PUNJABMAILUSA.COM

ਦਾਵੋਸ ਸੰਮੇਲਨ ‘ਚ ਮੋਦੀ ਤੇ ਟਰੰਪ ਸਮੇਤ ਦੁਨੀਆ ਭਰ ਦੇ 3000 ਨੇਤਾ ਹੋਣਗੇ ਸ਼ਾਮਲ

ਦਾਵੋਸ ਸੰਮੇਲਨ ‘ਚ ਮੋਦੀ ਤੇ ਟਰੰਪ ਸਮੇਤ ਦੁਨੀਆ ਭਰ ਦੇ 3000 ਨੇਤਾ ਹੋਣਗੇ ਸ਼ਾਮਲ

ਦਾਵੋਸ ਸੰਮੇਲਨ ‘ਚ ਮੋਦੀ ਤੇ ਟਰੰਪ ਸਮੇਤ ਦੁਨੀਆ ਭਰ ਦੇ 3000 ਨੇਤਾ ਹੋਣਗੇ ਸ਼ਾਮਲ
January 22
14:42 2018

* 5 ਦਿਨਾਂ ਤਕ ਚੱਲੇਗਾ ਸੰਮੇਲਨ
ਦਾਵੋਸ, 22 ਜਨਵਰੀ (ਪੰਜਾਬ ਮੇਲ)- ਸਵਿਟਜ਼ਰਲੈਂਡ ਦੇ ਦਾਵੋਸ ਸ਼ਹਿਰ ‘ਚ ਸੋਮਵਾਰ ਤੋਂ ਵਰਲਡ ਇਕੋਨਾਮਿਕ ਫੋਰਮ (ਡਬਲਿਊ.ਈ.ਐੱਫ.) ਸ਼ੁਰੂ ਹੋ ਰਿਹਾ ਹੈ। ਨਰਿੰਦਰ ਮੋਦੀ ਅਤੇ ਡੋਨਾਲਡ ਟਰੰਪ ਸਮੇਤ ਇਸ ‘ਚ ਦੁਨੀਆ ਭਰ ਦੇ 3000 ਨੇਤਾ ਸ਼ਾਮਲ ਹੋਣਗੇ। ਉਮੀਦ ਕੀਤੀ ਜਾ ਰਹੀ ਹੈ ਕਿ ਫੋਰਸ ‘ਚ ਮੋਦੀ ਗਲੋਬਲ ਇਕੋਨਾਮੀ ਲਈ ਭਾਰਤ ਦੇ ਵਿਕਾਸ ਮਾਡਲ ਨੂੰ ਸਾਹਮਣੇ ਰੱਖਣਗੇ। ਫੋਰਸ ‘ਚ ਯੋਗ ਦੇ ਲਾਈਵ ਸੈਸ਼ਨ ਹੋਣਗੇ। ਇਸ ਦੇ ਨਾਲ ਹੀ ਭਾਰਤੀ ਭੋਜਨ ਵੀ ਪਰੋਸਿਆ ਜਾਵੇਗਾ। ਤੁਹਾਨੂੰ ਦੱਸ ਦਈਏ ਕਿ 1997 ‘ਚ ਐੱਚ ਡੀ.ਦੇਵਗੌੜਾ ਭਾਰਤ ਦੇ ਪ੍ਰਧਾਨ ਮੰਤਰੀ ਸਨ ਅਤੇ ਤਦ ਉਹ ਇਸ ਸੰਮੇਲਨ ‘ਚ ਸ਼ਾਮਲ ਹੋਏ ਸਨ। ਇਸ ਦੇ ਤਕਰੀਬਨ 20 ਸਾਲਾਂ ਬਾਅਦ ਮੋਦੀ ਅਜਿਹੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਹਨ, ਜੋ ਇਸ ‘ਚ ਹਿੱਸਾ ਲੈਣਗੇ।
ਡਬਲਿਊ. ਈ. ਐੱਫ. ਸੰਮੇਲਨ 5 ਦਿਨਾਂ ਤਕ ਚੱਲੇਗਾ। ਇਸ ਦਾ ਸਵਿਟਜ਼ਰਲੈਂਡ ਦੇ ਸਕਾਇੰਗ ਰਿਜ਼ਾਰਟ ‘ਚ ਪ੍ਰਬੰਧ ਕੀਤਾ ਗਿਆ ਹੈ। ਆਫੀਸ਼ੀਅਲ ਸੈਸ਼ਨ ਮੰਗਲਵਾਰ ਤੋਂ ਸ਼ੁਰੂ ਹੋਵੇਗਾ। ਇਸ ‘ਚ ਇਸ ਵਾਰ ਸਭ ਤੋਂ ਜ਼ਿਆਦਾ 130 ਦੇਸ਼ ਹਿੱਸਾ ਲੈ ਰਹੇ ਹਨ।
ਇਸ ਦੇ ਚੇਅਰਮੈਨ ਕਲਾਸ ਸ਼ਾਬ ਮੁਤਾਬਕ,’ਸੰਮੇਲਨ ਸੋਮਵਾਰ ਸ਼ਾਮ ਤੋਂ ਸ਼ੁਰੂ ਹੋਵੇਗਾ। ਬੈਠਕ ਦੀ ਥੀਮ ‘ਕ੍ਰਿਏਟਿਵ ਆ ਸ਼ੇਅਰਡ ਇਨ ਏ ਫ੍ਰੈਕਚਰਡ ਵਰਲਡ’ ਰੱਖੀ ਗਈ ਹੈ।” ਇੱਥੇ ਸ਼ਾਹਰੁਖ ਖਾਨ, ਆਸਟਰੇਲੀਅਨ ਅਭਿਨੇਤਾ ਕੇਟ ਬਚੈਂਲੇਟ, ਬ੍ਰਿਟਿਸ਼ ਗਾਇਕ ਐਲਟਨ ਜਾਨ ਦਾ ਸਨਮਾਨ ਵੀ ਕੀਤਾ ਜਾਵੇਗਾ। ਸੋਮਵਾਰ ਸ਼ਾਮ ਨੂੰ ਬੈਲੇ ਪਰਫਾਰਮੈਂਸ ਹੋਵੇਗੀ, ਜਿਸ ‘ਚ ਭਾਰਤ ਇਕ ਸਵਾਗਤੀ ਰਿਸੈਪਸ਼ਨ ਦੀ ਮੇਜ਼ਬਾਨੀ ਕਰੇਗਾ। ਇਸ ‘ਚ ਭਾਰਤੀ ਭੋਜਨ ਪਰੋਸਿਆ ਜਾਵੇਗਾ। ਪ੍ਰਾਚੀਨ ਯੋਗ ਦੇ ਇਲਾਵਾ ‘ਨਿਊ ਇੰਡਿਆ’ ਨੂੰ ਦਿਖਾਉਣ ਵਾਲੀਆਂ ਚੀਜ਼ਾਂ ਦਾ ਵੀ ਪ੍ਰਦਰਸ਼ਨ ਕੀਤਾ ਜਾਵੇਗਾ।
ਮੋਦੀ ਦੇਣਗੇ ਸ਼ੁਰੂਆਤੀ ਭਾਸ਼ਣ
ਸੰਮੇਲਨ ‘ਚ ਮੋਦੀ ਮੰਗਲਵਾਰ ਨੂੰ ਸ਼ੁਰੂਆਤੀ ਭਾਸ਼ਣ ਦੇਣਗੇ। ਮੰਨਿਆ ਜਾ ਰਿਹਾ ਹੈ ਕਿ ਇਸ ਦੌਰਾਨ ਪ੍ਰਧਾਨ ਮੰਤਰੀ ਦੁਨੀਆ ਦੇ ਸਾਹਮਣੇ ਭਾਰਤ ਦੀ ‘ਓਪਨ ਇਕੋਨਮੀ’ ਦਾ ਨਜ਼ਰੀਆ ਪੇਸ਼ ਕਰਨਗੇ। ਇਸ ਦੇ ਇਲਾਵਾ ਹੋਰ ਗਲੋਬਲ ਇਕੋਨਮੀ ਅਤੇ ਭਾਰਤ ‘ਚ ਨਿਵੇਸ਼ ਦੇ ਮਾਮਲੇ ‘ਚ ਵੀ ਚਰਚਾ ਕਰ ਸਕਦੇ ਹਨ।
ਮੋਦੀ ਦੁਨੀਆ ਦੇ ਟਾਪ ਸੀ.ਈ.ਓਜ਼ ਲਈ ਡਿਨਰ ਵੀ ਹੋਸਟ ਕਰਨਗੇ। ਮੋਦੀ ਸਵਿਸ ਪ੍ਰਧਾਨ ਮੰਤਰੀ ਐਲਨ ਬੁਰਸੈਟ ਨਾਲ ਵੀ ਮੁਲਾਕਾਤ ਕਰਨਗੇ। ਪ੍ਰਧਾਨ ਮੰਤਰੀ ਦੇ ਨਾਲ ਅਰੁਣ ਜੇਤਲੀ, ਸੁਰੇਸ਼ ਪ੍ਰਭੂ, ਪੀਊਸ਼ ਗੋਇਲ, ਧਰਮਿੰਦਰ ਪ੍ਰਧਾਨ, ਐੱਮ.ਜੇ. ਅਕਬਰ ਅਤੇ ਜਤਿੰਦਰ ਸਿੰਘ ਵੀ ਦਾਵੋਸ ‘ਚ ਸ਼ਾਮਲ ਹੋਣਗੇ।
ਟਰੰਪ ਦੇਣਗੇ ਅੰਤਿਮ ਭਾਸ਼ਣ
ਇਸ ਵਾਰ ਡੋਨਾਲਡ ਟਰੰਪ ਵੀ ਡਬਲਿਊ.ਈ.ਐੱਫ. ‘ਚ ਹਿੱਸਾ ਲੈਣਗੇ। ਉਹ ਇੱਥੇ ਆਖਰੀ ਭਾਵ ਕਲੋਜ਼ਿੰਗ ਭਾਸ਼ਣ ਦੇਣਗੇ। ਹਾਲਾਂਕਿ ਮੋਦੀ-ਟਰੰਪ ਦੇ ਵਿਚਕਾਰ ਮੁਲਾਕਾਤ ਸੰਭਵ ਨਹੀਂ ਹੈ ਕਿਉਂਕਿ ਦੋਵੇਂ ਇਕ ਹੀ ਦਿਨ ਇਕ ਹੀ ਸ਼ਹਿਰ ‘ਚ ਨਹੀਂ ਹੋਣਗੇ। ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਿਦ ਖੱਕਾਨ ਅੱਬਾਸੀ ਵੀ ਦਾਵੋਸ ਪੁੱਜਣਗੇ ਪਰ ਭਾਰਤ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੋਦੀ-ਅੱਬਾਸੀ ਦੇ ਵਿਚਕਾਰ ਮੁਲਾਕਾਤ ਹੋਣੀ ਅਜੇ ਤੈਅ ਨਹੀਂ ਹੋਈ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕੀ ਜੇਲ ‘ਚ ਬੰਦ 52 ਭਾਰਤੀ ਪੰਜਾਬੀਆਂ ਸਣੇ 123 ਨੂੰ ਜ਼ਮਾਨਤ ਮਿਲੀ

ਅਮਰੀਕੀ ਜੇਲ ‘ਚ ਬੰਦ 52 ਭਾਰਤੀ ਪੰਜਾਬੀਆਂ ਸਣੇ 123 ਨੂੰ ਜ਼ਮਾਨਤ ਮਿਲੀ

Read Full Article
    ਨਿਊਜਰਸੀ ਸੂਬੇ ‘ਚ ਸਿੱਖ ਅਟਾਰਨੀ ਜਨਰਲ ਦੀ ਪਗੜੀ ‘ਤੇ ਨਸਲੀ ਟਿੱਪਣੀ ਦੀ ਆਡੀਓ ਵਾਇਰਲ

ਨਿਊਜਰਸੀ ਸੂਬੇ ‘ਚ ਸਿੱਖ ਅਟਾਰਨੀ ਜਨਰਲ ਦੀ ਪਗੜੀ ‘ਤੇ ਨਸਲੀ ਟਿੱਪਣੀ ਦੀ ਆਡੀਓ ਵਾਇਰਲ

Read Full Article
    ਅਮਰੀਕਾ ‘ਚ ਗੋਲੀਬਾਰੀ ਦੌਰਾਨ 7 ਜ਼ਖਮੀ

ਅਮਰੀਕਾ ‘ਚ ਗੋਲੀਬਾਰੀ ਦੌਰਾਨ 7 ਜ਼ਖਮੀ

Read Full Article
    ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ  ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

Read Full Article
    ਚੰਨ ਦੀ ਸੈਰ ਕਰਨਗੇ ਜਾਪਾਨ ਦੇ ਅਰਬਪਤੀ

ਚੰਨ ਦੀ ਸੈਰ ਕਰਨਗੇ ਜਾਪਾਨ ਦੇ ਅਰਬਪਤੀ

Read Full Article
   
Read Full Article
    ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

Read Full Article
    APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

Read Full Article
    ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

Read Full Article
    ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

Read Full Article
    ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

Read Full Article
    ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

Read Full Article
    ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

Read Full Article
    ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

Read Full Article
    ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

Read Full Article