read Full Article
    H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

Read Full Article
    ਟਰੰਪ ਪ੍ਰਸ਼ਾਸਨ ਨੇ 3 ਅਹਿਮ ਅਹੁਦਿਆਂ ਲਈ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਕੀਤਾ ਨਾਮਜ਼ਦ

ਟਰੰਪ ਪ੍ਰਸ਼ਾਸਨ ਨੇ 3 ਅਹਿਮ ਅਹੁਦਿਆਂ ਲਈ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਕੀਤਾ ਨਾਮਜ਼ਦ

Read Full Article
    ਪੰਜਾਬ ‘ਚ ਰਾਜਸੀ ਪਾਰਟੀਆਂ ਦੇ ਨਵੇਂ ਸਮੀਕਰਣ ਬਣਨੇ ਸ਼ੁਰੂ

ਪੰਜਾਬ ‘ਚ ਰਾਜਸੀ ਪਾਰਟੀਆਂ ਦੇ ਨਵੇਂ ਸਮੀਕਰਣ ਬਣਨੇ ਸ਼ੁਰੂ

Read Full Article
    ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

Read Full Article
    ਪੁਲਿਸ ਅਫਸਰ ਨਤਾਲੀ ਕਰੋਨਾ ਦੀ ਯਾਦ ਵਿਚ ਕੈਂਡਲ ਵੀਜਲ ਦਾ ਆਯੋਜਨ

ਪੁਲਿਸ ਅਫਸਰ ਨਤਾਲੀ ਕਰੋਨਾ ਦੀ ਯਾਦ ਵਿਚ ਕੈਂਡਲ ਵੀਜਲ ਦਾ ਆਯੋਜਨ

Read Full Article
    ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

Read Full Article
    ਐਲਕ ਗਰੋਵ ‘ਚ ਅਧੂਰੇ ਪਏ ਮਾਲ ਨੂੰ ਢਾਹਿਆ ਜਾਵੇਗਾ

ਐਲਕ ਗਰੋਵ ‘ਚ ਅਧੂਰੇ ਪਏ ਮਾਲ ਨੂੰ ਢਾਹਿਆ ਜਾਵੇਗਾ

Read Full Article
    ਅਮਰੀਕੀ ਅਦਾਲਤ ਵੱਲੋਂ ਪੰਜਾਬੀ ਕੁੜੀ ਦੇ ਕਾਤਲ ਨੂੰ 10 ਮਹੀਨੇ ਦੀ ਸਜ਼ਾ

ਅਮਰੀਕੀ ਅਦਾਲਤ ਵੱਲੋਂ ਪੰਜਾਬੀ ਕੁੜੀ ਦੇ ਕਾਤਲ ਨੂੰ 10 ਮਹੀਨੇ ਦੀ ਸਜ਼ਾ

Read Full Article