PUNJABMAILUSA.COM

ਦਿਲਪ੍ਰੀਤ ਤੇ ਰਿੰਦਾ ਕੈਨੇਡਾ ਭੱਜਣ ਦੀ ਤਿਆਰੀ ‘ਚ ਸੀ

ਦਿਲਪ੍ਰੀਤ ਤੇ ਰਿੰਦਾ ਕੈਨੇਡਾ ਭੱਜਣ ਦੀ ਤਿਆਰੀ ‘ਚ ਸੀ

ਦਿਲਪ੍ਰੀਤ ਤੇ ਰਿੰਦਾ ਕੈਨੇਡਾ ਭੱਜਣ ਦੀ ਤਿਆਰੀ ‘ਚ ਸੀ
July 20
22:05 2018

ਚੰਡੀਗੜ੍ਹ, 20 ਜੁਲਾਈ (ਪੰਜਾਬ ਮੇਲ)- ਗੈਂਗਸਟਰ ਦਿਲਪ੍ਰੀਤ ਨੂੰ ਕਈ ਦਿਨ ਹਿਰਾਸਤ ਵਿਚ ਲੈ ਕੇ ਯੂਟੀ ਪੁਲਿਸ ਉਹ ਰਾਜ਼ ਨਾ ਖੁਲ੍ਹਵਾ ਸਕੀ ਜੋ ਦੋ ਦਿਨ ਵਿਚ ਹੀ ਪੰਜਾਬ ਪੁਲਿਸ ਨੇ ਖੁਲ੍ਹਵਾ ਲਿਆ। ਦਿਲਪ੍ਰੀਤ ਦਾ ਗੁਰੂ ਗੈਂਗਸਟਰ ਹਰਵਿੰਦਰ ਸਿੰਘ ਉਰਫ ਰਿੰਦਾ ਦੇ ਅੱਤਵਾਦੀ ਲਿੰਕ ਵੀ ਸਾਹਮਣੇ ਆ ਗਏ ਹਨ। ਦਿਲਪ੍ਰੀਤ ਨੇ ਪੰਜਾਬ ਪੁਲਿਸ ਨੂੰ ਪੁਛਗਿੱਛ ਵਿਚ ਦੱਸਿਆ ਕਿ ਰਿੰਦਾ ਨਾਲ ਜੇਲ੍ਹ ਵਿਚ ਬੰਦ ਇਕ ਅੱਤਵਾਦੀ ਨੇ ਸੰਪਰਕ ਕੀਤਾ ਸੀ। ਉਸ ਨੇ ਰਿੰਦਾ ਨੂੰ ਕਿਹਾ ਕਿ ਉਹ ਪਾਕਿਸਤਾਨ ਵਿਚ ਰਹਿਣ ਵਾਲੇ ਬੱਬਰ ਖਾਲਸਾ ਦੇ ਚੀਫ਼ ਵਧਾਵਾ ਸਿੰਘ ਬੱਬਰ ਨਾਲ ਗੱਲਬਾਤ ਕਰੇ, ਉਸ ਨੂੰ ਵਧਾਵਾ ਸਿੰਘ ਦਾ ਫ਼ੋਨ ਨੰਬਰ ਵੀ ਦਿੱਤਾ। ਇਸ ਤੋਂ ਬਾਅਦ ਰਿੰਦਾ ਨੇ ਵਧਾਵਾ ਸਿੰਘ ਬੱਬਰ ਨਾਲ ਦੋ-ਤਿੰਨ ਵਾਰ ਫ਼ੋਨ ‘ਤੇ ਗੱਲਬਾਤ ਵੀ ਕੀਤੀ।
ਇਸ ਦੌਰਾਨ ਰਿੰਦਾ ਨੇ ਵਧਾਵਾ ਸਿੰਘ ਬੱਬਰ ਕੋਲੋਂ ਹਥਿਆਰ ਮੰਗੇ ਜਿਸ ‘ਤੇ ਉਸ ਨੇ ਰਿੰਦਾ ਨੂੰ ਹਥਿਆਰ ਅਤੇ ਪੈਸਾ ਪਹੁੰਚਾਉਣ ਦਾ ਵਾਅਦਾ ਕੀਤਾ। ਹਾਲਾਂਕਿ ਹੁਣ ਤੱਕ ਪੈਸਾ ਅਤੇ ਹਥਿਆਰ ਨਹੀਂ ਪੁੱਜੇ ਸਨ। ਹੁਣ ਪੰਜਾਬ ਪੁਲਿਸ ਨੇ ਰਿੰਦਾ ਨੂੰ ਗੈਂਗਸਟਰ ਨਹੀਂ ਬਲਕਿ ਅੱਤਵਾਦੀ ਮੰਨ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਸ਼ੱਕ ਹੈ ਕਿ ਕਿਤੇ ਰਿੰਦਾ ਕਿਸੇ ਅੱਤਵਾਦੀ ਵਾਰਦਾਤ ਨੂੰ ਅੰਜਾਮ ਨਾ ਦੇ ਦੇਵੇ। ਰਿੰਦਾ ਦੇ ਨਾਂਦੇੜ ਸਾਹਿਬ ਸਥਿਤ ਟਿਕਾਣੇ ‘ਤੇ ਵੀ ਪੰਜਾਬ ਪੁਲਿਸ ਨੇ ਰੇਡ ਕੀਤੀ। ਉਹ ਉਥੇ ਨਹੀਂ ਮਿਲਿਆ। ਜਾਂਚ ਵਿਚ ਸਾਹਮਣੇ ਆਇਆ ਕਿ ਰਿੰਦਾ ਸਿਰਫ ਇਕੱਲਾ ਨਹੀਂ ਹੈ ਬਲਕਿ ਪਤਨੀ ਵੀ ਉਸ ਦੇ ਨਾਲ ਹੈ। ਰਿੰਦਾ ਨੇ ਹੀ ਨਾ ਸਿਰਫ ਸੈਕਟਰ 38 ਵਿਚ ਸਰਪੰਚ ਦੀ ਹੱਤਿਆ ਕੀਤੀ ਸੀ ਬਲਕਿ ਪੀਯੂ ਵਿਚ ਗੋਲੀ ਵੀ ਚਲਾਈ ਸੀ। ਇਸ ਤੋਂ ਇਲਾਵਾ ਕਈ ਹੱਤਿਆਵਾ ਦੇ ਕੇਸ ਉਸ ‘ਤੇ ਪੰਜਾਬ ਅਤੇ ਮਹਾਰਾਸ਼ਟਰ ਵਿਚ ਦਰਜ ਹਨ। ਇਸ ਤੋਂ ਇਲਾਵਾ ਯੂਟੀ ਪੁਲਿਸ ਦੇ ਇਕ ਇੰਸਪੈਕਟਰ ਦੀ ਹੱਤਿਆ ਕਰਨ ਦੀ ਤਾਕ ਵਿਚ ਵੀ ਰਿੰਦਾ ਰਿਹਾ ਹੈ।
ਦਿਲਪ੍ਰੀਤ ਨੇ ਪੁਛਗਿੱਛ ਵਿਚ ਇਹ ਵੀ ਕਿਹਾ ਕਿ ਰਿੰਦਾ ਕਰੀਬ ਇੱਕ ਮਹੀਨੇ ਪਹਿਲਾਂ ਉਸ ਨੂੰ ਸੈਕਟਰ 43 ਵਿਚ ਹੀ ਮਿਲਿਆ ਸੀ। ਇਸ ਦੌਰਾਨ ਰਿੰਦਾ ਨੇ ਉਸ ਨੂੰ ਕਿਹਾ ਸੀ ਕਿ ਉਸ ਨੂੰ ਸਰੈਂਡਰ ਕਰਨ ਦੀ ਜ਼ਰੂਰਤ ਨਹੀਂ। ਉਸ ਨੇ ਕਿਹਾ ਕਿ ਅਗਸਤ ਤੱਕ ਉਹ ਉਸ ਦਾ ਅਤੇ ਅਪਣਾ ਪਾਸਪੋਰਟ ਬਣਵਾ ਲਵੇਗਾ। ਜਿਸ ਤੋਂ ਬਾਅਦ ਉਹ ਕੈਨੇਡਾ ਜਾਣਗੇ। ਉਸ ਤੋਂ ਬਾਅਦ ਦਾ ਸਾਰਾ ਕੰਮ ਵਧਾਵਾ ਸਿੰਘ ਦੇ ਲਿੰਕ ਨਾਲ ਹੋ ਜਾਵੇਗਾ। ਦਿਲਪ੍ਰੀਤ ਨੇ ਪੁਲਿਸ ਨੂੰ ਕਿਹਾ ਕਿ ਜੇਕਰ ਉਹ ਅਗਸਤ ਤੱਕ ਫੜਿਆ ਨਾ ਜਾਂਦਾ ਤਾਂ ਵਿਦੇਸ਼ ਚਲਾ ਜਾਂਦਾ। ਹਾਲਾਂਕਿ ਪੁਲਿਸ ਦਿਲਪ੍ਰੀਤ ਦੇ ਬਿਆਨਾਂ ਦੀ ਪੁਸ਼ਟੀ ਕਰ ਰਹੀ ਹੈ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕੀ-ਮੈਕਸਿਕੋ ਸਰਹੱਦ ‘ਤੇ  600 ਤੋਂ ਜ਼ਿਆਦਾ ਗੈਰ ਕਾਨੂੰਨੀ ਪਰਵਾਸੀ ਗ੍ਰਿਫ਼ਤਾਰ

ਅਮਰੀਕੀ-ਮੈਕਸਿਕੋ ਸਰਹੱਦ ‘ਤੇ 600 ਤੋਂ ਜ਼ਿਆਦਾ ਗੈਰ ਕਾਨੂੰਨੀ ਪਰਵਾਸੀ ਗ੍ਰਿਫ਼ਤਾਰ

Read Full Article
    ਟਰੰਪ ਨੇ ਪਤਨੀ ਦੀ ਸ਼ਿਕਾਇਤ ‘ਤੇ ਉਪ ਕੌਮੀ ਸੁਰੱਖਿਆ ਸਲਾਹਕਾਰ ਹਟਾਈ

ਟਰੰਪ ਨੇ ਪਤਨੀ ਦੀ ਸ਼ਿਕਾਇਤ ‘ਤੇ ਉਪ ਕੌਮੀ ਸੁਰੱਖਿਆ ਸਲਾਹਕਾਰ ਹਟਾਈ

Read Full Article
    25 ਸਾਲਾਂ ‘ਚ ਮੰਗਲ ‘ਤੇ ਹੋਵੇਗਾ ਇਨਸਾਨ: ਨਾਸਾ

25 ਸਾਲਾਂ ‘ਚ ਮੰਗਲ ‘ਤੇ ਹੋਵੇਗਾ ਇਨਸਾਨ: ਨਾਸਾ

Read Full Article
    ਅਮਰੀਕਾ ‘ਚ ਨਫ਼ਰਤੀ ਅਪਰਾਧ ਦੀਆਂ ਘਟਨਾਵਾਂ ਵਧੀਆਂ

ਅਮਰੀਕਾ ‘ਚ ਨਫ਼ਰਤੀ ਅਪਰਾਧ ਦੀਆਂ ਘਟਨਾਵਾਂ ਵਧੀਆਂ

Read Full Article
    ਟਰੰਪ ਨੇ ਭਾਰਤਵੰਸ਼ੀ ਨਿਓਮੀ ਰਾਓ ਨੂੰ ਨਾਮਜ਼ਦ ਕੀਤਾ ਜੱਜ

ਟਰੰਪ ਨੇ ਭਾਰਤਵੰਸ਼ੀ ਨਿਓਮੀ ਰਾਓ ਨੂੰ ਨਾਮਜ਼ਦ ਕੀਤਾ ਜੱਜ

Read Full Article
    ਪਾਈਕ ਕਾਊਂਟੀ ਵਿਚ ਇੱਕੋ ਪਰਿਵਾਰ ਦੇ 8 ਲੋਕਾਂ ਦੀ ਹੱਤਿਆ ਕਰਨ ਵਾਲਾ ਮੁਲਜ਼ਮ ਕਾਬੂ

ਪਾਈਕ ਕਾਊਂਟੀ ਵਿਚ ਇੱਕੋ ਪਰਿਵਾਰ ਦੇ 8 ਲੋਕਾਂ ਦੀ ਹੱਤਿਆ ਕਰਨ ਵਾਲਾ ਮੁਲਜ਼ਮ ਕਾਬੂ

Read Full Article
    ਰਿਪੋਰਟ : ਯੁੱਧ ਹੋਇਆ ਤਾਂ ਹਾਰ ਜਾਵੇਗਾ ਅਮਰੀਕਾ

ਰਿਪੋਰਟ : ਯੁੱਧ ਹੋਇਆ ਤਾਂ ਹਾਰ ਜਾਵੇਗਾ ਅਮਰੀਕਾ

Read Full Article
    ਡੂੰਘੇ ਸੰਕਟ ‘ਚੋਂ ਲੰਘ ਰਹੀ ਹੈ ਅਕਾਲੀ ਲੀਡਰਸ਼ਿਪ

ਡੂੰਘੇ ਸੰਕਟ ‘ਚੋਂ ਲੰਘ ਰਹੀ ਹੈ ਅਕਾਲੀ ਲੀਡਰਸ਼ਿਪ

Read Full Article
    ਕੈਲੀਫੋਰਨੀਆ ‘ਚ ਭਿਆਨਕ ਅੱਗ ਨਾਲ ਭਾਰੀ ਤਬਾਹੀ; ਪੈਰਾਡਾਈਜ਼ ਸ਼ਹਿਰ ਪੂਰੀ ਤਰ੍ਹਾਂ ਹੋਇਆ ਤਬਾਹ

ਕੈਲੀਫੋਰਨੀਆ ‘ਚ ਭਿਆਨਕ ਅੱਗ ਨਾਲ ਭਾਰੀ ਤਬਾਹੀ; ਪੈਰਾਡਾਈਜ਼ ਸ਼ਹਿਰ ਪੂਰੀ ਤਰ੍ਹਾਂ ਹੋਇਆ ਤਬਾਹ

Read Full Article
    ਗੁਰਦੁਆਰਾ ਸਾਹਿਬ ਬਰਾਡਸ਼ਾਹ ਵਿਖੇ ਵੈਟਰਨਸ ਡੇਅ ਮਨਾਇਆ ਗਿਆ

ਗੁਰਦੁਆਰਾ ਸਾਹਿਬ ਬਰਾਡਸ਼ਾਹ ਵਿਖੇ ਵੈਟਰਨਸ ਡੇਅ ਮਨਾਇਆ ਗਿਆ

Read Full Article
    ਫਰੀਮਾਂਟ ਦੀਆਂ ਸਾਲਾਨਾ ਦੌੜਾਂ ‘ਚ ਦਾਦੇ-ਪੋਤੇ ਨੇ ਕੀਤੀ ਜਿੱਤ ਹਾਸਲ

ਫਰੀਮਾਂਟ ਦੀਆਂ ਸਾਲਾਨਾ ਦੌੜਾਂ ‘ਚ ਦਾਦੇ-ਪੋਤੇ ਨੇ ਕੀਤੀ ਜਿੱਤ ਹਾਸਲ

Read Full Article
    ਅਮਰੀਕਾ ‘ਚ ਰਾਸ਼ਟਰਪਤੀ ਚੋਣ ਲੜਨ ਦਾ ਵਿਚਾਰ ਕਰ ਰਹੀ ਪਹਿਲੀ ਹਿੰਦੂ ਕਾਨੂੰਨਸਾਜ਼ ਤੁਲਸੀ ਗਬਾਰਡ

ਅਮਰੀਕਾ ‘ਚ ਰਾਸ਼ਟਰਪਤੀ ਚੋਣ ਲੜਨ ਦਾ ਵਿਚਾਰ ਕਰ ਰਹੀ ਪਹਿਲੀ ਹਿੰਦੂ ਕਾਨੂੰਨਸਾਜ਼ ਤੁਲਸੀ ਗਬਾਰਡ

Read Full Article
    ਕੈਲੀਫੋਰਨੀਆ ਵਿਚ ਲੱਗੀ ਅੱਗ ਨਾਲ 31 ਦੀ ਮੌਤ, 228 ਲਾਪਤਾ

ਕੈਲੀਫੋਰਨੀਆ ਵਿਚ ਲੱਗੀ ਅੱਗ ਨਾਲ 31 ਦੀ ਮੌਤ, 228 ਲਾਪਤਾ

Read Full Article
    ਨਿਊਜਰਸੀ ਸ਼ਹਿਰ ‘ਚ ਰਹਿੰਦੇ ਸ਼ਖਸ ਨੇ ਇਕ ਦਿਨ ‘ਚ ਜਿੱਤੀਆਂ ਇਕੱਠੀਆਂ ਤਿੰਨ ਲਾਟਰੀਆਂ

ਨਿਊਜਰਸੀ ਸ਼ਹਿਰ ‘ਚ ਰਹਿੰਦੇ ਸ਼ਖਸ ਨੇ ਇਕ ਦਿਨ ‘ਚ ਜਿੱਤੀਆਂ ਇਕੱਠੀਆਂ ਤਿੰਨ ਲਾਟਰੀਆਂ

Read Full Article
    ਸਾਬਕਾ ਗਵਰਨਰ ਦਾ ਦਾਅਵਾ, ਨੋਟਬੰਦੀ ਤੇ ਜੀਐਸਟੀ ਨੇ ਤਬਾਹੀ ਮਚਾਈ

ਸਾਬਕਾ ਗਵਰਨਰ ਦਾ ਦਾਅਵਾ, ਨੋਟਬੰਦੀ ਤੇ ਜੀਐਸਟੀ ਨੇ ਤਬਾਹੀ ਮਚਾਈ

Read Full Article