PUNJABMAILUSA.COM

ਦਿਲਗੀਰ ਦੇ ਖਿਲਾਫ਼ ਦਿੱਲੀ ਕਮੇਟੀ ਨੇ ਸ਼ਿਕਾਇਤ ਦਰਜ਼ ਕਰਾਈ

ਦਿਲਗੀਰ ਦੇ ਖਿਲਾਫ਼ ਦਿੱਲੀ ਕਮੇਟੀ ਨੇ ਸ਼ਿਕਾਇਤ ਦਰਜ਼ ਕਰਾਈ

ਦਿਲਗੀਰ ਦੇ ਖਿਲਾਫ਼ ਦਿੱਲੀ ਕਮੇਟੀ ਨੇ ਸ਼ਿਕਾਇਤ ਦਰਜ਼ ਕਰਾਈ
December 07
15:30 2017

ਸਿੱਖ ਰਹਿਤ ਮਰਯਾਦਾ ਅਤੇ ਇਤਿਹਾਸ ਨਾਲ ਛੇੜਤਾੜ ਕਰਨ ਦਾ ਲਾਇਆ ਦੋਸ਼
ਨਵੀਂ ਦਿੱਲੀ, 7 ਦਸੰਬਰ (ਪੰਜਾਬ ਮੇਲ)- ਵਿਵਾਦਿਤ ਇਤਿਹਾਸਕਾਰ ਹਰਜਿੰਦਰ ਸਿੰਘ ਦਿਲਗੀਰ ਦੇ ਖਿਲਾਫ਼ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਾਰਮਿਕ ਭਾਵਨਾਂਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਕਰਵਾਇਆ ਗਿਆ ਹੈ। ਕਮੇਟੀ ਦੇ ਕਾਰਜਕਾਰੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਵੱਲੋਂ ਇਸ ਮਾਮਲੇ ’ਚ ਥਾਣਾ ਨਾੱਰਥ ਐਵੇਨਿਊ ’ਚ ਸ਼ਿਕਾਇਤ ਦਰਜ਼ ਕਰਵਾਈ ਗਈ ਹੈ। ਇੱਥੇ ਇਹ ਦੱਸ ਦੇਈਏ ਕਿ ਦਿਲਗੀਰ ਵੱਲੋਂ ਸਿੱਖ ਰਹਿਤ ਮਰਯਾਦਾ ਦੇ ਖਿਲਾਫ਼ ਜਾਂਦੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕਰਨ ਦੀ ਥਾਂ ਤੇ ਪਵਿਤਰਤਾ ਨਾ ਰੱਖਣ ਦੀ ਲੋੜ, ਅੰਮ੍ਰਿਤ ਵੇਲੇ ਜਾਗਣ ਨੂੰ ਗਲਤ ਦੱਸਣਾ, ਮਾਸ ਖਾਣ ਦਾ ਸਮਰਥਨ ਕਰਨਾ, ਨਾਪ ਜਪਣ ਦੇ ਸਿਧਾਂਤ ਦਾ ਵਿਰੋਧ ਕਰਨਾ ਤੇ ਨਿਤਨੇਮ ਨਾ ਕਰਨ ਦਾ ਸਮਰਥਨ ਕਰਦੇ ਹੋਏ ਸੋਸ਼ਲ ਮੀਡੀਆ ਤੇ ਵੀਡੀਓ ਜਾਰੀ ਕੀਤੀ ਗਈ ਸੀ। ਇਸਦੇ ਨਾਲ ਹੀ ਦਿਲਗੀਰ ਨੇ ਸਿੱਖ ਗੁਰੂ ਸਾਹਿਬਾਨਾਂ ਨਾਲ ਸੰਬੰਧਿਤ ਕਈ ਇਤਿਹਾਸਿਕ ਘਟਨਾਵਾਂ ਦੇ ਅਸਲ ’ਚ ਨਾ ਘਟਣ ਦੀ ਵੀ ਆਪਣੀ ਲਿਖਿਤ ਪੁਸਤਕਾਂ ’ਚ ਖਦਸਾ ਜਤਾਇਆ ਸੀ।
ਕਾਲਕਾ ਨੇ ਦੱਸਿਆ ਕਿ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਨੂੰ ਪੰਜਾਬ-ਹਰਿਆਣਾ ਹਾਈਕੋਰਟ ’ਚ ਚੁਨੌਤੀ ਦੇ ਕੇ ਦਿਲਗੀਰ ਨੇ ਪਹਿਲੇ ਹੀ ਆਪਣੇ ਆਪ ’ਤੇੇ ਪੰਥਦੋਖੀ ਹੋਣ ਦੇ ਲਗਦੇ ਦੋਸ਼ਾਂ ਨੂੰ ਸਹੀ ਸਾਬਿਤ ਕਰ ਦਿੱਤਾ ਸੀ। ਪਰ ਜਦ ਕਮੇਟੀ ਨੇ ਦਿਲਗੀਰ ਦੀ ਕਿਤਾਬਾਂ ਅਤੇ ਉਸਦੇ ਸ਼ੋਸ਼ਲ ਮੀਡੀਆ ਪੇਜ਼ ਤੇ ਨਜ਼ਰ ਪਾਈ ਤਾਂ ਕਈ ਐਸੀ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਜਿਸ ਨਾਲ ਸਾਬਿਤ ਹੁੰਦਾ ਹੈ ਕਿ ਦਿਲਗੀਰ ਪੰਥ ਵਿਰੋਧੀ ਸ਼ਕਤੀਆਂ ਦੀ ਕੁਲਹਾੜੀ ਦਾ ਦਸਤਾ ਬਣ ਕੇ ਕੌਮ ਦੀ ਜੜਾਂ ਨੂੰ ਕੱਟਣ ਦਾ ਕੰਮ ਕਰ ਰਿਹਾ ਹੈ। ਇਸ ਲਈ ਕਮੇਟੀ ਵੱਲੋਂ ਦਿੱਲੀ ਦੇ ਪੁਲਿਸ ਕਮਿਸ਼ਨਰ, ਡੀ.ਸੀ.ਪੀ., ਸੰਸਦ ਮਾਰਗ ਅਤੇ ਐਸ.ਐਚ.ਓ. ਨਾੱਰਥ ਐਵੇਨਿਊ ਕੋਲ ਦਿਲਗੀਰ ਦੇ ਖਿਲਾਫ਼ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦੇ ਦੋਸ਼ ਵਿਚ ਐਫ.ਆਈ.ਆਰ. ਦਰਜ਼ ਕਰਨ ਦੀ ਸ਼ਿਕਾਇਤ ਦਿੱਤੀ ਗਈ ਹੈ ਤਾਕਿ ਦਿਲਗੀਰ ਦੀ ਗ੍ਰਿਫਤਾਰੀ ਛੇਤੀ ਹੋ ਸਕੇ।
ਦਿਲਗੀਰ ਲਿਖਿਤ ਪੁਸਤਕਾਂ ’ਚ ਸਿੱਖ ਇਤਿਹਾਸ ਨੂੰ ਮਿਥਿਹਾਸ ਦੱਸਣ ਦੀ ਦਿਲਗੀਰ ਵੱਲੋਂ ਕੀਤੀ ਗਈ ਕੋਸ਼ਿਸ਼ਾਂ ਨੂੰ ਕਿਸੇ ਵੀ ਕੀਮਤ ’ਤੇ ਦਿੱਲੀ ਕਮੇਟੀ ਵੱਲੋਂ ਬਰਦਾਸ਼ਤ ਨਾ ਕਰਨ ਦੀ ਕਾਲਕਾ ਨੇ ਚੇਤਾਵਨੀ ਦਿੱਤੀ ਹੈ। ਕਾਲਕਾ ਨੇ ਦੱਸਿਆ ਕਿ ਦਿਲਗੀਰ ਇੱਕ ਪਾਸੇ ਤਾਂ ਸਿੱਖ ਰਹਿਤ ਮਰਯਾਦਾ ਦੇ ਉਲਟ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਵੀ ਦਾ ਪ੍ਰਕਾਸ਼, ਇਸ਼ਨਾਨ ਕਰਨ ਉਪਰੰਤ ਗ੍ਰੰਥੀ ਸਿੰਘ ਵੱਲੋਂ ਅੰਮ੍ਰਿਤ ਵੇਲੇ ਵਿਚ ਸਾਫ਼ ਸੁਥਰੇ ਥਾਂ ਤੇ ਕਰਨ ਨੂੰ ਬ੍ਰਾਹਮਣੀ ਕਰਮਕਾਂਡ ਦੱਸ ਰਿਹਾ ਹੈ ਜਦਕਿ ਦੂਜੇ ਪਾਸੇ ਨਿਤਨੇਮ ਦੀ ਲੋੜ ’ਤੇ ਸਵਾਲਿਆ ਨਿਸ਼ਾਨ ਲਗਾਉਂਦੇ ਹੋਏ ਹਰ ਪ੍ਰਕਾਰ ਦੇ ਜਾਨਵਰ ਦਾ ਮਾਸ ਖਾਣ ਨੂੰ ਸਹੀ ਦੱਸ ਰਿਹਾ ਹੈ। ਕਾਲਕਾ ਨੇ ਦੱਸਿਆ ਕਿ ਆਪਣੀ ਕਿਤਾਬਾਂ ’ਚ ਦਿਲਗੀਰ ਨੇ ਗੁਰੂ ਨਾਨਕ ਦੇਵ ਜੀ ਦੀ ਮੱਕਾ ਯਾਤਰਾ ਕਰਨ ਨੂੰ ਝੂਠ ਦੱਸਦੇ ਹੋਏ ਗੁਰੂ ਹਰਿਕ੍ਰਿਸ਼ਨ ਸਾਹਿਬ ਵੱਲੋਂ ਗੂੰਗੇ ਬਹਿਰੇ ਛੱਜੂ ਝੀਵਰ ਦੇ ਸਿਰ ਤੇ ਸੋਟੀ ਰੱਖ ਕੇ ਗੀਤਾ ਦੇ ਅਰਥ ਕਰਾਉਣ ਨੂੰ ਵੀ ਗਲਤ ਦੱਸਿਆ ਹੈ। ਗੁਰੂ ਅਰਜਨ ਦੇਵ ਜੀ ਦਾ ਤੱਤੀ ਤਵੀ ’ਤੇ ਬੈਠਣਾ, ਭਾਈ ਮੱਖਣ ਸ਼ਾਹ ਲੁਬਾਣਾ ਦਾ ਡੁੱਬਦਾ ਬੇੜਾ ਗੁਰੂ ਤੇਗ ਬਹਾਦਰ ਸਾਹਿਬ ਵੱਲੋਂ ਬਚਾਉਣਾ, ਪੰਜ ਪਿਆਰਿਆਂ ਤੋਂ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਅੰਮ੍ਰਿਤਪਾਨ ਕਰਨਾ ਅਤੇ ਮਾਛੀਵਾੜੇ ਦੇ ਜੰਗਲ ਵਿਚ ‘‘ਮਿੱਤਰ ਪਿਆਰੇ’’ ਸ਼ਬਦ ਦਾ ਗੁਰੂ ਸਾਹਿਬ ਵੱਲੋਂ ਉਚਾਰਨ ਕਰਨ ਨੂੰ ਦਿਲਗੀਰ ਵੱਲੋਂ ਤਥਾਂ ਤੌਂ ਦੂਰ ਦੱਸਣਾ ਕੌਮ ਨਾਲ ਗੱਦਾਰੀ ਦਾ ਪ੍ਰਤੀਕ ਹੈ।
ਕਮੇਟੀ ਦੇ ਬੁਲਾਰੇ ਪਰਮਿੰਦਰ ਪਾਲ ਸਿੰਘ ਨੇ ਦਿਲਗੀਰ ਦੀ ਸੋਚ ਤੇ ਹੈਰਾਨੀ ਜਤਾਉਂਦੇ ਹੋਏ ਕਿਹਾ ਕਿ ਜੇਕਰ ਦਿਲਗੀਰ ਦੇ ਮਿਥਿਹਾਸ ਨੂੰ ਕੌਮ ਸੱਚ ਮੰਨ ਲੈ ਤਾਂ ਅਨਰਥ ਹੋ ਜਾਵੇਗਾ। ਦਿਲਗੀਰ ਦੇ ਹਵਾਲੇ ਨਾਲ ਫਿਰ ਤਾਂ ਗੁਰੂ ਗੋਬਿੰਦ ਸਿੰਘ ਅੰਮ੍ਰਿਤਧਾਰੀ ਹੀ ਨਹੀਂ ਸਨ ਮਤਲਬ ਗੋਬਿੰਦ ਰਾਇ ਸਨ। ਫਿਰ ਉਨ੍ਹਾਂ ਨੇ ਬੰਦਾ ਸਿੰਘ ਬਹਾਦਰ ਨੂੰ ਅੰਮ੍ਰਿਤਪਾਨ ਕਰਵਾ ਕੇ ਸਰਹਿੰਦ ਫਤਹਿ ਕਰਨ ਲਈ ਕਿਸ ਤਰ੍ਹਾਂ ਭੇਜਿਆ ਸੀ। ਇਹ ਸਾਰੀ ਕਵਾਇਦ ਸਿੱਖ ਕੌਮ ਦੀ ਅਨਮੋਲ ਵਿਰਾਸਤ ਨੂੰ ਝੂਠਾ ਦੱਸਦੇ ਹੋਏ ਨੌਜਵਾਨਾਂ ਨੂੰ ਗਲਤ ਇਤਿਹਾਸ ਨਾਲ ਜੋੜਨ ਦੀ ਸਿੱਖ ਵਿਰੋਧੀ ਤਾਕਤਾਂ ਦੀ ਸ਼ਰਾਰਤ ਲਗਦੀ ਹੈ।
ਕਮੇਟੀ ਦੇ ਕਾਨੂੰਨੀ ਵਿਭਾਗ ਮੁੁੱਖੀ ਜਸਵਿੰਦਰ ਸਿੰਘ ਜੌਲੀ ਨੇ ਕਿਹਾ ਕਿ ਦਿਲਗੀਰ ਨੇ ਆਪਣੀ ਜੁਬਾਨ ਅਤੇ ਕਲਮ ਨਾਲ ਸੰਸਾਰ ਭਰ ’ਚ ਵੱਸਦੇ ਸਿੱਖਾਂ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਦਿਲਗੀਰ ਨੇ ਸਿੱਖਾਂ ਦੀ ਇੱਜਤ ਘੱਟਾਉਣ ਦੇ ਨਾਲ ਹੀ ਸਿੱਖ ਗੁਰੂਆਂ ਦੇ ਮਹਾਨ ਇਤਿਹਾਸ ਨਾਲ ਛੇੜਛਾੜ ਕਰਨ ਦੀ ਗੁਸਤਾਖੀ ਕੀਤੀ ਹੈ। ਜਿਸਦੇ ਪਿੱਛੇ ਦਿਲਗੀਰ ਦੀ ਸਮਾਜਿਕ ਭਾਈਚਾਰੇ ਨੂੰ ਵਿਗਾੜਨ ਅਤੇ ਕੌਮ ਦੇ ਵਿਚ ਫੂੱਟ ਪਾਉਣ ਦੀ ਸੋਚੀ ਸਮਝੀ ਰਣਨੀਤੀ ਨਜ਼ਰ ਆਉਂਦੀ ਹੈ। ਜੌਲੀ ਨੇ ਦਿਲਗੀਰ ਦੇ ਖਿਲਾਫ ਤੁਰੰਤ ਧਾਰਾ 153ਏ, 295, 295ਏ, 297, 298, 499, 500, 501, 502 ਅਤੇ ਆਈ.ਟੀ.ਐਕਟ. ਦੀ ਧਾਰਾਵਾਂ ਦੇ ਤਹਿਤ ਮੁੱਕਦਮੇ ਦਰਜ ਕਰਕੇ ਦਿਲਗੀਰ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ। ਜੌਲੀ ਨੇ ਆਰੋਪੀ ਦੀ ਗ੍ਰਿਫਤਾਰੀ ਨਾ ਹੋਣ ਦੀ ਹਾਲਾਤ ’ਚ ਸਿੱਖਾਂ ਦੇ ਵਿਰੋਧ ਦੇ ਕਾਰਨ ਦੰਗੇ ਵਰਗੇ ਹਾਲਾਤ ਪੈਦਾ ਹੋਣ ਦਾ ਖਦਸਾ ਜਤਾਇਆ ਹੈ। ਇਸ ਮੌਕੇ ’ਤੇ ਸਾਬਕਾ ਵਿਧਾਇਕ ਜਤਿੰਦਰ ਸਿੰਘ ਸ਼ੰਟੀ, ਕਮੇਟੀ ਮੈਂਬਰ ਵਿਕਰਮ ਸਿੰਘ ਰੋਹਿਣੀ, ਪਰਮਜੀਤ ਸਿੰਘ ਚੰਢੋਕ ਅਤੇ ਨਿਸ਼ਾਨ ਸਿੰਘ ਮਾਨ ਮੌਜੂਦ ਸਨ।

About Author

Punjab Mail USA

Punjab Mail USA

Related Articles

ads

Latest Category Posts

    ਕੈਂਬ੍ਰਿਜ਼ ਐਨਾਲਯਟਿਕਾ ਨੇ ਟਰੰਪ ਦੇ ਚੋਣ ਪ੍ਰਚਾਰ ਕਰਨ ਲਈ 5 ਕਰੋੜ ਫੇਸਬੁੱਕ ਯੂਜ਼ਰਾਂ ਦੀ ਨਿੱਜੀ ਜਾਣਕਾਰੀ ਕੀਤੀ ਸੀ ਚੋਰੀ

ਕੈਂਬ੍ਰਿਜ਼ ਐਨਾਲਯਟਿਕਾ ਨੇ ਟਰੰਪ ਦੇ ਚੋਣ ਪ੍ਰਚਾਰ ਕਰਨ ਲਈ 5 ਕਰੋੜ ਫੇਸਬੁੱਕ ਯੂਜ਼ਰਾਂ ਦੀ ਨਿੱਜੀ ਜਾਣਕਾਰੀ ਕੀਤੀ ਸੀ ਚੋਰੀ

Read Full Article
    ਅਮਰੀਕਾ ਅਤੇ ਈਰਾਨ ਪ੍ਰਮਾਣੂ ਸਮਝੌਤੇ ਨੂੰ ਲੈ ਕੇ ਗੱਲਬਾਤ ਲਈ ਤਿਆਰ

ਅਮਰੀਕਾ ਅਤੇ ਈਰਾਨ ਪ੍ਰਮਾਣੂ ਸਮਝੌਤੇ ਨੂੰ ਲੈ ਕੇ ਗੱਲਬਾਤ ਲਈ ਤਿਆਰ

Read Full Article
    ਭਾਰਤੀ-ਅਮਰੀਕੀ ਕਾਰੋਬਾਰੀ ਨੇ ਸ਼ਿਕਾਗੋ ਯੂਨੀਵਰਸਿਟੀ ਨੂੰ ਦਾਨ ਕੀਤੇ 50 ਲੱਖ ਡਾਲਰ

ਭਾਰਤੀ-ਅਮਰੀਕੀ ਕਾਰੋਬਾਰੀ ਨੇ ਸ਼ਿਕਾਗੋ ਯੂਨੀਵਰਸਿਟੀ ਨੂੰ ਦਾਨ ਕੀਤੇ 50 ਲੱਖ ਡਾਲਰ

Read Full Article
    ਕੈਲੀਫੋਰਨੀਆ ਦੇ ਮਾਲ ‘ਚ ਗੋਲੀਬਾਰੀ, 1 ਔਰਤ ਦੀ ਮੌਤ ਹਮਲਾਵਰ ਬੁਰੀ ਤਰ੍ਹਾਂ ਜ਼ਖਮੀ

ਕੈਲੀਫੋਰਨੀਆ ਦੇ ਮਾਲ ‘ਚ ਗੋਲੀਬਾਰੀ, 1 ਔਰਤ ਦੀ ਮੌਤ ਹਮਲਾਵਰ ਬੁਰੀ ਤਰ੍ਹਾਂ ਜ਼ਖਮੀ

Read Full Article
    ਕਾਲਾ ਧਨ ਲਿਆਉਣ ਤੇ ਗਲਤ ਬ੍ਰਾਂਡਡ ਦਵਾਈਆਂ ਦੀ ਤਸਕਰੀ ਦੇ ਦੋਸ਼ ‘ਚ ਭਾਰਤੀ ਨੂੰ 33 ਮਹੀਨੇ ਦੀ ਸਜ਼ਾ

ਕਾਲਾ ਧਨ ਲਿਆਉਣ ਤੇ ਗਲਤ ਬ੍ਰਾਂਡਡ ਦਵਾਈਆਂ ਦੀ ਤਸਕਰੀ ਦੇ ਦੋਸ਼ ‘ਚ ਭਾਰਤੀ ਨੂੰ 33 ਮਹੀਨੇ ਦੀ ਸਜ਼ਾ

Read Full Article
    ਟਰੰਪ ਪ੍ਰਸ਼ਾਸਨ ਵੱਲੋਂ ਐੱਫ.ਬੀ.ਆਈ. ਦੇ ਸਾਬਕਾ ਉਪ ਨਿਦੇਸ਼ਕ ਐਡ੍ਰਿਊ ਮੈਕੇਬ ਬਰਖਾਸਤ

ਟਰੰਪ ਪ੍ਰਸ਼ਾਸਨ ਵੱਲੋਂ ਐੱਫ.ਬੀ.ਆਈ. ਦੇ ਸਾਬਕਾ ਉਪ ਨਿਦੇਸ਼ਕ ਐਡ੍ਰਿਊ ਮੈਕੇਬ ਬਰਖਾਸਤ

Read Full Article
    Indian man jailed for 33 months in US

Indian man jailed for 33 months in US

Read Full Article
    ਟਰੰਪ ਪ੍ਰਸ਼ਾਸਨ ਤੋਂ ਐੱਚ-1ਬੀ ਵੀਜ਼ਾ ਧਾਰਕਾਂ ਦੇ ਜੀਵਨ ਸਾਥੀ ਨੂੰ ਕਾਨੂੰਨੀ ਤੌਰ ‘ਤੇ ਕੰਮ ਕਰਨ ਦੀ ਮਨਜ਼ੂਰੀ ਜਾਰੀ ਰੱਖਣ ਦੀ ਅਪੀਲ

ਟਰੰਪ ਪ੍ਰਸ਼ਾਸਨ ਤੋਂ ਐੱਚ-1ਬੀ ਵੀਜ਼ਾ ਧਾਰਕਾਂ ਦੇ ਜੀਵਨ ਸਾਥੀ ਨੂੰ ਕਾਨੂੰਨੀ ਤੌਰ ‘ਤੇ ਕੰਮ ਕਰਨ ਦੀ ਮਨਜ਼ੂਰੀ ਜਾਰੀ ਰੱਖਣ ਦੀ ਅਪੀਲ

Read Full Article
    ਫਲੋਰਿਡਾ ਯੂਨੀਵਰਸਿਟੀ ਕੋਲ ਪੈਦਲ ਪੁੱਲ ਡਿੱਗਿਆ, ਕਈ ਲੋਕਾਂ ਦੀ ਮੌਤ

ਫਲੋਰਿਡਾ ਯੂਨੀਵਰਸਿਟੀ ਕੋਲ ਪੈਦਲ ਪੁੱਲ ਡਿੱਗਿਆ, ਕਈ ਲੋਕਾਂ ਦੀ ਮੌਤ

Read Full Article
    ਟਰੰਪ ਦੀ ਨੂੰਹ ਨੇ ਦਿੱਤੀ ਤਲਾਕ ਦੀ ਅਰਜ਼ੀ

ਟਰੰਪ ਦੀ ਨੂੰਹ ਨੇ ਦਿੱਤੀ ਤਲਾਕ ਦੀ ਅਰਜ਼ੀ

Read Full Article
    ‘ਆਪ’ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਪ੍ਰਧਾਨਗੀ ਦੇ ਆਹੁਦੇ ਤੋਂ ਦਿੱਤਾ ਅਸਤੀਫਾ

‘ਆਪ’ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਪ੍ਰਧਾਨਗੀ ਦੇ ਆਹੁਦੇ ਤੋਂ ਦਿੱਤਾ ਅਸਤੀਫਾ

Read Full Article
    ਉੱਤਰੀ ਕੈਲੀਫੋਰਨੀਆ ਦੇ ਸਕੂਲ ‘ਚ ਅਧਿਆਪਕ ਕੋਲੋਂ ਅਚਾਨਕ ਕਲਾਸ ‘ਚ ਚੱਲੀ ਗੋਲੀ, 3 ਬੱਚੇ ਜ਼ਖਮੀ

ਉੱਤਰੀ ਕੈਲੀਫੋਰਨੀਆ ਦੇ ਸਕੂਲ ‘ਚ ਅਧਿਆਪਕ ਕੋਲੋਂ ਅਚਾਨਕ ਕਲਾਸ ‘ਚ ਚੱਲੀ ਗੋਲੀ, 3 ਬੱਚੇ ਜ਼ਖਮੀ

Read Full Article
    ਅਮਰੀਕੀ ਕੰਪਨੀ ਨੇ ਬਲੱਡ ਟੈਸਟ ਦੇ ਨਾਂ ‘ਤੇ ਠੱਗੇ 70 ਕਰੋੜ ਡਾਲਰ

ਅਮਰੀਕੀ ਕੰਪਨੀ ਨੇ ਬਲੱਡ ਟੈਸਟ ਦੇ ਨਾਂ ‘ਤੇ ਠੱਗੇ 70 ਕਰੋੜ ਡਾਲਰ

Read Full Article
    ਬ੍ਰਿਟੇਨ ਤੋਂ ਬਾਅਦ ਅਮਰੀਕਾ ਨੇ ਰੂਸ ਦੀ ਚੋਟੀ ਦੀ ਜਾਸੂਸੀ ਏਜੰਸੀਆਂ ਤੇ ਸਾਈਬਰ ਗਤੀਵਿਧੀਆਂ ‘ਚ ਸ਼ਾਮਲ ਲੋਕਾਂ ‘ਤੇ ਲਾਈ ਪਾਬੰਦੀ

ਬ੍ਰਿਟੇਨ ਤੋਂ ਬਾਅਦ ਅਮਰੀਕਾ ਨੇ ਰੂਸ ਦੀ ਚੋਟੀ ਦੀ ਜਾਸੂਸੀ ਏਜੰਸੀਆਂ ਤੇ ਸਾਈਬਰ ਗਤੀਵਿਧੀਆਂ ‘ਚ ਸ਼ਾਮਲ ਲੋਕਾਂ ‘ਤੇ ਲਾਈ ਪਾਬੰਦੀ

Read Full Article
    ਅਮਰੀਕਾ ‘ਚ ਸ਼ਾਰਟ ਫ਼ਿਲਮ ਲਈ ਜੈਕੀ ਸ਼ਰਾਫ ਇੰਟਰਨੈਸ਼ਨਲ ਸਨਮਾਨ ਨਾਲ ਸਨਮਾਨਤ

ਅਮਰੀਕਾ ‘ਚ ਸ਼ਾਰਟ ਫ਼ਿਲਮ ਲਈ ਜੈਕੀ ਸ਼ਰਾਫ ਇੰਟਰਨੈਸ਼ਨਲ ਸਨਮਾਨ ਨਾਲ ਸਨਮਾਨਤ

Read Full Article