ਦਿਲਜੀਤ ਦੁਸਾਂਝ ਨੇ ਆਮਦਨ ਕਰ ਵਿਭਾਗ ਵੱਲੋਂ ਜਾਂਚ ਆਰੰਭਣ ਦੀਆਂ ਰਿਪੋਰਟਾਂ ਦਾ ਕੀਤਾ ਖੰਡਨ

102
Share

ਮੁੰਬਈ, 4 ਜਨਵਰੀ (ਪੰਜਾਬ ਮੇਲ)- ਗਾਇਕ-ਅਦਾਕਾਰ ਦਿਲਜੀਤ ਦੋਸਾਂਝ ਨੇ ਆਪਣੇ ਖ਼ਿਲਾਫ਼ ਆਮਦਨ ਕਰ ਵਿਭਾਗ ਵੱਲੋਂ ਜਾਂਚ ਆਰੰਭਣ ਦੀਆਂ ਰਿਪੋਰਟਾਂ ਦਾ ਅੱਜ ਖੰਡਨ ਕਰਦਿਆਂ ਕਿਹਾ ਕਿ ਐਨੀ ਨਫ਼ਰਤ ਨਾ ਫੈਲਾਈ ਜਾਵੇ। ਦਿਲਜੀਤ ਨੇ ਵਿੱਤ ਮੰਤਰਾਲੇ ਵੱਲੋਂ ਜਾਰੀ ਕੀਤਾ ਟੈਕਸ ਸਰਟੀਫ਼ਿਕੇਟ ਵੀ ਦਿਖਾਇਆ ਜਿਸ ਵਿਚ ਉਸ ਦੀ ਪ੍ਰਸ਼ੰਸਾ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਦਿਲਜੀਤ ਖੇਤੀ ਕਾਨੂੰਨਾਂ ਖ਼ਿਲਾਫ਼ ਜਾਰੀ ਕਿਸਾਨ ਸੰਘਰਸ਼ ਦਾ ਲਗਾਤਾਰ ਸਮਰਥਨ ਕਰ ਰਹੇ ਹਨ। ਕੁਝ ਰਿਪੋਰਟਾਂ ਵਿਚ ਕਿਹਾ ਗਿਆ ਸੀ ਕਿ ਗਾਇਕ-ਅਦਾਕਾਰ ਵੱਲੋਂ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਇਕ ਕਰੋੜ ਰੁਪਏ ਮਦਦ ਦੇਣ ਤੋਂ ਬਾਅਦ ਉਨ੍ਹਾਂ ਖ਼ਿਲਾਫ਼ ਜਾਂਚ ਆਰੰਭੀ ਗਈ ਹੈ। ਅਦਾਕਾਰ ਨੇ ਕਿਹਾ, ‘ਰਿਪੋਰਟ ਵਿਚ ਉਸ ਦੀ ਫਾਊਂਡੇਸ਼ਨ ਦਾ ਕਿਸੇ ਸਿਆਸੀ ਆਗੂ ਨਾਲ ਲੈਣ-ਦੇਣ ਦੱਸਿਆ ਗਿਆ ਹੈ। ਕੁਝ ਲੋਕ ਅਸਲ ਮੁੱਦਿਆਂ ਤੋਂ ਧਿਆਨ ਭਟਕਾ ਰਹੇ ਹਨ ਤੇ ਅਜਿਹਾ ਕਰਦੇ ਰਹਿਣਗੇ।’

Share