ਔਕਲੈਂਡ, 19 ਜੂਨ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)-ਦਾ ਯੂਨੀਵਰਸਿਟੀ ਆਫ ਦਾ ਸਾਊਥ ਪੈਸੇਫਿਕ (ਯੂ. ਐਸ. ਪੀ.) ਸੁਵਾ (ਫੀਜ਼ੀ) ਦੇ ਵਾਈਸ ਚਾਂਸਲਰ ਸ. ਪਾਲ ਸਿੰਘ ਆਹਲੂਵਾਲੀਆ ਨੂੰ ਮੁੜ ਬਹਾਲ ਕਰ ਦਿੱਤਾ ਗਿਆ ਹੈ। ਯੂ. ਐਸ. ਪੀ. ਕੌਂਸਿਲ ਨੇ ਅੱਜ ਉਨ੍ਹਾਂ ਦੀ ਮੁਅਤਲੀ ਨੂੰ ਹਟਾ ਲਿਆ ਹੈ। ਅੱਜ ਇਸ ਸਬੰਧੀ ਪੂਰਾ ਦਿਨ ਮੀਟਿੰਗ ਚੱਲੀ ਅਤੇ ਇਹ ਫੈਸਲਾ ਲਿਆ ਗਿਆ। ਉਨ੍ਹਾਂ ਦੀ ਮੁਅਤਲੀ ਨੂੰ ਲੈ ਕੇ ਇਕ ਹਫਤੇ ਤੋਂ ਵਿਰੋਧ ਅਤੇ ਬਹਿਸ ਚੱਲ ਰਹੀ ਸੀ ਜੋ ਕਿ ਅੱਜ ਮੁੱਕ ਗਈ। ਵਰਨਣਯੋਗ ਹੈ ਕਿ ਜੂਨ ਮਹੀਨੇ ਪਾਲ ਸਿੰਘ ਆਹਲੂਵਾਲੀਆ ਨੂੰ ਮਿਸਕੰਡਕਟ ਦੇ ਦੋਸ਼ਾਂ ਅਧੀਨ ਮੁਅਤਲ ਕਰ ਕੀਤਾ ਗਿਆ ਸੀ।