PUNJABMAILUSA.COM

ਥਾਂ ਬੁੱਕ ਕਰਵਾਉਣ ਦੇ ਨਾਂ ‘ਤੇ ਕੀਤੀ ਜਾ ਰਹੀ ਆਨਲਾਈਨ ਲੁੱਟ

 Breaking News

ਥਾਂ ਬੁੱਕ ਕਰਵਾਉਣ ਦੇ ਨਾਂ ‘ਤੇ ਕੀਤੀ ਜਾ ਰਹੀ ਆਨਲਾਈਨ ਲੁੱਟ

ਥਾਂ ਬੁੱਕ ਕਰਵਾਉਣ ਦੇ ਨਾਂ ‘ਤੇ ਕੀਤੀ ਜਾ ਰਹੀ ਆਨਲਾਈਨ ਲੁੱਟ
February 11
07:18 2018

ਔਕਲੈਂਡ 11 ਫਰਵਰੀ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)-ਅੱਜਕੱਲ੍ਹ ਜਿੱਥੇ ਆਨ ਲਾਈਨ ਬੁਕਿੰਗ ਕਰਕੇ ਵਿਅਕਤੀ ਇਸ ਗੱਲ ਤੋਂ ਸੁਰਖਰੂ ਹੋ ਜਾਂਦਾ ਹੈ ਕਿ ਉਸਦੇ ਰਹਿਣ ਦਾ ਜਾਂ ਪਾਰਟੀ ਆਦਿ ਕਰਨ ਦਾ ਸਾਰਾ ਪ੍ਰਬੰਧ ਹੋ ਗਿਆ, ਪਰ ਕਈ ਵਾਰ ਸੁਰਖਰੂ ਦੀ ਥਾਂ ਸਿਰਫੜੂ ਹੋ ਜਾਂਦਾ ਹੈ। ਅਮਰੀਕਾ ਦੀ ਇਕ ਬਹੁਤ ਹੀ ਮਸ਼ਹੂਰ ਅਤੇ ਭਰੋਸੇਯੋਗ ਕੰਪਨੀ ‘ਏਅਰ ਬੀ. ਐਨ. ਬੀ.’ (www.airbnb.co.n੍ਰ) ਨੂੰ ਵੀ ਆਨ ਲਾਈਨ ਲੁਟੇਰੇ ਧੋਖੇ ਦੇ ਸਾਧਨ ਦੇ ਵਜੋਂ ਵਰਤਣ ਲੱਗੇ ਹਨ। ਨਿਊਜ਼ੀਲੈਂਡ ਦੇ ਵਿਚ ਅਜਿਹੀ ਤਾਜ਼ਾ ਘਟਨਾ ਪਿਛਲੇ ਹਫਤੇ ਹੋਈ ਹੈ। ਇਕ ਔਰਤ ਨੇ ਉਪਰੋਕਤ ਵੈਬਸਾਈਟ ਰਾਹੀਂ ਆਕਲੈਂਡ ਦੇ ਵਿਚ ਇਕ ਥਾਂ ਬੁੱਕ ਕੀਤੀ ਜਿੱਥੇ ਉਹ ਆਪਣੇ ਕੁਝ ਦੋਸਤਾਂ ਨੂੰ ਚਾਹ-ਪਾਰਟੀ ਦੇ ਸਕੇ। ਜਦੋਂ ਇਹ ਔਰਤ ਉਥੇ ਗਈ ਤਾਂ ਦਿੱਤੇ ਹੋਏ ਪਤੇ ਵਾਲੀ ਨਾਂ ਤਾਂ ਕੋਈ ਥਾਂ ਹੀ ਨਜ਼ਰ ਆਈ ਨਾ ਹੀ ਕੋਈ ਘਰ ਨੰਬਰ ਦਿੱਸਿਆ। ਬਾਹਲੇ ਚਲਾਕਾਂ ਨੇ ਵੈਬਸਾਈਟ ਉਤੇ ਉਹ ਫੋਟੋਆਂ ਪਾ ਦਿੱਤੀਆਂ ਜੋ ਇਕ ਰੀਅਲ ਇਸਟੇਟ ਏਜੰਟ ਨੇ ਕੁਝ ਦਿਨ ਪਹਿਲਾਂ ਹੀ ਇਕ ਘਰ ਵੇਚਣ ਦੌਰਾਨ ਪਾਈਆਂ ਸਨ। ਐਨਾ ਹੀ ਨਹੀਂ ਉਨ੍ਹਾਂ ਨੇ ਉਸੇ ਏਜੰਟ ਦੀ ਫੋਟੋ ਇਕ ‘ਹੋਸਟ’ ਵੱਜੋਂ ਵੀ ਪਾ ਦਿੱਤੀ। ਕਿਰਾਏ ਵਾਲੇ ਘਰ ਦਾ ਪਤਾ 28 ਕਿਪਲਿੰਗ ਐਵਨਿਊ ਸੀ ਜਦ ਕਿ 26 ਨੰਬਰ ਤੋਂ ਬਾਅਦ ਉਥੇ ਕੋਈ ਘਰ ਹੀ ਨਹੀਂ ਸੀ। ਇਸ ਔਰਤ ਨੇ 436 ਡਾਲਰ ਆਨ ਲਾਈਨ ਜ਼ਮ੍ਹਾ ਕਰਵਾਏ ਸੀ। ਕੁੱਲ 20 ਵਿਅਕਤੀ ਘਰੋਂ ਆਪਣਾ ਰਾਸ਼ਨ-ਪਾਣੀ ਲੈ ਕੇ ਉਥੇ ਪਹੁੰਚਣ ਹੀ ਵਾਲੇ ਸਨ ਕਿ ਇਸ ਧੋਖਾਧੜੀ ਦਾ ਪਤਾ ਲੱਗ ਗਿਆ। ਪਾਰਟੀ ਸੰਪੂਰਨ ਕਰਨ ਵਾਸਤੇ ਕਈ ਥਾਵਾਂ ਦੀ ਤਲਾਸ਼ ਕੀਤੀ, ਪਰ ਨਾ ਲੱਭੀ ਆਖਿਰ ਇਕ ਦੋਸਤ ਦੇ ਪਿਤਾ ਨੇ ਆਪਣੇ ਘਰ ਬੁਲਾ ਕੇ ਇਹ ਪਾਰਟੀ ਪੂਰੀ ਕਰਵਾਈ। ਸੋ ਇਸ ਔਰਤ ਨੇ ਬਾਕੀ ਲੋਕਾਂ ਨੂੰ ਜਾਗੂਰਿਕ ਕੀਤਾ ਹੈ ਕਿ ਅਜਿਹੇ ਆਨ ਲਾਈਨ ਧੋਖਿਆਂ ਤੋਂ ਬਚਿਆ ਜਾਵੇ।
ਏਅਰ ਬੀ. ਐਨ.ਬੀ. ਵੈਬਸਾਈਟ ਰਾਹੀਂ ਭਾਰਤ ਸਮੇਤ ਬਹੁਤ ਸਾਰੇ ਦੇਸ਼ਾਂ ਦੇ ਵਿਚ ਰਿਹਾਇਸ਼ ਬੁੱਕ ਕਰਵਾਈ ਜਾ ਸਕਦੀ ਹੈ, ਪਰ ਲੋੜ ਹੈ ਦੋਹਰਾ ਚੈਕ ਕਰ ਲਿਆ ਜਾਵੇ।

About Author

Punjab Mail USA

Punjab Mail USA

Related Articles

ads

Latest Category Posts

    ਕੈਲੀਫੋਰਨੀਆ ਦੇ ਜੰਗਲ ਵਿਚ ਅੱਗ ਲਗਾਉਣ ਵਾਲਾ ਕਾਬੂ

ਕੈਲੀਫੋਰਨੀਆ ਦੇ ਜੰਗਲ ਵਿਚ ਅੱਗ ਲਗਾਉਣ ਵਾਲਾ ਕਾਬੂ

Read Full Article
    ਗੋਰੀ ਚਮੜੀ ਨੂੰ ਉੱਚਾ ਸਮਝਣ ਵਾਲਿਆਂ ਲਈ ਅਮਰੀਕਾ ‘ਚ ਕੋਈ ਥਾਂ ਨਹੀਂ: ਇਵਾਂਕਾ ਟਰੰਪ

ਗੋਰੀ ਚਮੜੀ ਨੂੰ ਉੱਚਾ ਸਮਝਣ ਵਾਲਿਆਂ ਲਈ ਅਮਰੀਕਾ ‘ਚ ਕੋਈ ਥਾਂ ਨਹੀਂ: ਇਵਾਂਕਾ ਟਰੰਪ

Read Full Article
    ਕੈਲੀਫੋਰਨੀਆ ਦੇ ਜੰਗਲਾਂ ਵਿਚ ਲੱਗੀ ਭਿਆਨਕ ਅੱਗ ਆਲੇ-ਦੁਆਲੇ ਦੇ ਰਿਹਾਇਸ਼ੀ ਖੇਤਰਾਂ ਵੱਲ ਵਧੀ

ਕੈਲੀਫੋਰਨੀਆ ਦੇ ਜੰਗਲਾਂ ਵਿਚ ਲੱਗੀ ਭਿਆਨਕ ਅੱਗ ਆਲੇ-ਦੁਆਲੇ ਦੇ ਰਿਹਾਇਸ਼ੀ ਖੇਤਰਾਂ ਵੱਲ ਵਧੀ

Read Full Article
    ਸਿਆਟਲ ਕੌਮਾਂਤਰੀ ਏਅਰਪੋਰਟ ਤੋਂ ਗਰਾਊਂਡ ਸਟਾਫ (ਮਕੈਨਿਕ) ਨੇ ਚੋਰੀ ਕੀਤਾ ਜਹਾਜ਼; ਹੋਇਆ ਕ੍ਰੈਸ਼

ਸਿਆਟਲ ਕੌਮਾਂਤਰੀ ਏਅਰਪੋਰਟ ਤੋਂ ਗਰਾਊਂਡ ਸਟਾਫ (ਮਕੈਨਿਕ) ਨੇ ਚੋਰੀ ਕੀਤਾ ਜਹਾਜ਼; ਹੋਇਆ ਕ੍ਰੈਸ਼

Read Full Article
    ਪਰਿਵਾਰਕ ਇਮੀਗ੍ਰੇਸ਼ਨ ਨੀਤੀ ਦਾ ਲਾਭ ਲੈ ਕੇ ਹੀ ਟਰੰਪ ਦੇ ਸੱਸ-ਸਹੁਰੇ ਨੇ ਹਾਸਲ ਕੀਤੀ ਅਮਰੀਕਾ ਦੀ ਨਾਗਰਿਕਤਾ

ਪਰਿਵਾਰਕ ਇਮੀਗ੍ਰੇਸ਼ਨ ਨੀਤੀ ਦਾ ਲਾਭ ਲੈ ਕੇ ਹੀ ਟਰੰਪ ਦੇ ਸੱਸ-ਸਹੁਰੇ ਨੇ ਹਾਸਲ ਕੀਤੀ ਅਮਰੀਕਾ ਦੀ ਨਾਗਰਿਕਤਾ

Read Full Article
    ਅੱਤਵਾਦੀ ਸੰਗਠਨਾਂ ‘ਤੇ ਨਕੇਲ ਕੱਸਣ ‘ਚ ਅਸਫਲ ਰਹੇ ਪਾਕਿ ‘ਤੇ ਟਰੰਪ ਪ੍ਰਸ਼ਾਸਨ ਦੀ ਸਖਤੀ

ਅੱਤਵਾਦੀ ਸੰਗਠਨਾਂ ‘ਤੇ ਨਕੇਲ ਕੱਸਣ ‘ਚ ਅਸਫਲ ਰਹੇ ਪਾਕਿ ‘ਤੇ ਟਰੰਪ ਪ੍ਰਸ਼ਾਸਨ ਦੀ ਸਖਤੀ

Read Full Article
    ਕੈਲੀਫੋਰਨੀਆ ਦੇ ਜੰਗਲਾਂ ਦੀ ਅੱਗ ਬੁਝਾਉਣ ਲਈ ਲੱਗ ਸਕਦਾ ਹੈ ਸਤੰਬਰ ਮਹੀਨੇ ਤੱਕ ਦਾ ਸਮਾਂ

ਕੈਲੀਫੋਰਨੀਆ ਦੇ ਜੰਗਲਾਂ ਦੀ ਅੱਗ ਬੁਝਾਉਣ ਲਈ ਲੱਗ ਸਕਦਾ ਹੈ ਸਤੰਬਰ ਮਹੀਨੇ ਤੱਕ ਦਾ ਸਮਾਂ

Read Full Article
    ਵਰਜੀਨੀਆ ‘ਚ ਮੋਬਾਈਲ ਫ਼ੋਨ ਜ਼ਰੀਏ ਹੋਵੇਗੀ ਵੋਟਿੰਗ

ਵਰਜੀਨੀਆ ‘ਚ ਮੋਬਾਈਲ ਫ਼ੋਨ ਜ਼ਰੀਏ ਹੋਵੇਗੀ ਵੋਟਿੰਗ

Read Full Article
    ਮਨਟੀਕਾ ‘ਚ ਸਿੱਖ ਬਜ਼ੁਰਗ ‘ਤੇ ਹਮਲੇ ਦਾ ਦੋਸ਼ੀ ਪੁਲਿਸ ਮੁਖੀ ਦਾ ਪੁੱਤਰ ਸਾਥੀ ਸਮੇਤ ਗ੍ਰਿਫ਼ਤਾਰ

ਮਨਟੀਕਾ ‘ਚ ਸਿੱਖ ਬਜ਼ੁਰਗ ‘ਤੇ ਹਮਲੇ ਦਾ ਦੋਸ਼ੀ ਪੁਲਿਸ ਮੁਖੀ ਦਾ ਪੁੱਤਰ ਸਾਥੀ ਸਮੇਤ ਗ੍ਰਿਫ਼ਤਾਰ

Read Full Article
    ਹੁਣ ਅਮਰੀਕਾ ਵੀ ਰੂਸ ਖਿਲਾਫ ਹੋਇਆ ਖੜ੍ਹਾ; ਪਾਬੰਦੀਆਂ ਲਾ ਕੇ ਨਵੀਂ ਜੰਗ ਛੇੜਨ ਨੂੰ ਤਿਆਰ

ਹੁਣ ਅਮਰੀਕਾ ਵੀ ਰੂਸ ਖਿਲਾਫ ਹੋਇਆ ਖੜ੍ਹਾ; ਪਾਬੰਦੀਆਂ ਲਾ ਕੇ ਨਵੀਂ ਜੰਗ ਛੇੜਨ ਨੂੰ ਤਿਆਰ

Read Full Article
    ਸਮਾਰਟ ਫੋਨ ਦੀ ਨੀਲੀ ਰੌਸ਼ਨੀ ਨਾਲ ਅੰਨ੍ਹੇ ਹੋਣ ਦਾ ਖ਼ਤਰਾ

ਸਮਾਰਟ ਫੋਨ ਦੀ ਨੀਲੀ ਰੌਸ਼ਨੀ ਨਾਲ ਅੰਨ੍ਹੇ ਹੋਣ ਦਾ ਖ਼ਤਰਾ

Read Full Article
    ਭਾਰਤਵੰਸ਼ੀ ਅਵੀ ਗੋਇਲ ਨੇ ਜਿੱਤੀ ਜਿਓਗ੍ਰਾਫ਼ੀ ਵਰਲਡ ਚੈਂਪੀਅਨਸ਼ਿਪ

ਭਾਰਤਵੰਸ਼ੀ ਅਵੀ ਗੋਇਲ ਨੇ ਜਿੱਤੀ ਜਿਓਗ੍ਰਾਫ਼ੀ ਵਰਲਡ ਚੈਂਪੀਅਨਸ਼ਿਪ

Read Full Article
    ਅਮਰੀਕਾ ‘ਤੇ ਸਾਈਬਰ ਹਮਲਾ ਕਰ ਸਕਦਾ ਹੈ ਈਰਾਨ

ਅਮਰੀਕਾ ‘ਤੇ ਸਾਈਬਰ ਹਮਲਾ ਕਰ ਸਕਦਾ ਹੈ ਈਰਾਨ

Read Full Article
    ਨਰਵ ਏਜੰਟ ਮਾਮਲਾ : ਰੂਸ ਦੇ ਖ਼ਿਲਾਫ਼ ਅਮਰੀਕਾ ਖੁਲ੍ਹ ਕੇ ਹੋਇਆ ਖੜ੍ਹਾ

ਨਰਵ ਏਜੰਟ ਮਾਮਲਾ : ਰੂਸ ਦੇ ਖ਼ਿਲਾਫ਼ ਅਮਰੀਕਾ ਖੁਲ੍ਹ ਕੇ ਹੋਇਆ ਖੜ੍ਹਾ

Read Full Article
    ਕੈਲੀਫੋਰਨੀਆ ‘ਚ ਸਿੱਖ ਫਿਰ ਹੋਏ ਨਸਲੀ ਹਮਲਿਆਂ ਦੇ ਸ਼ਿਕਾਰ

ਕੈਲੀਫੋਰਨੀਆ ‘ਚ ਸਿੱਖ ਫਿਰ ਹੋਏ ਨਸਲੀ ਹਮਲਿਆਂ ਦੇ ਸ਼ਿਕਾਰ

Read Full Article