ਤੇਲਗੂ ਅਦਾਕਾਰ ਚਿਰੰਜੀਵੀ ਹੋਏ ਕਰੋਨਾ ਪੀੜਤ

246
Share

ਹੈਦਰਾਬਾਦ, 9 ਨਵੰਬਰ (ਪੰਜਾਬ ਮੇਲ)- ਤੇਲਗੂ ਅਦਾਕਾਰ ਅਤੇ ਸਾਬਕਾ ਕੇਂਦਰੀ ਮੰਤਰੀ ਚਿਰੰਜੀਵੀ ਨੇ ਸੋਮਵਾਰ ਨੂੰ ਦੱਸਿਆ ਕਿ ਉਨ੍ਹਾਂ ਨੂੰ ਕੋਵਿਡ-19 ਦੀ ਲਾਗ ਲੱਗ ਗਈ ਹੈ, ਪਰ ਉਨ੍ਹਾਂ ਵਿਚ ਬਿਮਾਰੀ ਦਾ ਕੋਈ ਲੱਛਣ ਨਹੀਂ ਹੈ। ਉਨ੍ਹਾਂ ਟਵੀਟ ਕੀਤਾ, ”ਆਚਾਰੀਆ ਫਿਲਮ ਦੀ ਸ਼ੂਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਕੋਵਿਡ ਦੀ ਜਾਂਚ ਕਰਾਈ ਅਤੇ ਬਦਕਿਸਮਤੀ ਨਾਲ ਮੇਰੀ ਰਿਪੋਰਟ ਪਾਜ਼ੀਟਿਵ ਆਈ। ਉਂਜ ਮੈਨੂੰ ਬਿਮਾਰੀ ਦਾ ਕੋਈ ਲੱਛਣ ਨਹੀਂ ਪਰ ਮੈਂ ਘਰ ਵਿਚ ਹੀ ਇਕਾਂਤਵਾਸ ਹੋ ਗਿਆ ਹਾਂ।” ਉਨ੍ਹਾਂ ਸੰਪਰਕ ਵਿਚ ਆਉਣ ਵਾਲੇ ਲੋਕਾਂ ਨੂੰ ਜਾਂਚ ਕਰਾਉਣ ਦੀ ਅਪੀਲ ਕੀਤੀ ਹੈ।


Share