ਤਖ਼ਤ ਕੇਸਗੜ੍ਹ ਸਾਹਿਬ ਵਿਖੇ ਨਿਹੰਗ ਸਿੰਘ ਬਾਣੇ ’ਚ ਆਏ ਵਿਅਕਤੀ ਨੇ ਚਲਾਈ ਗੋਲੀ

265
Share

ਸ੍ਰੀ ਆਨੰਦਪੁਰ ਸਾਹਿਬ, 9 ਅਕਤੂਬਰ (ਪੰਜਾਬ ਮੇਲ)- ਅੱਜ ਸਵੇਰੇ ਤਖ਼ਤ ਕੇਸਗੜ੍ਹ ਸਾਹਿਬ ਵਿਖੇ ਅਜੀਬੋ ਗਰੀਬ ਘਟਨਾ ਵਿਚ ਨਿਹੰਗ ਸਿੰਘ ਦੇ ਬਾਣੇ ’ਚ ਆਏ ਹਰਿਆਣਾ ਦੇ ਪਾਣੀਪਤ ਨਾਲ ਸਬੰਧਤ ਵਿਅਕਤੀ ਨੇ ਮੱਥਾ ਟੇਕਣ ਉਪਰੰਤ ਬਾਹਰ ਆ ਕੇ ਆਪਣੇ ਲਾਇਸੰਸੀ ਪਿਸਤੌਲ ਨਾਲ ਹਵਾਈ ਫਾਇਰ ਕਰ ਦਿੱਤਾ। ਇਸ ਤੋਂ ਬਾਅਦ ਉੱਥੇ ਮੌਜੂਦ ਸੰਗਤ ’ਚ ਹਫੜਾ-ਤਫੜੀ ਪੈਦਾ ਹੋ ਗਈ ਤੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੇ ਤੁਰੰਤ ਉਸ ਨੂੰ ਕਾਬੂ ਕਰ ਲਿਆ। ਜਾਂਚ ਅਧਿਕਾਰੀ ਗੁਰਮੁੱਖ ਸਿੰਘ ਅਨੁਸਾਰ ਕੁਲਦੀਪ ਸਿੰਘ ਵਾਸੀ ਮਕਾਨ ਨੰਬਰ 606, ਹੁੱਡਾ ਕਲੋਨੀ, ਪਾਣੀਪਤ ਹਰਿਆਣਾ ਦਾ ਵਸਨੀਕ ਹੈ। ਉਹ ਇਥੇ ਮੱਥਾ ਟੇਕਣ ਲਈ ਆਇਆ ਸੀ, ਜਦੋਂ ਉਹ ਤਖ਼ਤ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕ ਕੇ ਬਾਹਰ ਪਰਿਕਰਮਾ ਵਿਚ ਆਇਆ, ਤਾਂ ਉਸ ਨੇ ਆਪਣੀ ਲਾਇਸੰਸੀ ਪਿਸਤੌਲ ਦੇ ਨਾਲ ਹਵਾਈ ਫਾਇਰ ਕਰ ਦਿੱਤਾ। ਮੁੱਢਲੀ ਜਾਂਚ ਦੌਰਾਨ ਗੋਲੀ ਚਲਾਉਣ ਪਿੱਛੇ ਉਸ ਦੀ ਕੋਈ ਗ਼ਲਤ ਮਨਸ਼ਾ ਨਹੀਂ ਸੀ ਤੇ ਉਸ ਨੇ ਕਿਹਾ ਹੈ ਕਿ ਗੁਰੂ ਨੂੰ ਸਲਾਮੀ ਦੇਣ ਦੇ ਲਈ ਉਸ ਨੇ ਗੋਲੀ ਚਲਾਈ ਹੈ। ਉਸ ਨੂੰ ਤੁਰੰਤ ਗਿ੍ਰਫਤਾਰ ਕਰਕੇ ਸਥਾਨਕ ਪੁਲਿਸ ਨੇ ਧਾਰਾ 336, 25/27-54-59 ਅਸਲਾ ਐਕਟ ਦੇ ਤਹਿਤ ਮੁਕੱਦਮਾ ਦਰਜ ਕਰਕੇ ਗਿ੍ਰਫਤਾਰ ਕਰ ਲਿਆ ਹੈ। ਉੱਧਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਨੇ ਇਸ ਬਾਰੇ ਦੱਸਿਆ ਹੈ ਕਿ ਬਹੁਤ ਮੰਦਭਾਗੀ ਹੈ।

Share